ਨੈਸ਼ਨਲ

ਜੰਮੂ-ਕਸ਼ਮੀਰ ਵਿੱਚ ਉੱਜੜੇ ਸਿੱਖ ਪਰਿਵਾਰਾਂ ਲਈ ਵਿਸ਼ੇਸ਼ ਪੁਨਰਵਾਸ ਯੋਜਨਾ ਅਤੇ ਸਿੱਖਾਂ ਲਈ ਘੱਟ ਗਿਣਤੀ ਸਹੂਲਤਾਂ ਦੀ ਮੰਗ: ਸਾਹਨੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | December 08, 2025 07:33 PM

ਨਵੀਂ ਦਿੱਲੀ - ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਜੰਮੂ-ਕਸ਼ਮੀਰ ਵਿੱਚ ਉੱਜੜੇ ਸਿੱਖ ਪਰਿਵਾਰਾਂ ਲਈ ਵਿਸ਼ੇਸ਼ ਪੁਨਰਵਾਸ ਯੋਜਨਾ ਅਤੇ ਸਿੱਖਾਂ ਲਈ ਘੱਟ ਗਿਣਤੀ ਸਹੂਲਤਾਂ ਦੀ ਮੰਗ ਕੀਤੀ। ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਸੰਸਦ ਵਿੱਚ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਸ਼ਰਨਾਰਥੀਆਂ ਵਜੋਂ ਉਜੜ ਕੇ ਆਟੇ ਸਿੱਖ ਪਰਿਵਾਰਾਂ ਅਤੇ 1984 ਦੀ ਨਸਲਕੁਸ਼ੀ ਕਾਰੜ ਵਿਸਥਾਪਿਤ ਹੋਏ ਸਿੱਖਾਂ ਲਈ ਪੁਨਰਵਾਸ ਦਾ ਅਹਿਮ ਅਤੇ ਲੰਬੇ ਸਮੇਂ ਤੋਂ ਅਣਗੌਲਿਆ ਮੁੱਦਾ ਉਠਾਇਆ। ਡਾ. ਸਾਹਨੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਚੰਬਾ ਤੋਂ ਉੱਜੜੇ ਪਰਿਵਾਰਾਂ ਲਈ 2015 ਦੇ ਪੈਕੇਜ ਵਾਂਗ ਇੱਕ ਵਿਆਪਕ ਅਤੇ ਸਮਰਪਿਤ ਯੋਜਨਾ ਤੁਰੰਤ ਪੇਸ਼ ਕਰੇ, ਜੋ ਦੇਸ਼ ਭਰ ਦੇ ਸਾਰੇ ਵਿਸਥਾਪਿਤ ਸਿੱਖ ਪਰਿਵਾਰਾਂ ਲਈ ਸਥਾਈ ਰਿਹਾਇਸ਼, ਰੋਜ਼ੀ-ਰੋਟੀ ਸਹਾਇਤਾ, ਵਿਦਿਅਕ ਸਹਾਇਤਾ ਅਤੇ ਹੁਨਰ ਵਿਕਾਸ ਪ੍ਰਦਾਨ ਕਰੇ , ਜਿਸ ਨਾਲ ਉਨ੍ਹਾਂ ਦਾ ਅਸਲ ਪੁਨਰਵਾਸ ਯਕੀਨੀ ਬਣਾਇਆ ਜਾ ਸਕੇ। ਡਾ. ਸਾਹਨੀ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਜੰਮੂ-ਕਸ਼ਮੀਰ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਸਹੂਲਤਾਂ ਪ੍ਰਦਾਨ ਕਰੇ, ਜਿਵੇਂ ਕਿ ਕਸ਼ਮੀਰੀ ਪੰਡਤਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ।

Have something to say? Post your comment

 
 

ਨੈਸ਼ਨਲ

ਖਾਲਸਾ ਸਾਜਨਾ ਦਿਵਸ ਮੌਕੇ ਵਿਸ਼ਾਲ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਜਾਵੇਗਾ : ਹਰਮੀਤ ਸਿੰਘ ਕਾਲਕਾ

328 ਸਰੂਪਾਂ ਦਾ ਰਹੱਸ ਖੋਲ੍ਹਣ ਦਾ ਸਮਾਂ ਆ ਗਿਆ ਹੈ, ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ : ਹਰਮੀਤ ਸਿੰਘ ਕਾਲਕਾ

ਗੁਰੂ ਤੇਗ ਬਹਾਦਰ ਸਾਹਿਬ ਅਤੇ ਉਨ੍ਹਾਂ ਦੇ ਅੰਨਿਨ ਸਿੱਖਾਂ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਰਵ ਧਰਮ ਸੰਮੇਲਨ

ਐਵੋਨਲੀ ਯੂਨੀਵਰਸਿਟੀ ਵੱਲੋਂ ਐਂਗਰੀ ਮੈਨ ਪੰਮਾ ਨੂੰ ਡਾਕਟਰੇਟ ਦੀ ਉਪਾਧੀ ਨਾਲ ਕੀਤਾ ਗਿਆ ਸਨਮਾਨਿਤ

ਇੰਡੀਗੋ ਚਲਾਏਗੀ 1,650 ਉਡਾਣਾਂ, 650 ਹੋਈਆਂ ਰੱਦ

ਸਿੱਖਾਂ ਦੇ ਕਾਤਲ ਬਲਵਾਨ ਖੋਖਰ ਨੂੰ ਦਿੱਲੀ ਹਾਈਕੋਰਟ ਵੱਲੋਂ ਦਿੱਤੀ ਗਈ 21 ਦਿਨ ਦੀ ਫਰਲੋ

ਕੇਂਦਰ ਸਰਕਾਰ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਕੇ ਅਤੇ ਬਿਨਾ ਸ਼ਰਤ ਸਮੂਹ ਬੰਦੀ ਸਿੰਘਾਂ ਨੂੰ ਰਿਹਾਈ ਦੇਕੇ ਮਾਹੌਲ ਸੁਖਾਵਾ ਬਣਾਵੇ: ਜਥੇਦਾਰ  ਹਾਲੈਂਡ

ਦਿੱਲੀ ਗੁਰਦੁਆਰਾ ਕਮੇਟੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੀ ਸੰਪੂਰਨਤਾ ’ਤੇ ਵੀ ਕਰੇਗੀ ਵੱਡੇ ਸਮਾਗਮ : ਕਾਲਕਾ, ਕਾਹਲੋਂ

ਦਸਤਾਰ ਬਾਰੇ ਅਪਮਾਨਜਨਕ ਸ਼ਬਦ ਵਰਤਣ ਵਾਲੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਖਿਲਾਫ ਕਾਰਵਾਈ ਦੀ ਮੰਗ: ਕਰਮਸਰ

ਇਲਾਹਾਬਾਦ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਅਪਮਾਨਜਨਕ ਟਿੱਪਣੀਆਂ ਲਈ ਨੇਹਾ ਸਿੰਘ ਰਾਠੌਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਕਰ ਦਿੱਤੀ ਰੱਦ