ਅੰਮ੍ਰਿਤਸਰ-¸ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਬੀਤੇ ਦਿਨੀਂ ਡਾ. ਨਵਜੋਤ ਕੌਰ ਸਿੱਧੂ ਵੱਲੋਂ ਮੁੱਖ ਮੰਤਰੀ ਵਜੋਂ ਸੇਵਾਵਾਂ ਨਿਭਾਉਣ ਲਈ ਕਾਂਗਰਸ ਹਾਈਕਮਾਂਡ ਨੂੰ ਪੇਸ਼ ਕੀਤੇ ਜਾਂਦੇ 500 ਕਰੋੜ ਰੁਪਏ ਦੇ ਬਿਆਨ ’ਤੇ ਅੱਜ ਇੱਥੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ’ਤੇ ਤੰਜ ਕੱਸਦਿਆਂ ਕਿਹਾ ਕਿ ਉਹ ਕਿ ਦੱਸਣ ਕਿ ਉਨ੍ਹਾਂ ਨੇ ਉਕਤ ਅਹੁੱਦੇ ਸਬੰਧੀ ਕਿੰਨੇ ਸਟੂਕੇਸ ਕਾਂਗਰਸ ਨੂੰ ਸੌਂਪੇ ਸਨ। ਸ: ਛੀਨਾ ਨੇ ਕਿ ਮੁੱਖ ਮੰਤਰੀ ਦੀ ਕੁਰਸੀ ਦੇ ਬਿਰਾਜਮਾਨ ਹੋਣ ਲਈ ਕਾਂਗਰਸ ਵੱਲੋਂ ਕਿੰਨ੍ਹੀ ਕੁ ਰਕਮ ਦੀ ਸੌਦੇਬਾਜੀ ਕੀਤੀ ਜਾਂਦੀ ਹੈ, ਇਸ ਸਬੰਧੀ ਸੂਬਾ ਵਾਸੀ ਕਾਂਗਰਸ ਪਾਸੋਂ ਜਵਾਬ ਮੰਗ ਰਹੇ ਹਨ।
ਉਨ੍ਹਾਂ ਕਿਹਾ ਕਿ ਸੂਬਾ ਪੰਜਾਬ ਦੇ ਲੋਕ ਜੋ ਕਿ ਨੇਕ ਦਿਨ, ਮਿਹਨਤਕਸ਼ ਅਤੇ ਮਿਲਵਰਤਣ ਸੁਭਾਅ ਵਜੋਂ ਜਾਣੇ ਜਾਂਦੇ ਹਨ, ਦੇ ਮਨਾਂ ਨੂੰ ਇਸ ਸਬੰਧੀ ਬਹੁਤ ਠੇਸ ਪੁੱਜੀ ਕਿ ਉਨ੍ਹਾਂ ਦੀਆਂ ਵੋਟਾਂ ਦਾ ਗਲਤ ਇਸਤੇਮਾਲ ਕਰਕੇ ਮੁੱਖ ਮੰਤਰੀ ਦੇ ਕੁਰਸੀ ਸਬੰਧੀ ਕਾਂਗਰਸ ਵੱਲੋਂ 500 ਕਰੋੜ ਰੁਪਏ ਦੀ ਅਤਿ ਨਿੰਦਨਯੋਗ ਅਤੇ ਘਟੀਆ ਪੱਧਰ ਦੀ ਰਵਾਇਤ ਚਲਾਈ ਜਾ ਰਹੀ ਹੈ, ਜੋ ਭੋਲੀਭਾਲੀ ਜਨਤਾ ਨਾਲ ਸਰਾਸਰ ਧੋਖਾ ਹੈ। ਉਨ੍ਹਾਂ ਕਾਂਗਰਸ ਹਾਈਕਮਾਂਡ ਦੇ ਨਾਲ-ਨਾਲ ਕੈਪਟਨ ਅਤੇ ਚੰਨੀ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਉਹ ਦੱਸਣ ਕਿ ਹੁਣ ਤੱਕ ਉਕਤ ਅਹੁੱਦੇ ਤੋਂ ਇਲਾਵਾ ਹੋਰਨਾਂ ਕਿਸ-ਕਿਸ ਅਹੁੱਦੇਦਾਰ ਲਈ ਕਿੰਨੀ ਕਿੰਨੀ ਕੁ ਸੌਦੇਬਾਜੀ ਕਰਕੇ ਖਰੀਦੋ-ਫਰੋਖਤ ਦੀ ਦੁਕਾਨਦਾਰੀ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਅਗਾਂਹ ਭਵਿੱਖ ’ਚ ਭਾਵੇਂ ਕਿ ਕਾਂਗਰਸ ਦੀ ਸਰਕਾਰ ਪੰਜਾਬ ’ਚ ਬਣਨ ਦੀ ਕੋਈ ਸੰਭਾਵਨਾ ਨਹੀਂ ਪਰ ਫ਼ਿਰ ਵੀ ਉਹ ਹੋਰ ਕਿਹੜੇ 5 ਆਗੂ ਹਨ ਜੋ ਮੁੱਖ ਮੰਤਰੀ ਦੀ ਕੁਰਸੀ ਲਈ ਸਟੂਕੇਸ ਦੇਣ ਲਈ ਕਤਾਰ ’ਚ ਲੱਗੇ ਹੋਏ ਉਨ੍ਹਾਂ ਦੇ ਨਾਮ ਜਨਤਕ ਕਰਨ।
ਇਸ ਮੌਕੇ ਸ: ਛੀਨਾ ਨੇ ਸਿੱਧੂ ਜੌੜੇ ਨੂੰ ਹਲਕੇ ਪੱਧਰ ਦੀ ਸੋਚ ਦੀ ਧਾਰਨਾ ਵਾਲਾ ਦੱਸਦਿਆਂ ਕਿਹਾ ਕਿ ਉਨ੍ਹਾਂ ’ਚ ਕੋਈ ਦੇਸ਼ ਅਤੇ ਲੋਕ ਸੇਵਾ ਦੀ ਭਾਵਨਾ ਨਹੀਂ ਹੈ, ਉਹ ਤਾਂ ਸਿਰਫ਼ ਆਪਣਾ ਮੁਨਾਫਾ ਕਮਾਉਣ ਵਾਲੇ ਬਿਰਤੀ ਦੇ ਇਨਸਾਨ ਹਨ।