ਪੰਜਾਬ

ਕਾਂਗਰਸ ਨੂੰ ਕਮਜ਼ੋਰ ਕਰਨ ਦੀਆਂ ਸਾਰੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਜਾਵੇਗਾ: ਵੜਿੰਗ

ਕੌਮੀ ਮਾਰਗ ਬਿਊਰੋ | December 09, 2025 08:57 PM

ਚੰਡੀਗੜ੍ਹ- ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਕਾਂਗਰਸ ਨੂੰ ਕਮਜ਼ੋਰ ਕਰਨ ਦੀਆਂ ਸਾਰੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਮੌਜੂਦਾ ਵਿਵਾਦ ਲੋਕਾਂ ਦਾ ਧਿਆਨ ਹਟਾਉਣ ਅਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ 'ਆਪ' ਵੱਲੋਂ ਪੁਲਿਸ ਫੋਰਸ ਦੀ ਬੇਰਹਿਮੀ ਨਾਲ ਦੁਰਵਰਤੋਂ ਤੋਂ ਚਰਚਾ ਨੂੰ ਹਟਾਉਣ। ਲਈ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 'ਆਪ' ਬਚਾਅ ਦੀ ਸਥਿਤੀ ਵਿੱਚ ਹੈ ਅਤੇ ਅਜਿਹੇ ਸਨਸਨੀਖੇਜ਼, ਪਰ ਬੇਬੁਨਿਆਦ ਦਾਅਵੇ ਇਨ੍ਹਾਂ ਨੂੰ ਲੋਕਾਂ ਦੀਆਂ ਨਜਰਾਂ ਤੋਂ ਬਚਾਅ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਜਦੋਂ ਹਰ ਕੋਈ ਪੁਲਿਸ ਫੋਰਸ ਦੀ ਦੁਰਵਰਤੋਂ ਬਾਰੇ ਗੱਲ ਕਰ ਰਿਹਾ ਸੀ ਅਤੇ 'ਆਪ' ਕੋਲ ਕੋਈ ਜਵਾਬ ਨਹੀਂ ਸੀ, ਤਾਂ ਲੋਕਾਂ ਦਾ ਧਿਆਨ ਤੁਰੰਤ ਸਨਸਨੀਖੇਜ਼ ਦਾਅਵਿਆਂ ਨਾਲ ਭਟਕਾਇਆ ਗਿਆ ਜਿਨ੍ਹਾਂ ਦਾ ਕੋਈ ਆਧਾਰ ਜਾਂ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ 'ਆਪ' ਦੋਵੇਂ ਆਪਣੇ ਪੁਰਾਣੇ ਅਤੇ ਸੰਭਾਵੀ ਨੇਤਾਵਾਂ ਨੂੰ ਇਸ ਉਦੇਸ਼ ਲਈ ਵਰਤ ਕੇ ਅਜਿਹੀਆਂ ਚਾਲਾਂ ਨਾਲ ਧਿਆਨ ਭਟਕਾਉਣ ਵਿੱਚ ਮਾਹਰ ਹਨ।

ਉਨ੍ਹਾਂ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਕਿ ਸਿਰਫ਼ ਕਾਂਗਰਸ ਹੀ ਆਮ ਆਦਮੀ ਪਾਰਟੀ ਦਾ ਇੱਕ ਸਥਿਰ ਅਤੇ ਭਰੋਸੇਮੰਦ ਵਿਕਲਪ ਪ੍ਰਦਾਨ ਕਰਨ ਦੀ ਸਥਿਤੀ ਵਿੱਚ ਹੈ, ਜਿਸਨੇ ਪੰਜਾਬ ਤੇ ਪੰਜਾਬੀਆਂ ਨੂੰ ਪੂਰੀ ਤਰ੍ਹਾਂ ਫੇਲ੍ਹ ਕਰ ਦਿੱਤਾ ਹੈ।

ਕੁਝ ਹਾਲੀਆ ਬਿਆਨਾਂ ਵੱਲ ਖਿੱਚੇ ਜਾਣ ਤੋਂ ਇਨਕਾਰ ਕਰਦੇ ਹੋਏ, ਸੂਬਾ ਕਾਂਗਰਸ ਪ੍ਰਧਾਨ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪ੍ਰਚਾਰ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਕਿਹਾ ਕਿ ਪਾਰਟੀ ਜ਼ਮੀਨੀ ਪੱਧਰ ਦੇ ਵਰਕਰਾਂ ਅਤੇ ਆਗੂਆਂ ਦੁਆਰਾ ਚਲਾਈ ਜਾ ਰਹੀ ਹੈ, ਜਿਹੜੇ 'ਆਪ' ਸਰਕਾਰ ਦੁਆਰਾ ਡਰਾਉਣ-ਧਮਕਾਉਣ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਦੇ ਹੋਏ ਰੋਜ਼ਾਨਾ ਲੜਾਈਆਂ ਲੜ ਰਹੇ ਹਨ, ਨਾ ਕਿ ਉਨ੍ਹਾਂ ਦੁਆਰਾ ਜੋ ਚੋਣਾਂ ਦੇ ਸਮੇਂ ਪਾਰਟੀ ਦੇ ਸੱਤਾ ਵਿੱਚ ਵਾਪਸ ਆਉਣ ਦੀਆਂ ਸੰਭਾਵਨਾਵਾਂ ਨੂੰ ਦੇਖ ਕੇ ਹੀ ਜਾਗਣ ਦੀ ਕੋਸ਼ਿਸ਼ ਕਰਦੇ ਹਨ।

ਉਨ੍ਹਾ ਕਿਹਾ ਕਿ ਇਹ ਸਮਝਣ ਯੋਗ ਹੈ ਕਿ ਇਹ ਰੌਲਾ ਉਦੋਂ ਹੀ ਕਿਉਂ ਪਾਇਆ ਜਾ ਰਿਹਾ ਹੈ, ਜਦੋਂ ਸੂਬਾ ਚੋਣਾਂ ਦੇ ਦੌਰ ਵਿੱਚ ਦਾਖਲ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਇਕਲੌਤੀ ਪਾਰਟੀ ਹੈ, ਜਿਹੜੀ 2027 ਵਿੱਚ 'ਆਪ' ਦੀ ਥਾਂ ਲੈਣ ਲਈ ਨਿਸ਼ਚਿਤ ਹੈ। ਇਸ ਲਈ ਕੁਝ ਲੋਕਾਂ ਨੇ ਆਪਣੇ ਆਪ ਦਾ ਕੋਈ ਆਧਾਰ ਨਹੀਂ ਹੋਣ ਕਰਕੇ ਸਾਡੇ ਦੁਸ਼ਮਣਾਂ ਦੀ ਭਾਸ਼ਾ ਬੋਲਣੀ ਸ਼ੁਰੂ ਕਰ ਦਿੱਤੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਜਿਹੇ ਬਿਆਨ ਕਿਤੇ ਹੋਰ ਲਿਖੇ ਗਏ ਹਨ, ਤਾਂ ਜੋ 'ਆਪ' ਸਰਕਾਰ ਵੱਲੋਂ ਕਾਨੂੰਨ ਅਤੇ ਪੁਲਿਸ ਦੀ ਕੀਤੀ ਜਾ ਰਹੀ ਦੁਰਵਰਤੋਂ ਤੋਂ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ, ਜਿਸ ਲਈ ਉਸਨੂੰ ਹਰ ਪਾਸਿਓਂ ਘੇਰਿਆ ਜਾ ਰਿਹਾ ਹੈ।

Have something to say? Post your comment

 
 

ਪੰਜਾਬ

ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸਿੱਖ ਮਰਿਆਦਾ ਅਨੁਸਾਰ 'ਵੀਰ ਬਾਲ ਦਿਵਸ' ਦਾ ਨਾਮ ਤੁਰੰਤ ਬਦਲ ਕੇ 'ਸਾਹਿਬਜ਼ਾਦੇ ਸ਼ਹੀਦੀ ਦਿਵਸ' ਕਰਨ ਦੀ ਕੀਤੀ ਮੰਗ

ਵੱਡੀਆਂ ਸਨਅਤੀ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਵਿੱਚ ਰੁਚੀ ਦਿਖਾਈ- ਮੁੱਖ ਮੰਤਰੀ

ਪੰਜਾਬ ’ਚ ਟੈਕਸ ਟੈਰਰਿਸਮ ਚਰਮ ’ਤੇ — ਐਕਸਾਈਜ਼ ਵਿਭਾਗ ਨੂੰ ਜ਼ਬਰ-ਵਸੂਲੀ ਦਾ ਹਥਿਆਰ ਬਣਾ ਦਿੱਤਾ-ਭਾਜਪਾ

ਗੁਰਬਾਣੀ ਨੂੰ ਅਜਾਨ ਵਾਲੇ ਤਰੀਕੇ ਨਾਲ ਗਾਉਣ ਉੱਤੇ ਪੰਜ ਸਿੰਘ ਸਾਹਿਬਾਨਾਂ ਨੇ ਸਖਤ ਇਤਰਾਜ ਜਤਾਇਆ

ਕੈਪਟਨ ਅਮਰਿੰਦਰ ਅਤੇ ਚੰਨੀ ਨੇ ਮੁੱਖ ਮੰਤਰੀ ਦੇ ਅਹੁੱਦੇ ਲਈ ਕਿੰਨੇ ਸਟੂਕੇਸ ਕਾਂਗਰਸ ਹਾਈਕਮਾਂਡ ਨੂੰ ਸੌਂਪੇ ਜਨਤਕ ਕਰਨ : ਛੀਨਾ

ਕਾਂਗਰਸ ਨੂੰ ਅਹੁਦਿਆਂ ਦੇ ਹਿਸਾਬ ਨਾਲ ‘ਰੇਟ ਲਿਸਟ’ ਲਗਾਉਣੀ ਚਾਹੀਦੀ: ਹਰਪਾਲ ਸਿੰਘ ਚੀਮਾ

ਆਪ' ਦਾ ਕਾਂਗਰਸ ਨੂੰ ਸਵਾਲ: 500 ਕਰੋੜ ਅਤੇ 350 ਕਰੋੜ ਦੇ 'ਖੇਡ' ਦੀ ਅਸਲ ਕਹਾਣੀ ਕੀ ਹੈ?

ਡਾ. ਨਵਜੋਤ ਕੌਰ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਉਮੀਦਵਾਰੀ ਸਬੰਧੀ ਕਰੋੜਾ ਦੀ ਰਿਸ਼ਵਤ ਬਾਰੇ ਕਾਂਗਰਸ ਦੇ ਭ੍ਰਿਸ਼ਟਾਚਾਰ ਚੇਹਰੇ ਦਾ ਕੀਤਾ ਪਰਦਾਫਾਸ਼ - ਛੀਨਾ

ਮੁੱਖ ਮੰਤਰੀ ਵੱਲੋਂ ਦੱਖਣੀ ਕੋਰੀਆ ਦੇ ਕਾਰੋਬਾਰੀ ਦਿੱਗਜ਼ਾਂ ਨਾਲ ਵਿਚਾਰ-ਵਟਾਂਦਰਾ

ਸਿੱਖ ਇਕ ਮਿਹਨਤਕਸ਼ ਕੌਮ,ਨਿਉਜੀਲੈਂਡ ਵਿਚ ਸਿੱਖਾਂ ਨੇ ਦਿਨ ਰਾਤ ਮਿਹਨਤ ਕਰਕੇ ਵਖਰਾ ਮੁਕਾਮ ਬਣਾਇਆ : ਮਿਸਟਰ ਗ੍ਰੇਕ ਫਲੈਮਿੰਗ