ਲੁਧਿਆਣਾ- ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪਿਛਲੇ ਦਿਨੀ ਲੁਧਿਆਣਾ ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ ਵਿਖੇ ਯੂਨਾਈਟਿਡ ਸਿੱਖਸ ਵੱਲੋ 350 ਸਾਲਾ ਸ਼ਹੀਦੀ ਸ਼ਤਾਬਦੀ ਕਮੇਟੀ ਲੁਧਿਆਣਾ ਦੇ ਨਿੱਘੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਇਸਤਰੀ ਸਤਿਸੰਗ ਸਭਾਵਾਂ ਦੀਆਂ 350 ਬੀਬੀਆਂ ਤੇ ਬੱਚਿਆਂ ਦੇ ਇੱਕ ਰਸ ਸਮੂਹਿਕ ਕੀਰਤਨ ਦਰਬਾਰ "ਅਨਹਦ ਝਨੂਕਾਰ "ਅੰਦਰ ਭਾਗ ਲੈਣ ਵਾਲੀਆਂ ਬੀਬੀਆਂ, ਬੱਚੇ ਅਤੇ ਉਨ੍ਹਾਂ ਨੂੰ ਸੁਚੱਜੀ ਸਿਖਲਾਈ ਦੇਣ ਵਾਲੀਆਂ ਉਸਤਾਦ ਸ਼ਖਸੀਅਤਾਂ ਧੰਨਤਾ ਦੇ ਯੋਗ ਹਨ! ਜਿੰਨ੍ਹਾਂ ਨੇ ਯੋਗ ਉਪਰਾਲਿਆ ਦੇ ਸਦਕਾ ਸਮੂਹਿਕ ਰੂਪ ਵਿੱਚ ਪੂਰਨ ਇੱਕਜੁਟਤਾ ਨਾਲ
ਨੌਵੇ ਮੁਹੱਲੇ ਦੇ ਸਲੋਕ ਤੇ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਵੱਲੋ ਉਚਰੀ ਇਲਾਹੀ ਬਾਣੀ ਦਾ ਰਸਭਿੰਨਾਂ ਕੀਰਤਨ ਗਾਇਨ ਕਰਕੇ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਹੋਈ!ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ.ਅੰਮ੍ਰਿਤਪਾਲ ਸਿੰਘ (ਡਾਇਰੈਕਟਰ ਪੰਜਾਬ ਯੂਨਾਇਟਿਡ ਸਿੱਖਜ਼), ਸ. ਹਰਜੀਤ ਸਿੰਘ ਆਨੰਦ (ਪ੍ਰੋਗਰਾਮ ਕੋਆਰਡੀਨੇਟਰ) , ਨੇ ਬੀਤੀ ਰਾਤ ਸਾਂਝੇ ਰੂਪ ਵਿੱਚ ਗੁ: ਸ਼੍ਰੀ ਗੁਰੂ ਸਿੰਘ ਸਭਾ, ਹਰਨਾਮ ਨਗਰ ਵਿਖੇ ਯੂਨਾਈਟਿਡ ਸਿੱਖਸ ਵੱਲੋ ਆਯੋਜਿਤ ਕੀਤੇ ਗਏ ਸ਼ੁਕਰਾਨਾ ਗੁਰਮਤਿ ਸਮਾਗਮ ਦੌਰਾਨ "ਅਨਹਦ-ਝੁਨਕਾਰ" ਕੀਰਤਨ ਸਮਾਗਮਾਂ ਨੂੰ ਸਫਲ ਬਣਾਉਣ ਵਿੱਚ ਆਪਣਾ ਨਿੱਘਾ ਯੋਗਦਾਨ ਪਾਉਣ ਵਾਲੀਆਂ ਸਮੂਹ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ, ਵੱਖ ਵੱਖ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਦੇ ਪ੍ਰਮੁੱਖ ਅਹੁਦੇਦਾਰਾਂ, ਧਾਰਮਿਕ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਮੌਕੇ ਇਕੱਤਰ ਹੋਈਆਂ ਇਲਾਕੇ ਦੀਆਂ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਕੀਤੇ!ਉਨ੍ਹਾਂ ਨੇ ਆਪਣੇ ਧੰਨਵਾਦੀ ਸੰਬੋਧਨ ਵਿੱਚ ਕਿਹਾ ਕਿ ਸ਼ਹੀਦੀ ਸ਼ਤਾਬਦੀ ਦੀ ਅਸਲ ਮਹੱਤਤਾ ਤੇ ਸੁਨੇਹੇ ਨੂੰ ਘਰ ਘਰ ਪਹੁੰਚਾਣ ਅਤੇ ਬੱਚਿਆਂ ਨੂੰ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਬਾਣੀ, ਸਿੱਖਿਆਵਾ ਤੇ ਫਲਸਫੇ ਤੋ ਜਾਣੂ ਕਰਵਾਉਣ ਲਈ ਯੂਨਾਈਟਿਡ ਸਿੱਖਸ ਦੇ ਵੱਲੋ ਵੱਖ ਵੱਖ ਗੁਰੁਦੁਆਰਿਆ ਦੀ ਪ੍ਰਬੰਧਕ ਕਮੇਟੀਆਂ ਦੇ ਨਿੱਘੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਉਕਤ ਕੀਰਤਨ ਸਮਾਗਮ ਸਮੁੱਚੀ ਕੌਮ ਲਈ ਪ੍ਰੇਣਾ ਸਰੋਤ ਹੋ ਨਿੱਭੜੇ !ਸ਼ੁਕਰਾਨਾ ਗੁਰਮਤਿ ਸਮਾਗਮ ਦੌਰਾਨ ਵਿਸੇਸ਼ ਤੌਰ ਤੇ ਪੁੱਜੇ ਸ. ਪ੍ਰਿਤਪਾਲ ਸਿੰਘ ਮੈਬਰ ਧਰਮ ਪ੍ਰਚਾਰ ਕਮੇਟੀ (ਸ੍ਰੌਮਣੀ ਕਮੇਟੀ) ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ ਨੇ ਆਪਣੇ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਕਿਹਾ ਕਿ
ਆਯੋਜਿਤ ਗਏ ਸਮੂਹ ਕੀਰਤਨ ਸਮਾਗਮਾਂ ਅੰਦਰ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਨੇ ਆਪਣੀ ਭਰਵੀ ਸ਼ਮੂਲੀਅਤ ਕਰਕੇ ਪ੍ਰਚਾਰ ਮੁਹਿੰਮ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਵਿੱਚ ਆਪਣੀ ਮੋਹਰੀ ਭੂਮਿਕਾ ਨਿਭਾਈ ਹੈ! ਜਿਸ ਦੇ ਲਈ ਅਸੀਂ ਸੰਗਤ ਵੱਲੋਂ ਸਮੂਹ ਕੀਰਤਨ ਕਰਨ ਵਾਲੀਆਂ ਬੀਬੀਆਂ ਦਾ ਧੰਨਵਾਦ ਪ੍ਰਗਟ ਕਰਦੇ ਹਾਂ!ਇਸ ਦੌਰਾਨ
ਯੂਨਾਈਟਿਡ ਸਿੱਖਸ ਦੇ ਸ.ਅੰਮ੍ਰਿਤਪਾਲ ਸਿੰਘ (ਡਾਇਰੈਕਟਰ ਪੰਜਾਬ ਯੂਨਾਇਟਿਡ ਸਿੱਖਜ਼), ਸ. ਹਰਜੀਤ ਸਿੰਘ ਆਨੰਦ (ਪ੍ਰੋਗਰਾਮ ਕੋਆਰਡੀਨੇਟਰ) ਸ. ਪ੍ਰਿਤਪਾਲ ਸਿੰਘ ਮੈਬਰ ਧਰਮ ਪ੍ਰਚਾਰ ਕਮੇਟੀ (ਸ੍ਰੌਮਣੀ ਕਮੇਟੀ) ਸ. ਗੁਰਮੀਤ ਸਿੰਘ ਸਲੂਜਾ ਪ੍ਰਧਾਨ ਗੁ. ਸ੍ਰੀ ਗੁਰੂ ਸਿੰਘ ਸਭਾ ਹਰਨਾਮ ਨਗਰ, ਸ. ਕੁਲਵਿੰਦਰ ਸਿੰਘ ਬੈਨੀਪਾਲ ਪ੍ਰਧਾਨ ਗੁ. ਅਰਬਨ ਅਸਟੇਟ ਦੁੱਗਰੀ ਫੇਸ-1, ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ, ਗਿਆਨੀ ਫਤਿਹ ਸਿੰਘ ਨੇ ਸਾਂਝੇ ਤੌਰ ਤੇ ਸ਼ੁਕਰਾਨਾ ਗੁਰਮਤਿ ਸਮਾਗਮ ਦੌਰਾਨ 40 ਤੋਂ ਵੱਧ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਨੂੰ ਜਿੰਨ੍ਹਾਂ ਨੇ ਕੀਰਤਨ ਸਮਾਗਮਾਂ ਵਿੱਚ ਭਾਗ ਲਿਆ ਤੇ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਦੇਣ ਵਾਲੇ ਗਰੁੱਪਾਂ ਦੇ ਸਮੂਹ ਅਧਿਆਪਕਾਂ ਨੂੰ ਵਿਸੇਸ਼ ਤੌਰ ਤੇ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ!ਇਸ ਮੌਕੇ ਉਨ੍ਹਾਂ ਦੇ ਨਾਲ ਬੀਬੀ ਕਰਤਾਰ ਕੌਰ (ਝਾਂਈ ਜੀ), ਬੀਬੀ ਰਵਿੰਦਰ ਕੌਰ ਸਰਾਭਾ ਨਗਰ, ਬੀਬੀ ਦਲਜੀਤ ਕੌਰ ਤੇ ਬੀਬੀ ਚਰਨਜੀਤ ਕੌਰ ਬੱਬੂ ਭੈਣ ਜੀ, ਭੁਪਿੰਦਰ ਸਿੰਘ ਮਕੱੜ ਯੂਨਾਈਟਿਡ ਸਿੱਖਸ ਗੁਰਦੀਪ ਸਿੰਘ ਪ੍ਰਧਾਨ ਗੁ.ਮਾਇਆ ਨਗਰ, ਬੀਬੀ ਸਰਨਾ, ਬੀਬੀ ਦਵਿੰਦਰ ਕੌਰ, ਕਰਮਜੀਤ ਕੌਰ, ਬੀਬੀ ਪਰਮਿੰਦਰ ਕੌਰ, ਬਲਬੀਰ ਕੌਰ, ਤਰਨਜੀਤ ਕੌਰ, ਮਨਪ੍ਰੀਤ ਕੌਰ, ਅਮਰਜੀਤ ਕੌਰ, ਆਦਿ ਵਿਸੇਸ਼ ਤੌਰ ਤੇ ਹਾਜਰ ਸਨ!