ਨਵੀਂ ਦਿੱਲੀ -ਭਾਜਪਾ ਸਰਕਾਰ ਵਲੋਂ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮੁੜ ਬਾਲ ਦਿਵਸ ਦੇ ਰੂਪ ਵਿਚ ਮਨਾਏ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਜੋ ਕਿ ਸਿੱਖ ਪੰਥ ਨੂੰ ਮੰਜੂਰ ਨਹੀਂ ਹੈ ਤੇ ਇਸ ਦਾ ਸਮੂਹ ਪੰਥ ਵਲੋਂ ਭਾਰੀ ਵਿਰੋਧ ਕੀਤਾ ਜਾਂਦਾ ਹੈ । ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਭਾਜਪਾਈ ਮੈਂਬਰ ਭਾਵੇਂ ਓਹ ਸੈਂਟਰ ਵਿਚ ਹਨ ਭਾਵੇਂ ਰਾਜ ਵਿਚ ਆਪਣੀ ਪਾਰਟੀ ਨੂੰ, ਸਰਕਾਰ ਨੂੰ ਅਤੇ ਦੇਸ਼ ਦੇ ਪੀਐਮ ਨੂੰ ਇਹ ਸਮਝਾਉਣ ਵਿਚ ਅਸਫਲ ਰਹੇ ਹਨ ਕਿ ਸਿੱਖ ਪੰਥ ਬਾਲ ਦਿਵਸ ਨਾਮ ਦਾ ਵਿਰੋਧ ਕਰਦਾ ਹੈ ਤੇ ਇਸ ਕਰਕੇ ਸਿੱਖ ਭਾਜਪਾ ਤੋਂ ਦੂਰ ਹੁੰਦੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਸਿੱਖਾਂ ਨੇ ਕਦੇ ਵੀਂ ਸਾਹਿਬਜਾਦਿਆਂ ਨੂੰ ਬਾਲ ਨਹੀਂ ਕਿਹਾ । ਉਨ੍ਹਾਂ ਕਿਹਾ ਕਿ ਸਾਹਿਬਜਾਦਿਆਂ ਦੀ ਉਮਰ ਭਾਵੇਂ ਘੱਟ ਸੀ ਪਰ ਉਨ੍ਹਾਂ ਦੇ ਕੰਮ ਬਹੁਤ ਵੱਡੇ ਸਨ ਇਸੇ ਕਰਕੇ ਇਤਿਹਾਸ ਵਿਚ ਉਨ੍ਹਾਂ ਦਾ ਸਾਹਿਬਜਾਦੇ ਜਾਂ ਬਾਬਾ ਦੇ ਨਾਮ ਨਾਲ ਜਿਕਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਬਾਲ ਦਿਵਸ ਦੇ ਰੂਪ ਵਿਚ ਮਨਾਂ ਕੇ ਤੁਸੀਂ ਆਪਣਾ ਪੈਸਾ ਅਤੇ ਸਮਾਂ ਬਰਬਾਦ ਕਰ ਰਹੇ ਹੋ ਇਸ ਲਈ ਤੁਹਾਡੇ ਵਲੋਂ ਕੀਤੀ ਜਾ ਰਹੀ ਗਲਤੀ ਨੂੰ ਸੁਧਾਰਨ ਲਈ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਾਹਿਬਜਾਦੇ ਸ਼ਹੀਦੀ ਦਿਹਾੜੇ ਦੇ ਨਾਮ ਨਾਲ ਮਨਾਇਆ ਜਾਏ ਅਤੇ ਇੰਨ੍ਹਾ ਦਿਹਾੜਿਆਂ ਲਈ ਹੋਰ ਕੌਈ ਵੀਂ ਨਾਮ ਵਰਤਣ ਦੀ ਲੋੜ ਨਹੀਂ ਹੈ ।