ਐੱਸ.ਏ.ਐੱਸ ਨਗਰ -ਗੁਰਦੁਆਰਾ ਤਾਲਮੇਲ ਕਮੇਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਵਿਸ਼ੇਸ਼ ਮੀਟਿੰਗ ਸ ਜੋਗਿੰਦਰ ਸਿੰਘ ਸੋਂਧੀ ਦੀ ਅਗਵਾਈ ਹੇਠ 10 ਦਸੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 1 ਮੋਹਾਲੀ ਵਿਖੇੇ ਹੋਈ ਸੀ ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਮਿਤੀ 2 ਜਨਵਰੀ 2026 ਨੂੰ ਸਜਾਉਣ ਦਾ ਫੈਸਲਾ ਕੀਤਾ ਗਿਆ।
ਇਸ ਮੋਕੇ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਜੱਥੇਦਾਰ ਮਨਜੀਤ ਸਿੰਘ ਮਾਨ ਨੇ ਦੱਸਿਆ ਨਗਰ ਕੀਰਤਨ ਗੁਰਦੁਆਰਾ ਫੇਜ਼ 1 ਤੇਂ ਸਵੇਰੇ 10 ਵਜੇ ਅਰੰਭ ਹੋ ਕੇ ਗੁਰੂ ਨਾਨਕ ਮਾਰਕੀਟ ਫੇਜ਼ 1 ਤੋਂ ਪੁਰਾਣਾ ਡੀ ਸੀ ਦਫ਼ਤਰ, ਸੈਕਟਰ 55-56 ਦੀਆਂ ਲਾਈਟਾ ਤੋਂ ਵਾਪਸ ਮੁੜ ਕੇ ਗੁਰਦੁਆਰਾ ਸ੍ਰੀ ਗੁਰੂ ਗੰ੍ਰਥ ਸਾਹਿਬ ਸੈਕਟਰ 55 ਬੈਰੀਅਰ ਤੋਂ ਫਰੈਂਕੋ ਹੋਟਲ, ਡਿਪਲਾਸਟ ਚੌਂਕ ਤੋਂ ਮਦਨਪੁਰ ਚੌਂਕ, ਰਾਮਗੜ੍ਹੀਆ ਭਵਨ ਫੇਜ਼ 3ਬੀ1 ਵਾਇਆ ਐਚ ਐੱਮ ਮਕਾਨਾਂ 3ਬੀ2 ਮਾਰਕੀਟ ਗੁਰੂਦੁਆਰਾ ਸਾਚਾ ਧਨੁ ਸਾਹਿਬ, ਫੇਜ਼ 7 ਲਾਈਟਾਂ ਵਾਲੇ ਵਾਲ ਚੌਂਕ, ਗੁਰਦੁਆਰਾ ਅੰਬ ਸਾਹਿਬ ਫੇਜ਼ 8, ਫਜ਼ 9-10, ਦੀ ਮਾਰਕੀਟ ਤੋਂ ਹੁੰਦੇ ਹੋਏ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 11, ਫੇਜ਼ 11 ਦੇ ਕੁਆਟਰਾਂ ਤੋਂ ਹੰੁਦੇ ਹੋਏ ਸੈਕਟਰ 66 ਪੰਜਾਬ ਮੰਡੀ ਬੋਰਡ ਦੇ ਮਕਾਨ ਤੋਂ ਹੁੰਦੇ ਹੋਏ ਗੁਰਦੁਆਰਾ ਨਾਨਕ ਦਰਬਾਰ ਸੈਕਟਰ 66 ਵਿਖੇ ਰਾਤ ਤਕਰੀਬਨ 8 ਵਜੇ ਦੇ ਕਰੀਬ ਸਸੰਪੂਰਨ ਹੋਵੇਗਾ।
ਜੱਥੇਦਾਰ ਮਨਜੀਤ ਸਿੰਘ ਮਾਨ ਨੇ ਕਿਹਾ ਕਿ ਇੱਥੇ ਇਹ ਵੀ ਦਸਣਾ ਜ਼ੀਕਰਯੋਗ ਹੈ ਕਿ ਮੀਟਿੰਗ ਵਿੱਚ ਗੁਰਦੁਆਰਾ ਤਾਲਮੇਲ ਕਮੇਟੀ ਵਲੋਂ ਮੋਹਾਲੀ ਦੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਿਤੀ 7 ਨਵੰਬਰ ਦੋਂ 25 ਨਵੰਬਰ ਤੱਕ ਲੜੀਵਾਰ ਗੁਰਮਤਿ ਸਮਾਗਮ ਕਰਵਾਏ ਜਾਣਗੇ ਜਿਸ ਤੋਂ ਬਾਅਦ ਪੋਹ ਦੇ ਇਸ ਸ਼ਹਾਦਤਾਂ ਭਰੇ ਮਹੀਨੇ ਵਿੱਚ ਮਿਤੀ 18 ਦਸੰਬਰ ਤੋਂ 28 ਦਸੰਬਰ ਤੱਕ ਨਿੱਕੀਆਂ ਜਿੰਦਾਂ ਵੱਡੇ ਸਾਕੇ ਨੂੰ ਸਮਰਪਿਤ ਲੜੀਵਾਰ ਕਥਾ ਵਿਚਾਰਾਂ ਸਮਾਗਮ ਕਰਵਾਏ ਜਾਣਗੇ ਇਸ ਫੈਸਲੇ ਦੀ ਸਮੂਹ ਸੰਗਤ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਣ ਲਈ ਸਮਾਗਮ ਉਲੀਕੇ ਜਾਣ ਲਈ ਕਿਹਾ।
ਇਸ ਮੋਕੇ ਮੀਟਿੰਗ ਵਿੱਚ ਕਰਮ ਸਿੰਘ ਬਬਰਾ, ਪ੍ਰੀਤਮ ਸਿੰਘ, ਹਰਪਾਲ ਸਿੰਘ ਖਾਲਸਾ, ਹਰਜੀਤ ਸਿੰਘ, ਜਗਦੀਸ਼ ਸਿੰਘ, ਸੁਰਜੀਤ ਸਿੰਘ ਮਗਰੂ, ਭੁਪਿੰਦਰ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਸਿੰਘ, ਗੁਰਨਾਮ ਸਿੰਘ, ਅਮਰਜੀਤ ਸਿੰਘ, ਨਿਰਮਲ ਸਿੰਘ, ਜਰਨੈਲ ਸਿੰਘ, ਪਦਮਜੀਤ ਸਿੰਘ, ਹਰਫੂਲ ਸਿੰਘ, ਇੰਦਰਜੀਤ ਸਿੰਘ, ਸੁਰਿੰਦਰ ਸਿੰਘ, ਜਗਜੀਤ ਸਿੰਘ, ਹਰਦੀਪ ਸਿੰਘ, ਮੋਹਨ ਸਿੰਘ, ਜਸਵੰਤ ਸਿੰਘ, ਕਰਮ ਸਿੰਘ, ਸੁਖਦੇਵ ਸਿੰਘ, ਅਜੀਤ ਸਿੰਘ, ਭਗਤ ਸਿੰਘ, ਬਿਕਰਮਜੀਤ ਸਿੰਘ ਹੂੰਝਣ, ਅਮਰਦੀਪ ਸਿੰਘ, ਜਸਵੀਰ ਸਿੰਘ ਮਨਜੀਤ ਸਿੰਘ, ਹਰਵਿੰਦਰ ਸਿੰਘ ਜਸਪਾਲ ਸਿੰਘ, ਗੁਰਦਰਸ਼ਨਦੀਪ ਸਿੰਘ, ਹਰਿੰਦਰਪਾਲ ਸਿੰਘ, ਇੰਦਰਜੀਤ ਸਿੰਘ, ਗਰਮੀਤ ਸਿੰਘ, ਨਰਿਪਜੀਤ ਸਿੰਘ , ਭੁਪਿੰਦਰ ਸਿੰਘ ਫੇਜ਼ 6, ਦਵਿੰਦਰ ਸਿੰਘ, ਗਗਨਦੀਪ ਸਿੰਘ, ਗੁਰਦੀਪ ਸਿੰਘ, ਹਰਜਿੰਦਰ ਸਿੰਘ, ਪਿ੍ਰਤਪਾਲ ਸਿੰਘ, ਜਗਜੀਤ ਸਿੰਘ ਅਖਾੜਾ ਸਤਪਾਲ ਸਿੰਘ, ਹਰਦੀਪ ਸਿੰਘ ਕਾਕਾ ਤੋਂ ਇਲਾਵਾ ਕਈ ਮੈਂਬਰਾਂ ਨੇ ਹਾਜਰੀ ਭਰੀ।