ਪੰਜਾਬ

ਪੁਲਿਸ ਪੈਨਸ਼ਨਰਜ਼ ਨੇ ਨਵੇਂ ਸਾਲ ਦੀ ਸ਼ੁਰੂਆਤ ਵਾਹਿਗੁਰੂ ਜੀ ਦਾ ਓਟ ਆਸਰਾ ਲੈ ਕੇ ਕੀਤੀ

ਸੰਜੀਵ ਜਿੰਦਲ /ਕੌਮੀ ਮਾਰਗ ਬਿਊਰੋ | January 04, 2026 09:01 PM

ਮਾਨਸਾ- ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਇਕਾਈ ਮਾਨਸਾ ਨੇ ਨਵੇਂ ਸਾਲ-2026 ਨੂੰ ਜੀ ਆਇਆ ਆਖਦੇ ਹੋਏ ਪੈਨਸ਼ਨਰ ਦਫਤਰ ਵਿੱਚ 02-01-2026 ਨੂੰ ਜੁੱਗੋ ਜੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਅੱਜ ਮਿਤੀ 04-01-2026 ਨੂੰ ਭੋਗ ਪਾਏ। ਇਸ ਮੌਕੇ ਉਚੇਚੇ ਤੌਰ ਤੇ ਜਿਲਾ ਪੁਲਿਸ ਮੁੱਖੀ ਸ਼੍ਰੀ ਭਗੀਰਥ ਸਿੰਘ ਮੀਨਾ ਆਈ.ਪੀ.ਐਸ., ਸ਼੍ਰੀ ਪ੍ਰਦੀਪ ਸਿੰਘ ਸੰਧੂ ਕਪਤਾਨ ਪੁਲਿਸ ਹੈਡਕੁਆਰਟਰ ਮਾਨਸਾ, ਸ਼੍ਰੀ ਬੂਟਾ ਸਿੰਘ ਡੀਐਸਪੀ ਮਾਨਸਾ, ਸ਼੍ਰੀ ਪੁਸ਼ਪਿੰਦਰ ਸਿੰਘ ਡੀਐਸਪੀ ਹੈਡਕੁਆਰਟਰ ਮਾਨਸਾ ਵੱਲੋਂ ਸਮੇਤ ਥਾਣੇਦਾਰ ਸੁਖਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਮਾਨਸਾ, ਥਾਣੇਦਾਰ ਬਲਵੀਰ ਸਿੰਘ ਇੰਚਾਰਜ ਸਿਟੀ ਟ੍ਰੈਫਿਕ ਮਾਨਸਾ ਵੱਲੋਂ ਆਪਣੇ ਨਿੱਤ ਦੇ ਰੁਝੇਵਿਆਂ ਨੂੰ ਸਮੇਟਦਿਆਂ ਦਫਤਰ ਪਹੁੰਚ ਕੇ ਗੁਰੂ ਸਾਹਿਬ ਜੀ ਦੇ ਨਤਮਸਤਕ ਹੋ ਕੇ ਹਾਜ਼ਰੀ ਭਰੀ।


ਇਸੇ ਤਰ੍ਹਾਂ ਜਿਲ੍ਹਾ ਬਠਿੰਡਾ ਪੁਲਿਸ ਪੈਨਸ਼ਨਰਜ਼ ਦੇ ਪ੍ਰਧਾਨ ਸ਼੍ਰੀ ਰਣਜੀਤ ਸਿੰਘ ਤੂਰ ਰਿਟਾਇਰਡ ਡੀਐਸਪੀ, ਸ਼੍ਰੀ ਮਹਿੰਦਰ ਸਿੰਘ ਘਈ ਰਿਟਾਇਰਡ ਡੀਐਸਪੀ ਸਮੇਤ ਆਹੁਦੇਦਾਰ, ਜਿਲ੍ਹਾ ਸੰਗਰੂਰ ਦੇ ਪ੍ਰਧਾਨ ਸ਼੍ਰੀ ਪ੍ਰਿਤਪਾਲ ਸਿੰਘ ਸਮੇਤ ਆਹੁਦੇਦਾਰਾਂ ਨੇ ਵੀ ਹਾਜ਼ਰੀ ਲਗਵਾਈ। ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਸਾਰੇ ਹੀ ਸਤਿਕਾਰਯੋਗ ਅਫਸਰਾਂ ਅਤੇ ਬਾਹਰੋੰ ਆਏ ਮਹਿਮਾਨਾਂ ਨੂੰ ਜੀ ਆਇਆ ਆਖਦੇ ਹੋਏ ਸਿਰੋਪਾਓ ਪਾ ਕੇ ਸਨਮਾਨ ਦਿੱਤਾ ਗਿਆ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆ ਦੱਸਿਆ ਕਿ ਪੈਨਸ਼ਨਰ ਸਾਡੇ ਪੁਲਿਸ ਦੇ ਪਰਿਵਾਰ ਦਾ ਹੀ ਇੱਕ ਅੰਗ ਹਨ। ਜਿਹਨਾਂ ਨੂੰ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ ਅਤੇ ਮਹਿਕਮਾ ਪੁਲਿਸ ਇਹਨਾਂ ਬਜੁਰਗਾਂ ਤੋਂ ਹਮੇਸ਼ਾਂ ਸੇਧ ਲੈਂਦਾ ਰਹੇਗਾ।

ਉਘੇ ਲੇਖਕ ਤੇ ਰਿਟਾਇਰਡ ਥਾਣੇਦਾਰ ਬੰਤ ਸਿੰਘ ਫੂਲਪੁਰੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਵਿੱਚ ਇੱਕ ਕਵਿਤਾ ਪੇਸ਼ ਕੀਤੀ ਗਈ। ਸ਼੍ਰੀ ਅਵਤਾਰ ਸਿੰਘ ਰਾਮਗੜੀਆ ਰਾਗੀ ਜਥੇ ਵੱਲੋਂ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਲੰਗਰ ਅਤੁੱਟ ਵਰਤਾਇਆ ਗਿਆ।

ਅੰਤ ਵਿੱਚ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਸਭਾਂ ਦੇ ਮੈਬਰਾਂ ਤੇ ਆਹੁਦੇਦਾਰਾਂ ਦਰਸ਼ਨ ਕੁਮਾਰ ਗੇਹਲੇ, ਰਾਮ ਸਿੰਘ ਅੱਕਾਂਵਾਲੀ, ਗੁਰਚਰਨ ਸਿੰਘ ਖਾਲਸਾ, ਬੂਟਾ ਸਿੰਘ, ਰਾਜਿੰਦਰ ਸਿੰਘ ਜੁਵਾਹਰਕੇ, ਫਲੇਲ ਸਿੰਘ, ਸੁਖਦੇਵ ਸਿੰਘ ਕੁੱਤੀਵਾਲ, ਸੁਰਜੀਤ ਰਾਜ, ਪ੍ਰੀਤਮ ਸਿੰਘ ਬੁਢਲਾਡਾ, ਨਰੋਤਮ ਸਿੰਘ ਚਹਿਲ, ਲਾਭ ਸਿੰਘ ਚੋਟੀਆਂ, ਜਸਪਾਲ ਸਿੰਘ ਸਮਾਓ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਰਾਜ ਸਿੰਘ ਭੈਣੀਬਾਘਾ, ਜਸਵੀਰ ਸਿੰਘ ਕੋਟਫੱਤਾ, ਗੁਰਚਰਨ ਸਿੰਘ, ਰਾਜ ਸਿੰਘ ਮਾੜੀ, ਹਰਪਾਲ ਸਿੰਘ ਭਾਗੀਵਾਂਦਰ, ਮੋਹਨ ਸਿੰਘ, ਅਮਰਜੀਤ ਸਿੰਘ ਗੋਬਿੰਦਪੁਰਾ, ਬਿੱਕਰ ਸਿੰਘ ਕੈਸ਼ੀਅਰ, ਜਸਵੀਰ ਸਿੰਘ, ਪਾਲਾ ਸਿੰਘ, ਗੁਰਜੰਟ ਸਿੰਘ ਫੱਤਾਮਾਲੋਕਾ, ਪਰਮਜੀਤ ਸਿੰਘ ਸਰਦੂਲਗੜ, ਗੁਰਵਿੰਦਰ ਸਿੰਘ ਬਹਿਮਣ ਆਦਿ ਵੱਲੋਂ ਦਿਨ/ਰਾਤ ਮਿਹਨਤ ਕਰਕੇ ਧਾਰਮਿਕ ਸਮਾਗਮ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ ਗਿਆ। ਬਲਵੰਤ ਸਿੰਘ ਭੀਖੀ ਵੱਲੋਂ ਆਪਣੇ ਅਨਮੋਲ ਸਬਦਾਂ ਰਾਹੀ ਸਟੇਜ ਕਾਰਵਾਈ ਬਾਖੂਬੀ ਨਿਭਾਈ ਗਈ।

Have something to say? Post your comment

 
 
 

ਪੰਜਾਬ

ਨੰਗੇ ਪੈਰੀਂ ਚੱਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਤਰੁਨਪ੍ਰੀਤ ਸਿੰਘ ਸੌਂਦ

ਮੁੱਖ ਮੰਤਰੀ ਮਾਨ ਨੂੰ ਤਲਬ ਕਰਨ ਦੀ ਕਵਾਇਦ 328 ਪਾਵਨ ਸਰੂਪ ਮਾਮਲੇ ’ਚ ਐਸ.ਐਸ. ਕੋਹਲੀ ਨੂੰ ਬਚਾਉਣ ਦੀ ਕਵਾਇਦ : ਪ੍ਰੋ. ਸਰਚਾਂਦ ਸਿੰਘ

ਨੰਗੇ ਪੈਰੀਂ ਚੱਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਤਰੁਨਪ੍ਰੀਤ ਸਿੰਘ ਸੌਂਦ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਦੇ ਪਾਵਨ ਦਿਹਾੜੇ ਮੌਕੇ ਕਰਵਾਏ ਗਏ ਸਮਾਗਮ ਵਿਚ ਵਿਧਾਇਕ ਫਾਜ਼ਿਲਕਾ ਨੇ ਕੀਤੀ ਸ਼ਮੂਲੀਅਤ

ਸਿਰਸੇਵਾਲੇ ਕਾਤਲ, ਬਲਾਤਕਾਰੀ ਸਾਧ ਨੂੰ ਵਾਰ-ਵਾਰ ਪੇਰੋਲ ਉਤੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਰਿਹਾਅ ਕਿਸ ਕਾਨੂੰਨ ਅਧੀਨ ਕੀਤਾ ਜਾਂਦਾ ਹੈ ? : ਮਾਨ

ਹਮਲਾਵਰਾਂ ਦੀ ਭਾਲ ਜਾਰੀ; ਸਰਪੰਚ ਦੇ ਕਤਲ ਵਿੱਚ ਸ਼ਾਮਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ: ਅਮਨ ਅਰੋੜਾ

ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਇਆ ਹੁਕਮ ਸਿਰ ਮੱਥੇ-ਨਿਮਾਣੇ ਸਿੱਖ ਵਜੋਂ ਨੰਗੇ ਪੈਰ ਚੱਲ ਕੇ ਹਾਜ਼ਰ ਹੋਵੇਗਾ-ਮੁੱਖ ਮੰਤਰੀ ਭਗਵੰਤ ਮਾਨ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ 15 ਜਨਵਰੀ ਨੂੰ ਸਕੱਤਰੇਤ ਵਿਖੇ ਸੱਦਿਆ

ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ’ਤੇ ਝੂਠੇ ਕੇਸ ਦਰਜ ਕਰਨ ’ਤੇ ਉਹਨਾਂ ਨਾਲ ਇਕਜੁੱਟਤਾ ਪ੍ਰਗਟਾਈ

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਪਾਰਟੀ ਦੇ ਮੁੱਖ ਬੁਲਾਰਿਆਂ ਦੀ ਨਿਯੁਕਤੀ