ਚੰਡੀਗੜ੍ਹ -ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਬੜੇ ਹੀ ਸ਼ਰਧਾ ਅਤੇ ਉਤਸਾਹ ਦੇ ਨਾਲ ਮਨਾਇਆ ਗਿਆ। ਇਸ ਮੌਕੇ ਸੈਕਟਰ ਅੱਠ ਸੀ ਚੰਡੀਗੜ੍ਹ ਚਿਤ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿੱਚ ਭਾਈ ਲਖਵਿੰਦਰ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਆਪਣੇ ਰਾਗੀ ਜਥੇ ਦੇ ਨਾਲ ਰਸ ਭਿੰਨਾ ਕੀਰਤਨ ਕੀਤਾ।। ਉਹਨਾਂ ਨੇ ਬਾਣੀ ਚੋਂ ਸ਼ਬਦ ਰੇ ਮਨ ਐਸੋ ਕਰ ਸੰਨਿਆਸਾ , ਦੇਹ ਸ਼ਿਵਾ ਬਰ ਮੋਹਿ ਹੈ ਰਸ ਭਿੰਨੇ ਤਰੀਕੇ ਨਾਲ ਜਦੋਂ ਉਹਨਾਂ ਨੇ ਕੀਰਤਨ ਕੀਤਾ ਤਾਂ ਸੰਗਤ ਮੰਤਰ ਮੁਗਧ ਹੋ ਗਈ ।ਇਸ ਮੌਕੇ 'ਤੇ ਆਯੋਜਿਤ ਦੀਵਾਨ ਵਿੱਚ ਕਈ ਰਾਗੀ ਜਥਿਆਂ ਨੇ ਪਵਿੱਤਰ ਗੁਰਬਾਣੀ 'ਤੇ ਆਧਾਰਿਤ ਸ਼ਬਦ ਕੀਰਤਨ ਗਾਇਨ ਕੀਤਾ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ, ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ।
ਇਸ ਮੌਕੇ ਆਯੋਜਿਤ ਦੀਵਾਨ ਵਿੱਚ