ਪੰਜਾਬ

ਸੀਪੀਆਈ ਦੇ ਵਿਹੜੇ ਨੰਨੀ ਬੱਚੀ ਸਾਧਵੀ ਦੀ ਲੋਹੜੀ ਮਨਾਈ

ਕੌਮੀ ਮਾਰਗ ਬਿਊਰੋ | January 13, 2026 08:31 PM

ਚੰਡੀਗੜ੍ਹ - ਸੀਪੀਆਈ, ਚੰਡੀਗੜ੍ ਦੀ ਜ਼ਿਲ੍ਹਾ ਕੌਂਸਲਾਂ ਵਲੋਂ ਅਜੇ ਭਵਨ, ਚੰਡੀਗੜ੍ਹ ਵਿਖੇ, ਲੋਹੜੀ ਮੌਕੇ ਵਿਸ਼ੇਸ਼ ਸਮਾਰੋਹ ਕੀਤਾ ਗਿਆ। ਸਮਾਗਮ ਦੌਰਾਨ ਸੁਰਜੀਤ ਕਪੂਰ (ਦਾਦੀ), ਸਰਵਪ੍ਰੀਤ ਸਿੰਘ (ਪਾਪਾ) ਅਤੇ ਅਨਮੋਲ (ਮਾਤਾ) ਦੀ ਲਾਡਲੀ ਧੀ ਸਾਨਵੀ (ਜਨਮ 06.07.2025) ਅੱਜ ਪਹਿਲੀ ਲੋਹੜੀ ਮਨਾਈ ਗਈ। ਸੀਪੀਆਈ ਵਲੋਂ ਜ਼ਿਲ੍ਹਾ ਸਕੱਤਰ ਸਾਥੀ ਰਾਜ ਕੁਮਾਰ, ਪ੍ਰੀਤਮ ਸਿੰਘ ਹੁੰਦਲ ਅਤੇ ਕਰਮ ਸਿੰਘ ਵਕੀਲ ਦੋਵੇਂ ਸਹਾਇਕ ਸਕੱਤਰ, ਸਗੀਰ ਅਹਿਮਦ, ਸੁਰਜੀਤ ਕੌਰ ਕਾਲੜਾ, ਮਹਿੰਦਰਪਾਲ ਸਿੰਘ, ਸ਼ੰਗਾਰਾ ਸਿੰਘ, ਸਤਿਆਵੀਰ ਸਿੰਘ, ਡਾ ਅਰਵਿੰਦਰ, ਕਾ. ਮਧੂ ਸਾਂਬਰ, ਪ੍ਰਲਾਦ ਸਿੰਘ, ਲਾਲ ਜੀ ਲਾਲੀ ਅਤੇ ਵਿਜੇ ਕੁਮਾਰ ਸ਼ਾਮਿਲ ਹੋਏ।

ਕਰਮ ਸਿੰਘ ਵਕੀਲ ਨੇ ਸੀਪੀਆਈ ਵਲੋਂ ਬੱਚੀ ਸਾਨਵੀ ਦੀ ਪਹਿਲੀ ਲੋਹੜੀ ਮੌਕੇ ਦਾਦੀ ਸੁਰਜੀਤ ਕਪੂਰ ਦੇ ਸਮੁੱਚੇ ਪਰਿਵਾਰ ਨੂੰ ਮੁਬਾਰਕਬਾਦ ਪੇਸ਼ ਕੀਤੀ। ਉਨ੍ਹਾਂ ਨੇ ਲੋਹੜੀ ਅਤੇ ਲੋਕ ਹਿਤੈਸ਼ੀ ਜੁਝਾਰੂ ਦੁਲਾ ਭੱਟੀ ਬਾਰੇ ਹਾਜ਼ਰੀਨ ਨੂੰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਹਿੰਦ ਉਤੇ ਹਮਲਾਵਰ ਹੋਕੇ ਆਏ ਅਕਬਰ ਅਤੇ ਅਕਬਰੀ ਸੈਨਾ ਦੇ ਸਿਪਾਹਸਲਾਰਾਂ / ਸਾਸ਼ਕਾਂ ਨਾਲ ਇਥੋਂ ਦੇ ਜੁਝਾਰੂਆਂ ਨੇ ਅਨੇਕਾਂ ਵਾਰ ਲੋਹਾ ਲਿਆ। ਆਪਣੀਆਂ ਰਿਆਸਤਾਂ ਨੂੰ ਅਕਬਰ ਦੀਆਂ ਗੁਲਾਮ ਹੋਣ ਤੋਂ ਬਚਾਉਣ ਲਈ ਲੋਹਾ ਲੈਣ ਵਾਲੇ ਜੈਮਲ, ਫੱਤਾ, ਗੋਰਾ ਅਤੇ ਬਾਦਲ ਵੀ ਸੱਤ ਫੁੱਟ ਚਾਰ ਇੰਚ ਲੰਬੇ ਗੱਬਰੂ ਜਵਾਨ ਦੁੱਲਾ ਭੱਟੀ (ਅਸਦ ਉਲਾ ਖਾਂ ਭੱਟੀ) ਦੇ ਕੋੜਮੇ ਦਾ ਹੀ ਹਿਸਾ ਸਨ। ਉਨ੍ਹਾਂ ਦਸਿਆ ਕਿ ਦੁੱਲਾ ਭੱਟੀ ਨੇ ਰਾਤ-ਬਰਾਤੇ ਪਿੰਡਾਂ ਤੇ ਜੰਗਲ-ਬੇਲਿਆਂ ਵਿਚ ਧੂਣੀਆਂ ਬਾਲ ਕੇ ਆਮ-ਲੋਕਾਂ ਨੂੰ ਸੰਗਠਿਤ ਕੀਤਾ। ਆਮ-ਲੋਕਾਂ ਦੀ ਸੈਨਾ ਬਣਾਈ। ਦੁਲਾ ਭੱਟੀ ਨੇ ਆਪਣੇ ਪਿਉ ਅਤੇ ਦਾਦੇ ਦੇ ਬੇਰਹਿਮੀ ਨਾਲ ਕਤਲ ਅਤੇ ਭੱਟੀਆਂ ਦੀ ਰਿਆਸਤ ਨੂੰ ਗੁਲਾਮ ਕਰਨ ਵਾਲੇ ਸ਼ਹਿਨਸ਼ਾਹ ਅਕਬਰ ਦੀਆਂ ਫੌਜਾਂ ਨਾਲ ਲੋਹਾ ਲਿਆ। ਦੁਲਾ ਭੱਟੀ ਮਰਦੇ ਦਮ ਤਕ ਜੁਝਦੇ ਰਹੇ ਅਤੇ ਆਮ ਰਿਆਇਆ ਨੂੰ ਆਨ-ਬਾਨ ਅਤੇ ਸ਼ਾਨ ਨਾਲ ਜਿਊਣ ਦਾ ਸੰਦੇਸ਼ ਦਿੱਤਾ। ਵਕੀਲ ਨੇ ਦਸਿਆ ਕਿ ਅਜੋਕੇ ਸਮੇਂ ਵਿਚ ਵੀ ਲੋਹੜੀ ਦੀ ਸਾਰਥਿਕਤਾ ਅਤੇ ਮਹੱਤਤਾ ਬਹੁਤ ਹੈ ਕਿਉਂਕਿ ਅਜੋਕੇ ਸਮੇਂ ਵਿਚ ਵੀ ਸਰਕਾਰ ਲੋਕ ਹਿਤਾਂ ਨੂੰ ਅਣਗੌਲਦੀ ਮੁਲਕ ਦੀ ਰਿਆਇਆ ਨੂੰ ਆਪਣੀ ਗੁਲਾਮੀ ਦੇ ਦਲਦਲ ਵਿਚ ਧੱਕ ਰਖਦੀ ਹੈ। ਜੀਵਨ ਵਿੱਚ ਹੱਕਾਂ ਨੂੰ ਪਛਾਣ ਕੇ ਸੰਗਰਾਮ ਦਾ ਰਸਤਾ ਅਪਣਾਉਣਾ ਅੱਜ ਸਾਡੀ ਪਹਿਲੀ ਲੋੜ ਬਣ ਗਈ ਹੈ।
ਸਾਥੀ ਰਾਜ ਕੁਮਾਰ ਨੇ ਹਾਜ਼ਰੀਨ, ਨੰਨੀ ਬੱਚੀ ਸਾਨਵੀ ਅਤੇ ਉਸ ਦੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਪੇਸ਼ ਕੀਤੀਆ।

Have something to say? Post your comment

 
 
 
 

ਪੰਜਾਬ

ਪੰਜਾਬ ਸਰਕਾਰ ਨੇ ਮੇਲਾ ਮਾਘੀ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਸਥਾਨਕ ਛੁੱਟੀ ਐਲਾਨੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ; ਹੋਰ ਸਾਰੇ ਪ੍ਰੋਗਰਾਮ ਰੱਦ

ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਭ੍ਰਿਸ਼ਟ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦਾ ਐਲਾਨ

ਮਾਨ ਸਰਕਾਰ ਵੱਲੋਂ ਸਹਿਕਾਰੀ ਸੁਸਾਇਟੀਆਂ ਵਿੱਚ ਅਸਲ ਅਲਾਟੀਆਂ ਲਈ ਸਟੈਂਪ ਡਿਊਟੀ ਛੋਟ, ਟਰਾਂਸਫਰ ਵਾਲਿਆਂ ਲਈ ਰਿਆਇਤੀ ਦਰਾਂ ਦਾ ਐਲਾਨ

ਮਾਘੀ ਦਿਹਾੜੇ ਤੇ ਨਿਹੰਗ ਸਿੰਘ ਦਲਪੰਥਾਂ ਵਲੋਂ 15 ਨੂੰ ਮਹੱਲਾ ਕੱਢਿਆ ਜਾਵੇਗਾ-ਬਾਬਾ ਬਲਬੀਰ ਸਿੰਘ

ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਸਰੂਪਾਂ ਦਾ- ਪੰਜਾਬ ਸਰਕਾਰ ਵਲੋ ਬਣਾਈ ਵਿਸੇ਼ਸ਼ ਪੜਤਾਲੀਆ ਟੀਮ ਨੇ ਸ਼੍ਰੋਮਣੀ ਕਮੇਟੀ ਦੇ ਦਫਤਰ ਦਿੱਤੀ ਦਸਤਕ

ਮੁੱਖ ਮੰਤਰੀ ਦੇ ਰੁਝੇਵੇ ਦੇਖਦਿਆਂ ਸਵੇਰੇ 10 ਵਜੇ ਦੀ ਬਜਾਏ ਸ਼ਾਮ 4-30 ਤੇ ਸ਼ਪਸ਼ਟੀਕਰਨ ਦੇਣ ਲਈ ਬੁਲਾਇਆ- ਜਥੇਦਾਰ ਕੁਲਦੀਪ ਸਿੰਘ ਗੜਗੱਜ

ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਸਰੂਪਾਂ ਦਾ ਚਾਰਟਿਡ ਅਕਾਉਟੈਂਟ ਕੋਹਲੀ ਅਤੇ ਸਹਾਇਕ ਸੁਪਰਵਾਈਜਰ ਕੰਵਲਜੀਤ ਨੂੰ ਨਿਆਇਕ ਹਿਰਾਸਤ ਵਿਚ ਭੇਜਿਆ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੜਗੱਜ ਨੂੰ ਆਹੁਦੇ ਤੋ ਕੀਤਾ ਜਾਵੇ ਫਾਰਗ,ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕੀਤੀ ਮੰਗ

ਰਾਜ ਵਿਚ ਅਮਨ ਕਾਨੂੰਨ ਦੀ ਸਥਿਤੀ ਸਭ ਤੋਂ ਮਾੜੀ ਸਥਿਤੀ ਵਿਚ ਪੁੱਜੀ-ਸੁਨੀਲ ਜਾਖੜ