ਪੰਜਾਬ

ਰਾਜਾ ਵੜਿੰਗ ਵਰਗਿਆਂ ਨੂੰ ਮੁਕਤਸਰ ਦੀ ਪਵਿੱਤਰ ਸ਼ਹੀਦੀ ਧਰਤੀ 'ਤੇ ਮੀਰੀ-ਪੀਰੀ ਕਾਨਫਰੰਸ ਕਰਨ ਉਪਰ ਕਿੰਤੂ-ਪ੍ਰੰਤੂ ਕਰਨ ਦਾ ਕੋਈ ਅਧਿਕਾਰ ਨਹੀਂ : ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | January 15, 2026 07:21 PM

ਨਵੀਂ ਦਿੱਲੀ- ਮੁਕਤਸਰ, ਫ਼ਤਹਿਗੜ੍ਹ ਸਾਹਿਬ, ਸ਼੍ਰੀ ਆਨੰਦਪੁਰ ਸਾਹਿਬ, ਸ਼੍ਰੀ ਚਮਕੌਰ ਸਾਹਿਬ ਆਦਿ ਅਨੇਕਾਂ ਸਿੱਖ ਕੌਮ ਦੇ ਮਹਾਨ ਸ਼ਹੀਦੀ ਅਸਥਾਨ ਹਨ, ਜਿਥੇ ਸਾਡੇ ਗੁਰੂ ਸਾਹਿਬਾਨ, ਉਹਨਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਸਿੱਖਾਂ ਦੀਆਂ ਵੱਡੀਆਂ ਸ਼ਹਾਦਤਾਂ ਹੋਈਆਂ ਹਨ, ਇਹਨਾਂ ਸ਼ਹਾਦਤਾਂ ਨੇ ਹਰ ਤਰਾਂ ਦੇ ਜ਼ਬਰ ਜ਼ੁਲਮ ਵਿਰੁੱਧ ਦ੍ਰਿੜਤਾ ਨਾਲ ਜਿਥੇ ਆਵਾਜ਼ ਬੁਲੰਦ ਕੀਤੀ ਹੈ, ਉੱਥੇ ਮਨੁੱਖਤਾਂ ਪੱਖੀ ਸੰਦੇਸ਼ ਵੀ ਦਿੰਦਿਆਂ ਹਨ। ਲੋੜਵੰਦਾ, ਮਜਲੂਮਾਂ, ਲਤਾੜੇ ਵਰਗਾਂ ਨੂੰ ਦਰਪੇਸ਼ ਆ ਰਹੀਆਂ ਇਨਸਾਨੀ ਮੁਸ਼ਕਲਾਂ ਵਿਚ ਸਹਿਯੋਗ ਕਰਕੇ ਉਹਨਾਂ ਦੇ ਜੀਵਨ ਪੱਧਰ ਨੂੰ ਸਹੀ ਕਰਨ ਵਿਚ ਯੋਗਦਾਨ ਪਾਉਣ ਅਤੇ ਉਹਨਾਂ ਵਿਚ ਪੈਦਾ ਹੋਈ ਕਿਸੇ ਵੀ ਤਰਾਂ ਦੀ ਹੀਣ ਭਾਵਨਾਂ ਨੂੰ ਖ਼ਤਮ ਕਰਕੇ ਮਨੁੱਖਤਾਂ ਪੱਖੀ ਅਮਲ ਕਰਕੇ ਸੰਦੇਸ਼ ਦਿੰਦਿਆਂ ਹਨ। ਪਰ ਦੁੱਖ ਅਤੇ ਅਫਸੋਸ ਹੈ ਕਿ ਜਿਸ ਕਾਂਗਰਸ ਜਮਾਤ ਨੇ ਮੁਲਕ ਦੀ ਵੰਡ ਤੋਂ ਪਹਿਲਾਂ ਸਿੱਖ ਕੌਮ ਤੋਂ ਹਰ ਤਰਾਂ ਦਾ ਸਹਿਯੋਗ ਲੈਣ ਹਿੱਤ, ਕੌਮ ਨਾਲ ਉੱਤਰੀ ਭਾਰਤ ਵਿਚ ਇਕ ਆਜ਼ਾਦ ਖਿੱਤਾ ਪ੍ਰਦਾਨ ਕਰਨ ਦੇ ਬੱਚਨ ਕਰਕੇ ਸਿੱਖ ਕੌਮ ਨਾਲ ਵੱਡਾ ਧੋਖਾ-ਫਰੇਬ ਕੀਤਾ, ਫਿਰ ਸਾਨੂੰ ਸਰਕਾਰੀ ਫਾਇਲਾਂ ਵਿਚ ਜਰਾਇਮ ਪੇਸ਼ਾ ਕਰਾਰ ਦੇਕੇ ਸਾਡੇ ਮਨੁੱਖਤਾਂ ਪੱਖੀ ਉੱਚੇ-ਸੁੱਚੇ ਕਿਰਦਾਰ ਉਤੇ ਦਾਗ ਲਗਾਉਣ ਦੇ ਅਮਲ ਕੀਤੇ ਹੋਣ, ਬਲੂਸਟਾਰ ਦਾ ਫੌਜੀ ਹਮਲਾ ਕਰਕੇ ਸਾਡੇ ਗੁਰੂਧਾਮਾਂ ਨੂੰ ਤਹਿਸ-ਨਹਿਸ ਕੀਤਾ ਹੋਵੇ, ਕਤਲੇਆਮ ਕੀਤਾ ਹੋਵੇ, 1984 ਵਿਚ ਸਾਡੇ ਸਿੱਖਾਂ ਦੇ ਘਰਾਂ ਅਤੇ ਕਾਰੋਬਾਰਾਂ ਨੂੰ ਲੁੱਟਦੇ ਹੋਏ ਬਲਾਤਕਾਰ ਕੀਤੇ ਹੋਣ, ਬੱਚਿਆਂ, ਬੀਬੀਆਂ, ਬਜ਼ੁਰਗਾਂ, ਨੌਜਵਾਨਾਂ ਦੇ ਖੂਨ ਨਾਲ ਹੋਲੀ ਖੇਡੀ ਹੋਵੇ, ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲਿਆਂ ਰਾਹੀ ਸਿਵਿਆਂ ਵਿਚ ਰੋਣ ਕੁਰਲਾਹਟ ਪੈਦਾ ਕੀਤੀ ਹੋਵੇ, ਪੰਜਾਬ ਦੇ ਖਜਾਨੇ ਅਤੇ ਸਾਧਨਾ ਨੂੰ ਲੁੱਟਿਆ ਹੋਵੇ, ਹਮੇਸ਼ਾਂ ਪੰਜਾਬੀਆਂ ਅਤੇ ਸਿੱਖਾਂ ਨਾਲ ਬੇਇਨਸਾਫੀਆਂ ਅਤੇ ਜ਼ਬਰ ਕਰਦੇ ਆ ਰਹੇ ਹੋਣ, ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਅਤੇ ਸਿੱਖਾਂ ਦੇ ਕਤਲ ਕਰਨ ਵਿਚ ਮੋਹਰੀ ਹੋਵੇ, ਬਾਹਰਲੇ ਮੁਲਕਾਂ ਵਿਚ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਸਾਜਸ਼ਾਂ ਕੀਤੀਆਂ ਜਾਂਦੀਆਂ ਹੋਣ, ਉਸ ਕਾਂਗਰਸ ਜਾਲਮ ਜਮਾਤ ਅਤੇ ਉਸਦੇ ਰਾਜਾ ਵੜਿੰਗ ਵਰਗੇ ਆਗੂਆਂ ਨੂੰ ਕੋਈ ਹੱਕ ਨਹੀਂ ਕਿ ਉਹ ਸਾਡੀਆਂ ਪੀਰੀ-ਪੀਰੀ ਦੀਆਂ ਹੋਣ ਵਾਲੀਆਂ ਸ਼ਹੀਦੀ ਕਾਨਫਰੰਸਾਂ ਉਤੇ ਗੈਰ-ਦਲੀਲ ਢੰਗ ਨਾਲ ਕਿੰਤੂ-ਪ੍ਰੰਤੂ ਕਰਕੇ ਅਤੇ ਸਾਡੀ ਮਹਾਨ ਸਰਬਉੱਚ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਰੁਤਬੇ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਅਤੇ ਸਿੱਖ ਸਖਸ਼ੀਅਤਾਂ ਵਿਚ ਨਫ਼ਰਤ ਪੈਦਾ ਕਰਨ ਦੀ ਗੁਸਤਾਖੀ ਕਰਨ।

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮੁਕਤਸਰ ਦੀ ਪਵਿੱਤਰ ਸ਼ਹੀਦੀ ਧਰਤੀ ਉਤੇ ਸਾਡੇ ਵਲੋਂ ਕੀਤੀ ਗਈ ਮੀਰੀ-ਪੀਰੀ ਕਾਨਫਰੰਸ ਉਤੇ ਕਿੰਤੂ-ਪ੍ਰੰਤੂ ਕਰਨ ਅਤੇ ਸਾਡੀ ਮਹਾਨ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਾਡੀ ਕੌਮੀ ਸਿਆਸਤ ਵਿਚ ਗਲਤਫੈਮੀਆਂ ਪੈਦਾ ਕਰਨ ਦੇ ਅਮਲਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜੈਤੋਂ ਦੇ ਮੋਰਚੇ ਸਮੇਂ ਨਹਿਰੂ, ਗਾਂਧੀ ਅਤੇ ਕਾਂਗਰਸੀ ਆਗੂਆਂ ਨੇ ਆਜ਼ਾਦੀ ਲਈ ਸਹਿਯੋਗ ਕਿਉਂ ਮੰਗਦੀ ਰਹੀ ਹੈ ਜੇਕਰ ਇਹਨਾਂ ਮਹਾਨ ਸ਼ਹੀਦੀ ਸਥਾਨਾਂ ਤੇ ਆਪਣੇ ਨਾਲ ਹੋ ਰਹੀਆਂ ਬੇਇਨਸਾਫੀਆਂ ਅਤੇ ਜ਼ਬਰ ਸਬੰਧੀ ਆਵਾਜ਼ ਨਹੀਂ ਉਠਾ ਸਕਦੇ ਅਤੇ ਉਹਨਾਂ ਦੀ ਜਾਣਕਾਰੀ ਸਿੱਖ ਕੌਮ ਅਤੇ ਸੰਸਾਰ ਨੂੰ ਦੇਣ ਦਾ ਅਮਲ ਨਹੀਂ ਕਰ ਸਕਦੇ, ਫਿਰ ਅਜਿਹੀਆਂ ਤਾਕਤਾਂ ਨੂੰ ਆਪਣੇ ਝੂਠ ਤੂਫ਼ਾਨ ਗੁੰਮਰਾਹਕੁਨ ਪ੍ਰਚਾਰ ਕਰਨ ਦੀ ਇਜਾਜਤ ਅਜਿਹੇ ਸ਼ਹੀਦੀ ਸਥਾਨਾਂ ਤੇ ਸਾਡੀਆਂ ਮਹਾਨ ਸੰਸਥਾਵਾਂ ਕਿਵੇਂ ਦੇ ਸਕਦੀਆਂ ਹਨ ? ਉਹਨਾਂ ਕਾਂਗਰਸ ਵਰਗੀਆਂ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਤਾਕਤਾਂ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਪਵਿੱਤਰ ਧਰਤੀ ਉਤੇ ਮਾਹੌਲ ਨੂੰ ਗੰਧਲਾ ਕਰਨ ਅਤੇ ਸਿੱਖ ਕੌਮ ਵਿਚ ਭਰਾਮਾਰੂ ਜੰਗ ਕਰਵਾਉਣ ਦੀਆਂ ਸਾਜਿਸ਼ਾਂ ਨੂੰ ਕਦਾਚਿਤ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

Have something to say? Post your comment

 
 
 
 

ਪੰਜਾਬ

ਵਿਦੇਸ਼ ਮੰਤਰਾਲੇ ਵੱਲੋਂ ਬਿਨਾਂ ਕਾਰਨ ਦੱਸੇ ਯੂ.ਕੇ. ਜਾਣ ਦਾ ਦੌਰਾ ਰੱਦ ਕਰਨਾ ਬੇਹੱਦ ਮੰਦਭਾਗਾ ਅਤੇ ਨਿੰਦਣਯੋਗ: ਸੰਜੀਵ ਅਰੋੜਾ

ਪੰਜਾਬ ਸਰਕਾਰ ਨੇ ਸਕੂਲਾਂ ਦਾ ਸਮਾਂ ਬਦਲਿਆ -ਹੁਣ ਸਕੂਲ ਸਵੇਰੇ 10 ਵਜੇ ਖੁੱਲ੍ਹਣਗੇ

ਮੁਕਤਸਰ ਸਾਹਿਬ ਦੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਬੁੱਢਾ ਦਲ ਦੀ ਅਗਵਾਈ ਵਿੱਚ ਨਿਹੰਗ ਸਿੰਘ ਦਲਾਂ ਨੇ ਖਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਿਆ

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਨੇ ਦਿੱਤਾ ਆਪਣਾ ਸਪੱਸ਼ਟੀਕਰਨ

ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਨਿਮਾਣੇ ਸਿੱਖ ਵਜੋਂ ਪੇਸ਼ ਹੋਏ ਮੁੱਖ ਮੰਤਰੀ ਮਾਨ

ਰਿਹਾਇਸ਼ੀ ਪਲਾਟ, ਐਸ.ਸੀ.ਓਜ਼, ਮਿਕਸਡ ਲੈਂਡ ਯੂਜ਼, ਗਰੂਪ ਹਾਊਸਿੰਗ, ਹਸਪਤਾਲ ਅਤੇ ਹੋਟਲ ਸਾਈਟਾਂ ਗਮਾਡਾ ਦੀ 2026 ਦੀ ਮੈਗਾ ਨਿਲਾਮੀ ਵਿੱਚ ਸ਼ਾਮਲ- ਮੁੰਡੀਆਂ

ਪੰਜਾਬ ਸਰਕਾਰ ਵੱਲੋਂ 16 ਜਨਵਰੀ ਨੂੰ ਮੋਹਾਲੀ ਤੋਂ ਸੂਬਾ ਪੱਧਰੀ ਮੁਹਿੰਮ 'ਸਾਡੇ ਬਜ਼ੁਰਗ, ਸਾਡਾ ਮਾਣ' ਸ਼ੁਰੂ: ਡਾ. ਬਲਜੀਤ ਕੌਰ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 169 ਲਾਪਤਾ ਸਰੂਪ ਬਰਾਮਦ; ਇਹ ਪ੍ਰਾਪਤੀ ਨਹੀਂ, ਸਗੋਂ ਸਾਡਾ ਫ਼ਰਜ਼ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਐਸਜੀਪੀਸੀ ਨੂੰ 328 ਗੁੰਮਸੁਦਾ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਚੱਲ ਰਹੀ ਜਾਂਚ ਵਿਚ ਕਰਨਾ ਚਾਹੀਦਾ ਹੈ ਹਰ ਤਰ੍ਹਾਂ ਸਹਿਯੋਗ: ਮਾਨ

ਭਾਈ ਮਹਾਂ ਸਿੰਘ, ਮਾਈ ਭਾਗੋ ਅਤੇ 40 ਮੁਕਤਿਆਂ ਦੀ ਯਾਦ ਵਿੱਚ ਗਰਮਤਿ ਸਮਾਗਮ