ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਤਿਕਾਰ ਕਮੇਟੀ ਯੂਕੇ ਦੇ ਮੁੱਖ ਸੇਵਾਦਾਰ ਭਾਈ ਮਨਵੀਰ ਸਿੰਘ ਦੇ ਯੂਕੇ ਦੀ ਅਦਾਲਤ ਵਿੱਚ ਚੱਲਦੇ ਕੇਸ ਵਿੱਚ ਸਮੂਹ ਸਿੱਖ ਸੰਗਤ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ ਜਥੇਬੰਦੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦੇ ਮਾਮਲੇ ਵਿੱਚ ਪੂਰਨ ਸਹਿਯੋਗ ਦੇਣ ਦਾ ਆਦੇਸ਼ ਕੀਤਾ ਗਿਆ ਹੈ।ਕੁਝ ਸਮਾਂ ਪਹਿਲਾਂ ਭਾਈ ਮਨਵੀਰ ਸਿੰਘ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਨਾਮ ਤੇ ਕਈ ਮਰਿਯਾਦਾ ਵਿਹੂਣੇ ਕੰਮ ਕਰਨ ਦਾ ਵੀ ਇਲਜਾਮ ਲੱਗਾ ਸੀ ਜਿਸ ਤੋ ਬਾਅਦ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੜਾਲੀਆ ਕਮੇਟੀ ਬਣਾਈ ਸੀ ਇਸ ਪੜਤਾਲੀਆ ਕਮੇਟੀ ਦੀ ਰਿਪੋਰਟ ਤੇ ਅਧਾਰ ਤੇ ਹੀ ਉਕਤ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ। ਭਾਈ ਮਨਵੀਰ ਸਿੰਘ ਵਲੋ ਵਾਰ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮੁਆਫੀ ਨਾਮੇ ਭੇਜ਼ ਕੇ ਕਿਹਾ ਸੀ ਕਰਵਾਈ ਗਈ ਪੜਤਾਲੀਆ ਰਿਪੋਰਟ ਇਕਪਾਸੜ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 12 ਦਸੰਬਰ 2025 ਨੂੰ ਇਕ ਹੋਰ ਪੜਤਾਲੀਆਂ ਕਮੇਟੀ ਦਾ ਗਠਨ ਕੀਤਾ ਸੀ। ਇਸ ਪੜਤਾਲੀਆਂ ਕਮੇਟੀ ਦੀ ਰਿਪੋਰਟ ਵਿਚ ਭਾਈ ਮਨਵੀਰ ਸਿੰਘ ਬੇਕਸੂਰ ਪਾਏ ਗਏ।ਪੜਤਾਲੀਆ ਰਿਪੋਰਟ ਵਿਚ ਸ਼ਪਸ਼ਟ ਹੋਇਆ ਕਿ ਪਹਿਲੀ ਪੜਤਾਲ ਵਿਚ ਭਾਈ ਮਨਵੀਰ ਸਿੰਘ ਦਾ ਪਖ ਹੀ ਨਹੀ ਸੁਣਿਆ ਗਿਆ। ਜਥੇਦਾਰ ਦੇ ਹਵਾਲੇ ਨਾਲ ਜਾਰੀ ਨਿਜੀ ਸਹਾਇਕ ਬਗੀਚਾ ਸਿੰਘ ਦੇ ਨਾਮ ਹੇਠ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਇਹ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਵਿਚਾਰਿਆ ਜਾਵੇਗਾ। ਸੰਗਤਾਂ ਨੂੰ ਆਦੇਸ਼ ਕੀਤਾ ਗਿਆ ਹੈ ਕਿ ਭਾਈ ਮਨਵੀਰ ਸਿੰਘ ਦੇ ਯੂ ਕੇ ਦੀ ਅਦਾਲਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਤੇ ਸਤਿਕਾਰ ਨੂੰ ਲੈ ਕੇ ਚਲਦੇ ਮਾਮਲੇ ਵਿਚ ਪੂਰਨ ਸਹਿਯੌਗ ਕੀਤਾ ਜਾਵੇ।