ਚੰਡੀਗੜ੍ਹ- ਭਾਰਤ ਚੋਣ ਕਮਿਸ਼ਨ ਪਹਿਲਾ ਭਾਰਤ ਕੌਮਾਂਤਰੀ ਲੋਕਤੰਤਰ ਅਤੇ ਚੋਣ ਪ੍ਰਬੰਧਨ ਸਮੇਲਨ 2026 ਲਈ ਪੂਰੀ ਤਰ੍ਹਾ ਨਾਲ ਤਿਆਰ ਹੈ। ਭਾਰਤ ਕੌਮਾਂਤਰੀ ਲੋਕਤੰਤਰ ਅਤੇ ਚੋਣ ਪ੍ਰਬੰਧਨ ਸੰਸਥਾਨ ਵੱਲੋਂ ਆਯੋਜਿਤ ਇਹ ਤਿੰਨ ਦਿਨਾਂ ਦੇ ਸਮੇਲਨ 21 ਜਨਵਰੀ ਤੋਂ ਨਵੀਂ ਦਿੱਤੀ ਦੇ ਭਾਰਤ ਮੰਡਪਮ ਵਿੱਚ ਸ਼ੁਰੂ ਹੋਵੇਗਾ।
ਕਮਿਸ਼ਨ ਦੇ ਬੁਲਾਰੇ ਨੇ ਦਸਿਆ ਕਿ ਆਈਆਈਡੀਈਐਮ-2026 ਲੋਕਤੰਤਰ ਅਤੇ ਚੋਣ ਪ੍ਰਬੰਧਨ ਦੇ ਖੇਤਰ ਵਿੱਚ ਭਾਰਤ ਵੱਲੋਂ ਆਯੋਜਿਤ ਆਪਣੀ ਤਰ੍ਹਾ ਦਾ ਸੱਭ ਤੋਂ ਵੱਡਾ ਵਿਸ਼ਵ ਸਮੇਲਨ ਬਨਣ ਜਾ ਰਿਹਾ ਹੈ। ਵਿਸ਼ਵਭਰ ਦੇ 70 ਤੋਂ ਵੱਧ ਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ ਲਗਭਗ 100 ਕੌਮਾਂਤਰੀ ਪ੍ਰਤੀਨਿਧੀਆਂ ਦੇ ਨਾਲ-ਨਾਲ ਕੌਮਾਂਤਰੀ ਸੰਗਠਨਾਂ ਦੇ ਪ੍ਰਤੀਨਿਧੀ, ਭਾਰਤ ਵਿੱਚ ਵਿਦੇਸ਼ੀ ਮਿਸ਼ਨਾਂ ਦੇ ਪ੍ਰਤੀਨਿਧੀ ਅਤੇ ਚੋਣਾਵੀ ਖੇਤਰ ਦੇ ਅਕਾਦਮਿਕ ਅਤੇ ਵਿਵਹਾਰਕ ਮਾਹਰ ਵੀ ਇਸ ਵਿੱਚ ਹਿੱਸਾ ਲੈਣ ਲਈ ਤਿਆਰ ਹਨ।
ਉਨ੍ਹਾਂ ਨੇ ਦਸਿਆ ਕਿ ਮੁੱਖ ਚੋਣ ਕਮਿਸ਼ਨਰ ਸ੍ਰੀ ਗਿਆਨੇਸ਼ ਕੁਮਾਰ, ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ 21 ਜਨਵਰੀ, 2026 ਨੂੰ ਉਦਘਾਟਨ ਸੈਸ਼ਨ ਵਿੱਚ ਪ੍ਰਤੀਨਿਧੀਆਂ ਦਾ ਸਵਾਗਤ ਕਰਣਗੇ ਅਤੇ ਕਾਰਵਾਈ ਨੂੰ ਹਰੀ ਝੰਡੀ ਦਿਖਾਉਣਗੇ।
ਤਿੰਨ ਦਿਨਾ ਦੇ ਪ੍ਰੋਗਰਾਮ ਵਿੱਚ ਚੋਣ ਪ੍ਰਬੰਧਨ ਸੰਸਥਾ (ਈਐਮਬੀ) ਦੇ ਸਮਾਪਨ ਅਤੇ ਪੂਰਨ ਸੈਸ਼ਨ ਸ਼ਾਮਿਲ ਹਨ, ਜਿਨ੍ਹਾਂ ਵਿੱਚ ਉਦਘਾਟਨ, ਚੋਣ ਪ੍ਰਬੰਧਨ ਸੰਸਥਾ ਦੇ ਨੇਤਾਵਾਂ ਦਾ ਪੂਰਾ ਸੈਸ਼ਨ, ਚੋਣ ਪ੍ਰਬੰਧਨ ਸੰਸਥਾ ਦੇ ਕਾਰਜ ਸਮੂਹ ਦੀ ਮੀਟਿੰਗਾਂ, ਨਾਲ ਹੀ ਵਿਸ਼ਵ ਚੋਣਾਵੀ ਮੁੱਦਿਆਂ, ਆਦਰਸ਼ ਕੌਮਾਂਤਰੀ ਚੋਣਾਵੀ ਮਾਨਕਾਂ ਅਤੇ ਚੋਣਾਵੀ ਪ੍ਰਕ੍ਰਿਆਵਾਂ ਵਿੱਚ ਨਵਾਚਾਰਾਂ ਅਤੇ ਸਰਵੋਤਮ ਪ੍ਰਣਾਲੀਆਂ 'ਤੇ ਕੇਂਦ੍ਰਿਤ ਵਿਸ਼ਾਗਤ ਸੈਸ਼ਨ ਸ਼ਾਮਿਲ ਹਨ।
ਬੁਲਾਰੇ ਨੇ ਅੱਗੇ ਦਸਿਆ ਕਿ ਸੂਬਿਆਂ/ਕੇਂਦਰ ਸ਼ਾਸਿਤ ਸੂਬਿਆਂ ਦੇ ਸੀਈਓ ਦੀ ਅਗਵਾਈ ਹਹੇਠ ਅਤੇ ਕੌਮੀ ਅਤੇ ਕੌਮਾਂਤਰੀ ਵਿਦਿਅਕ ਮਾਹਰਾਂ ਦੇ ਸਹਿਯੋਗ ਨਾਲ ਗਠਨ ਕੁੱਲ 36 ਵਿਸ਼ਾਗਤ ਸਮੂਹ ਸਮੇਲਨ ਦੌਰਾਨ ਗਹਿਨ ਵਿਚਾਰ-ਵਟਾਂਦਰਾਂ ਵਿੱਚ ਯੋਗਦਾਨ ਦੇਣਗੇ। ਇੰਨ੍ਹਾਂ ਚਰਚਾਵਾਂ ਵਿੱਚ 4 ਆਈਆਈਟੀ, 6 ਆਈਆਈਐਮ, 12 ਕੌਮੀ ਵਿਧੀ ਯੂਨੀਵਰਸਿਟੀਆਂ (ਐਨਐਲਯੂ) ਅਤੇ ਆਈਆਈਐਮਸੀ ਸਮੇਤ ਪ੍ਰਮੁੱਖ ਵਿਦਿਅਕ ਸੰਸਥਾਨਾ ਦੀ ਭਾਗੀਦਾਰੀ ਵੀ ਹੋਵੇਗੀ।
ਉਨ੍ਹਾਂ ਨੇ ਦਸਿਆ ਕਿ ਭਾਰਤ ਚੋਣ ਕਮਿਸ਼ਨਰ ਵਿਸ਼ਵਭਰ ਵਿੱਚ ਚੋਣ ਪ੍ਰਬੰਧਨ ਸੰਸਥਾ ਦੇ ਸਾਹਮਣੇ ਆਉਣ ਵਾਲੀ ਵੱਖ-ਵੱਖ ਚਨੌਤੀਆਂ 'ਤੇ ਚਰਚਾ ਅਤੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਚੋਣ ਕਮਿਸ਼ਨ ਦੇ ਨਾਲ 40 ਤੋਂ ਵੱਧ ਦੋਪੱਖੀ ਮੀਟਿੰਗਾਂ ਆਯੋਜਿਤ ਕਰੇਗਾ। ਕਮਿਸ਼ਨ, ਭਾਰਤ ਚੋਣ ਕਮਿਸ਼ਨ ਦੇ ਸਾਰੇ ਚੋਣ ਸਬੰਧੀ ਸੂਚਨਾਵਾਂ ਅਤੇ ਸੇਵਾਵਾਂ ਲਈ ਇੱਕ ਹੀ ਸਥਾਨ 'ਤੇ ਉਪਲਬਧ ਡਿਜੀਟਲ ਪਲੇਟਫਾਰਮ ਈਸੀਆਈਐਨਈਟੀ ਦਾ ਰਸਮੀ ਰੂਪ ਨਾਲ ਸ਼ੁਰੂਆਤ ਵੀ ਕਰੇਗਾ।
ਇੰਨ੍ਹਾਂ ਆਯੋਜਨਾਂ ਦੇ ਨਾਲ-ਨਾਲ ਇੱਕ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਜਾਵੇਗੀ ਜਿਸ ਵਿੱਚ ਭਾਰਤ ਵਿੱਚ ਚੋਣ ਕਰਾਉਣ ਦੀ ਵਿਆਪਕਤਾ ਅਤੇ ਜਟਿਲਤਾ ਦੇ ਨਾਲ-ਨਾਲ ਚੋਣ ਕਮਿਸ਼ਨ ਵੱਲੋਂ ਚੋਣ ਦੇ ਦੋ ਥੰਮ੍ਹਾ-ਵੋਟਰ ਸੂਚੀ ਤਿਆਰ ਕਰਨ ਅਤੇ ਚੁੋਣ ਕਰਾਉਣਾ-ਨੂੰ ਮਜਬੂਤ ਕਰਨ ਲਈ ਹਾਲ ਹੀ ਵਿੱਚ ਕੀਤੀ ਗਈ ਪਹਿਲਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
ਬੁਲਾਰੇ ਦੇ ਅਨੁਸਾਰ ਵਿਸ਼ਵ ਦੇ ਸੱਭ ਤੋਂ ਵੱਡੇ ਚੋਣ, ਲੋਕਸਭਾ 2024 ਚੋਣਾਂ ਦੇ ਆਯੋਜਨ 'ਤੇ ਚਾਨਣ ਪਾਉੁਣ ਵਾਲੀ ਦਸਤਾਵੇਜੀ ਲੜੀ ਇੰਡੀਆ ਡਿਸਾਈਡਸ ਨੂੰ ਵੀ ਆਈਆਈਸੀਡੀਈਐਮ-2026 ਦੇ ਪਹਿਲੇ ਦਿਨ ਪ੍ਰਦਰਸ਼ਿਤ ਕੀਤਾ ਜਾਵੇਗਾ।