ਨੈਸ਼ਨਲ

ਗੁਰੂਬਾਣੀ ਰਿਸਰਚ ਫਾਉਂਡੇਸ਼ਨ ਵਲੋਂ ਆਤਮ ਸੁਰੱਖਿਆ ਦੇ ਮੱਦੇਨਜ਼ਰ ਬੱਚਿਆਂ ਲਈ ਗਤਕਾ ਸਿਖਲਾਈ ਦੀਆਂ ਕਲਾਸਾਂ ਹੋਈਆਂ ਸ਼ੁਰੂ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | January 25, 2026 07:36 PM

ਨਵੀਂ ਦਿੱਲੀ - ਸ਼ਿਵ ਨਗਰ ਇਲਾਕੇ 'ਚ ਆਤਮ ਸੁਰੱਖਿਆ ਦੇ ਮੱਦੇਨਜ਼ਰ ਛੋਟੇ ਬੱਚਿਆਂ ਲਈ ਗਤਕਾ ਸਿਖਲਾਈ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਦੱਸਿਆ ਕਿ ਗੱਤਕਾ ਸਿੱਖਾਂ ਦੀ ਜੰਗੀ ਕਲਾ ਹੈ ਜਿਸ ਵਿੱਚ ਜੰਗਬੰਦੀ ਤੇ ਦੁਸ਼ਮਨਾਂ ਨਾਲ ਟਾਕਰਾ ਕਰਨ ਦੀ ਪੂਰੀ ਕਲਾ ਹੁੰਦੀ ਹੈ। ਇਸ ਦੀ ਸਿਖਲਾਈ ਕੋਈ ਵੀ ਔਰਤ ਜਾਂ ਮਰਦ ਲੈ ਸਕਦਾ ਹੈ। ਸ਼ਸਤਰ ਵਿੱਦਿਆ ਦੇ ਖਜ਼ਾਨੇ ਨੂੰ ਬਾਬਾ ਬੁੱਢਾ ਜੀ ਨੇ ਸੰਭਾਲਿਆ। ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਬਚਪਨ ਤੋਂ ਹੀ ਬਾਬਾ ਬੁੱਢਾ ਜੀ ਪਾਸੋਂ ਸ਼ਸਤਰ ਵਿੱਦਿਆ ਪ੍ਰਾਪਤ ਕੀਤੀ। ਉਸ ਸਮੇਂ ਦੇ ਮੁਗਲ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕਰਨ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਗਤਕਾ ਸਿਖਲਾਈ ਦਿੱਤੀ ਜਾਣ ਲੱਗੀ ਅਤੇ ਮੁਕਾਬਲੇ ਵੀ ਕਰਵਾਏ ਜਾਣ ਲੱਗੇ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਘੋੜਸਵਾਰੀ ਦੇ ਨਾਲ-ਨਾਲ ਬਹੁਤ ਸਾਰੇ ਅਹੁਦਿਆਂ ਦੀ ਨਿਯੁਕਤੀ ਲਈ ਗੱਤਕੇਬਾਜ਼ ਨੂੰ ਪਹਿਲ ਦਿੱਤੀ ਜਾਂਦੀ ਸੀ। ਕਈ ਘਰਾਣਿਆਂ ਵਿੱਚ ਤਾਂ ਬਹੁਤ ਛੋਟੀ ਉਮਰ ਵਿੱਚ ਹੀ ਬੱਚਿਆਂ ਨੂੰ ਹੀ ਗਤਕਾ ਖੇਡਣ ਦੀ ਜਾਂਚ ਸਿਖਾਈ ਜਾਂਦੀ ਸੀ। ਜਿਸ ਥਾਂ ’ਤੇ ਗਤਕੇ ਦੀ ਸਿੱਖਿਆ ਦਿੱਤੀ ਜਾਂਦੀ ਸੀ ਉਸ ਨੂੰ “ਅਖਾੜਾ” ਕਿਹਾ ਜਾਂਦਾ ਹੈ। ਵੀਰਜੀ ਨੇ ਦਸਿਆ ਕਿ 'ਗਤਕਾ’ ਸ਼ਬਦ ਦੇ ਤਿਨ ਅੱਖਰਾਂ ਦਾ ਕੁੱਝ ਵਿਦਵਾਨ ਇਹ ਅਰਥ ਕਰਦੇ ਹਨ ‘ਗ’ ਅੱਖਰ ਤੋਂ ਗਤੀ ਰਫ਼ਤਾਰ, ‘ਤ’ ਅੱਖਰ ਤੋਂ ਤਾਲਮੇਲ ਅਤੇ ‘ਕ’ ਅੱਖਰ ਤੋਂ ਕਾਲ ਭਾਵ ਸਮਾਂ ਮੰਨਿਆ ਜਾਂਦਾ ਹੈ। ਜਿਸ ਦਾ ਮਤਲਬ ਹੈ ਕਿ ਜਦੋਂ ਗਤਕਾ ਖੇਡਿਆ ਜਾਂਦਾ ਹੈ ਤਾਂ ਉਸ ਵੇਲੇ ਰਫ਼ਤਾਰ ਸ਼ਸਤਰ ਦੇ ਪੈਂਤਰੇ ਨਾਲ ਤਾਲਮੇਲ ਅਤੇ ਰੋਕਣ ਜਾਂ ਠੋਕਣ ਵੇਲੇ ਸਹੀ ਸਮੇਂ ਦਾ ਧਿਆਨ ਰੱਖਣਾ ਬੁਹਤ ਜ਼ਰੂਰੀ ਹੈ। ਗਤਕਾ ਮਨੁੱਖ ਨੂੰ ਆਪਣੇ ਗੁੱਸੇ ’ਤੇ ਕਾਬੂ ਪਾਉਣ ਦੀ ਜਾਂਚ ਵੀ ਸਿਖਾਉਂਦਾ ਹੈ ਅਤੇ ਜੰਗ ਦੇ ਮੈਦਾਨ ’ਚ ਵੀ ਸਿੱਖ ਅਡੋਲ ਰਹਿੰਦਾ ਹੈ ਤੇ ਵੈਰੀ ਨਾਲ ਵੀ ਛਲ, ਕਪਟ, ਧੋਖਾ ਨਹੀਂ ਕਰਦਾ। ਉਨ੍ਹਾਂ ਕਿਹਾ ਇਤਿਹਾਸ ਵਿਚ ਜ਼ਿਕਰ ਹੈ ਕਿ ਸਰੀਰਕ ਤੇ ਮਾਨਸਿਕ ਤੌਰ 'ਤੇ ਇੰਨੇ ਮਜ਼ਬੂਤ ਹੋਣ ਦੇ ਬਾਵਜੂਦ ਸਿੱਖ ਕਦੇ ਜ਼ਾਲਮ ਨਹੀਂ ਬਣਿਆ। ਉਸ ਦੀ ਕਿਰਪਾਨ ਹਮੇਸ਼ਾ ਆਪਣੀ ਅਤੇ ਮਜ਼ਲੂਮ ਦੀ ਰਾਖੀ ਲਈ ਉੱਠੀ। ਮਾਨਵਤਾ ਦੇ ਦੁਸ਼ਮਣਾਂ ਨੂੰ ਕਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਦੇ ਕੇ ਮੂੰਹ ਤੋੜਵਾਂ ਜਵਾਬ ਦਿੱਤਾ ਅਤੇ ਕਦੇ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ। ਅੰਤ ਵਿਚ ਉਨ੍ਹਾਂ ਕਿਹਾ ਅਸੀਂ ਹਰ ਗੁਰਸਿੱਖ ਵੀਰ, ਭੈਣਾਂ ਤੇ ਬੱਚਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਮਾਰਸ਼ਲ ਆਰਟ ਦਿੱਤਾ ਹੈ ਹਰ ਗੁਰਸਿੱਖ ਨੂੰ ਇਹ ਮਾਰਸ਼ਲ ਆਰਟ ਸਿੱਖ ਕੇ ਸਵੈ-ਰੱਖਿਅਕ ਬਣਨਾ ਚਾਹੀਦਾ ਹੈ। ਗੱਤਕਾ ਸਿੱਖ ਕੇ ਅਸੀਂ ਨਾ-ਕੇਵਲ ਆਪਣੇ ਸਰੀਰ ਬਲਕਿ ਮਾਨਸਿਕ ਪੱਖੋਂ ਵੀ ਤੰਦਰੁਸਤ ਰਹਿ ਸਕਦੇ ਹਾਂ।

Have something to say? Post your comment

 
 
 
 

ਨੈਸ਼ਨਲ

ਮੈਨੂੰ ਕਿੰਨਰ ਅਖਾੜੇ ਦੇ ਮਹਾਮੰਡਲੇਸ਼ਵਰ ਦਾ ਅਹੁਦਾ ਛੱਡ ਦੇਣਾ ਚਾਹੀਦਾ , ਕਿਉਂਕਿ ਚਾਰੇ ਪਾਸੇ ਨਕਲੀ ਲੋਕ ਹਨ- ਮਮਤਾ ਕੁਲਕਰਨੀ

ਸੀਨੀਅਰ ਪੱਤਰਕਾਰ ਮਾਰਕ ਟਲੀ ਦਾ ਦਿੱਲੀ ਵਿੱਚ ਦੇਹਾਂਤ; ਪਦਮ ਸ਼੍ਰੀ ਅਤੇ ਪਦਮ ਭੂਸ਼ਣ ਨਾਲ ਕੀਤਾ ਗਿਆ ਸੀ ਸਨਮਾਨਿਤ

ਭਾਈ ਅੰਮ੍ਰਿਤਪਾਲ ਸਿੰਘ ਨਾਲ ਮੁੜ ਵਿਤਕਰਾ, ਇੰਜੀਨੀਅਰ ਰਾਸ਼ਿਦ ਨੂੰ ਸੰਸਦ ਦੇ ਬਜਟ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਮਿਲੀ ਇਜਾਜ਼ਤ

ਸ੍ਰੀ ਹਰਿਮੰਦਰ ਸਾਹਿਬ ਵਿਖੇ ਪਵਿੱਤਰ ਸਰੋਵਰ ਵਿੱਚ ਵਜੂ ਕਰਨ ਵਾਲਾ ਸੁਭਾਨ ਰੰਗਰੀਜ਼ ਹੋਇਆ ਗ੍ਰਿਫਤਾਰ

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਸਤਾਰ ਸਜਾਉਣ ਮੁਕਾਬਲਾ 26 ਜਨਵਰੀ ਨੂੰ-ਕਾਲਕਾ

ਅਦਾਲਤ ਨੇ ਸੱਜਣ ਕੁਮਾਰ ਵਰਗੇ ਕਾਤਿਲ ਦੇ ਹਕ਼ ਵਿਚ ਫ਼ੈਸਲਾ ਦੇ ਕੇ ਸਾਬਿਤ ਕੀਤਾ ਦੇਸ਼ ਅੰਦਰ ਸਿੱਖ ਕੌਮ ਨੂੰ ਕੋਈ ਇਨਸਾਫ਼ ਨਹੀ ਮਿਲ ਸਕਦਾ: ਬੀਬੀ ਰਣਜੀਤ ਕੌਰ

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 27 ਜਨਵਰੀ ਨੂੰ ਪਿੰਡ ਅਤਲਾ ਖੁਰਦ ਵਿਖੇ ਮਨਾਏ ਜਾ ਰਹੇ ਗੁਰਮਤਿ ਸਮਾਗਮ -ਭਾਈ ਅਤਲਾ

ਜਿਹੜਾ ਝੰਡਾ ਤੇ ਵਿਧਾਨ ਸਿੱਖਾਂ ਉਤੇ ਜ਼ਬਰ ਜੁਲਮ ਢਾਹੁੰਣ ਦੇ ਨਾਲ ਇਨਸਾਫ ਨਾ ਦਿੰਦਾ ਹੋਵੇ, ਉਸਨੂੰ ਸਿੱਖ ਕਿਵੇਂ ਕਰ ਸਕਦੇ ਹਨ ਪ੍ਰਵਾਨ.? : ਮਾਨ

ਸਦਰ ਬਾਜ਼ਾਰ ਵਿੱਚ ਬਸੰਤ ਪੰਚਮੀ ਬੜੀ ਧੂਮਧਾਮ ਨਾਲ ਮਨਾਈ ਗਈ

ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਦੀ ਢਿੱਲੀ ਪੈਰਵਾਈ ਕਰਕੇ ਹੋਇਆ ਸੱਜਣ ਕੁਮਾਰ ਬਰੀ- ਜੀਕੇ