ਲੁਧਿਆਣਾ -ਸਿੱਖ ਕੌਮ ਦੇ ਮਹਾਨ ਸੂਰਬੀਰ ਜਰਨੈਲ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਦੇ ਵੱਲੋ ਅੱਜ ਗੁਰਦੁਆਰਾ ਸਾਹਿਬ ਵਿਖੇ ਵਿਸੇਸ਼ ਤੌਰ ਤੇ ਆਯੋਜਿਤ ਕੀਤੇ ਗਏ ਗੱਤਕਾ ਮੁਕਬਲੇ ਅਤੇ ਫਰੀ ਸੋਟੀ ਦੇ ਫਾਇਟ ਮੁਕਾਲਿਆ ਦਾ ਆਨੰਦ ਮਾਣ ਰਹੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਸੁਰਿੰਦਰਪਾਲ ਸਿੰਘ ਬਿੰਦਰਾ ਤੇ ਜਨ. ਸਕੱਤਰ ਸੁਖਵਿੰਦਰਪਾਲ ਸਿੰਘ ਸਰਨਾ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਵੱਲੋ ਬਖਸ਼ੀ ਵਿਰਾਸਤੀ, ਮਾਰਸ਼ਲ ਆਰਟ ਤੇ ਅਧਾਰਿਤ ਗੱਤਕੇ ਦੀ ਖੇਡ ਨੂੰ ਵੱਧ ਤੋ ਵੱਧ ਪ੍ਰਫੁੱਲਤ ਕਰਨ ਲਈ ਸਮੁੱਚੀਆਂ ਸੰਗਤਾਂ ਆਪਣਾ ਵੱਧ ਤੋ ਵੱਧ ਨਿੱਘਾ ਸਹਿਯੋਗ ਦੇਣ ਤਾਂ ਕਿ ਅਸੀਂ ਆਪਣੀ ਰਵਾਇਤੀ ਜੰਗਜੂ ਖੇਡ ਦੀ ਸੰਭਾਲ ਕਰਕੇ ਇਸਨੂੰ ਕੌਮਾਂਤਰੀ ਪੱਧਰ ਦੀ ਖੇਡ ਦਾ ਦਰਜਾ ਦਿਵਾ ਸਕੀਏ। ਉਨ੍ਹਾਂ ਨੇ ਮੌਜੂਦਾ ਸਮੇ ਦੀ ਸਿੱਖ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਆਪਣੀ ਅਮੀਰ ਵਿਰਾਸਤੀ ਖੇਡ ਨਾਲ ਜੋੜਨ ਦਾ ਚਾਅ ਪੈਦਾ ਕਰਨ ਦੀ ਅਪੀਲ ਕੀਤੀ, ਉੱਥੇ ਨਾਲ ਹੀ ਗੱਤਕੇ ਦੀ ਖੇਡ ਨੂੰ ਹੋਰ ਪ੍ਰਫੁੱਲਤ ਕਰਨ ਲਈ ਜੱਥੇਦਾਰ ਪ੍ਰਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋ ਨਿਸ਼ਕਾਮ ਭਾਵਨਾ ਨਾਲ ਗੱਤਕੇ ਦੀ ਖੇਡ ਸਿਖਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ!ਇਸ ਤੋ ਪਹਿਲਾਂ ਗੱਤਕਾ ਮੁਕਾਬਲਿਆਂ ਦੀ ਆਰੰਭਤਾ ਕਰਨ ਲਈ ਵੱਖ ਵੱਖ ਗੱਤਕਾ ਅਖਾੜਿਆਂ ਦੇ ਸੂਰਬੀਰ ਨੌਜਵਾਨ ਖਿਡਾਰੀਆਂ ਅਤੇ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘਾਂ ਦੀਆਂ ਫੌਜਾਂ ਵੱਲੋ ਗੁ. ਸ੍ਰੀ ਗੁਰੂ ਸਿੰਘ ਸਭਾ ਹਰਨਾਮ ਨਗਰ ਤੋ ਗੁ. ਸ਼ਹੀਦ ਬਾਬਾ ਦੀਪ ਸਿੰਘ ਜੀ ਤੱਕ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਮਹੱਲਾ ਕੱਢਿਆ ਗਿਆ ਉਪਰੰਤ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਅਰਦਾਸ ਕਰਕੇ ਗੱਤਕਾ ਮੁਕਾਬਲਿਆ ਦੀ ਆਰੰਭਤਾ ਕੀਤੀ!ਇਸ ਦੌਰਾਨ ਖਾਲਸਾਈ ਬਾਣਿਆ ਵਿੱਚ ਤਿਆਰ ਬਰ ਤਿਆਰ ਗੱਤਕਾ ਖਿਡਾਰੀਆਂ ਨੇ ਜਿੱਥੇ ਪੂਰੀ ਸੂਰਬੀਰਤਾ ਦੇ ਨਾਲ ਆਪਣੇ ਸ਼ਸਤਰਾਂ ਦੇ ਜੌਹਰ ਸੰਗਤਾਂ ਨੂੰ ਦਿਖਾਏ ਉੱਥੇ ਫਰੀ ਸੋਟੀ ਫਾਇਟ ਦੇ ਮੁਕਾਬਲਿਆਂ ਅਂਦਰ ਆਪਣੀ ਜੰਗਜੂ ਕਲਾਂ ਦਾ ਜੋਰਦਾਰ ਪ੍ਰਦਰਸ਼ਨ ਸੰਗਤਾਂ ਦੇ ਸਨਮੁੱਖ ਪੇਸ਼ ਕਰਕੇ ਉਨ੍ਹਾਂ ਭਾਵ ਵਿਭੋਰ ਕਰ ਦਿੱਤਾ! ਕ੍ਰਿਪਾਨਾ ਦੀ ਖੜਕ, ਨੇਜਿਆਂ ਦੀ ਚਮਕ ਤੇ ਢਾਲਾਂ ਦੇ ਵਾਰਾਂ ਨੂੰ ਦੇਖਕੇ ਗੱਤਕਾ ਮੁਕਾਬਲੇ ਦਾ ਆਨੰਦ ਮਾਣ ਰਹੀਆਂ ਸੰਗਤਾਂ ਮੰਤਰ ਮੁੰਗਧ ਹੋ ਉਠੀਆਂ! ਇਸ ਦੌਰਾਨ ਆਯੋਜਿਤ ਕੀਤੇ ਗਏ ਗੱਤਕਾ ਮੁਕਾਬਲੇ ਅਤੇ ਫਰੀ ਸੋਟੀ ਫਾਇਟ ਦੇ ਵੱਖ ਵੱਖ ਵਰਗਾ ਦੇ ਮੁਕਾਬਲਿਆ ਅੰਦਰ
ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਗੱਤਕਾ ਖਿਡਾਰੀਆਂ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਬਿੰਦਰਾ ਜਨ. ਸਕੱਤਰ ਸੁਖਵਿੰਦਰਪਾਲ ਸਿੰਘ ਸਰਨਾ, ਨਵਪ੍ਰੀਤ ਸਿੰਘ ਬਿੰਦਰਾ ਮੈਬਰ, ਹਰਪ੍ਰੀਤ ਸਿੰਘ ਰਾਜਧਾਨੀ ਮੈਬਰ ਸਮੇਤ ਸਮੂਹ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵੱਲੋ ਕ੍ਰਮਵਾਰ ਗਿਆਰਾਂ ਹਜਾਰ ਰੁਪਏ, ਇੱਕਆਸੀ ਸੋ ਰੁਪਏ ਤੇ ਇੱਕਾਠ ਸੋ ਰੁਪਏ ਦੇ ਨਕਦ ਇਨਾਮ ਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ ਉੱਥੇ ਗੱਤਕਾ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਮੂਹ ਖਿਭਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਵੀ ਕੀਤਾ! ਇਸ ਸਮੇ ਉਨ੍ਹਾਂ ਦੇ ਨਾਲ ਜੱਥੇਦਾਰ ਪ੍ਰਦੀਪ ਸਿੰਘ ਅਤੇ ਕਈ ਪ੍ਰਮੁੱਖ ਸ਼ਖਸੀਅਤਾਂ ਵਿਸੇਸ਼ ਤੌਰ ਤੇ ਹਾਜਰ ਸਨ!