ਅੰਮ੍ਰਿਤਸਰ - ਸ੍ਰੀ ਦਰਬਾਰ ਸਾਹਿਬ ਦੇ ਪਵਿਤਰ ਸਰੋਵਰ ਵਿਚ ਵੁਜੂ ਤੇ ਕੁਰਲੀ ਕਰਕੇ ਬੇਅਦਬੀ ਕਰਨ ਵਾਲੇ ਸੁਬਹਾਨ ਰੰਗੀਰੇਜ਼ ਨੂੰ ਅੱਜ 13 ਫਰਵਰੀ ਤਕ ਨਿਆਇਕ ਹਿਰਾਸਤ ਵਿਚ ਭੇਜ਼ ਦਿੱਤਾ ਗਿਆ ਹੈ। ਸੁਬਹਾਨ ਰੰਗੀਰੇਜ਼ ਨੂੰ ਬੀਤੇ ਦਿਨੀ ਗਾਜੀਆਬਾਦ ਤੋ ਅੰਮ੍ਰਿਤਸਰ ਪੁਲੀਸ ਨੇ ਹਿਰਾਸਤ ਵਿਚ ਲਿਆ ਸੀ। ਅੱਜ ਸੁਬਹਾਨ ਰੰਗੀਰੇਜ਼ ਨੂੰ ਡਿਉਟੀ ਮੈਜੀਸਟੇ੍ਰਟ ਮਾਨਯੋਗ ਜਜ ਸ੍ਰੀ ਰਵਿੰਦਰ ਰਾਏ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਉਨਾਂ ਸੁਬਹਾਨ ਰੰਗੀਰੇਜ਼ ਨੂੰ 13 ਫਰਵਰੀ ਤਕ ਨਿਆਇਕ ਹਿਰਾਸਤ ਵਿਚ ਭੇਜਣ ਦੇ ਆਦੇਸ਼ ਸੁਣਾਏ।ਦਸਣਯੋਗ ਹੈ ਕਿ ਸੁਬਹਾਨ ਰੰਗੀਰੇਜ਼ ਆਪਣੇ ਕੁਝ ਸਾਥੀਆਂ ਨਾਲ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਆਇਆ ਸੀ ਤੇ ਉਸ ਨੇ ਸ੍ਰੀ ਦਰਬਾਰ ਸਾਹਿਬ ਸਰੋਵਰ ਵਿਚ ਪਹਿਲਾਂ ਵੁਜੂ ਕੀਤਾ ਸੀ ਤੇ ਫਿਰ ਉਸ ਨੇ ਕੁਰਲੀ ਕਰਕੇ ਬੇਅਦਬੀ ਕੀਤੀ ਸੀ। ਉਸ ਨੇ ਸ੍ਰੀ ਦਰਬਾਰ ਸਾਹਿਬ ਦੀ ਫੇਰੀ ਦੀਆਂ ਵੀਡੀਓ ਆਪਣੇ ਸ਼ੋਸ਼ਲ ਮੀਡੀਆ ਪਲੇਟਫਾਰਮ ਤੇ ਦ ਜਿੰਮ ਲਵਰ ਨਾਮਕ ਪੇਜ਼ ਤੇ ਪਾਈ ਸੀ।