ਅੰਮ੍ਰਿਤਸਰ -ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪ ਮਾਮਲੇ ਵਿਚ ਅੱਜ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਸੁਖਦੇਵ ਸਿੰਘ ਭੌਰ ਅਤੇ ਪੰਜ ਸ਼ੋ੍ਰਮਣੀ ਕਮੇਟੀ ਮੁਲਾਜਮ ਵਿਸੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋਏ ਤੇ ਆਪਣਾ ਪਖ ਰਖਿਆ।ਵਿਸੇ਼ਸ਼ ਪੜਤਾਲੀਆ ਟੀਮ ਦੇ ਸਵਾਲ ਜਵਾਬ ਦਾ ਸਿਲਸਿਲਾ ਲੰਮਾ ਸਮਾਂ ਚਲਦਾ ਰਿਹਾ ਤੇ ਬੜੀ ਹੀ ਬਰੀਕੀ ਨਾਲ ਸਵਾਲ ਕੀਤੇ ਗਏ। ਸ਼ੋ੍ਰਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ ਦੀ ਅਗਵਾਈ ਹੇਠ ਅੱਜ ਵਿਸੇ਼ਸ਼ ਪੜਤਾਲੀਆਂ ਟੀਮ ਦੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਲਗੀ ਆਫਸੈਟ ਮਸ਼ੀਨ ਦੇ ਮਸ਼ੀਨਮੈਨ ਨਰੈਣ ਕੁਮਾਰ, ਪਰੂਫਰੀਡਰ ਉਧਮ ਸਿੰਘ, ਉਸ ਸਮੇ ਦੇ ਸਟੋਰਕੀਪਰ ਮਨਜਿੰਦਰ ਸਿੰਘ, ਹੈਡ ਕਲਰਕ ਗੁਰਵਿੰਦਰ ਸਿੰਘ ਤੇ ਚੌਰਬਰਦਾਰ ਹੀਰਾ ਸਿੰਘ ਪੇਸ਼ ਹੋਏ।ਦਸਿਆ ਜਾ ਰਿਹਾ ਹੈ ਕਿ ਪੜਤਾਲੀਆ ਟੀਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੁਆਰਾ ਬਣਾਏ ਡਾ ਈਸ਼ਰ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਅਧਾਰ ਮੰਨ ਕੇ ਹੀ ਇਨਾਂ ਸਾਰਿਆਂ ਪਾਸੋ ਪੁੱਛਗਿਛ ਕਰ ਰਹੀ ਹੈ।