ਨਵੀਂ ਦਿੱਲੀ - ਇੰਦਰਜੀਤ ਸਿੰਘ ਵਿਕਾਸਪੁਰੀ ਨੇ ਸਰਦਾਰ ਸਤਪਾਲ ਸਿੰਘ ਪਦਮ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਸਰਦਾਰ ਸੱਤਪਾਲ ਸਿੰਘ ਪਦਮ ਰਾਜਨੀਤੀ ਅਤੇ ਧਰਮ ਨਾਲ ਆਪਣੇ ਸਕੂਲ ਟਾਈਮ ਤੋਂ ਹੀ ਜੁੜੇ ਹੋਏ ਸਨ ਅਨੇਕਾਂ ਹੀ ਧਾਰਮਿਕ ਪ੍ਰੋਗਰਾਮਾਂ ਨੂੰ ਰੂਪ ਰੇਖਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਸਨ। ਸਰਦਾਰ ਸਤਪਾਲ ਸਿੰਘ ਪਦਮ ਵਿਸ਼ਨੂ ਗਾਰਡਨ ਦੀਆਂ ਸਤਾਰਾਂ ਸਿੰਘ ਸਭਾਵਾਂ ਦੇ ਸੰਸਥਾ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਚੁੱਕੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਮਾਨ, ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਦਿੱਲੀ ਸਟੇਟ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਪਾਰਟੀ ਵਿੱਚ ਵੀ ਉਹਨਾਂ ਨੇ ਆਪਣੀਆਂ ਸਰਗਮੀਆਂ ਨਾਲ ਪਾਰਟੀ ਦੀ ਸੇਵਾ ਕੀਤੀ । ਅੰਤ ਵਿਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿਸ਼ਨੂ ਹਾਰਡਨ ਸਰਕਲ ਦੇ ਪ੍ਰਧਾਨ ਵਜੋਂ ਵਿਸ਼ਨੂ ਗਾਰਡਨ ਵਿਧਾਨ ਸਭਾ ਦੇ ਲੋਕਾਂ ਦੀ ਸੇਵਾ ਕੀਤੀ ਅਤੇ ਲੋਕਾਂ ਦੀ ਪਰੇਸ਼ਾਨੀਆਂ ਐਮਐਲਏ ਅਤੇ ਕੌਂਸਲਰ ਦੇ ਕੋਲ ਜਾ ਕੇ ਹੱਲ ਕਰਵਾਈਆਂ, ਉਹਨਾਂ ਦੇ ਅੰਤਿਮ ਅਰਦਾਸ ਸਮਾਗਮ ਦੇ ਮੌਕੇ ਵਿਸ਼ਨੂ ਗਾਰਡਨ ਦੇ ਲੋਕ ਉਹਨਾਂ ਨੂੰ ਇੱਕ ਜੁਝਾਰੂ ਨੇਤਾ ਵਾਂਗ ਨਿਸਵਾਰਥ ਭਾਵਨਾ ਨਾਲ ਕੰਮ ਕਰਨ ਵਜੋਂ ਯਾਦ ਕਰ ਰਹੀ ਸੀ । ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੰਗਲ ਬਾਜ਼ਾਰ ਵਿਸ਼ਨੂ ਗਾਰਡਨ ਨਵੀ ਦਿੱਲੀ ਵਿਖੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲੀਆਂ ਸੰਗਤਾਂ ਨਾਲ ਗੁਰਦੁਆਰਾ ਸਾਹਿਬ ਦਾ ਹਾਲ ਭਰਿਆ ਹੋਇਆ ਸੀ । ਆਪਣੇ ਪਿੱਛੇ ਪਰਿਵਾਰ ਵਿੱਚ ਉਹ ਧਰਮ ਪਤਨੀ ਅਤੇ ਚਾਰ ਬੱਚੇ ਛੋੜ ਗਏ ਹਨ। ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਪੁੱਜਣ ਵਾਲੇ ਕੁਝ ਸ਼ਖਸੀਅਤਾਂ ਵਿੱਚੋਂ 13 ਆਸਾ ਵੈਲਫੇਅਰ ਟਰਸਟ ਦੇ ਪ੍ਰਧਾਨ, ਇੰਦਰਜੀਤ ਸਿੰਘ ਵਿਕਾਸਪੁਰੀ, ਰਾਜਿੰਦਰ ਸਿੰਘ ਸ਼ਾਨ, ਪ੍ਰਧਾਨ ਪੰਜਾਬੀ ਆਰਗਨਾਈਜੇਸ਼ਨ, ਜਗਦੇਵ ਸਿੰਘ ਵਿਕਾਸਪੁਰੀ, ਇੰਦਰਜੀਤ ਸਿੰਘ ਸੰਤਗੜ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੀਤ ਪ੍ਰਧਾਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸਰਦਾਰ ਹਜੂਰ ਸਿੰਘ, ਸ੍ਰ ਮੱਖਣ ਸਿੰਘ, ਵਿਸ਼ਨੂ ਗਾਰਡਨ ਇਸਤਰੀ ਸਤਿਸੰਗ ਦੀ ਪ੍ਰਮੁੱਖ ਬੀਬੀ ਰਜਿੰਦਰ ਕੌਰ ਆਦਿ ਪਤਵੰਤੇ ਸੱਜਣ ਮੌਜੂਦ ਸਨ, ਉਹਨਾਂ ਨੇ ਸਤਪਾਲ ਸਿੰਘ ਦੀ ਅਚਾਨਕ ਮੌਤ ਨੂੰ ਵਿਸ਼ਨੂੰ ਗਾਰਡਨ ਦੇ ਨਿਵਾਸੀਆਂ ਵਾਸਤੇ ਘਾਟਾ ਦੱਸਿਆ ਅਤੇ ਸ਼ਰਧਾਂਜਲੀ ਭੇਂਟ ਕੀਤੀ।