ਪੰਜਾਬ

ਸੰਤ ਜਰਨੈਲ ਸਿੰਘ ਖਾਲਸਾ ਦੀ ਤਸਵੀਰ ਦੀ ਤੌਹੀਨ ਕਰਨ ਵਾਲਾ ਆਪਣੇ ਨੁਕਸਾਨ ਦਾ ਆਪ ਜਿੰਮੇਵਾਰ ਹੋਵੇਗਾ- ਗਿਆਨੀ ਤੇਜਬੀਰ ਸਿੰਘ ਖ਼ਾਲਸਾ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | February 02, 2026 08:45 PM

ਅੰਮ੍ਰਿਤਸਰ - ਗਿਆਨੀ ਤੇਜਬੀਰ ਸਿੰਘ ਖ਼ਾਲਸਾ ਦਮਦਮੀ ਟਕਸਾਲ ਨੇ ਲੁਧਿਆਣਾ ਵਿਚ ਸਿੱਖ ਨੌਜਵਾਨ ਤੇ ਪੁਲੀਸ ਵਲੋ ਕੀਤੇ ਤਸ਼ਦਦ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਹੈ ਕਿ ਪੁਲੀਸ ਪੰਜਾਬ ਦੇ ਨੌਜਵਾਨਾਂ ਦੇ ਮਨਾ ਵਿਚੋ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾ ਵਾਲਿਆਂ ਦੀ ਸੋਚ ਤੇ ਤਸਵੀਰ ਕਦੇ ਵੀ ਨਹੀ ਮਿਟਾ ਸਕੇਗੀ।ਅੱਜ ਪੱਤਰਕਾਰਾਂ ਨਾਂਲ ਗਲ ਕਰਦਿਆਂ ਗਿਆਨੀ ਤੇਜਬੀਰ ਸਿੰਘ ਖ਼ਾਲਸਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਰਹਿੰਦਾ ਹਰ ਮਨੁੱਖ ਸੰਤ ਜਰਨੈਲ ਸਿੰਘ ਖਾਲਸਾ ਮਹਾਂਪੁਰਖਾਂ ਨੂੰ ਪਿਆਰ ਕਰਦਾ ਹੈ।ਉਨਾਂ ਕਿਹਾ ਕਿ ਪਿਛਲੇ ਦਿਨੀ ਲੁਧਿਆਣੇ ਦੇ ਵਿੱਚ ਇਕ ਸੜਕ ਹਾਦਸੇ ਕਾਰਨ ਇਕ ਵਿਅਕਤੀ ਦੀ ਗੱਡੀ ਟਕਰਾਈ ਸੀ, ਜਿਸ ਨੌਜਵਾਨ ਦੀ ਗਡੀ ਨਾਲ ਹਾਦਸਾ ਵਾਪਰਿਆ ਸੀ ਉਹ ਨੁਕਸਾਨ ਭਰਨ ਲਈ ਤਿਆਰ ਸੀ ਪਰ ਦੂਜੀ ਧਿਰ ਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਮਹਾਂਪੁਰਖਾਂ ਤੋਂ ਇਨੀ ਚਿੜ ਖਾਧੀ ਉਹਨਾਂ ਨੇ ਉਸ ਸਿੰਘ ਨਾਲ ਪਹਿਲਾਂ ਝਗੜਾ ਕੀਤਾ ਤੇ ਫਿਰ ਪੁਲੀਸ ਨੂੰ ਼ਿਸਕਾਇਤ ਦਿੱਤੀ। ਪੁਲਿਸ ਵਾਲਿਆਂ ਨੇ ਨੌਜਵਾਨ ਨੂੰ ਥਾਣੇ ਦੇ ਵਿੱਚ ਲੈ ਜਾ ਕੇ ਭਾਰੀੇ ਤਸ਼ਦਦ ਕੀਤਾ। ਉਨਾਂ ਕਿਹਾ ਕਿ ਜੇ ਸੂਬੇ ਦੇ ਮੁੱਖ ਮੰਤਰੀ ਦੀ ਇਕ ਵੀਡੀਓ ਜਿਸ ਵਿਚ ਉਹ ਦਸ ਗੁਰੂ ਸਾਹਿਬਾਨ ਤੇ ਸੰਤਾਂ ਦੀ ਤਸਵੀਰ ਦੀ ਬੇਹਰਮਤੀ ਕਰਦਾ ਨਜਰ ਆ ਜਾਵੇ ਉਸ ਸੂਬੇ ਦੀ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋ ਕੋਈ ਆਸ ਨਹੀ ਕੀਤੀ ਜਾ ਸਕਦੀ।ਉਨਾਂ ਸਖਤ ਸ਼ਬਦਾਂ ਵਿਚ ਕਿਹਾ ਕਿ ਅਸੀ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਵਿਅਕਤੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਮਹਾਂਪੁਰਖਾਂ ਦੀ ਤੌਹੀਨ ਕਰਨ ਦੀ ਕੋਸ਼ਿਸ਼ ਕਰੇਗਾ, ਉਹ ਆਪਣੇ ਨੁਕਸਾਨ ਦਾ ਆਪ ਜਿੰਮੇਵਾਰ ਹੋਵੇਗਾ। ਮਹਾਂਪੁਰਖਾਂ ਦੀ ਤੌਹੀਨ ਅਸੀਂ ਨਾ ਜਰਨੀ ਨਾ ਜਰਾਂਗੇ। ਉਨਾਂ ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਕਿਹਾ ਕਿ ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਅੰਮ੍ਰਿ ਛਕੋ ਤੇ ਗੁਰੂ ਵਾਲੇ ਬਣੋ। ਅੱਜ ਸਾਨੂੰ ਗੁਰੂ ਵਾਲੇ ਬਣ ਕੇ ਗੁਰੂ ਦੇ ਲੜ ਲਗਣ ਦੀ ਲੋੜ ਹੈ।

Have something to say? Post your comment

 
 
 
 

ਪੰਜਾਬ

328 ਪਾਵਨ ਸਰੂਪਾਂ ਦੇ ਮਾਮਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਰਾਜਨੀਤਿਕ, ਮੀਡੀਆ ਟਿੱਪਣੀ 'ਤੇ ਲਗਾਈ ਪਾਬੰਦੀ - ਜਾਂਚ ਖਤਮ ਹੋਣ ਤੱਕ ਰੋਕ ਦੇ ਆਦੇਸ਼

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਬਜਟ 2026 ਵਿੱਚ ਪੰਜਾਬ ਨੂੰ ਅਣਗੌਲਿਆਂ ਕਰਨਾ ਲੋਕਤੰਤਰ ਅਤੇ ਸੰਘਵਾਦ ਲਈ ਵੱਡਾ ਖ਼ਤਰਾ: ਵਿੱਤ ਮੰਤਰੀ ਚੀਮਾ

ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਵੱਡੀ ਰਾਹਤ ’ਤੇ ਖੁਸ਼ੀ-ਛੀਨਾ

ਸੁਪਰੀਮ ਕੋਰਟ ਨੇ ਅਕਾਲੀ ਆਗੂ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਦਿੱਤੀ ਜ਼ਮਾਨਤ 

ਸਿਮਰਨਜੀਤ ਸਿੰਘ ਮਾਨ ਦੇ ਦੋਹਤਰੇ ਨੇ ਆਪਣੇ ਵਿਆਹ ਤੇ ਛਤਰ ਤੇ ਚਵਰ ਝੁਲਵਾਇਆ ਬਾਅਦ ਵਿੱਚ ਮੰਗੀ ਮਾਫੀ ਸ੍ਰੀ ਅਕਾਲ ਤਖਤ ਸਾਹਿਬ ਤੋਂ

ਦੇਸ਼ ਦੀ ਏਕਤਾ ਅਤੇ ਪ੍ਰਭੂਸੱਤਾ ਲਈ ਕੁਰਬਾਨੀਆਂ ਦੇਣ ਵਿੱਚ ਹਮੇਸ਼ਾ ਮੋਹਰੀ ਰਿਹਾ ਪੰਜਾਬ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ. ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਦੇ ਫੈਸਲੇ ਦਾ ਕੀਤਾ ਸਵਾਗਤ

ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਸ਼੍ਰੋਮਣੀ ਕਮੇਟੀ ਦੀ ਏਆਈ ਮਾਹਿਰਾਂ ਦੀ ਟੀਮ ਸਿੱਖ ਧਰਮ ਵਿਰੁੱਧ ਬਣ ਰਹੀਆਂ ਵੀਡੀਓਜ ਤੇ ਹੋਰ ਸਮਗਰੀ ਵਿਰੁੱਧ ਕਰੇਗੀ ਕੰਮ

ਉੱਘੀ ਲੇਖਿਕਾ ਸਵਰਗੀ ਸੁਰਜੀਤ ਕੌਰ ਬੈਂਸ ਦੇ 86ਵੇਂ ਜਨਮ ਦਿਵਸ ਨੂੰ ਸਮਰਪਿਤ ਉਹਨਾਂ ਦਾ ਕਾਵਿ-ਸੰਗ੍ਰਹਿ ‘ਮੈਂ ਵਿਦਾ ਨਹੀਓਂ ਹੋਣਾ’ ਲੋਕ-ਅਰਪਣ