ਪੰਜਾਬ

ਸਰਕਾਰੀ ਸਕੂਲਾਂ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਮੈਡੀਟੇਸ਼ਨ ਨੂੰ ਅਪਣਾਇਆ: ਹਰਜੋਤ ਬੈਂਸ

ਸੁਖਮਨਦੀਪ ਸਿੰਘ/ ਕੌਮੀ ਮਾਰਗ ਬਿਊਰੋ | February 05, 2026 09:10 PM

ਚੰਡੀਗੜ੍ਹ-ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੋਹਾਲੀ ਜ਼ਿਲ੍ਹੇ ਦੇ ਸਰਕਾਰੀ ਅੱਪਰ-ਪ੍ਰਾਇਮਰੀ ਸਕੂਲਾਂ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵੱਡੀ ਤੇ ਨਵੇਕਲੀ ਪੁਲਾਂਘ ਪੁੱਟਦਿਆਂ ‘ਰੋਜ਼ਾਨਾ ਮੈਡੀਟੇਸ਼ਨ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ ਹੈ।


ਸ. ਹਰਜੋਤ ਸਿੰਘ ਬੈਂਸ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਇੰਚਾਰਜ ਸ਼੍ਰੀ ਮਨੀਸ਼ ਸਿਸੋਦੀਆ, ਨੇ ਅੱਜ ਮੋਹਾਲੀ ਵਿੱਚ ਇੱਕ ਵਰਕਸ਼ਾਪ ਦੌਰਾਨ ਸਕੂਲ ਮੁਖੀਆਂ ਅਤੇ ਪ੍ਰਿੰਸੀਪਲਾਂ ਨਾਲ ਵਿਚਾਰ ਵਟਾਦਰਾ ਕੀਤਾ। ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਦੀ ਤੰਦਰੁਸਤੀ ਵਧਾਉਣ ਦੇ ਉਦੇਸ਼ ਵਾਲੇ ‘ ਰੋਜ਼ਾਨਾ ਮੈਡੀਟੇਸ਼ਨ ਪ੍ਰੋਗਰਾਮ’ ਦੇ ਲਾਗੂਕਰਨ ਅਤੇ ਪ੍ਰਭਾਵਾਂ ਬਾਰੇ ਵਰਕਸ਼ਾਪ ’ਚ ਮੌਜੂਦ ਲੋਕਾਂ ਨੂੰ ਜਾਣੂ ਕਰਵਾਇਆ।


ਸ. ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲਾਗੂ ਕੀਤੀ ਗਈ ਇਸ ਪਹਿਲਕਦਮੀ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਮੁੱਖੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਵਿਦਿਆਰਥੀਆਂ ਹੁਣ ਸ਼ਾਂਤ, ਇਕਾਗਰ ਅਤੇ ਭਾਵਾਨਾਤਮਕ ਤੌਰ ’ਤੇ ਮਜ਼ਬੂਤ ਹੋ ਰਹੇ ਹਨ। ਸ. ਬੈਂਸ ਨੇ ਦੁਹਰਾਇਆ ਕਿ ਸੂਬਾ ਸਰਕਾਰ ਦੀ ਯੋਜਨਾ ਹੈ ਕਿ ਅਜਿਹੀਆਂ ਸਾਕਾਰਤਮਕ ਪਹਿਲਕਦਮੀਆਂ ਸੂਬੇ ਭਰ ਵਿੱਚ ਲਾਗੂ ਕੀਤੀਆਂ ਜਾਣ ।


ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ (ਐਨ.ਆਈ.ਐਲ.ਪੀ.) ਵਰਗੇ ਵਿਦਿਅਕ ਸੁਧਾਰਾਂ ’ਤੇ ਧਿਆਨ ਕੇਂਦਰਿਤ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪਾਇਲਟ ਪ੍ਰੋਜੈਕਟ 19 ਜਨਵਰੀ, 2026 ਨੂੰ ਸ਼ੁਰੂ ਕੀਤਾ ਗਿਆ ਸੀ। ਜਿਸ ਤਹਿਤ ਰੋਜ਼ਾਨਾ ਅਭਿਆਸ ਵਿੱਚ ਸਵੇਰ ਦੀ ਸਭਾ ਤੋਂ ਬਾਅਦ 30-ਮਿੰਟ ਦਾ ਮੈਡੀਟੇਸ਼ਨ ਸੈਸ਼ਨ ਕਰਵਾਇਆ ਜਾਂਦਾ ਹੈ। ਇਕਸਾਰਤਾ ਅਤੇ ਨਿਰੰਤਰਤਾ ਯਕੀਨੀ ਬਣਾਉਣ ਲਈ ਜ਼ਿਲ੍ਹੇ ਦੇ ਸਕੂਲਾਂ ਵਿੱਚ ਸਾਢੇ ਇੱਕੀ (21½) ਮਿੰਟ ਦਾ ਧਿਆਨ ਮਾਡਿਊਲ ਪ੍ਰਸਾਰਿਤ ਅਤੇ ਲਾਗੂ ਕੀਤਾ ਗਿਆ ਹੈ।

ਸਿੱਖਿਅਕਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ, “ਸੱਚੀ ਸਿੱਖਿਆ ਸਿਰਫ਼ ਅਕਾਦਮਿਕ ਗਿਆਨ ਬਾਰੇ ਨਹੀਂ ਹੈ ਸਗੋਂ ਲਚਕੀਲੇ, ਭਾਵਨਾਤਮਕ ਤੌਰ ’ਤੇ ਦ੍ਰਿੜ ਅਤੇ ਇਕਾਗਰ ਵਿਅਕਤੀਆਂ ’ਤੇ ਕੇਂਦਰਿਤ ਹੁੰਦੀ ਹੈ। ਇਹ ਨਵੇਕਲੀ ਪਹਿਲ ਸਾਡੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਵਿੱਚ ਇੱਕ ਸੁਚੇਤ ਨਿਵੇਸ਼ ਹੈ। ਸ਼ੁਰੂਆਤੀ ਫੀਡਬੈਕ, ਮਾਨਸਿਕ ਸਥਿਰਤਾ ਵਿੱਚ ਵਾਧਾ ਅਤੇ ਇਕਾਗਰਤਾ ਨੂੰ ਦਰਸਾਉਂਦਾ ਹੈ, ਇਹ ਪੰਜਾਬ ਭਰ ਵਿੱਚ ਇੱਕ ਵਧੇਰੇ ਸਹਾਇਕ ਅਤੇ ਸਕਾਰਾਤਮਕ ਸਿੱਖਣ ਵਾਤਾਵਰਣ ਬਣਾਉਣ ਵਿੱਚ ਸਾਡੇ ਵਿਸ਼ਵਾਸ ਦਾ ਪ੍ਰਤੱਖ ਪ੍ਰਮਾਣ ਹੈ।”

ਸ੍ਰੀ ਮਨੀਸ਼ ਸਿਸੋਦੀਆ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਧਿਆਨ ਕਰਨ ਨਾਲ ਸਾਡੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਵਿਚ ਸੁਧਾਰ ਹੁੰਦਾ ਹੈ। ਉਨ੍ਹਾਂ ਸਕੂਲ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਧਿਆਨ ਪ੍ਰੋਗਰਾਮ ਨੂੰ ਸੁਹਿਰਦਤਾ ਨਾਲ ਲਾਗੂ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਇਹ ਹਰੇਕ ਵਿਦਿਆਰਥੀ ਤੱਕ ਇਸਦਾ ਲਾਭ ਪਹੁੰਚੇ ਤਾਂ ਜੋ ਉਨ੍ਹਾਂ ਦੇ ਸਮੁੱਚੇ ਵਿਕਾਸ ਅਤੇ ਤੰਦਰੁਸਤੀ ਵਿੱਚ ਵਾਧਾ ਹੋ ਸਕੇ।
ਡੀਈਓ (ਸੈਕੰਡਰੀ) ਮੋਹਾਲੀ ਡਾ. ਗਿੰਨੀ ਦੁੱਗਲ ਨੇ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਦੇ ਲਾਭਾਂ ’ਤੇ ਚਾਨਣਾ ਪਾਇਆ।

Have something to say? Post your comment

 
 
 
 

ਪੰਜਾਬ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅਲਬਰਟਾ-ਪੰਜਾਬ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕੈਨੇਡਾ ਦੇ ਉੱਚ ਪੱਧਰੀ ਵਫ਼ਦ ਦੀ ਮੇਜ਼ਬਾਨੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੰਗਤ ਨੂੰ ਰਾਜ ਪੱਧਰੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ

ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਲੈ ਕੇ ਹਰ ਪਿੰਡ ਤੱਕ ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਹਿੱਤ ਚਲੇਗੀ ਮੁਹਿੰਮ

ਐਸ.ਸੀ. ਕਮਿਸ਼ਨ ਵੱਲੋਂ ਜਾਤੀ ਸੂਚਕ ਸ਼ਬਦ ਵਰਤਣ ਸਬੰਧੀ ਐਸ.ਐਸ.ਪੀ. ਅੰਮ੍ਰਿਤਸਰ ਤੋਂ ਰਿਪੋਰਟ ਤਲਬ

ਭਗਵੰਤ ਮਾਨ ਸਰਕਾਰ ਨੇ 'ਕੋਪਾ' ਟਰੇਡ ਵਿੱਚ ਅਨਾਥ ਅਤੇ ਨੇਤਰਹੀਣ ਵਿਦਿਆਰਥੀਆਂ ਦੀ ਆਈ.ਟੀ.ਆਈ. ਫੀਸ ਕੀਤੀ ਮੁਆਫ: ਹਰਪਾਲ ਸਿੰਘ ਚੀਮਾ

ਖਾਲਸਾ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ

ਵਿਕਰਮਜੀਤ ਸਾਹਨੀ ਨੇ ਰਾਜਧਾਨੀ ਵਿੱਚ ਲਾਪਤਾ ਵਿਅਕਤੀਆਂ ਦੇ ਮਾਮਲਿਆਂ ਨੂੰ ਸੰਸਦ ਵਿਚ ਚੁਕਿਆ

ਪੰਥ ਦੇ ਮਹਾਨ ਕੀਰਤਨੀਏ ਭਾਈ ਗੁਰਚਰਨ ਸਿੰਘ ਰਸੀਆ ਦੀ ਯਾਦ ਨੂੰ ਸਮਰਪਿਤ ਪਹਿਲਾ ਬਰਸੀ ਸਮਾਗਮ ਆਯੋਜਿਤ

ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਪ੍ਰਚਾਰਕ ਜਥਿਆਂ ਨਾਲ ਮੀਟਿੰਗ

ਪਾਣੀ ਦੀ ਘਾਟ ਕਾਰਨ ਪੈਣ ਵਾਲੇ ਪ੍ਰਭਾਵ ਲਈ ਸਰਕਾਰਾਂ ਸਿੱਧੇ ਰੂਪ ਵਿੱਚ ਪੂਰੀ ਤਰ੍ਹਾਂ ਜ਼ਿਮੇਵਾਰ: ਬਾਬਾ ਬਲਬੀਰ ਸਿੰਘ