ਮਾਜਰੀ- ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਸਿਆਲਬਾ ਮਾਜਰੀ ਵਿਖੇ ਆਯੂਸ ਵਿਭਾਗ ਵੱਲੋਂ ਡਾਇਰੈਕਟਰ ਆਯੂਰਵੈਦਾ ਪੰਜਾਬ ਡਾ ਰਮਨ ਖੰਨਾ ਅਤੇ ਡਾਇਰੈਕਟਰ ਹੋਮਿਓਪੈਥੀ ਪੰਜਾਬ ਡਾ ਹਰਿਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਮੋਹਾਲੀ ਡਾ ਜੋਤੀ ਬੱਬਰ ਦੀ ਯੋਗ ਅਗਵਾਈ ਹੇਠ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ ਕੈਂਪ ਦਾ ਉਦਘਾਟਨ ਪਿੰਡ ਦੀ ਸਰਪੰਚ ਸ੍ਰੀਮਤੀ ਸੁਰਿੰਦਰ ਕੌਰ ਵੱਲੋਂ ਕੀਤਾ ਗਿਆ।
ਕੈਂਪ ਦੀ ਇੰਚਾਰਜ ਡਾ ਸ਼ਿਵਾਨੀ ਬਾਂਸਲ ਨੇ ਦੱਸਿਆ ਕਿ ਆਯੂਸ਼ ਵਿਭਾਗ ਵੱਲੋਂ ਅਜਿਹੇ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੁਫ਼ਤ ਆਯੂਸ਼ ਕੈਂਪ ਵੱਖ ਵੱਖ ਥਾਵਾਂ ਤੇ ਲਗਾਏ ਜਾ ਰਹੇ ਹਨ ਸੋ ਕਿ ਜਿਲੇ ਵਿੱਚ ਬਿਮਾਰੀਆਂ ਦੀ ਰੋਕਥਾਮ ਇਲਾਜ ਅਤੇ ਜਾਗਰੂਕਤਾ ਲਈ ਹਨ ਉਹਨਾਂ ਦੱਸਿਆ ਕਿ ਕੈਂਪ ਦੋਰਾਨ ਆਯੁਰਵੈਦਿਕ ਵਿਭਾਗ ਵੱਲੋਂ ਡਾ ਸ਼ਿਵਾਨੀ ਬਾਂਸਲ ਡਾ ਅਰੁਣ ਬਾਂਸਲ, ਡਾ ਨਵਦੀਪ ਕੌਰ ਅਤੇ ਉਪਵੈਦ ਸ੍ਰੀ ਮਤੀ ਪੁਨੀਤ ਰਾਣੀ ਅਤੇ ਸ੍ਰੀ ਨਵਜੋਤ ਕੁਮਾਰ ਅਤੇ ਹੋਮਿਓਪੈਥਿਕ ਵਿਭਾਗ ਵੱਲੋਂ ਡਾ ਅਮਨਦੀਪ ਕੌਰ ਡਾ ਸੁਖਜੀਤ ਕੌਰ ਅਤੇ ਡਿਸਪੈਂਸਰ ਸ੍ਰੀ ਮਤੀ ਸੋਨੀਆ ਅਤੇ ਸ੍ਰੀ ਗੁਰਪ੍ਰੀਤ ਸਿੰਘ ਵੱਲੋਂ ਆਯੂਰਵੈਦਿਕ 460 ਅਤੇ ਹੋਮਿਓਪੈਥਿਕ 390 ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕਰਨ ਉਪਰੰਤ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਅਤੇ ਡਾ ਸ਼ਿਵਾਨੀ ਬਾਂਸਲ ਨੇ ਲੋਕਾਂ ਨੂੰ ਆਯੁਰਵੈਦਿਕ ਢੰਗ ਨਾਲ਼ ਯੋਗ ਅਭਿਆਸ ਜੀਵਨਸ਼ੈਲੀ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਕੈਂਪ ਵਿੱਚ ਆਈ ਸਮੂਹ ਡਾਕਟਰਾਂ ਦੀ ਟੀਮ ਦਾ ਅਤੇ ਗਰਾਮ ਪੰਚਾਇਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।