ਪੰਜਾਬ

ਖਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਨੂੰ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | February 07, 2026 06:48 PM

ਅੰਮ੍ਰਿਤਸਰ-ਖਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਅਤੇ ਸੇਵਾਮੁਕਤ ਪ੍ਰਿੰਸੀਪਲ ਸ: ਮਨਜਿੰਦਰ ਸਿੰਘ ਢਿੱਲੋਂ ਦੇ ਸਪੁੱਤਰ ਤੇ ਬਿਹਾਰ ਕੇਡਰ ਦੇ ਆਈ. ਪੀ. ਐੱਸ. ਅਧਿਕਾਰੀ ਮਾਨਵਜੀਤ ਸਿੰਘ ਢਿੱਲੋਂ (ਡੀ. ਆਈ. ਜੀ.) ਨੂੰ ਰਾਸ਼ਟਰਪਤੀ ਦਰੋਪਦੀ ਮੁਰਮੁੂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਵੱਕਾਰੀ ਸਨਮਾਨ ਬਿਹਾਰ ਵਿਖੇ ਨਿਰਪੱਖ ਚੋਣਾਂ ਕਰਵਾਉਣ ਤੇ ਲਾਅ ਐਂਡ ਆਰਡਰ ਨੂੰ ਮੁਕੰਮਲ ਤੌਰ ’ਤੇ ਲਾਗੂ ਕਰਵਾਉਣ ਸਬੰਧੀ ਅਹਿਮ ਭੁੂਮਿਕਾ ਨਿਭਾਅ ਕੇ ਤੇ ਮਿਸਾਲੀ ਸੇਵਾਵਾਂ ਨਿਭਾਉਣ ਬਦਲੇ ਭਾਰਤੀ ਚੋਣ ਕਮਿਸ਼ਨ ਦੀਆਂ ਸ਼ਿਫਾਰਸ਼ਾਂ ’ਤੇ ਦਿੱਤਾ ਗਿਆ ਹੈ।

ਇਸ ਦੌਰਾਨ ਖ਼ਾਲਸਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ, ’ਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸ: ਮਾਨਵਜੀਤ ਸਿੰਘ ਢਿੱਲੋਂ ਨੂੰ ਰਾਸ਼ਟਰਪਤੀ ਵੱਲੋਂ ਉਚੇਚੇ ਤੌਰ ’ਤੇ ਸਨਮਾਨਿਤ ਕੀਤੇ ਜਾਣ ’ਤੇ ਵਧਾਈ ਦਿੰਦਿਆਂ 134 ਸਾਲਾ ਦੇ ਇਤਿਹਾਸ ਅਤੇ ਸੰਸਥਾ ਦੁਆਰਾ ਬੱਚਿਆਂ ਦੇ ਭਵਿੱਖ ਨੂੰ ਸੰਜੀਦਾ ਨਾਲ ਲੈ ਕੇ ਕਰਵਾਈ ਜਾਂਦੀ ਉਚ ਤਾਲੀਮ ਦਾ ਜ਼ਿਕਰ ਕੀਤਾ। ਇਸ ਮੌਕੇ ਉਨ੍ਹਾਂ ਸ: ਢਿੱਲੋਂ ਨੂੰ ਭਵਿੱਖ ’ਚ ਹੋਰ ਬੁਲੰਦੀਆਂ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਤੋਂ ਇਲਾਵਾ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਅਤੇ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਆਦਿ ਵੱਲੋਂ ਵੀ ਵਧਾਈ ਦਿੰਦਿਆਂ ਸ਼ੁਭਇਛਾਵਾਂ ਭੇਜਣ ਦੇ ਨਾਲ-ਨਾਲ ਭਾਰਤ ਸਰਕਾਰ ਧੰਨਵਾਦ ਕੀਤਾ ਹੈ।

ਉਕਤ ਸਬੰਧੀ ਜਾਣਕਾਰੀ ਸ: ਮਾਨਵਜੀਤ ਸਿੰਘ ਦੇ ਪਿਤਾ ਸ: ਮਨਜਿੰਦਰ ਸਿੰਘ ਢਿੱਲੋਂ ਤੇ ਮਾਤਾ ਬਲਜੀਤ ਕੌਰ ਵੱਲੋਂ ਸਾਂਝੇ ਤੌਰ ’ਤੇ ਅਮਰੀਕਾ ਤੋਂ ਦਿੱਤੀ ਗਈ। ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਦੇ ਖਾਸਮ ਖਾਸ ਮਾਨਵਜੀਤ ਸਿੰਘ ਮੌਜ਼ੂਦਾ ਸਮੇਂ ਸ੍ਰੀ ਪਟਨਾ ਸਾਹਿਬ ਵਿਖੇ ਤੈਨਾਤ ਹਨ। ਜ਼ਿਕਰਯੋਗ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਵਿਸ਼ਵਾਸ਼ ਪਾਤਰ ਪੁਲਿਸ ਅਫਸਰਾਂ ’ਚੋਂ ਇੱਕ ਮਾਨਵਜੀਤ ਸਿੰਘ ਢਿੱਲੋਂ ਆਈਪੀਐਸ ਅੱਜ ਕੱਲ੍ਹ ਪਟਨਾ ਸਾਹਿਬ ਵਿਖੇ ਬਤੌਰ ਡੀਆਈਜੀ ਸੇਵਾਵਾਂ ਨਿਭਾਅ ਰਹੇ ਹਨ ਜਦੋਂ ਕਿ ਇਸ ਤੋਂ ਪਹਿਲਾਂ ਉਹ ਉੱਥੇ ਬਤੌਰ ਐਸਐਸਪੀ ਵੀ ਤੈਨਾਤ ਰਹਿ ਚੁੱਕੇ ਹਨ। ਉਨ੍ਹਾਂ ਕੋਲੋਂ ਵਿਭਾਗੀ ਕਰਮਚਾਰੀ, ਆਮ ਜਨਤਾ ਬਹੁਤ ਖੁਸ਼ ਹੈ।

ਸ: ਮਾਨਵਜੀਤ ਸਿੰਘ ਢਿੱਲੋਂ ਨੇ ਸੰਨ 2001-02 ਦੇ ਵਿੱਦਿਅਕ ਸ਼ੈਸ਼ਨ ਦੌਰਾਨ ਵਿਸ਼ਵ ਪ੍ਰਸਿੱਧ ਖ਼ਾਲਸਾ ਕਾਲਜ ਤੋਂ ਬਾਰ੍ਹਵੀਂ ਦੀ ਪੜ੍ਹਾਈ ਕਰਨ ਉਪਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਐਮਬੀਬੀਐਸ ਡਾਕਟਰ ਦੀ ਡਿਗਰੀ ਵੀ ਹਾਸਲ ਕੀਤੀ ਤੇ ਫਿਰ ਆਈਪੀਐਸ ਅਫਸਰ ਬਣਨ ਦਾ ਸੁਪਨਾ ਅੱਖਾਂ ’ਚ ਸੰਜੋ ਕੇ ਤਿਆਰੀ ਕਰਨੀ ਸ਼ੁਰੂ ਕੀਤੀ। ਸੰਨ 2009 ’ਚ ਮਾਨਵਜੀਤ ਸਿੰਘ ਨੇ ਆਈਪੀਐਸ ਅਧਿਕਾਰੀ ਬਣਨ ਲਈ ਕੌਮੀ ਪੱਧਰ ਦੀ ਪ੍ਰੀਖਿਆ ਦਿੱਤੀ ਤੇ ਸਫਲਤਾ ਹਾਸਲ ਕੀਤੀ। ਇਸ ਤੋਂ ਤੁਰੰਤ ਬਾਅਦ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਦੇ ਵੱਲੋੋਂ ਮਾਨਵਜੀਤ ਸਿੰਘ ਢਿੱਲੋਂ ਨੂੰ ਆਈਪੀਐਸ ਬਿਹਾਰ ਕੇਡਰ ਅਲਾਟ ਕਰਕੇ ਸੇਵਾਵਾਂ ਨਿਭਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਮਾਨਵਜੀਤ ਸਿੰਘ ਢਿੱਲੋਂ ਨੇ ਆਪਣਾ ਟ੍ਰੇਨਿੰਗ ਪੀਰੀਅਡ ਪੂਰਾ ਕਰਨ ਉਪਰੰਤ ਬਿਹਾਰ ਦੇ ਵੱਖ-ਵੱਖ ਜ਼ਿਲਿ੍ਹਆਂ ’ਚ ਬਤੌਰ ਆਈਪੀਐਸ ਅਧਿਕਾਰੀ ਸ਼ਾਨਦਾਰ ਤੇ ਬੇਮਿਸਾਲ ਸੇਵਾਵਾਂ ਦਿੱਤੀਆਂ।

Have something to say? Post your comment

 
 
 
 

ਪੰਜਾਬ

ਪੰਜਾਬ ਕਲਾ ਪਰਿਸ਼ਦ ਵੱਲੋਂ ਛੇ ਉੱਘੀਆਂ ਸ਼ਖਸੀਅਤਾਂ ਪੰਜਾਬ ਰਤਨ ਅਤੇ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਤ

ਉੱਤਰ ਪ੍ਰਦੇਸ਼ ’ਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ਕਕਾਰ ਪਾ ਕੇ ਪ੍ਰੀਖਿਆ ਦੇਣ ਤੋਂ ਰੋਕਣ ਦੀ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਨਿੰਦਾ

ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਰਾਜ ਵਿੱਚ ਨਸ਼ਾ ਫਲਿਆ-ਫੁੱਲਿਆ, ਮਾਨ ਸਰਕਾਰ ਇਸ ਨੂੰ ਜੜ੍ਹ ਤੋਂ ਖਤਮ ਕਰ ਰਹੀ ਹੈ: ਪੰਨੂ

ਸਿੱਖਿਆ ਮੰਤਰੀ ਸਮੇਤ ਪੰਜ ਕੈਬਨਿਟ ਮੰਤਰੀ ਅਤੇ 40 ਤੋਂ ਵੱਧ ਵਿਧਾਇਕ ਆਪੋ-ਆਪਣੇ ਹਲਕਿਆਂ ਵਿੱਚ ਵਰਕਸ਼ਾਪ ‘ਚ ਹੋਏ ਸ਼ਾਮਲ

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਨਾਲ 65 ਲੱਖ ਪਰਿਵਾਰਾਂ ਨੂੰ ਮਿਲਿਆ 10 ਲੱਖ ਰੁਪਏ ਦਾ ਸੁਰੱਖਿਆ ਕਵਚ: ਕੁਲਦੀਪ ਧਾਲੀਵਾਲ

ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬਨਣ ਵਾਲੀ ਬਹੁਮੰਜਿਲੀ ਕਾਰ ਪਾਰਕਿੰਗ ਦੀ ਦੂਜੀ ਮੰਜਿਲ ਦੇ ਤੀਜੇ ਪੜਾਅ ਦਾ ਲੈਂਟਰ ਪਾਇਆ ਗਿਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਦਬ ਸਤਿਕਾਰ ਵਿਰੁੱਧ ਟਿੱਪਣੀਆਂ ਕਰਨ ਵਾਲਾ ਗੁਰਜੰਟ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ

ਮਾਜਰੀ ਵਿਖੇ ਮੁਫ਼ਤ ਆਯੂਸ਼ ਕੈਂਪ ਲੱਗਾ - ਮਰੀਜ਼ ਦੀ ਸਿਹਤ ਕੀਤੀ ਮੁਫ਼ਤ ਜਾਂਚ

ਘੱਟ ਖਰਚੇ ਉੱਤੇ ਨਵੀ ਤਕਨੀਕ ਦੀ ਖੇਤੀ ਮਸ਼ੀਨਰੀ ਕਿਸਾਨਾਂ ਦੀ ਆਮਦਨ 'ਚ ਸਹਾਈ: ਡਿਪਟੀ ਕਮਿਸ਼ਨਰ

ਮਾਨ ਸਰਕਾਰ ਮੁਕੱਦਮੇਬਾਜ਼ੀ ਦੀ ਬਜਾਏ ਸਵੈ-ਇੱਛੁਕ ਕਰਪਾਲਣਾ ਨੂੰ ਦਿੰਦੀ ਹੈ ਤਰਜੀਹ: ਹਰਪਾਲ ਸਿੰਘ ਚੀਮਾ