BREAKING NEWS
ਸਿੱਖਿਆ ਲਈ ਫੰਡਾਂ ਦੀ ਕੋਈ ਕਮੀ ਨਹੀਂ; ਸਕੂਲ ਆਫ਼ ਐਮੀਨੈਂਸ ਭਵਿੱਖ ਦੇ ਆਗੂਆਂ ਨੂੰ ਆਕਾਰ ਦੇ ਰਹੇ ਹਨ: ਹਰਜੋਤ ਸਿੰਘ ਬੈਂਸ*90 ਦਿਨਾਂ ਵਿੱਚ ਦੂਜੀ ਵਾਰ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਲੈਣਾ ਪਿਆ ਐਸ.ਸੀ.ਕਮਿਸਨ ਨੂੰ ਨੋਟਿਸਆਪ' ਨੇ ਰਾਜਨੀਤੀ ਵਿੱਚੋਂ ਪਰਿਵਾਰਵਾਦ ਨੂੰ ਖ਼ਤਮ ਕਰਕੇ ਆਮ ਘਰਾਂ ਦੇ ਨੌਜਵਾਨਾਂ ਨੂੰ ਪਛਾਣ ਦਿੱਤੀ: ਹਰਪਾਲ ਸਿੰਘ ਚੀਮਾਬਾਜਵਾ ਦੀ ਟਿੱਪਣੀ ਪੂਰੇ ਦਲਿਤ ਭਾਈਚਾਰੇ ਦਾ ਅਪਮਾਨ, 24 ਘੰਟਿਆਂ ਵਿੱਚ ਮੁਆਫ਼ੀ ਮੰਗੇ ਕਾਂਗਰਸ, ਨਹੀਂ ਤਾਂ ਹੋਵੇਗਾ ਸਖ਼ਤ ਐਕਸ਼ਨ:ਹਰਪਾਲ ਚੀਮਾਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣਗੇ ਲੜੀਵਾਰ ਸਮਾਗਮ, ਮੁੱਖ ਮੰਤਰੀ ਨੇ ਕੀਤੀ ਸ਼ੁਰੂਆਤਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ

ਨੈਸ਼ਨਲ

ਡੀਐੱਸਜੀਐੱਮਸੀ ਦੀ ਵੱਡੀ ਪਹਿਲ -ਅੰਮ੍ਰਿਤਧਾਰੀ ਗੁਰਸਿੱਖ ਪਰਿਵਾਰਾਂ ਦੇ ਬੱਚਿਆਂ ਲਈ ਮੁਫ਼ਤ ਸਿੱਖਿਆ ਦਾ ਇਤਿਹਾਸਕ ਐਲਾਨ

ਕੌਮੀ ਮਾਰਗ ਬਿਊਰੋ | February 10, 2026 06:45 PM

ਨਵੀਂ ਦਿੱਲੀ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਹੈ ਕਿ ਸਿੱਖਿਆ ਦੇ ਮਾਧਿਅਮ ਨਾਲ ਸਿੱਖ ਕੌਮ ਦੀ ਨੌਜਵਾਨ ਪੀੜ੍ਹੀ ਦਾ ਉੱਜਵਲ ਭਵਿੱਖ ਬਨਾਉਣ ਦੇ ਉਦੇਸ਼ ਨਾਲ ਵੱਲੋਂ ਅੰਮ੍ਰਿਤਧਾਰੀ ਗੁਰਸਿੱਖ ਪਰਿਵਾਰਾਂ ਦੇ ਬੱਚਿਆਂ ਲਈ ਮੁਫ਼ਤ ਸਿੱਖਿਆ ਦੇਣ ਦਾ ਇਤਿਹਾਸਕ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਤਹਿਤ ਹੁਣ ਅੰਮ੍ਰਿਤਧਾਰੀ ਗੁਰਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਬਿਨਾਂ ਕਿਸੇ ਫੀਸ ਦੇ ਪੜ੍ਹਾਈ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਮੂਹ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਸਾਰੇ ਮਿਲ ਕੇ ਸਿੱਖ ਕੌਮ ਦੇ ਬੱਚਿਆਂ ਦੀ ਬਾਂਹ ਫੜੀਏ ਅਤੇ ਉਨ੍ਹਾਂ ਨੂੰ ਉੱਚ-ਕੁਆਲਟੀ ਦੀ ਸਿੱਖਿਆ ਦਿਵਾਈਏ, ਤਾਂ ਜੋ ਉਹ ਦੇਸ਼ ਅਤੇ ਸਿੱਖ ਕੌਮ ਦੀ ਭਲਾਈ ਲਈ ਇੱਕ ਸੋਹਣਾ, ਸੁਚੱਜਾ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਵਡਮੁੱਲਾ ਯੋਗਦਾਨ ਪਾ ਸਕੀਏ। ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ 26 ਜਨਵਰੀ ਨੂੰ ਡੀਐੱਸਜੀਐੱਮਸੀ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਦਿੱਲੀ ਵਿੱਚ ਰਹਿੰਦੇ ਸਾਰੇ ਅੰਮ੍ਰਿਤਧਾਰੀ ਪਰਿਵਾਰਾਂ ਦੇ ਬੱਚਿਆਂ ਨੂੰ ਸਕੂਲ, ਕਾਲਜ ਵਿੱਚ ਪੜ੍ਹ ਰਹੇ ਹਨ, ਤਾਂ ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਭਾਈ ਜਾਵੇਗੀ। ਇਸ ਸਹੂਲਤ ਦਾ ਲਾਭ ਲੈਣ ਲਈ ਅੰਮ੍ਰਿਤਧਾਰੀ ਪਰਿਵਾਰ ਡੀਐੱਸਜੀਐੱਮਸੀ ਨੂੰ ਬੇਨਤੀ ਪੱਤਰ ਦੇ ਸਕਦੇ ਹਨ। ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਡੀਐੱਸਜੀਐੱਮਸੀ ਦਾ ਮੁੱਖ ਮੰਤਵ ਇਹ ਹੈ ਕਿ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ, ਗੁਰੂ ਵਾਲੇ ਬਣਨ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਮਜ਼ਬੂਤ ਪ੍ਰਬੰਧ ਹੋਵੇ।
ਹਰਮੀਤ ਸਿੰਘ ਕਾਲਕਾ ਨੇ ਅੱਗੇ ਦੱਸਿਆ ਕਿ ਖਾਲਸਾ ਸਾਜਨਾ ਦਿਵਸ ਦੇ ਸ਼ੁਭ ਮੌਕੇ ’ਤੇ 13 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਸਥਿਤ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਵਿਸ਼ਾਲ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ ਦੌਰਾਨ ਜਿਹੜੇ ਬੱਚੇ ਅਤੇ ਪਰਿਵਾਰ ਅਜੇ ਤੱਕ ਅੰਮ੍ਰਿਤਧਾਰੀ ਨਹੀਂ ਬਣੇ, ਉਹ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਗੁਰੂ ਵਾਲੇ ਬਣਨ। ਉਨ੍ਹਾਂ ਕਿਹਾ ਕਿ ਜਿਹੜੇ ਪਰਿਵਾਰ ਇਸ ਮੁਫ਼ਤ ਸਿੱਖਿਆ ਸਹੂਲਤ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਡੀਐੱਸਜੀਐੱਮਸੀ ਦੇ ਗੁਰਦੁਆਰਾ ਸਾਹਿਬਾਨ ਵਿੱਚ ਆਪਣੇ ਨਾਮ ਰਜਿਸਟਰ ਕਰਵਾ ਸਕਦੇ ਹਨ, ਤਾਂ ਜੋ ਅੰਮ੍ਰਿਤਧਾਰੀ ਪਰਿਵਾਰਾਂ ਦੇ ਬੱਚੇ ਮੁਫ਼ਤ ਪੜ੍ਹਾਈ ਦੀ ਇਸ ਮਹੱਤਵਪੂਰਨ ਸਹੂਲਤ ਦਾ ਪੂਰਾ ਲਾਭ ਲੈ ਸਕਣ।

Have something to say? Post your comment

 
 
 
 

ਨੈਸ਼ਨਲ

ਸਾਬਕਾ ਫੌਜ ਮੁਖੀ ਨਿਰਮਾਣੇ ਦੀ ਕਿਤਾਬ ਉੱਪਰ ਵਿਰੋਧੀ ਧਿਰ ਚਰਚਾ ਦੀ ਮੰਗ ਕਰ ਰਹੀ ਹੈ ਸੰਸਦ ਵਿੱਚ

ਲੋਕ ਸਭਾ ਸਪੀਕਰ ਓਮ ਬਿਰਲਾ ਬੇਭਰੋਸਗੀ ਮਤੇ 'ਤੇ ਫੈਸਲਾ ਹੋਣ ਤੱਕ ਸਦਨ ​​ਦੀ ਕਾਰਵਾਈ ਤੋਂ ਦੂਰ ਰਹਿਣਗੇ

ਰਾਜਸਥਾਨ, ਪੰਜਾਬ ਨੂੰ 1 ਲੱਖ ਕਰੋੜ ਰੁਪਏ ਦੇ ਪਾਣੀ ਦੇ ਬਕਾਏ ਦਾ ਕਰੇ ਭੁਗਤਾਨ: ਵਿਕਰਮਜੀਤ ਸਿੰਘ ਸਾਹਨੀ

ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ‘ਚ ਅਸਫਲ ਰਹਿਣ 'ਤੇ ਸਿਰਸਾ ਤੋਂ ਅਸਤੀਫ਼ਾ ਦੀ ਮੰਗ: ਸਰਨਾ

ਦਿੱਲੀ ਪੁਲਿਸ ਨੇ ਸਾਬਕਾ ਫੌਜ ਮੁਖੀ ਦੀ ਅਣਪ੍ਰਕਾਸ਼ਿਤ ਕਿਤਾਬ ਦੇ ਸਰਕੂਲੇਸ਼ਨ 'ਤੇ ਐਫਆਈਆਰ ਦਰਜ ਕੀਤੀ

ਪ੍ਰੋ. ਭੁੱਲਰ ਦੀ ਰਿਹਾਈ ਪਟੀਸ਼ਨ ਨੂੰ ਖਾਰਿਜ਼ ਕਰਕੇ ਬੰਦੀ ਸਿੰਘਾਂ ਮਾਮਲੇ 'ਚ ਭਾਜਪਾ ਨੇ ਫੜਿਆ ਆਪ ਦਾ ਰਾਹ : ਸਰਨਾ

ਪ੍ਰੋ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਦਿੱਲੀ ਐੱਸਆਰਬੀ ਨੇ ਮੁੜ ਕੀਤਾ ਰੱਦ

ਸੂਰਜ ਕੁੰਡ ਹਾਦਸੇ ਮਾਮਲੇ ਵਿੱਚ ਬਣੀ ਐਸਆਈਟੀ ਡੀਜੀਪੀ ਕਰਾਈਮ ਦੀ ਨਿਗਰਾਨੀ ਹੇਠ ਹੋਵੇਗੀ ਜਾਂਚ

ਗੁਰੂ ਗੋਬਿੰਦ ਸਿੰਘ ਸਦਰ ਹਸਪਤਾਲ ਪਟਨਾ ਨੂੰ ਹੋਰ ਬਿਹਤਰ ਬਣਾਉਣ ਲਈ ਕਦਮ ਚੁੱਕੇ ਜਾਣਗੇ: ਲਖਵਿੰਦਰ ਸਿੰਘ, ਇੰਦਰਜੀਤ ਸਿੰਘ

ਭਾਰਤ-ਅਮਰੀਕਾ ਵਪਾਰ ਸੌਦਾ, ਸੰਯੁਕਤ ਕਿਸਾਨ ਮੋਰਚਾ ਨੇ ਪੀਯੂਸ਼ ਗੋਇਲ ਦੇ ਅਸਤੀਫੇ ਦੀ ਕੀਤੀ ਮੰਗ