BREAKING NEWS
ਸਿੱਖਿਆ ਲਈ ਫੰਡਾਂ ਦੀ ਕੋਈ ਕਮੀ ਨਹੀਂ; ਸਕੂਲ ਆਫ਼ ਐਮੀਨੈਂਸ ਭਵਿੱਖ ਦੇ ਆਗੂਆਂ ਨੂੰ ਆਕਾਰ ਦੇ ਰਹੇ ਹਨ: ਹਰਜੋਤ ਸਿੰਘ ਬੈਂਸ*90 ਦਿਨਾਂ ਵਿੱਚ ਦੂਜੀ ਵਾਰ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਲੈਣਾ ਪਿਆ ਐਸ.ਸੀ.ਕਮਿਸਨ ਨੂੰ ਨੋਟਿਸਆਪ' ਨੇ ਰਾਜਨੀਤੀ ਵਿੱਚੋਂ ਪਰਿਵਾਰਵਾਦ ਨੂੰ ਖ਼ਤਮ ਕਰਕੇ ਆਮ ਘਰਾਂ ਦੇ ਨੌਜਵਾਨਾਂ ਨੂੰ ਪਛਾਣ ਦਿੱਤੀ: ਹਰਪਾਲ ਸਿੰਘ ਚੀਮਾਬਾਜਵਾ ਦੀ ਟਿੱਪਣੀ ਪੂਰੇ ਦਲਿਤ ਭਾਈਚਾਰੇ ਦਾ ਅਪਮਾਨ, 24 ਘੰਟਿਆਂ ਵਿੱਚ ਮੁਆਫ਼ੀ ਮੰਗੇ ਕਾਂਗਰਸ, ਨਹੀਂ ਤਾਂ ਹੋਵੇਗਾ ਸਖ਼ਤ ਐਕਸ਼ਨ:ਹਰਪਾਲ ਚੀਮਾਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣਗੇ ਲੜੀਵਾਰ ਸਮਾਗਮ, ਮੁੱਖ ਮੰਤਰੀ ਨੇ ਕੀਤੀ ਸ਼ੁਰੂਆਤਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ

ਪੰਜਾਬ

90 ਦਿਨਾਂ ਵਿੱਚ ਦੂਜੀ ਵਾਰ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਲੈਣਾ ਪਿਆ ਐਸ.ਸੀ.ਕਮਿਸਨ ਨੂੰ ਨੋਟਿਸ

ਕੌਮੀ ਮਾਰਗ ਬਿਊਰੋ | February 10, 2026 06:59 PM

ਚੰਡੀਗੜ੍ਹ-   ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਭੇਜੇ ਗਏ ਨੋਟਿਸ ਨੂੰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਚੰਡੀਗੜ੍ਹ ਸਥਿਤ ਸੈਕਟਰ 8 ਅਤੇ ਸੈਕਟਰ 39 ਦੇ ਨਿਵਾਸ ਅਸਥਾਨ ਦੇ ਘਰੇਲੂ ਮੁਲਾਜ਼ਮਾਂ ਵੱਲੋਂ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ।  ਇਹ ਜਾਣਕਾਰੀ ਅੱਜ ਇੱਥੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਵੱਲੋਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਿਰੁੱਧ ਕੀਤੀ ਗਈ ਜਾਤੀ ਸੂਚਿਕ ਟਿੱਪਣੀ ਬਾਬਤ ਐਸ.ਸੀ. ਕਮਿਸ਼ਨ ਵੱਲੋਂ ਲਏ ਗਏ ਸੂ ਮੋਟੋ ਨੋਟਿਸ ਦੀ ਤਾਮੀਲ ਕਰਵਾਉਣ ਲਈ ਕਮਿਸ਼ਨ ਦਾ ਮੁਲਾਜ਼ਮ ਦੋ ਵਾਰ ਵਿਰੋਧੀ ਧਿਰ ਦੇ ਆਗੂ ਦੇ ਘਰ ਜਾ ਚੁੱਕਾ ਹੈ।
ਸ. ਗੜ੍ਹੀ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਪਹਿਲਾਂ ਤਰਨ ਤਾਰਨ ਇਲੈਕਸ਼ਨ ਦੌਰਾਨ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਹੁਣ ਫਿਰ 90 ਦਿਨਾਂ ਦੇ ਵਿੱਚ ਵਿੱਚ ਇੱਕ ਹੋਰ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਪਣੇ ਇਸ ਬਿਆਨ ਰਾਹੀਂ ਜਿੱਥੇ ਆਪਣੀ ਜਗੀਰੂ ਸੋਚ ਦਾ ਪ੍ਰਗਟਾਵਾ ਕੀਤਾ ਹੈ ਉੱਥੇ ਨਾਲ ਹੀ ਕਾਂਗਰਸ ਪਾਰਟੀ ਦੇ ਦਲਿਤ ਵਿਰੋਧੀ ਡੀ.ਐਨ.ਏ. ਦਾ ਚਿਹਰਾ ਮੋਹਰਾ ਵੀ ਸਪੱਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਦਲਿਤ ਵਿਰੋਧੀ ਮਾਨਸਿਕਤਾ ਦਾ ਆਪਣੇ ਬਿਆਨਾਂ ਰਾਹੀਂ ਪ੍ਰਗਟਾਵਾ ਕਰ ਚੁੱਕੇ ਹਨ ਤੇ ਕਮਿਸ਼ਨ ਜਲਦ ਉਨ੍ਹਾਂ ਖਿਲਾਫ ਵੀ ਕਾਰਵਾਈ ਕਰਨ ਜਾ ਰਿਹਾ ਹੈ।
ਸ. ਗੜ੍ਹੀ ਨੇ ਕਿਹਾ ਕਿ ਹਰਭਜਨ ਸਿੰਘ ਈ.ਟੀ.ਓ. ਨੇ ਆਪਣੇ ਜੀਵਨ ਵਿੱਚ ਦੁਸ਼ਵਾਰੀਆਂ ਦੇ ਬਾਵਜੂਦ ਐਮ.ਏ., ਬੀ.ਐੱਡ. ਕਰਨ ਤੋਂ ਬਾਅਦ ਬੱਚਿਆਂ ਨੂੰ ਸਿੱਖਿਆ ਦੇਣ ਦਾ ਕਾਰਜ ਕੀਤਾ ਅਤੇ ਫਿਰ ਪੰਜਾਬ ਦੀ ਬਹੁਤ ਹੀ ਮਾਣਮੱਤੀ ਤੇ ਵੱਕਾਰੀ ਪੀ.ਸੀ.ਐਸ. ਦੀ ਪ੍ਰੀਖਿਆ ਪਾਸ ਕਰਕੇ ਈ.ਟੀ.ਓ. ਬਣ ਕੇ ਸੇਵਾਵਾਂ ਨਿਭਾਈਆਂ। ਜਿਸ ਤੇ ਦਲਿਤ ਵਰਗ ਅਤੇ ਸਮੁੱਚੇ ਪੰਜਾਬ ਨੂੰ ਬਹੁਤ ਮਾਣ ਹੈ।
ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦਲਿਤਾਂ ਨੂੰ ਸਿਰਫ ਜ਼ਲਾਲਤ ਹੀ ਦਿੱਤੀ ਹੈ ਜਿਸ ਦੇ ਅਨੇਕਾਂ ਸਬੂਤ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਦੁਨੀਆ ਦਾ ਮਹਾਨ ਸੰਵਿਧਾਨ ਦੇਣ ਬਾਰੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ ਰਾਹ ਰੋਕਣ ਲਈ ਕਾਂਗਰਸ ਪਾਰਟੀ ਨੇ ਅਨੇਕਾਂ ਕੋਸ਼ਿਸ਼ਾਂ ਕੀਤੀਆਂ।

ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੀ ਸੰਵਿਧਾਨ ਸਭਾ ਵਿੱਚ ਐਂਟਰੀ ਰੋਕਣ ਲਈ ਕਾਂਗਰਸ ਪਾਰਟੀ ਨੇ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਇਸ ਤੋਂ ਬਾਅਦ ਜਿਸ ਇਲਾਕੇ ਤੋਂ ਬਾਬਾ ਸਾਹਿਬ ਚੋਣ ਜਿੱਤ ਕੇ ਆਏ ਉਸ ਇਲਾਕੇ ਨੂੰ 58 ਫੀਸਦੀ ਗੈਰ ਮੁਸਲਿਮ ਆਬਾਦੀ ਹੋਣ ਦੇ ਬਾਵਜੂਦ ਨੂੰ ਦੇ ਦਿੱਤਾ ਗਿਆ ਜਦਕਿ ਵੰਡ ਦੌਰਾਨ ਨਿਯਮ ਸੀ ਕਿ ਜਿਸ ਇਲਾਕੇ ਦੀ 50 ਫੀਸਦ ਤੋਂ ਵੱਧ ਆਬਾਦੀ ਗੈਰ ਮੁਸਲਿਮ ਹੋਵੇਗੀ ਉਹ ਇਲਾਕਾ ਹਿੰਦੁਸਤਾਨ ਨੂੰ ਦੇ ਦਿੱਤਾ ਜਾਵੇਗਾ।  ਇਸ ਤੋਂ ਇਲਾਵਾ ਦਲਿਤਾਂ ਨੂੰ ਸਾਈਮਨ ਕਮਿਸ਼ਨ ਵੱਲੋਂ ਦਿੱਤੇ ਜਾ ਰਹੇ ਅਧਿਕਾਰਾਂ ਨੂੰ ਖਤਮ ਕਰਵਾਉਣ ਲਈ ਕਾਂਗਰਸ ਪਾਰਟੀ ਨੇ ਹਰ ਹਰਬਾ ਵਰਤਿਆ ਅਤੇ ਅਖੀਰ ਵਿੱਚ ਸਾਈਮਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਹੋਣ ਤੋਂ ਰੋਕਣ ਲਈ ਮਹਾਤਮਾ ਗਾਂਧੀ ਨੇ ਪੂਣੇ ਜੇਲ੍ਹ ਵਿੱਚ ਮਰਨ ਵਰਤ ਰੱਖ ਲਿਆ ਜਿਸ ਕਾਰਨ ਬਾਬਾ ਸਾਹਿਬ ਨੂੰ ਦਲਿਤਾਂ ਨੂੰ ਮਿਲ ਰਹੇ ਦੋਹਰੇ ਵੋਟ ਅਧਿਕਾਰ ਨੂੰ ਛੱਡਣਾ ਪਿਆ।

ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਕਾਂਗਰਸ ਪਾਰਟੀ ਦੇ ਆਗੂ ਇਹ ਪ੍ਰਚਾਰ ਕਰਦੇ ਫਿਰਦੇ ਹਨ ਕਿ ਦਲਿਤਾਂ ਨੂੰ ਕਾਂਗਰਸ ਪਾਰਟੀ ਨੇ ਬਹੁਤ ਕੁੱਝ ਦਿੱਤਾ ਹੈ, ਜਦਕਿ ਸੱਚਾਈ ਇਹ ਹੈ ਕਿ ਭਾਰਤ ਦੇ ਦਲਿਤਾਂ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਅਤੇ ਭਾਰਤੀ ਸੰਵਿਧਾਨ ਨੇ ਅਧਿਕਾਰ ਦਿੱਤੇ ਹਨ।
ਉਨ੍ਹਾਂ ਅਖੀਰ ਵਿੱਚ ਕਿਹਾ ਕਿ ਜੇਕਰ ਪ੍ਰਤਾਪ ਸਿੰਘ ਬਾਜਵਾ ਦੀ ਭਾਰਤੀ ਸੰਵਿਧਾਨ ਵਿੱਚ ਆਸਥਾ ਹੈ ਤਾਂ ਉਹ ਐਸ.ਸੀ.ਕਮਿਸ਼ਨ ਵੱਲੋਂ ਦਿੱਤੇ ਗਏ ਇਸ ਨੋਟਿਸ ਸਬੰਧੀ 11 ਫਰਵਰੀ 2026 ਨੂੰ ਬਾਦ ਦੁਪਹਿਰ 3 ਵਜੇ ਆਪਣਾ ਸਪੱਸ਼ਟੀਕਰਨ ਐਸ.ਸੀ. ਕਮਿਸ਼ਨ ਦੇ ਦਫਤਰ ਵਿਖੇ ਆ ਕੇ ਦੇ ਦੇਣ।

 

Have something to say? Post your comment

 
 
 
 

ਪੰਜਾਬ

’ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ ਦੇਣ ਦੀ ਵਿਵਸਥਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸਿੱਖਿਆ ਲਈ ਫੰਡਾਂ ਦੀ ਕੋਈ ਕਮੀ ਨਹੀਂ; ਸਕੂਲ ਆਫ਼ ਐਮੀਨੈਂਸ ਭਵਿੱਖ ਦੇ ਆਗੂਆਂ ਨੂੰ ਆਕਾਰ ਦੇ ਰਹੇ ਹਨ: ਹਰਜੋਤ ਸਿੰਘ ਬੈਂਸ*

ਡੇਹਰਾਦੂਨ ਦੇ ਇਕ ਪਖੰਡੀ ਸਾਧ ਦੇ ਡੇਰੇ ਚੋ ਛੇ ਪਾਵਨ ਸਰੂਪ ਲਿਆਂਦੇ

ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਾਂਝੇ ਤੌਰ 'ਤੇ ਲੰਡਨ, ਸਿੰਗਾਪੁਰ ਅਤੇ ਵੈਨਕੂਵਰ ਲਈ ਉਡਾਣਾਂ ਸ਼ੁਰੂ ਕਰਨ ਦੀ ਕੀਤੀ ਮੰਗ

ਉਸਤਾਦ ਸੁਖਵੰਤ ਸਿੰਘ ਜੀ ਨੂੰ "ਸੰਤ ਸਰਵਣ ਸਿੰਘ ਗੰਧਰਵ ਐਵਾਰਡ" ਨਾਲ ਕੀਤਾ ਗਿਆ ਸਨਮਾਨਿਤ

ਦਿੱਲੀ ਸਰਕਾਰ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਪਟੀਸ਼ਨ ਨੂੰ ਰੱਦ ਕਰਨ ’ਤੇ ਐਡਵੋਕੇਟ ਧਾਮੀ ਨੇ ਕੀਤਾ ਇਤਰਾਜ਼

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ 12 ਫਰਵਰੀ ਨੂੰ

ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਪੰਜਾਬ ਕ੍ਰਿਕਟ ਲੀਗ ਨੂੰ ਦਿੱਤੀ ਪ੍ਰਵਾਨਗੀ: ਮੁੱਖ ਮੰਤਰੀ ਭਗਵੰਤ ਮਾਨ

ਬਿੱਟੂ ਨੇ ਕਾਂਗਰਸ-ਅਕਾਲੀ ਗਠਜੋੜ ਦੀ ਸਿਆਸਤ ਨੂੰ ਕੀਤਾ ਬੇਨਕਾਬ,ਮਾਨ ਨੇ ਸੱਤਾ ਦੇ ਭ੍ਰਿਸ਼ਟ ਗਠਜੋੜ ਨੂੰ ਤੋੜਿਆ: ਬਲਤੇਜ ਪੰਨੂ

ਗੁਰੂਆਂ ਦੀ ਪਵਿੱਤਰ ਧਰਤੀ ਪੰਜਾਬ ਵਿੱਚ ਨਸ਼ਿਆਂ ਲਈ ਕੋਈ ਥਾਂ ਨਹੀਂ: ਗੁਲਾਬ ਚੰਦ ਕਟਾਰੀਆ