ਬੂਥਗੜ-ਪੀ.ਐਚ.ਸੀ ਬੂਥਗੜ੍ਹ ਦੇ ਐਸ.ਐਮ.ਓ ਡਾ. ਅਲਕਜੋਤ ਕੌਰ ਜੀ ਦੀ ਅਗਵਾਈ ਹੇਠ ਸਪੈਸ਼ਲ ਟੀਕਾਕਰਨ ਹਫਤਾ ਮਨਾਇਆ ਗਿਆ। ਉਹਨਾਂ ਨੇ ਦੱਸਿਆ ਕਿ ਸਪੈਸ਼ਲ ਟੀਕਾਕਰਨ ਹਫ਼ਤਾ ( 9-14 ਫਰਵਰੀ 2026) ਸਿਹਤ ਵਿਭਾਗ ਦੁਆਰਾ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਚਲਾਈ ਗਈ ਇੱਕ ਵਿਸ਼ੇਸ਼ ਮੁਹਿੰਮ ਹੈ। ਇਸ ਦਾ ਮੁੱਖ ਮਕਸਦ ਛੁੱਟ ਗਏ ਜਾਂ ਅਧੂਰੇ ਟੀਕਾਕਰਨ ਵਾਲੇ ਬੱਚਿਆਂ ਨੂੰ ਕਵਰ ਕਰਨਾ ਅਤੇ ਸੰਪੂਰਨ ਟੀਕਾਕਰਨ ਯਕੀਨੀ ਬਣਾਉਣਾ ਹੈ।
ਟੀਕਾਕਰਨ ਨੋਡਲ ਅਫਸਰ ਡਾ.ਸਿਮਨਜੀਤ ਕੌਰ ਨੇ ਦੱਸਿਆ ਕਿ ਟੀਕਾਕਰਨ ਤਿਉਹਾਰ ਬਚਪਨ ਦੀ ਸੁਰੱਖਿਆ ਵੱਲ ਪਹਿਲਾ ਕਦਮ ਲਿਆਉਂਦਾ ਹੈ।
(ਜਨਮ, 1.5, 2.5, 3.5, 9 ਮਹੀਨੇ, 1.8 ਸਾਲ, 5 ਸਾਲ) ਸਮੇਂ ਸਿਰ ਪੂਰਾ ਟੀਕਾਕਰਨ ਯਕੀਨੀ ਬਣਾਓ ਅਤੇ ਆਪਣੇ ਬਚਪਨ ਦੀ ਕਦਰ ਕਰੋ। ਡਿਸਪੈਂਸਰੀ ਬਹਿਲੋਲਪੁਰ ਵੱਲੋਂ ਪਿੰਡ ਝਾਂਮਪੁਰ ਵਿਖੇ ਇਹ ਕੈਂਪ ਲਗਾਇਆ ਗਿਆ ਜਿਸ ਵਿੱਚ ਰੂਰਲ ਮੈਡੀਕਲ ਅਫਸਰ ਡਾ.ਕਿਰਨਦੀਪ ਕੌਰ, MPHW ਬਲਬੀਰ ਕੌਰ , ਬਲਜੀਤ ਕੌਰ , ਕਮਲਜੀਤ ਕੌਰ, ਆਸ਼ਾ ਕੁਲਦੀਪ ਕੌਰ ਅਤੇ ਸੀਤਾ ਮੌਜੂਦ ਸਨ। ਯਾਦ ਰੱਖਣਾ, “5 ਸਾਲਾਂ ਵਿੱਚ 7 ਵਾਰ, ਇੱਕ ਵਾਰ ਵੀ ਟੀਕਾਕਰਨ ਨਾ ਛੱਡੋ”!