ਨਵੀਂ ਦਿੱਲੀ - ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਵਲੋਂ ਜਾਰੀ ਕੀਤਾ ਇਕ ਬਿਆਨ ਨੂੰ ਮੀਡੀਆ ਵਿਚ ਪੜਨ ਨੂੰ ਮਿਲਿਆ l ਉਨ੍ਹਾਂ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਬਿਆਨ ਜਾਰੀ ਕਰਣ ਤੋਂ ਪਹਿਲਾਂ ਕਿ ਤੁਸੀਂ ਆਪਣੀ ਪੀੜੀ ਹੇਠ ਝਾਕ ਮਾਰੀ ਸੀ ਜਾਂ ਨਹੀਂ l ਜ਼ੇਕਰ ਨਹੀਂ ਤਾ ਤੁਹਾਨੂੰ ਅਸੀਂ ਯਾਦ ਕਰਵਾ ਦੇਂਦੇ ਹਾਂ ਕਿ ਬੀਤੇ ਦਿਨੀਂ ਬੰਦੀ ਸਿੰਘ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਰੱਦ ਕਰ ਦਿੱਤਾ ਗਿਆ ਪਰ ਤੁਹਾਡੇ ਮੂੰਹ ਵਿੱਚੋਂ ਇਸ ਧੱਕੇ ਵਿਰੁੱਧ ਇਕ ਅੱਖਰ ਨਹੀਂ ਨਿਕਲਿਆ ਪਰ ਗਿਆਨੀ ਰਘਬੀਰ ਸਿੰਘ ਵਲੋਂ ਕੀਤੀ ਗਈ ਪੰਥ ਨੂੰ ਦੁਫਾੜ ਕਰਣ ਵਾਲੀ ਕਾਨਫਰੰਸ ਦੇ ਹਕ਼ ਵਿਚ ਤੁਸੀਂ ਤੁਰੰਤ ਨਿਤਰ ਪਏ l ਇੰਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਦਿੱਲੀ ਦੀ ਅਦਾਲਤ ਅੰਦਰ ਚਲ ਰਹੇ ਤੁਹਾਡੇ ਵਿਰੁੱਧ ਚਲ ਰਹੇ ਮਾਮਲੇ 'ਚ ਤੁਸੀਂ ਦਿੱਲੀ ਕਮੇਟੀ ਅਧੀਨ ਹਰਿਆਣਾ ਦੇ ਬਿਘੜ ਦੇ ਸਰਮਾਏ ਨੂੰ ਤੁਹਾਡੇ ਨਾਕਾਮਯਾਬ ਪ੍ਰਬੰਧਨ ਕਰਕੇ ਚੜੇ ਕਰਜੇ ਨੂੰ ਉਤਾਰਣ ਲਈ ਓਸ ਦੀ ਕੀਮਤ ਤੈਅ ਕਰਣ ਲਈ ਅਦਾਲਤ ਨੂੰ ਕਿਹਾ ਹੈ l ਹੁਣ ਤੁਸੀਂ ਕਿਸ ਮੂੰਹ ਨਾਲ ਐਸਜੀਪੀਸੀ ਵਰਗੀ ਮਹਾਨ ਸੰਸਥਾ ਦੇ ਮੁੱਖੀ ਨੂੰ ਕਹਿ ਰਹੇ ਹੋ ਕਿ ਗੁਰੂਘਰ ਦੀ ਕੌਈ ਵੀ ਜਗ੍ਹਾ ਵੇਚ ਨਹੀਂ ਸਕਦਾ ਹੈ ਜਦਕਿ ਅੰਬ ਸਾਹਿਬ ਮਾਮਲੇ ਵਿਚ ਉਨ੍ਹਾਂ ਦਾ ਕੌਈ ਹੱਥ ਨਹੀਂ ਹੈ ਦੇ ਬਾਵਜੂਦ ਉਨ੍ਹਾਂ ਨੇ ਪੰਥ ਕੋਲੋਂ ਮੁਆਫੀ ਤਕ ਮੰਗੀ ਹੈ, ਕਿ ਤੁਸੀਂ ਆਪਣੀਆਂ ਨਾਕਾਮੀਆਂ ਲਈ ਕਦੇ ਪੰਥ ਅੱਗੇ ਪੇਸ਼ ਹੋਕੇ ਮੁਆਫੀ ਮੰਗੀ ਹੈ..? ਤੁਹਾਡੀ ਪ੍ਰਬੰਧਕੀ ਹੇਠ ਬਹੁਤ ਸਾਰੇ ਕਾਰਨਾਮੇ ਹੋਏ ਜਿਨ੍ਹਾਂ ਬਾਰੇ ਸ਼ੋਸ਼ਲ ਮੀਡੀਆ ਤੇ ਸੰਸਾਰ ਨੂੰ ਪਤਾ ਲਗਦਾ ਰਹਿੰਦਾ ਹੈ ਪਰ ਤੁਸੀਂ ਪੰਥ ਅੱਗੇ ਪੇਸ਼ ਨਹੀਂ ਹੋਏ l ਤੁਹਾਡੀ ਜਾਣਕਾਰੀ ਲਈ ਐਸਜੀਪੀਸੀ ਦਾ ਬਜਟ ਅਰਬਾਂ ਰੁਪਏ ਦਾ ਹੈ ਤੇ ਓਹ ਪੂਰੀ ਤਰ੍ਹਾਂ ਪਾਰਦਰਸ਼ੀ ਹੁੰਦਾ ਹੈ ਹਰ ਖਰਚੇ ਦਾ ਵੇਰਵਾ ਸੰਗਤਾਂ ਨੂੰ ਦਸਿਆ ਜਾਂਦਾ ਹੈ ਤੇ ਤੁਸੀਂ ਜਦੋ ਤੋਂ ਕਮੇਟੀ ਦਾ ਪ੍ਰਬੰਧ ਸੰਭਾਲਿਆ ਹੈ ਕਦੇ ਬਜਟ ਤਕ ਨਹੀਂ ਬਣਾਇਆ ਕਿ ਕਮੇਟੀ ਦੀ ਆਮਦਨ ਕਿਥੋਂ ਹੋਵੇਗੀ ਤੇ ਓਸ ਆਮਦਨ ਦੇ ਮੁਤਾਬਿਕ ਖਰਚਾ ਕਿੱਥੇ ਕੀਤਾ ਜਾਏਗਾ l ਡਿਲਾਈਟ ਕੰਪਨੀ ਵਾਲਿਆਂ ਵਲੋਂ ਕੀਤੀ ਗਈ ਆਡਿਟ ਰਿਪੋਰਟ ਜਾਰੀ ਕਿਉਂ ਨਹੀਂ ਕਰ ਰਹੇ ਹੋ ਜਦਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਸਾਰਾ ਕੰਮ ਪਾਰਦਰਸ਼ੀ ਤਰੀਕੇ ਨਾਲ ਕਰਦੇ ਹਾਂ l ਤੁਹਾਡੀ ਜਾਣਕਾਰੀ ਲਈ ਕੁਝ ਦਿਨ ਪਹਿਲਾਂ ਹੀ ਐਸਜੀਪੀਸੀ ਵਲੋਂ ਸਿਕਲੀਗਰ ਬੱਚਿਆਂ ਦੀ ਪੜਾਈ ਲਈ ਲੱਖਾਂ ਰੁਪਏ ਦੀ ਮਦਦ ਕੀਤੀ ਗਈ ਹੈ ਜੋ ਕਿ ਉਨ੍ਹਾਂ ਦੀ ਵਡੀ ਪ੍ਰਾਪਤੀਆਂ ਵਿੱਚੋਂ ਇਕ ਹੈ ਤੇ ਤੁਹਾਡੀ ਸਰਪ੍ਰਸਤੀ ਹੇਠ ਤਾ ਸਕੂਲ ਕਾਲਜ ਹੀ ਬੰਦ ਹੋਣੇ ਸ਼ੁਰੂ ਹੋ ਚੁੱਕੇ ਹਨ ਤੇ ਇਹ ਇਕ ਕਾਲੇ ਅੱਖਰਾਂ ਵਿਚ ਲਿਖੀ ਜਾਣ ਵਾਲੀ ਤੁਹਾਡੀ ਪ੍ਰਾਪਤੀ ਹੈ l ਤੁਸੀਂ ਗਿਆਨੀ ਰਘਬੀਰ ਸਿੰਘ ਜੀ ਅਤੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਪਿੱਠ ਥਾਪੜ ਰਹੇ ਹੋ ਪਰ ਕਦੇ ਤੁਸੀਂ ਉਨ੍ਹਾਂ ਨੂੰ ਪੁੱਛਿਆ ਕਿ ਜਦੋ ਤੁਹਾਡੇ ਕੋਲ ਜੱਥੇਦਾਰੀ ਸੀ ਤਦ ਤੁਸੀਂ ਕਿਉਂ ਨਹੀਂ ਬੋਲੇ, ਕਿਉਂ ਨਹੀਂ ਕੌਮ ਨੂੰ ਜਾਗ੍ਰਿਤ ਕੀਤਾ l ਕਿ ਤੁਹਾਨੂੰ ਕੌਮ ਨੂੰ ਰਾਹ ਦਸਣ ਨਾਲੋਂ ਕੁਰਸੀ ਨਾਲ ਜਿਆਦਾ ਪਿਆਰ ਸੀ ਜੋ ਤੁਸੀਂ ਓਸ ਸਮੇਂ ਗੂੰਗੇ ਬਣ ਕੇ ਕੁਰਸੀ ਨਾਲ ਚਿਪਕੇ ਰਹੇ ਜਿਸ ਤਰ੍ਹਾਂ ਹੁਣ ਤੁਸੀਂ ਵੀ ਚੋਣਾਂ ਨਾ ਕਰਵਾਕੇ ਚਿਪਕ ਕੇ ਬੈਠੇ ਹੋਏ ਹੋ l ਅੰਤ ਵਿਚ ਉਨ੍ਹਾਂ ਕਿਹਾ ਜਿਹੜਾ ਰਾਜ ਸੱਤਾ ਨਾਲ ਜਾ ਰਲਦਾ ਹੈ, ਉਸਦਾ ਦਿਸ਼ਾਹੀਣ ਦੇ ਨਾਲ ਦ੍ਰਿਸ਼ਟੀਹੀਣ ਹੋ ਜਾਣਾ ਸੁਭਾਵਿਕ ਹੈ ਕਿਉਕਿ ਤੁਸੀਂ ਪੰਥ ਦੇ ਗੰਭੀਰ ਮੁੱਦਿਆਂ ਤੇ ਵਿਚਾਰਾਂ ਨਾ ਕਰਕੇ ਪੰਥ ਨੂੰ ਦੁਫਾੜ ਕਰਣ ਵਾਲਿਆਂ ਦਾ ਸਾਥ ਦੇ ਰਹੇ ਹੋ l