ਨੈਸ਼ਨਲ

ਗਿਆਨੀ ਰਘਬੀਰ ਸਿੰਘ ਜੀ, ਤੁਹਾਡੇ ਪਰਿਵਾਰ ਦਾ ਪਾਲਣ ਪੋਸ਼ਨ ਪੰਥ ਕਰੇ ‘ਤੇ ਤੁਸੀਂ ਚਾਕਰੀ ਕਰੋ ਆਰਐਸਐਸ ਤੇ ਬੀਜੇਪੀ ਦੀ- ਸਰਨਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | February 22, 2026 06:51 PM

ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਪੰਥ ਦੀ ਕਚਹਿਰੀ ਵਿਚ ਪੇਸ਼ ਕਰਦਿਆ ਕਿਹਾ ਕਿ ਵਾਹ ਜੀ ਵਾਹ ਗਿਆਨੀ ਰਘਬੀਰ ਸਿੰਘ ਜੀ, ਤੁਹਾਡੇ ਪਰਿਵਾਰ ਦਾ ਪਾਲਣ ਪੋਸ਼ਨ ਪੰਥ ਕਰੇ ‘ਤੇ ਤੁਸੀ ਆਰਐਸਐਸ ਤੇ ਬੀਜੇਪੀ ਦੀ ਚਾਕਰੀ ਕਰੋ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਪਾਠੀ ਭਰਤੀ ਹੋ ਕੇ ਜਿਸ ਸੰਸਥਾ ਵਿਚ ਤੁਸੀਂ ਸੇਵਾ ਕੀਤੀ ਉਸ ਸੰਸਥਾ ਨੇ ਤੁਹਾਨੂੰ ਪੰਥ ਵਿਚ ਮਾਨ ਸਨਮਾਨ ਦਿੀਦਆ ਸਿੱਖ ਪੰਥ ਦੀਆਂ ਉੱਚੀਆਂ ਤੇ ਸੁੱਚੀਆਂ ਸੇਵਾਵਾਂ ਦਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਵਿਚ ਸੇਵਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੰਥੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੋਂ ਬਾਅਦ ਅਹਿਮ ਸੇਵਾਵਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀਆਂ ਸੇਵਾਵਾਂ ਵੀ ਸ਼੍ਰੋਮਣੀ ਕਮੇਟੀ ਨੇ ਆਪਣੇ ਪ੍ਰਬੰਧ ਵਿਚ ਸੌਂਪੀਆਂ ਸਨ। ਇਨ੍ਹਾਂ ਸੇਵਾਵਾਂ ਨੂੰ ਤਨ ਦੇਹੀ ਨਾਲ ਨਾ ਨਿਭਾ ਕੇ ਨਾ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੰਥੀ ਵੱਲੋਂ ਨਿਭਾਈਆਂ ਜਾਂਦੀਆਂ ਡਿਊਟੀਆਂ ‘ਤੇ ਕਦੀ ਬਿਰਾਜਮਾਨ ਹੋਏ ਅਤੇ ਨਾ ਹੀ ਸਿੱਖ ਪੰਥ ਨਾਲ ਅਹਿਮ ਜੁੜੇ ਮਾਮਾਲੇ ਦੇ ਫੈਂਸਲੇ ਨੂੰ 2 ਦਸੰਬਰ 2024 ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦਿਆ ਕਰ ਸਕੇ। ਇਹ ਫੈਂਸਲਾ ਕਰਨ ਦੇ ਅਧਿਕਾਰ ਆਰਐਸਐਸ ਤੇ ਬੀਜੇਪੀ ਦੇ ਕਰਿੰਦੇ ਬਣ ਚੁੱਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਦੇ ਕੇ ਪੰਥ ਨੂੰ ਖੇਰੂੰ-ਖੇਰੂੰ ਕਰਨ ਦੇ ਨਾਲ ਨਾਲ ਸਾਰਿਆਂ ਨੂੰ ਇਕ ਕਰਨ ਦੀ ਥਾਂ 100 ਸਾਲ ਪੁਰਾਤਨ ਸੰਸਥਾ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਭੰਗ ਅਤੇ ਖਤਮ ਕਰਨ ਦਾ ਯਤਨ ਕੀਤਾ ਗਿਆ, ਜਿਹੜੀ ਸੰਸਥਾ ਦਾ ਜਨਮ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਹੋਵੇ, ਉਸ ਸੰਸਥਾ ਨੂੰ ਗੁਰੂ ਸਾਹਿਬ ਨੇ ਆਪ ਵਰਤ ਕੇ ਬਚਾ ਲਿਆ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਦੇਸ਼ ਵਿਦੇਸ਼ ਦੇ ਲੋਕਾਂ ਵਿਚ ਮੁੱੜ ਉਭਰ ਚੁਕੀ ਹੈ। ਸਰਨਾ ਨੇ ਗਿਆਨੀ ਰਘਬੀਰ ਸਿੰਘ ਨੂੰ ਕਿਹਾ ਕਿ ਜਿਸ ਦੀ ਚੜ੍ਹਾਈ ਨਾ ਦੇਖਦੇ ਹੋਏ ਹੁਣ ਆਰਐਸਐਸ ਤੇ ਬੀਜੇਪੀ ਨੇ ਝੂਠ ਦਾ ਪੁਲੰਦਾ ਤੁਹਾਡੇ ਹੱਥ ਵਿਚ ਸੌਂਪ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਜੋ ਯਤਨ ਕੀਤਾ ਸੀ, ਉਸ ਵਿਚ ਤੁਸੀਂ ਤੇ ਤੁਹਾਡੀ ਚਹੇਤੀ ਆਰਐਸਐਸ ਤੇ ਬੀਜੇਪੀ ਨੂੰ ਮੂੰਹ ਦੀ ਖਾਣੀ ਪਈ ਹੈ। ਇਸ ਲਈ ਜਦੋਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਤੁਹਾਡੇ ਇਸ ਝੂਠ ਨੂੰ ਝੂਠ ਸਾਬਤ ਕਰਨ ਲਈ ਇਸ ਦੇ ਸਬੂਤ ਮੰਗੇ ਤਾਂ ਤੁਸੀਂ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਸ੍ਰੀ ਹਰਿਮੰਦਰ ਸਾਹਿਬ ਨੂੰ ਛੱਡ ਕੇ ਦਿੱਲੀ ਵਿਖੇ ਬਣਾਏ ਆਪਣੇ ਨਵੇਂ ਆਕਾਵਾਂ ਦੀ ਗੋਦ ਵਿਚ ਲੁੱਕਣ ਲਈ ਆ ਗਏ ਹੋ। ਗਿਆਨੀ ਜੀ ਸ਼੍ਰੋਮਣੀ ਕਮੇਟੀ ਵਿਰੁੱਧ ਦੋਸ਼ਾਂ ਦਾ ਪਿਟਾਰਾ ਖੋਲ੍ਹ ਕੇ ਆਰਐਸਐਸ ਤੇ ਬੀਜੇਪੀ ਦੀ ਗੋਦ ‘ਚ ਦਿੱਲੀ ਪਹੁੰਚ ਗਏ ਹੋ। ਸਰਨਾ ਨੇ ਗਿਆਨੀ ਰਘਬੀਰ ਸਿੰਘ ਨੂੰ ਸਵਾਲ ਕੀਤਾ ਕਿ ਲਗਾਏ ਹੋਏ ਦੋਸ਼ਾਂ ਨੂੰ ਸਾਬਤ ਕਰਨ ਦੀ ਥਾਂ ਪੰਥ ਨੂੰ ਇਸ ਦਾ ਜਵਾਬ ਦੇ ਦਿਓ ਕਿ ਦਿੱਲੀ ਵਿਖੇ ਬਾਬਾ ਵਿਰਸਾ ਸਿੰਘ ਦੇ ਸਥਾਨ ‘ਤੇ ਰਾਤ ਰਹਿ ਕੇ ਜਗ ਹਵਨ ਕਰਵਾਉਂਦੇ ਰਹੇ ਹੋ ਜਾਂ ਫਿਰ ਹਰਮੀਤ ਸਿੰਘ ਕਾਲਕਾ ਤੇ ਮਨਜਿੰਦਰ ਸਿੰਘ ਸਿਰਸਾ ਨਾਲ ਕਿਹੜੀਆਂ ਗੁੱਪਤ ਮੀਟਿੰਗਾਂ ਹੋਈਆਂ ਹਨ। ਜਾਂ ਫਿਰ ਇਨ੍ਹਾਂ ਪਾਸੋਂ ਆਪਣੀ ਇਨਾਮ ਦੀ ਰਾਸ਼ੀ ਤਾਂ ਲੈਣ ਲਈ ਤਾਂ ਨਹੀਂ ਪਹੁੰਚੇ, ਸਿੱਖ ਪੰਥ ਨੂੰ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਵੀ ਤੁਹਾਨੂੰ ਦੇਣਾ ਪਵੇਗਾ।

 

Have something to say? Post your comment

 
 
 
 

ਨੈਸ਼ਨਲ

ਐਸਆਈਆਰ ਅਧੀਨ ਅੰਤਿਮ ਸੂਚੀਆਂ ਦੇ ਪ੍ਰਕਾਸ਼ਨ ਤੋਂ ਬਾਅਦ ਨੌਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲਗਭਗ 8% ਵੋਟਰਾਂ ਦੇ ਨਾਮ ਹਟਾਏ ਗਏ

ਭਾਰਤ ਅਮਰੀਕਾ ਕਰ ਮੁਕਤ ਵਪਾਰ ਸਮਝੌਤੇ ਦੇ ਖਿਲਾਫ਼ ਮੁੱਖ ਮੰਤਰੀ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ

ਮਾਘ ਮੇਲੇ 'ਚ ਵੀ ਨਾਬਾਲਗਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ,' ਸ਼ਿਕਾਇਤਕਰਤਾ ਨੇ ਅਵਿਮੁਕਤੇਸ਼ਵਰਾਨੰਦ ਵਿਰੁੱਧ ਐਫਆਈਆਰ ਵਿੱਚ ਕੀਤਾ ਦਾਅਵਾ

'ਵਿਰੋਧ ਕਰਨ ਦਾ ਅਧਿਕਾਰ ਜਨਤਕ ਵਿਵਸਥਾ ਨੂੰ ਭੰਗ ਨਹੀਂ ਕਰ ਸਕਦਾ,' ਯੂਥ ਕਾਂਗਰਸ ਦੇ ਵਿਰੋਧ 'ਤੇ ਅਦਾਲਤ ਦੀ ਟਿੱਪਣੀ

ਕਾਂਗਰਸ ਨੇ ਆਰਟੀਆਈ ਵਿਧੀ ਨੂੰ ਮੁੜ ਸੁਰਜੀਤ ਕਰਨ ਲਈ ਰਾਸ਼ਟਰੀ ਸੰਮੇਲਨ ਦਾ ਰੱਖਿਆ ਪ੍ਰਸਤਾਵ

ਚੋਣ ਕਮਿਸ਼ਨ ਨੂੰ ਰਾਜ ਪੱਧਰ 'ਤੇ ਐੱਸ.ਆਈ.ਆਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ: ਮਨੀਸ਼ ਤਿਵਾੜੀ

ਗੁਰਬਾਣੀ ਕੀਰਤਨ ਮਨੁੱਖਤਾ ਨੂੰ ਸ਼ੁੱਧ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੰਦਾ: ਹਰਮੀਤ ਸਿੰਘ ਕਾਲਕਾ

ਪਤਨੀ ਵਲੋਂ ਪਤੀ ਨੂੰ ਦੱਸੇ ਬਿਨਾਂ ਉਸਦੇ ਮਾਪਿਆਂ ਦੇ ਘਰ ਰਹਿਣ 'ਤੇ ਪਤੀ ਵੱਲੋਂ ਮਾਰਿਆ ਗਿਆ ਥੱਪੜ ਬੇਰਹਿਮੀ ਨਹੀਂ: ਗੁਜਰਾਤ ਹਾਈ ਕੋਰਟ

ਆਤਿਸ਼ੀ ਵੀਡੀਓ ਵਿਵਾਦ: ਦਿੱਲੀ ਵਿਧਾਨ ਸਭਾ ਸਕੱਤਰੇਤ ਨੇ ਪੰਜਾਬ ਦੇ ਡੀਜੀਪੀ, ਤਿੰਨ ਹੋਰ ਅਧਿਕਾਰੀਆਂ ਨੂੰ ਸੰਮਨ ਭੇਜਿਆ

ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਲਿਫਟ ਸਹੂਲਤ ਦੀ ਹੋਈ ਸ਼ੁਰੂਆਤ