ਨੈਸ਼ਨਲ

ਭਾਰਤ ਅਮਰੀਕਾ ਕਰ ਮੁਕਤ ਵਪਾਰ ਸਮਝੌਤੇ ਦੇ ਖਿਲਾਫ਼ ਮੁੱਖ ਮੰਤਰੀ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | February 22, 2026 07:05 PM

ਨਵੀਂ ਦਿੱਲੀ-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਰਤ ਅਮਰੀਕਾ ਕਰ ਮੁਕਤ ਵਪਾਰ ਸਮਝੌਤੇ ਦੇ ਖਿਲਾਫ਼ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਕਿਸਾਨਾਂ ਨੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਦਿਆਂ 11 ਵਜੇ ਤੋਂ 3 ਵਜੇ ਤੱਕ ਰੋਸ਼ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਭਾਰਤ ਅਮਰੀਕਾ ਕਰ ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ, ਬਿਜਲੀ ਬਿੱਲ ਤੇ ਬੀਜ ਬਿਲ 2025 ਅਤੇ ਲੇਬਰ ਕੋਡ ਰੱਦ ਕੀਤੇ ਜਾਣ, ਨਰੇਗਾ ਨੂੰ ਬਹਾਲ ਕੀਤਾ ਜਾਵੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬੀਕੇਯੂ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਬੀਕੇਯੂ ਡਕੌਂਦਾ ਬੁਰਜਗਿੱਲ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਭੱਟੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਮੇਜਰ ਸਿੰਘ ਪੁੰਨਾਂਵਾਲ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਉੱਦਮ ਸਿੰਘ ਸੰਤੋਖਪੁਰਾ, ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਸੂਬਾ ਆਗੂ ਬਲਦੇਵ ਸਿੰਘ ਨਿਹਾਲਗੜ੍ਹ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਆਗੂ ਕੁਲਵਿੰਦਰ ਸਿੰਘ ਮਾਝਾ, ਬੀਕੇਯੂ ਡਕੌਂਦਾ ਧਨੇਰ ਦੇ ਜ਼ਿਲ੍ਹਾ ਸਕੱਤਰ ਜਗਤਾਰ ਸਿੰਘ ਦੁੱਗਾਂ ਨੇ ਦੱਸਿਆ ਕਿ ਮੋਦੀ ਸਰਕਾਰ ਨੇ ਅਮਰੀਕਾ ਨਾਲ ਕਰ ਮੁਕਤ ਵਪਾਰ ਸਮਝੌਤਾ ਕਰਕੇ ਦੇਸ਼ ਦੀ ਪ੍ਰਭੂਸੱਤਾ ਨੂੰ, ਅਤੇ ਕਿਸਾਨਾਂ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਦਾਅ ਤੇ ਲਗਾ ਦਿੱਤਾ। ਜੇਕਰ ਮੋਦੀ ਸਰਕਾਰ ਇਸ ਸਮਝੌਤੇ ਨੂੰ ਵਾਪਸ ਨਹੀਂ ਲੈਂਦੀ ਤਾਂ ਇਸ ਸੰਘਰਸ਼ ਨੂੰ ਹੋਰ ਵਿਸ਼ਾਲ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ 10 ਮਾਰਚ ਨੂੰ ਬਰਨਾਲਾ ਵਿਖੇ ਮਹਾਂ ਪੰਚਾਇਤ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਰੋਸ ਧਰਨੇ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਜਗਮੋਹਨ ਸਿੰਘ ਪਟਿਆਲਾ ਨੇ ਨਿਭਾਈ ਅਤੇ ਇਹਨਾਂ ਤੋਂ ਬਿਨਾਂ ਜਰਨੈਲ ਸਿੰਘ ਜਹਾਂਗੀਰ, ਜਗਤਾਰ ਸਿੰਘ ਲੱਡੀ, ਇੰਦਰਪਾਲ ਸਿੰਘ ਪੁੰਨਾਵਾਲ, ਲਾਭ ਸਿੰਘ ਨਮੋਲ, ਰਣਜੀਤ ਸਿੰਘ ਲੌਂਗੋਵਾਲ, ਦਰਸ਼ਨ ਸਿੰਘ ਕੂੰਨਰਾਂ, ਨਾਜਮ ਸਿੰਘ ਪੁੰਨਾਂਵਾਲ, ਮਨਜਿੰਦਰ ਸਿੰਘ ਘਾਬਦਾਂ ਰੋਹੀ ਸਿੰਘ ਮੰਗਵਾਲ, ਨਿਰਮਲ ਸਿੰਘ ਬਟੜਿਆਣਾ ਨੇ ਵੀ ਸੰਬੋਧਨ ਕੀਤਾ।

 

Have something to say? Post your comment

 
 
 
 

ਨੈਸ਼ਨਲ

ਐਸਆਈਆਰ ਅਧੀਨ ਅੰਤਿਮ ਸੂਚੀਆਂ ਦੇ ਪ੍ਰਕਾਸ਼ਨ ਤੋਂ ਬਾਅਦ ਨੌਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲਗਭਗ 8% ਵੋਟਰਾਂ ਦੇ ਨਾਮ ਹਟਾਏ ਗਏ

ਗਿਆਨੀ ਰਘਬੀਰ ਸਿੰਘ ਜੀ, ਤੁਹਾਡੇ ਪਰਿਵਾਰ ਦਾ ਪਾਲਣ ਪੋਸ਼ਨ ਪੰਥ ਕਰੇ ‘ਤੇ ਤੁਸੀਂ ਚਾਕਰੀ ਕਰੋ ਆਰਐਸਐਸ ਤੇ ਬੀਜੇਪੀ ਦੀ- ਸਰਨਾ

ਮਾਘ ਮੇਲੇ 'ਚ ਵੀ ਨਾਬਾਲਗਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ,' ਸ਼ਿਕਾਇਤਕਰਤਾ ਨੇ ਅਵਿਮੁਕਤੇਸ਼ਵਰਾਨੰਦ ਵਿਰੁੱਧ ਐਫਆਈਆਰ ਵਿੱਚ ਕੀਤਾ ਦਾਅਵਾ

'ਵਿਰੋਧ ਕਰਨ ਦਾ ਅਧਿਕਾਰ ਜਨਤਕ ਵਿਵਸਥਾ ਨੂੰ ਭੰਗ ਨਹੀਂ ਕਰ ਸਕਦਾ,' ਯੂਥ ਕਾਂਗਰਸ ਦੇ ਵਿਰੋਧ 'ਤੇ ਅਦਾਲਤ ਦੀ ਟਿੱਪਣੀ

ਕਾਂਗਰਸ ਨੇ ਆਰਟੀਆਈ ਵਿਧੀ ਨੂੰ ਮੁੜ ਸੁਰਜੀਤ ਕਰਨ ਲਈ ਰਾਸ਼ਟਰੀ ਸੰਮੇਲਨ ਦਾ ਰੱਖਿਆ ਪ੍ਰਸਤਾਵ

ਚੋਣ ਕਮਿਸ਼ਨ ਨੂੰ ਰਾਜ ਪੱਧਰ 'ਤੇ ਐੱਸ.ਆਈ.ਆਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ: ਮਨੀਸ਼ ਤਿਵਾੜੀ

ਗੁਰਬਾਣੀ ਕੀਰਤਨ ਮਨੁੱਖਤਾ ਨੂੰ ਸ਼ੁੱਧ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੰਦਾ: ਹਰਮੀਤ ਸਿੰਘ ਕਾਲਕਾ

ਪਤਨੀ ਵਲੋਂ ਪਤੀ ਨੂੰ ਦੱਸੇ ਬਿਨਾਂ ਉਸਦੇ ਮਾਪਿਆਂ ਦੇ ਘਰ ਰਹਿਣ 'ਤੇ ਪਤੀ ਵੱਲੋਂ ਮਾਰਿਆ ਗਿਆ ਥੱਪੜ ਬੇਰਹਿਮੀ ਨਹੀਂ: ਗੁਜਰਾਤ ਹਾਈ ਕੋਰਟ

ਆਤਿਸ਼ੀ ਵੀਡੀਓ ਵਿਵਾਦ: ਦਿੱਲੀ ਵਿਧਾਨ ਸਭਾ ਸਕੱਤਰੇਤ ਨੇ ਪੰਜਾਬ ਦੇ ਡੀਜੀਪੀ, ਤਿੰਨ ਹੋਰ ਅਧਿਕਾਰੀਆਂ ਨੂੰ ਸੰਮਨ ਭੇਜਿਆ

ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਲਿਫਟ ਸਹੂਲਤ ਦੀ ਹੋਈ ਸ਼ੁਰੂਆਤ