ਨੈਸ਼ਨਲ

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਦੀ ਅਗਵਾਈ ਹੇਠ ਵਫਦ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਕਰ ਆਪਣਾ ਪੱਖ ਰੱਖਿਆ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | February 27, 2026 08:52 PM

ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਵੱਲੋਂ ਅੱਜ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਗਿਆਨੀ ਕੁਲਦੀਪ ਸਿੰਘ ਗਡਗੱਜ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਕੀਤੀ ਗਈ। ਇਸ ਵਫਦ ਵਿਚ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਕੇ.ਪੀ., ਮੀਤ ਪ੍ਰਧਾਨ ਸਰਦਾਰ ਆਤਮਾ ਸਿੰਘ ਲੁਬਾਣਾ, ਮੈਂਬਰ ਸਰਦਾਰ ਭੁਪਿੰਦਰ ਸਿੰਘ ਭੁੱਲਰ, ਸੁੱਖਵਿੰਦਰ ਸਿੰਘ ਬੱਬਰ ਤੇ ਹੋਰ ਸ਼ਾਮਲ ਸਨ। ਇਸ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ 25 ਅਕਤੂਬਰ ਨੂੰ ਹੋਈ ਕਮੇਟੀ ਦੀ ਜਨਰਲ ਹਾਊਸ ਮੀਟਿੰਗ ਦੇ ਸੰਬੰਧ ਵਿਚ ਕਮੇਟੀ ਦੇ ਅਹੁਦੇਦਾਰਾਂ ਨੂੰ ਸੱਦਿਆ ਸੀ। ਉਹਨਾਂ ਕਿਹਾ ਕਿ ਅੱਜ ਮੀਟਿੰਗ ਬਹੁਤ ਹੀ ਚੰਗੇ ਤੇ ਵਧੀਆ ਮਾਹੌਲ ਵਿਚ ਹੋਈ ਜਿਸ ਵਿਚ ਪੰਥ ਨੂੰ ਦਰਪੇਸ਼ ਮੁਸ਼ਕਿਲਾਂ ਦੇ ਨਾਲ-ਨਾਲ ਦਿੱਲੀ ਗੁਰਦੁਆਰਾ ਕਮੇਟੀ ਦੇ ਮਸਲਿਆਂ ਬਾਰੇ ਚਰਚਾ ਹੋਈ। ਉਹਨਾਂ ਦੱਸਿਆ ਕਿ ਅਸੀਂ ਜਥੇਦਾਰ ਸਾਹਿਬ ਨੂੰ ਦੱਸਿਆ ਕਿ ਕਿਵੇਂ ਕਮੇਟੀ ਦੀ ਮੌਜੂਦਾ ਟੀਮ ਪੂਰਾ ਕੰਮ ਪਾਰਦਰਸ਼ਤਾ ਨਾਲ ਕਰਨ ਦੇ ਨਾਲ-ਨਾਲ ਕੌਮ ਦੀਆਂ ਸੰਸਥਾਵਾਂ ਨੁੰ ਮਜ਼ਬੂਤ ਕਰਨ ਵਾਸਤੇ ਕੰਮ ਕਰ ਰਹੀ ਹੈ ਤੇ ਇਸ ਵਾਸਤੇ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਨੂੰ ਇਹ ਵੀ ਦੱਸਿਆ ਕਿ ਗੁਰਦੁਆਰਾ ਸਾਹਿਬਾਨ ਦੀ ਸਾਂਭ ਸੰਭਾਲ ਦੇ ਨਾਲ-ਨਾਲ ਅਸੀਂ ਮਨੁੱਖਤਾ ਦੀ ਸੇਵਾ ਵਾਸਤੇ ਕੀ ਉਪਰਾਲੇ ਕਰ ਰਹੇ ਹਾਂ। ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਨੇ ਸਾਰੀ ਗੱਲ ਬਹੁਤ ਹੀ ਧਿਆਨ ਨਾਲ ਮਗਰੋਂ ਕਿਹਾ ਕਿ ਉਹ 13 ਅਪ੍ਰੈਲ ਨੂੰ ਵਿਸਾਖੀ ਮਗਰੋਂ ਦਿੱਲੀ ਦੀਆਂ ਸਾਰੀਆਂ ਧਿਰਾਂ ਦੀ ਸਾਂਝੀ ਮੀਟਿੰਗ ਸੱਦ ਕੇ ਅੱਗੇ ਦੀ ਵਿਚਾਰ ਕਰਾਂਗੇ।

 

Have something to say? Post your comment

 
 
 
 

ਨੈਸ਼ਨਲ

ਕੈਨੇਡਾ ਦੇ ਪ੍ਰਧਾਨ ਮੰਤਰੀ ਸ਼੍ਰੀ ਮਾਰਕ ਕਾਰਨੀ ਨੂੰ ਉਹਨਾਂ ਦੀ ਭਾਰਤ ਫੇਰੀ ਤੋ ਪਹਿਲਾਂ ਲਿਖਿਆ ਗਿਆ ਖ਼ਤ ਦਲ ਖ਼ਾਲਸਾ ਨੇ

ਝੂਠੇ ਪੁਲਿਸ ਮੁਕਾਬਲਿਆਂ ਦੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਦੇ ਰਾਹ ਤੁਰੀ ਪੰਜਾਬ ਸਰਕਾਰ- ਸਰਨਾ

ਸਿੱਖਾਂ ਦੇ ਕਕਾਰਾਂ ਬਾਰੇ ਜਾਗਰੂਕ ਕਰਣ ਲਈ ਕੇਂਦਰ ਸਰਕਾਰ ਅੱਗੇ ਦੇਸ਼ ਦੇ ਹਰ ਸਕੂਲ ਨੂੰ ਸਰਕੂਲਰ ਭੇਜਣ ਦੀ ਕੀਤੀ ਮੰਗ ਬੀਬੀ ਰਣਜੀਤ ਕੌਰ ਨੇ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ 14 ਬਾਣੀ ਕੰਠ ਕਰਨ ਵਾਲੇ 5 ਸਾਲਾ ਗੁਨਵੀਰ ਸਿੰਘ ਨੂੰ ਕੀਤਾ ਗਿਆ ਸਨਮਾਨਤ

ਪ੍ਰੋ.ਦਵਿੰਦਰ ਪਾਲ ਸਿੰਘ ਭੁੱਲਰ ਦੇ ਮਾਮਲੇ ਦੀ ਅਦਾਲਤ ਅੰਦਰ ਜਾਰੀ ਹੈ ਸੁਣਵਾਈ, ਹੁਣ 25 ਮਾਰਚ ਨੂੰ ਹੋਵੇਗੀ ਅਗਲੀ ਸੁਣਵਾਈ

ਸਿੱਖ ਯੂਥ ਯੂਕੇ ਵਲੋਂ ਗੁਰੂਮਿੰਗ ਗੈਂਗ ਵਿਰੁੱਧ ਸੁਚੇਤ ਕਰਣ ਲਈ ਸਿੱਖ ਰਿਟਰੀਟਸ ਰਾਹੀਂ ਇਲਾਜ, ਸਹਾਇਤਾ ਅਤੇ ਸੁਰੱਖਿਆ ਦਾ ਇੱਕ ਪਰਿਵਰਤਨਸ਼ੀਲ ਹਫ਼ਤਾ

ਅੰਤਰ-ਧਰਮ ਵਿਆਹਾਂ ਨੂੰ ਰੋਕਣ ਲਈ ਅਕਾਲੀ ਦਲ ਨੇ ਕਾਨੂੰਨ ਬਣਾਉਣ ਦੀ ਕੀਤੀ ਮੰਗ

ਦਿੱਲੀ ਕੈਂਟ ’ਚ ਪ੍ਰੀਖਿਆ ਮੌਕੇ ਅੰਮ੍ਰਿਤਧਾਰੀ ਸਿੱਖ ਦੀ ਉਤਰਵਾਈ ਕ੍ਰਿਪਾਨ, ਮੌਕੇ ’ਤੇ ਪਹੁੰਚੀ ਦਿੱਲੀ ਗੁਰਦੁਆਰਾ ਕਮੇਟੀ ਦੀ ਟੀਮ

ਭਿਲਾਈ ‘ਚ ਸੱਤ ਵਿਅਕਤੀਆਂ ਨੇ ਦੁਬਾਰਾ ਸਿੱਖ ਧਰਮ ਅਪਣਾ ਕੇ ਕੀਤੀ ਘਰ-ਵਾਪਸੀ

ਸੰਸਦ ਮੈਂਬਰ ਵਿਕਰਮ ਸਾਹਨੀ ਭਾਰਤ-ਸਵਿਟਜ਼ਰਲੈਂਡ ਸੰਸਦੀ ਸਮੂਹ ਦੇ ਮੈਂਬਰ ਨਿਯੁਕਤ