ਪੰਜਾਬ

ਮਰਹੂਮ ਸ਼ੰਗਾਰਾ ਸਿੰਘ ਭੁੱਲਰ ਦੀ ਸਵੈ-ਜੀਵਨੀ 'ਯਾਦਾਂ ਦਾ ਦਰਪਣ' ਰਿਲੀਜ਼ ਸਮਾਗਮ 3 ਨੂੰ

ਕੌਮੀ ਮਾਰਗ ਬਿਊਰੋ | February 28, 2026 07:52 PM

ਚੰਡੀਗੜ੍ਹ : ਪੰਜਾਬੀ ਪੱਤਰਕਾਰਤਾ ਦੇ ਖੇਤਰ ਵਿਚ ਭਾਸ਼ਾ ਵਿਭਾਗ, ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਪੱਤਰਕਾਰ ਐਵਾਰਡੀ ਅਤੇ ਚਾਰ ਨਾਮੀ ਪੰਜਾਬੀ ਅਖਬਾਰਾਂ ਦੇ ਸੰਪਾਦਕ ਰਹਿ ਚੁੱਕੇ ਮਰਹੂਮ ਸ਼ੰਗਾਰਾ ਸਿੰਘ ਭੁੱਲਰ ਦੀ ਸਵੈ-ਜੀਵਨੀ 'ਯਾਦਾਂ ਦਾ ਦਰਪਣ', ਜਿਸ ਦੀ ਸੰਪਾਦਨਾ ਡਾ. ਬਲਵਿੰਦਰ ਸਿੰਘ ਥਿੰਦ ਦੁਆਰਾ ਕੀਤੀ ਗਈ ਹੈ, 3 ਮਾਰਚ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਸੈਕਟਰ ਵਿਚ 27-ਬੀ ਸਵੇਰੇ 10.30 ਵਜੇ, ਪੰਜਾਬੀ ਲੇਖਕ ਸਭਾ  ਚੰਡੀਗੜ੍ਹ ਦੇ ਸਹਿਯੋਗ ਨਾਲ ਲੋਕ ਅਰਪਣ ਕੀਤੀ ਜਾਵੇਗੀ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਇਸ ਪੁਸਤਕ ਦੀ ਘੁੰਡ ਚੁਕਾਈ ਕਰਨਗੇ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਿੰਸੀਪਲ ਸਰਵਣ ਸਿੰਘ, ਸ਼ਮਸ਼ੇਰ ਸੰਧੂ, ਬਲਜੀਤ ਬੱਲੀ, ਮਨਮੋਹਨ ਸਿੰਘ ਦਾਊਂ ਤੇ ਨਿੰਦਰ ਘੁਣਿਆਣਵੀ ਹੋਣਗੇ। ਦੱਸਣਾ ਬਣਦਾ ਹੈ ਕਿ ਮਰਹੂਮ ਸ਼ੰਗਾਰਾ ਸਿੰਘ ਭੁੱਲਰ ਨੇ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਦੌਰਾਨ ਆਪਣੀ ਸਵੈ-ਜੀਵਨੀ ਲਿਖੀ ਸੀ ਪਰ ਹੋਣੀ ਬਲਵਾਨ ਹੋ ਗਈ ਤੇ ਇਸ ਨੂੰ ਕਿਤਾਬੀ ਰੂਪ ਦੇਣ ਦਾ ਕਾਰਜ ਅਧੂਰਾ ਰਹਿ ਗਿਆ। ਇਸ ਅਧਵਾਟੇ ਛੱਡੇ ਕਾਰਜ ਨੂੰ ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਬਲਵਿੰਦਰ ਸਿੰਘ ਥਿੰਦ ਨੇ ਭੁੱਲਰ ਪਰਿਵਾਰ ਦੇ ਸਹਿਯੋਗ ਸਦਕਾ ਇਸ ਦੇ ਆਖਰੀ ਅਧਿਆਏ ਨੂੰ ਲਿਖ ਕੇ ਅੰਤਿਮ ਛੋਹ ਦਿੱਤੀ ਜੋ ਲੋਕ ਹੱਥਾਂ ਵਿਚ ਪੁੱਜਣ ਲਈ ਤਿਆਰ ਹੈ। ਸਵੈ-ਜੀਵਨੀ 'ਯਾਦਾਂ ਦਾ ਦਰਪਣ' 164 ਪੰਨਿਆਂ ਦੀ ਇਸ ਕਿਤਾਬ ਦੀ ਪ੍ਰਕਾਸ਼ਨਾ ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ ਵੱਲੋਂ ਕੀਤੀ ਗਈ ਹੈ। ਇਹ ਸਵੈ-ਜੀਵਨੀ ਜਿਥੇ ਪੱਤਰਕਾਰਤਾ ਦੇ ਖੇਤਰ ਵਿਚ ਕੰਮ ਕਰ ਰਹੇ ਜਾਂ ਇਸ ਖੇਤਰ ਵਿਚ ਆਉਣ ਵਾਲੇ ਵਿਦਿਆਰਥੀਆਂ ਲਈ ਮਾਰਗ ਦਕਸ਼ਕ ਸਿੱਧ ਹੋਵੇਗੀ, ਉਥੇ ਨਾਲ ਹੀ ਆਮ ਪਾਠਕਾਂ ਲਈ ਹੀ ਰਾਹ ਦਸੇਰਾ ਬਣੇਗੀ।

Have something to say? Post your comment

 
 
 
 

ਪੰਜਾਬ

ਨਿਵੇਸ਼ਕਾਂ ਦੇ ਵਧਦੇ ਵਿਸ਼ਵਾਸ ਨੇ ਪੰਜਾਬ ਨੂੰ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਨਿਵੇਸ਼ ਲਈ ਮੋਹਰੀ ਸਥਾਨਾਂ ਵਿੱਚੋਂ ਇੱਕ ਬਣਾਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਆਪ' ਪੰਜਾਬ ਦੇ ਵਲੰਟੀਅਰ 1 ਮਾਰਚ ਨੂੰ ਵੱਡੀ ਗਿਣਤੀ ਵਿੱਚ ਪਹੁੰਚਣਗੇ ਦਿੱਲੀ: ਬਲਤੇਜ ਪੰਨੂ

ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ- ਹਿੰਦੂਤਵੀ ਸਿਆਸਤ ਦਾ ਹੱਥ-ਠੋਕਾ ਬਣੀ ਪੰਜਾਬ ਪੁਲਿਸ- ਕੇਂਦਰੀ ਸਿੰਘ ਸਭਾ

ਮੋਦੀ ਨੂੰ ਕਿਸਾਨਾਂ ਦੀ “ਮੌਤ ਦੇ ਵਾਰੰਟ” ਉਪਰ ਦਸਤਖ਼ਤ ਕਰਨ ਲਈ ਮਜਬੂਰ ਕੀਤਾ ਗਿਆ: ਰਾਹੁਲ

ਆਸਟ੍ਰੇਲੀਆ ਵੱਸਦੇ ਲੇਖਕ ਮਨਜੀਤ ਬੋਪਾਰਾਏ ਦੀ ਕਿਤਾਬ “ਕਾਫਿਰ ਹੀ ਪਵਿੱਤਰ ਮਨੁੱਖ” ਲੋਕ ਅਰਪਣ

ਪੰਜਾਬ ‘ਚ ਕਾਂਗਰਸ-ਆਪ ਦੀ ਮਿਲੀਭੁਗਤ ਬੇਨਕਾਬ, ਕਿਸਾਨਾਂ ਤੇ ਮਜ਼ਦੂਰਾਂ ਦੇ ਮੁੱਦੇ ਛੱਡ ਸਿਆਸੀ ਨਾਟਕ ਬਣੀ ਕਾਂਗਰਸ ਰੈਲੀ - ਕੇਵਲ ਸਿੰਘ ਢਿੱਲੋਂ

ਗਰੇਵਾਲ, ਚਾਵਲਾ, ਝੱਬਰ ਤੇ ਸਿਆਲੀ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਨਿਯੁਕਤ

ਮਾਨ ਸਰਕਾਰ ਸੂਬੇ ਦੇ 3-8 ਸਾਲ ਤੱਕ ਦੇ ਬੱਚਿਆਂ ਦੇ ਭਵਿੱਖ ‘ਚ 9.3 ਕਰੋੜ ਰੁਪਏ ਦਾ ਨਿਵੇਸ਼ ਕਰੇਗੀ- ਹਰਜੋਤ ਸਿੰਘ ਬੈਂਸ

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ 240 ਵਿਦਿਆਰਥਣਾਂ ਨੂੰ ਡਿਗਰੀਆਂ ਕੀਤੀਆਂ ਪ੍ਰਦਾਨ ਕੀਤੀਆਂ