ਨੈਸ਼ਨਲ

ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਇਜ਼ਹਾਰ-ਸਿੱਖ ਫੈਡਰੇਸ਼ਨ ਜਰਮਨੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 06, 2026 07:13 PM

ਨਵੀਂ ਦਿੱਲੀ - ਪੰਥਕ ਜਥੇਬੰਦੀਆਂ ਜਰਮਨੀ ਪੰਜਾਬ ਚ  ਝੂਠੇ ਪੁਲਿਸ ਮੁਕਾਬਲਿਆਂ ਤੇ ਸਿੱਖ ਫੈਡਰੇਸ਼ਨ ਜਰਮਨੀ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ ਬੱਬਰ ਖਾਲਸਾ, ਜਰਮਨੀ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਭਾਈ ਹੀਰਾ ਸਿੰਘ ਮੱਤੇਵਾਲ, ਇੰਟਰਨੈਸਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਲਖਵਿੰਦਰ ਸਿੰਘ ਮੱਲ੍ਹੀ, ਦਲ ਖਾਲਸਾ ਜਰਮਨੀ ਦੇ ਭਾਈ ਹਰਮੀਤ ਸਿੰਘ, ਭਾਈ ਅੰਗਰੇਜ਼ ਸਿੰਘ ਵੱਲੋਂ ਭਾਈ ਰਣਜੀਤ ਸਿੰਘ ਦੀ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਉਨ੍ਹਾਂ ਕਿਹਾ ਸਿੱਖਾਂ ਦਾ ਵੱਖਰੇ ਘਰ ਖਾਲਿਸਤਾਨ ਤੋ ਬਿਨਾ ਸਿੱਖ ਦਾ ਭਵਿੱਖ ਨਹੀ ਹੈ । ਕਿਉਕਿ ਸਿੱਖ ਨੌਜਵਾਨਾਂ ਦਾ ਯੋਜਨਾਬੱਧ ਤਰੀਕੇ ਨਾਲ ਸਰਕਾਰੀ ਏਜੰਸੀਆਂ ਵੱਲੋਂ ਨਸ਼ਾ ਤਸਕਰ, ਗੈਗਸਟਰ, ਅੱਤਵਾਦੀ ਵਰਗੇ ਦੋਸ਼ ਲਾਅ ਝੂਠੇ ਪੁਲਿਸ ਮੁਕਾਬਲਿਆਂ ਚ ਮਾਰਨ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ ਤਿੰਨ ਕੁ ਮਹੀਨਿਆਂ ਅੰਦਰ ਤਕਰੀਬਨ 35 ਤੋਂ 40 ਨੌਜਵਾਨਾਂ ਨੂੰ ਇਹਨਾਂ ਦੋਸ਼ਾਂ ਦੀ ਆੜ ਹੇਠ ਮਾਰ ਮੁੱਕਾ ਦਿੱਤਾ ਗਿਆ ਹੈ। ਨਿਰਦੋਸ਼ ਸਿੱਖ ਬੀਬੀਆਂ ਨੂੰ ਪੁਲਿਸ ਵੱਲੋਂ ਥਾਣਿਆਂ ਚ ਨਾਜਾਇਜ਼ ਹਿਰਾਸਤ ਚ ਰੱਖ ਕੇ ਤਸ਼ੱਦਦ ਅਤੇ ਬੇਪਤੀ ਕਰਨਾ ਅਤਿ ਨਿੰਦਣ ਯੋਗ ਹੈ। ਪੰਜਾਬ ਅੰਦਰ ਇਨਸਾਫ ਨਾਮ ਦੀ ਕੋਈ ਗੱਲ ਨਜ਼ਰ ਨਹੀਂ ਆ ਰਹੀ।  ਪੰਜਾਬ ਅੰਦਰ ਮੁੜ ਉਹ 90 ਵਿਆਂ ਵਾਂਗ ਜ਼ੁਲਮ, ਮਨੁੱਖੀ ਅਧਿਕਾਰਾਂ ਦਾ ਘਾਣ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ। ਉਹ ਹੀ ਪੁਰਾਣੀਆਂ ਘੜੀਆਂ ਘੜਾਈਆਂ ਕਹਾਣੀਆਂ “ਆਈਐਸਆਈ ਨਾਲ ਸਬੰਧ, ਹਥਿਆਰਾਂ ਦੀ ਬਰਬਾਦੀ ਲਈ ਜਾਂਦਿਆਂ ਪੁਲਿਸ ਪਾਰਟੀ ਤੇ ਹਮਲਾ ਕਰਨਾ ਤੇ ਜਵਾਬੀ ਕਾਰਵਾਈ ਚ ਦੋਸ਼ੀ ਦੀ ਮੌਤ” ਵਰਗੀਆਂ ਦੱਸੀਆਂ ਜਾ ਰਹੀਆਂ ਹਨ। ਕਨੂੰਨ ਦੀ ਉਲੰਘਣਾ ਕਰਨੇ ਵਾਲੇ ਲਈ ਕੋਈ ਦਲੀਲ ਅਪੀਲ ਅਦਾਲਤਾਂ ਨਹੀ। ਅੱਜ ਇਹਨਾਂ ਹਾਲਤਾਂ ਦਾ ਮੁਕਾਬਲਾ ਕਰਨ ਲਈ ਪੰਜਾਬ ਦੇ ਹਰ ਵਰਗ ਨੂੰ ਇਕੱਤਰ ਹੋ ਪੰਜਾਬ ਦੀ ਨੌਜਵਾਨੀ ਨੂੰ ਹਰ ਪੱਖੋਂ ਬਚਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਸਿੱਖ ਬੀਬੀਆਂ ਨੂੰ ਪੁਲਿਸ ਦੀ ਨਾਜਾਇਜ਼ ਹਿਰਾਸਤ ਚੋਂ ਛਡਾਉਣਾ ਏਕਤਾ ਦਾ ਸ਼ਲਾਘਾਯੋਗ ਸਬੂਤ ਹੈ। ਏਕਤਾ ਨਾਲ ਹੀ ਸਿੱਖ ਨਸਲਕੁਸ਼ੀ ਕਰਨ ਦੇ ਸਰਕਾਰੀ ਮਨਸੂਬਿਆਂ ਨੂੰ ਮੂੱਹ ਤੋੜ ਜਵਾਬ ਦਿੱਤਾ ਜਾ ਸਕਦਾ।

 

Have something to say? Post your comment

 
 
 
 

ਨੈਸ਼ਨਲ

ਨੈਸ਼ਨਲ ਅਕਾਲੀ ਦਲ ਨੇ ਰਾਸ਼ਟਰੀ ਕਾਰਜਕਾਰਨੀ ਦਾ ਕੀਤਾ ਐਲਾਨ, ਦੇਸ਼ ਵਿਆਪੀ ਵਿਸਥਾਰ ਦੀ ਤਿਆਰੀ ਕੀਤੀ

ਸਿੱਖ ਦੇਸ਼ ਦੀ ਸੁਪਰੀਮ ਕੋਰਟ ਅਤੇ ਪਾਰਲੀਮੈਂਟ ’ਚ ਕਕਾਰ ਧਾਰਣ ਕਰਕੇ ਜਾ ਸਕਦਾ ਫਿਰ ਪ੍ਰੀਖਿਆ ਕੇਂਦਰਾਂ ਵਲੋਂ ਬਚਿਆਂ ਨੂੰ ਕਿਉਂ ਨਹੀਂ ??? ਵੀਰਜੀ

ਤਰਨਜੀਤ ਸਿੰਘ ਸੰਧੂ ਦੀ ਦਿੱਲੀ ਦੇ ਉਪ ਰਾਜਪਾਲ ਵਜੋਂ ਨਿਯੁਕਤੀ ਦਿੱਲੀ ਦੀ ਤਰੱਕੀ ਲਈ ਮੀਲ ਪੱਥਰ ਸਾਬਤ ਹੋਵੇਗੀ: ਹਰਮੀਤ ਸਿੰਘ ਕਾਲਕਾ

ਕਾਂਗਰਸ ਨੇ ਹਿੰਦ ਮਹਾਸਾਗਰ ਵਿੱਚ ਈਰਾਨੀ ਫ੍ਰੀਗੇਟ 'ਤੇ ਅਮਰੀਕੀ ਹਮਲੇ 'ਤੇ ਚਿੰਤਾ ਪ੍ਰਗਟਾਈ

ਤਹਿਰਾਨ ਵਿੱਚ ਸਿੱਖਾਂ ਦੀ ਸੁਰੱਖਿਆ ਅਤੇ ਵਾਪਸੀ ਨੂੰ ਕੇਂਦਰ ਸਰਕਾਰ ਅੱਗੇ ਯਕੀਨੀ ਬਣਾਉਣ ਦੀ ਅਪੀਲ: ਸਰਨਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੋਲੇ ਮਹੱਲੇ ਦਾ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

11 ਮਾਰਚ ਨੂੰ ਲਖਨਊ ਵਿੱਚ ਗਊ ਰੱਖਿਆ ਲਈ ਧਰਮ ਯੁੱਧ ਦੀ ਹੋਵੇਗੀ ਸ਼ੁਰੂਆਤ

ਕੂਟਨੀਤਕ ਦੁਭਾਸ਼ੀਏ ਗੁਰਦੀਪ ਕੌਰ ਚਾਵਲਾ ਪੁੱਜੀ ਆਪਣੇ ਸਕੂਲ

ਕੇਂਦਰੀ ਗ੍ਰਹਿ ਮੰਤਰਾਲੇ ਨੇ ਖਾਲਸਾ ਸਾਜਨਾ ਦਿਵਸ ’ਤੇ ਪਾਕਿਸਤਾਨ ਜੱਥਾ ਭੇਜਣ ਦੀ ਦਿੱਤੀ ਪ੍ਰਵਾਨਗੀ : ਕਾਲਕਾ, ਕਾਹਲੋਂ

ਸ਼੍ਰੋਮਣੀ ਅਕਾਲੀ ਦਲ ਤਾਂ ਹੀ ਪੁਨਰ ਸੁਰਜੀਤ ਹੋ ਸਕਦੈ ਜੇਕਰ ਗੁਰੂ ਸਾਹਿਬਾਨ ਦੇ ਦੱਸੇ ਮਾਰਗ ’ਤੇ ਚਲ ਕੇ ਪੰਥ ਦੀ ਸੇਵਾ ਕਰੀਏ: ਕਾਲਕਾ, ਕਾਹਲੋਂ