ਨਵੀਂ ਦਿੱਲੀ - ਪੰਥਕ ਜਥੇਬੰਦੀਆਂ ਜਰਮਨੀ ਪੰਜਾਬ ਚ ਝੂਠੇ ਪੁਲਿਸ ਮੁਕਾਬਲਿਆਂ ਤੇ ਸਿੱਖ ਫੈਡਰੇਸ਼ਨ ਜਰਮਨੀ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ ਬੱਬਰ ਖਾਲਸਾ, ਜਰਮਨੀ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਭਾਈ ਹੀਰਾ ਸਿੰਘ ਮੱਤੇਵਾਲ, ਇੰਟਰਨੈਸਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਲਖਵਿੰਦਰ ਸਿੰਘ ਮੱਲ੍ਹੀ, ਦਲ ਖਾਲਸਾ ਜਰਮਨੀ ਦੇ ਭਾਈ ਹਰਮੀਤ ਸਿੰਘ, ਭਾਈ ਅੰਗਰੇਜ਼ ਸਿੰਘ ਵੱਲੋਂ ਭਾਈ ਰਣਜੀਤ ਸਿੰਘ ਦੀ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਉਨ੍ਹਾਂ ਕਿਹਾ ਸਿੱਖਾਂ ਦਾ ਵੱਖਰੇ ਘਰ ਖਾਲਿਸਤਾਨ ਤੋ ਬਿਨਾ ਸਿੱਖ ਦਾ ਭਵਿੱਖ ਨਹੀ ਹੈ । ਕਿਉਕਿ ਸਿੱਖ ਨੌਜਵਾਨਾਂ ਦਾ ਯੋਜਨਾਬੱਧ ਤਰੀਕੇ ਨਾਲ ਸਰਕਾਰੀ ਏਜੰਸੀਆਂ ਵੱਲੋਂ ਨਸ਼ਾ ਤਸਕਰ, ਗੈਗਸਟਰ, ਅੱਤਵਾਦੀ ਵਰਗੇ ਦੋਸ਼ ਲਾਅ ਝੂਠੇ ਪੁਲਿਸ ਮੁਕਾਬਲਿਆਂ ਚ ਮਾਰਨ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ ਤਿੰਨ ਕੁ ਮਹੀਨਿਆਂ ਅੰਦਰ ਤਕਰੀਬਨ 35 ਤੋਂ 40 ਨੌਜਵਾਨਾਂ ਨੂੰ ਇਹਨਾਂ ਦੋਸ਼ਾਂ ਦੀ ਆੜ ਹੇਠ ਮਾਰ ਮੁੱਕਾ ਦਿੱਤਾ ਗਿਆ ਹੈ। ਨਿਰਦੋਸ਼ ਸਿੱਖ ਬੀਬੀਆਂ ਨੂੰ ਪੁਲਿਸ ਵੱਲੋਂ ਥਾਣਿਆਂ ਚ ਨਾਜਾਇਜ਼ ਹਿਰਾਸਤ ਚ ਰੱਖ ਕੇ ਤਸ਼ੱਦਦ ਅਤੇ ਬੇਪਤੀ ਕਰਨਾ ਅਤਿ ਨਿੰਦਣ ਯੋਗ ਹੈ। ਪੰਜਾਬ ਅੰਦਰ ਇਨਸਾਫ ਨਾਮ ਦੀ ਕੋਈ ਗੱਲ ਨਜ਼ਰ ਨਹੀਂ ਆ ਰਹੀ। ਪੰਜਾਬ ਅੰਦਰ ਮੁੜ ਉਹ 90 ਵਿਆਂ ਵਾਂਗ ਜ਼ੁਲਮ, ਮਨੁੱਖੀ ਅਧਿਕਾਰਾਂ ਦਾ ਘਾਣ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ। ਉਹ ਹੀ ਪੁਰਾਣੀਆਂ ਘੜੀਆਂ ਘੜਾਈਆਂ ਕਹਾਣੀਆਂ “ਆਈਐਸਆਈ ਨਾਲ ਸਬੰਧ, ਹਥਿਆਰਾਂ ਦੀ ਬਰਬਾਦੀ ਲਈ ਜਾਂਦਿਆਂ ਪੁਲਿਸ ਪਾਰਟੀ ਤੇ ਹਮਲਾ ਕਰਨਾ ਤੇ ਜਵਾਬੀ ਕਾਰਵਾਈ ਚ ਦੋਸ਼ੀ ਦੀ ਮੌਤ” ਵਰਗੀਆਂ ਦੱਸੀਆਂ ਜਾ ਰਹੀਆਂ ਹਨ। ਕਨੂੰਨ ਦੀ ਉਲੰਘਣਾ ਕਰਨੇ ਵਾਲੇ ਲਈ ਕੋਈ ਦਲੀਲ ਅਪੀਲ ਅਦਾਲਤਾਂ ਨਹੀ। ਅੱਜ ਇਹਨਾਂ ਹਾਲਤਾਂ ਦਾ ਮੁਕਾਬਲਾ ਕਰਨ ਲਈ ਪੰਜਾਬ ਦੇ ਹਰ ਵਰਗ ਨੂੰ ਇਕੱਤਰ ਹੋ ਪੰਜਾਬ ਦੀ ਨੌਜਵਾਨੀ ਨੂੰ ਹਰ ਪੱਖੋਂ ਬਚਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਸਿੱਖ ਬੀਬੀਆਂ ਨੂੰ ਪੁਲਿਸ ਦੀ ਨਾਜਾਇਜ਼ ਹਿਰਾਸਤ ਚੋਂ ਛਡਾਉਣਾ ਏਕਤਾ ਦਾ ਸ਼ਲਾਘਾਯੋਗ ਸਬੂਤ ਹੈ। ਏਕਤਾ ਨਾਲ ਹੀ ਸਿੱਖ ਨਸਲਕੁਸ਼ੀ ਕਰਨ ਦੇ ਸਰਕਾਰੀ ਮਨਸੂਬਿਆਂ ਨੂੰ ਮੂੱਹ ਤੋੜ ਜਵਾਬ ਦਿੱਤਾ ਜਾ ਸਕਦਾ।