ਪੰਜਾਬ

ਖ਼ਾਲਸਾ ਕਾਲਜ ਲਾਅ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ

ਕੌਮੀ ਮਾਰਗ ਬਿਊਰੋ | March 06, 2026 09:09 PM

ਅੰਮ੍ਰਿਤਸਰ-ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਨਾਲੇਜ ਵਿੱਲਾ ਇੰਟੀਗਰੇਟਿਡ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ, ਅੰਮ੍ਰਿਤਸਰ ਅਤੇ ਸਿਵਲ ਹਸਪਤਾਲ, ਅਜਨਾਲਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਖ਼ੂਨਦਾਨੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਖੂਨਦਾਨ ਮਨੁੱਖਤਾ ਦੀ ਸੇਵਾ ਦਾ ਸਭ ਤੋਂ ਉੱਚਾ ਅਤੇ ਮਹਾਨ ਰੂਪ ਹੈ। ਇਹ ਇਕ ਅਜਿਹਾ ਦਾਨ ਹੈ ਜਿਸ ਨਾਲ ਕਿਸੇ ਮਨੁੱਖ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਪੈਸਾ, ਕੱਪੜੇ ਜਾਂ ਹੋਰ ਵਸਤੂਆਂ ਦਾਨ ਕਰਨਾ ਵੀ ਚੰਗੀ ਗੱਲ ਹੈ, ਪਰ ਖੂਨ ਦਾ ਦਾਨ ਸਿੱਧੇ ਤੌਰ ’ਤੇ ਜੀਵਨ ਬਚਾਉਣ ਨਾਲ ਜੁੜਿਆ ਹੁੰਦਾ ਹੈ ਤਾਂ ਹੀ ਤਾਂ ‘ਖੂਨਦਾਨ–ਮਹਾਦਾਨ”’ ਕਿਹਾ ਜਾਂਦਾ ਹੈ। ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਉਕਤ ਕੈਂਪ ਉਕਤ ਸੁਸਾਇਟੀ ਤੋਂ ਸ: ਬਿਕਰਮਜੀਤ ਸਿੰਘ ਅਤੇ ਸਿਵਲ ਹਸਪਤਾਲ, ਅਜਨਾਲਾ ਦੇ ਸਮਰਥਨ ਨਾਲ ਲਗਾਇਆ ਗਿਆ, ਜਿਸ ’ਚ ਲਗਭਗ 70 ਵਿਦਿਆਰਥੀਆਂ ਨੇ ਖੂਨਦਾਨ ਕੀਤਾ। ਉਨ੍ਹਾਂ ਕਿਹਾ ਇਸ ਕੈਂਪ ਨੂੰ ਸ੍ਰੀ ਰਵੀ ਕਾਂਤ ਮਹਾਜਨ ਵੱਲੋਂ ਸੁਪਰਵਾਈਜ ਕੀਤਾ ਗਿਆ।

ਇਸ ਮੌਕੇ ਡਾ. ਮਹਿਲ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਸੜਕ ਹਾਦਸਿਆਂ, ਆਪ੍ਰੇਸ਼ਨਾਂ, ਗੰਭੀਰ ਬਿਮਾਰੀਆਂ ਅਤੇ ਹੋਰਨਾਂ ਕੇਸਾਂ ’ਚ ਹਮੇਸ਼ਾਂ ਖੂਨ ਦੀ ਲੋੜ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਖੂਨ ਦੀ ਕਮੀ ਕਾਰਨ ਮਰੀਜ਼ ਦੀ ਜਾਨ ਨੂੰ ਖ਼ਤਰਾ ਹੋ ਜਾਂਦਾ ਹੈ। ਅਜਿਹੇ ਵੇਲੇ ਜੇਕਰ ਸਮਾਜ ’ਚ ਨਿਯਮਿਤ ਖੂਨਦਾਨ ਦੀ ਪ੍ਰਥਾ ਹੋਵੇ ਤਾਂ ਕਈ ਕੀਮਤੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਕੂਲਾਂ, ਕਾਲਜਾਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਸਮੇਂ-ਸਮੇਂ ’ਤੇ ਖੂਨਦਾਨ ਕੈਂਪ ਲਗਾ ਕੇ ਲੋਕਾਂ ’ਚ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ। ਇਸ ਮੌਕੇ ਉਨ੍ਹਾਂ ਖਾਸ ਤੌਰ ’ਤੇ ਨੌਜਵਾਨ ਪੀੜ੍ਹੀ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਜੇਕਰ ਹਰ ਸਿਹਤਮੰਦ ਵਿਅਕਤੀ ਸਾਲ ’ਚ ਘੱਟੋ-ਘੱਟ ਇਕ ਵਾਰ ਖੂਨਦਾਨ ਕਰੇ ਤਾਂ ਦੇਸ਼ ’ਚ ਖੂਨ ਦੀ ਕਮੀ ਕਦੇ ਨਹੀਂ ਰਹੇਗੀ।

ਇਸ ਮੌਕੇ ਡਾ. ਜਸਪਾਲ ਸਿੰਘ ਨੇ ਕਿਹਾ ਕਿ ਖੂਨਦਾਨ ਸਿਰਫ਼ ਇਕ ਫਰਜ਼ ਨਹੀਂ, ਸਗੋਂ ਮਨੁੱਖਤਾ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕੈਂਪ ਮੌਕੇ ਵਿਦਿਆਰਥੀਆਂ ਨੇ ਸੰਕਲਪ ਲਿਆ ਕਿ ਜਦੋਂ ਵੀ ਮੌਕਾ ਮਿਲੇਗਾ ਤਾਂ ਉਹ ਖੂਨਦਾਨ ਕਰਕੇ ਕਿਸੇ ਦੀ ਜ਼ਿੰਦਗੀ ਬਚਾਉਣ ’ਚ ਆਪਣਾ ਯੋਗਦਾਨ ਜ਼ਰੂਰ ਪਾਉਣਗੇ। ਉਨ੍ਹਾਂ ਕਿਹਾ ਕਿ ਖੂਨਦਾਨ ਸਬੰਧੀ ਕਈ ਗਲਤ ਧਾਰਨਾਵਾਂ ਵੀ ਮੌਜੂਦ ਹਨ। ਕੁਝ ਲੋਕ ਸਮਝਦੇ ਹਨ ਕਿ ਖੂਨ ਦੇਣ ਨਾਲ ਕਮਜ਼ੋਰੀ ਆ ਜਾਂਦੀ ਹੈ, ਪਰ ਡਾਕਟਰਾਂ ਅਨੁਸਾਰ ਸਿਹਤਮੰਦ ਵਿਅਕਤੀ ਵੱਲੋਂ ਦਿੱਤਾ ਗਿਆ ਖੂਨ ਕੁਝ ਹੀ ਸਮੇਂ ’ਚ ਦੁਬਾਰਾ ਤਿਆਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਸਿਹਤ ’ਤੇ ਕੋਈ ਨਕਾਰਾਤਮਕ ਅਸਰ ਨਹੀਂ ਪੈਂਦਾ, ਸਗੋਂ ਇਹ ਸਿਹਤ ਦੀ ਜਾਂਚ ਦਾ ਇਕ ਮੌਕਾ ਵੀ ਬਣ ਜਾਂਦਾ ਹੈ। ਇਸ ਮੌਕੇ ਡਾ. ਮਹਿਲ ਸਿੰਘ ਨੇ ਡਾ. ਜਸਪਾਲ ਸਿੰਘ ਨਾਲ ਮਿਲ ਕੇ ਖੂਨ ਦਾਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਵੀ ਤਕਸੀਮ ਕੀਤੇ। ਇਸ ਕੈਂਪ ਦੌਰਾਨ ਡਾ. ਗੁਨੀਸ਼ਾ ਸਲੂਜਾ, ਪ੍ਰੋਗਰਾਮ ਅਧਿਕਾਰੀ, ਐਨ.ਐਸ.ਐਸ. ਵਿੰਗ, ਡਾ. ਪ੍ਰੀਤਇੰਦਰ ਕੌਰ, ਪ੍ਰੋ. ਉਕਰਸ਼ ਸੇਠ, ਡਾ. ਰਾਸ਼ੀਮਾ ਪ੍ਰਭਾਕਰ, ਡਾ. ਦਿਵਿਯਾ ਸ਼ਰਮਾ, ਡਾ. ਮੋਹਿਤ ਸੈਣੀ, ਡਾ. ਗੁਰਜਿੰਦਰ ਕੌਰ, ਡਾ. ਪਵਨਦੀਪ ਕੌਰ, ਪ੍ਰੋ. ਮਨਸੀਰਤ ਕੌਰ ਅਤੇ ਆਫ਼ਿਸ ਸੁਪਰਡੈਂਟ ਵੀ ਹਾਜਰ ਸਨ।

 

Have something to say? Post your comment

 
 
 
 

ਪੰਜਾਬ

ਕਾਂਗਰਸ ਵੱਲੋਂ ਪੰਜਾਬ ਦੇ ਰਾਜਪਾਲ ਦੇ ਭਾਸ਼ਣ ਦਾ ਬਾਈਕਾਟ ਸਦਨ ਦਾ ਅਪਮਾਨ: 'ਆਪ' ਸਰਕਾਰ

ਪੰਜਾਬ ਕਾਂਗਰਸ ਵੱਲੋਂ ਔਰਤਾਂ ਲਈ '1,000 ਰੁਪਏ ਦਾ ਵਾਅਦਾ' ਪੂਰਾ ਨਾ ਹੋਣ 'ਤੇ ਰੋਸ ਪ੍ਰਦਰਸ਼ਨ

ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੀਆਂ ਟਿੱਪਣੀਆਂ ਦੇ ਵਿਰੋਧ ਵਿੱਚ ‘ਬੈਂਡ ਵਾਜੇ’ ਨਾਲ ਪੰਜਾਬ ਵਿਧਾਨ ਸਭਾ ਪਹੁੰਚੇ ‘ਆਪ’ ਆਗੂ

ਪੰਜਾਬ ਦੇ ਘਰੇਲੂ, ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ ਕਟੌਤੀ

ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਸਾਲ 2026-27 ਲਈ ਬਜਟ ਅਨੁਮਾਨਾਂ ਨੂੰ ਪ੍ਰਵਾਨਗੀ

ਸ਼੍ਰੋਮਣੀ ਕਮੇਟੀ ਦੇ ਇਕ ਉੱਚ ਅਧਿਕਾਰੀ ਦੇ ਕ੍ਰਿਦਾਰ ਤੇ ਪ੍ਰਸ਼ਨ ਚਿੰਨ ਲਗਾਉਦਾ ਪੱਤਰ ਚਰਚਾ ਦਾ ਬਣਿਆ ਵਿਸ਼ਾ

ਬਾਬਾ ਬਲਬੀਰ ਸਿੰਘ ਵੱਲੋਂ ਹੋਲਾ ਮਹੱਲਾ ਸਮਾਗਮਾਂ ਦੀ ਸੰਪੂਰਨਤਾ ’ਤੇ ਸਮੂਹ ਜਥੇਬੰਦੀਆਂ ਤੇ ਸੰਗਤਾਂ ਦਾ ਧੰਨਵਾਦ

ਮਾਨ ਸਰਕਾਰ ਦਾ ‘ਮਹਿਲਾ ਉੱਦਮੀ ਸਨਮਾਨ ਪ੍ਰੋਗਰਾਮ’ ਮਹਿਲਾ ਸਸ਼ਕਤੀਕਰਨ ਲਈ ਇੱਕ ਵਿਲੱਖਣ ਪਹਿਲਕਦਮੀ

ਸ਼ਹੀਦ ਭਾਈ ਤਾਰਾ ਸਿੰਘ ਵਾਂ ਦੇ ਸ਼ਹੀਦੀ ਦਿਹਾੜੇ ਦੀ 300 ਸਾਲਾ ਸ਼ਤਾਬਦੀ: 9 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰੰਭ ਹੋਵੇਗਾ ਖ਼ਾਲਸਈ ਮਾਰਚ

ਸਰੀ ਦੀ ਮੇਅਰ ਬਰਿੰਡਾ ਲੌਕ ਵੱਲੋਂ ਪੰਜਾਬੀ ਪ੍ਰੈੱਸ ਕਲੱਬ ਨਾਲ ਅਹਿਮ ਮੀਟਿੰਗ; ਫਿਰੌਤੀਆਂ ਤੇ ਸੁਰੱਖਿਆ ਮੁੱਦਿਆਂ 'ਤੇ ਖੁੱਲ੍ਹ ਕੇ ਹੋਈ ਵਿਚਾਰ ਚਰਚਾ