ਅੰਮ੍ਰਿਤਸਰ- ਕਾਰ ਸੇਵਾ ਵਾਲੇ ਮਹਾਪੁਰਖ ਬਾਬਾ ਅਮਰੀਕ ਸਿੰਘ ਬਾਸਰਕੇ ਗਿਲਾ ਵਾਲਿਆਂ ਨੇ ਅੱਜ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸ਼ੈਕਸ਼ਨ 85 ਦੇ ਸਕੱਤਰ ਸ੍ਰ ਗੁਰਿੰਦਰ ਸਿੰਘ ਮਥਰੇਵਾਲ ਨਾਲ ਮੁਲਾਕਾਤ ਕੀਤੀ ਤੇ ਨਵੇ ਆਹੁਦੇ ਦੀਆਂ ਵਧਾਈਆਂ ਦਿੱਤੀਆਂ।ਉਨਾ ਸ੍ਰ ਮਥਰੇਵਾਲ ਦਾ ਸਨਮਾਨ ਵੀ ਕੀਤਾ। ਪੱਤਰਕਾਰਾਂ ਨਾਲ ਗਲ ਕਰਦਿਆਂ ਬਾਬਾ ਅਮਰੀਕ ਸਿੰਘ ਬਾਸਰਕੇ ਗਿਲਾਂ ਵਾਲਿਆਂ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰ ਮਥਰੇਵਾਲ ਨੂੰ ਮਹਤਵਪੂਰਨ ਜਿੰਮੇਵਾਰੀ ਦੇ ਕੇ ਬਹੁਤ ਹੀ ਦੂਰ ਅੰਦੇਸ਼ੀ ਵਾਲਾ ਫੈਸਲਾ ਲਿਆ ਹੈ।ਸ੍ਰ ਮਥਰੇਵਾਲ ਲੰਮੇ ਸਮੇ ਤੋ ਵਖ ਵਖ ਆਹੁਦਿਆਂ ਤੇ ਗੁਰੂ ਭੈਅ ਭਾਵਨੀ ਨਾਲ ਸੇਵਾ ਕਰ ਰਹੇ ਹਨ ਉਸ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਬੇਹਦ ਖੁਸ਼ ਹਨ।ਸ੍ਰ ਮਥਰੇਵਾਲ ਹਰ ਰੋਜ਼ ਬਿਨਾ ਨਾਗਾ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਪਾਲਕੀ ਸਾਹਿਬ ਵੇਲੇ ਹਾਜਰੀਆਂ ਭਰਦੇ ਨਜਰ ਆਉਦੇ ਹਨ ਜੋ ਉਨਾਂ ਦੀ ਗੁਰਸਿੱਖੀ ਜੀਵਨ ਜਾਚ ਦੀ ਮੂੰਹ ਬੋਲਦੀ ਤਸਵੀਰ ਹੈ। ਉਨਾਂ ਅਕਾਲ ਪੁਰਖ ਦੇ ਚਰਨਾ ਵਿਚ ਆਰਦਾਸ ਕੀਤੀ ਕਿ ਸ੍ਰ ਮਥਰੇਵਾਲ ਦਾ ਸਿੱਖੀ ਸਿਦਕ ਇਸੇ ਤਰਾਂ ਨਾਲ ਨਿਭੇ। ਇਸ ਮੌਕੇ ਤੇ ਸ੍ਰ ਮਥਰੇਵਾਲ ਨੇ ਬਾਬਾ ਅਮਰੀਕ ਸਿੰਘ ਬਾਸਰਕੇ ਗਿਲਾਂ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜੋ ਉਨਾਂ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਉਸ ਵਿਸ਼ਵਾਸ ਤੇ ਪੂਰੇ ਉਤਰਣ ਤੇ ਉਹ ਸੰਗਤ ਦੀਆਂ ਭਾਵਨਾਵਾਂ ਤੇ ਖਰੇ ਉਤਰਣ ਦਾ ਯਤਨ ਕਰਨਗੇ।