ਨੈਸ਼ਨਲ

ਜੱਗੀ ਜੋਹਲ, ਬੱਗਾ, ਸ਼ੇਰਾ, ਅਮਨਿੰਦਰ ਅਤੇ ਹੋਰਾਂ ਨੂੰ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਅਦਾਲਤ ਅੰਦਰ ਕੀਤਾ ਗਿਆ ਪੇਸ਼

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 26, 2026 08:40 PM

ਨਵੀਂ ਦਿੱਲੀ -ਦਿੱਲੀ ਦੀ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਭਾਈ ਜਗਤਾਰ ਸਿੰਘ ਜੱਗੀ ਜੋਹਲ, ਭਾਈ ਰਮਨਦੀਪ ਸਿੰਘ ਬੱਗਾ, ਭਾਈ ਹਰਦੀਪ ਸਿੰਘ ਸ਼ੇਰਾ, ਭਾਈ ਅਮਨਿੰਦਰ ਸਿੰਘ, ਭਾਈ ਮਨਪ੍ਰੀਤ ਸਿੰਘ ਨੂੰ ਪੰਜਾਬ ਅੰਦਰ ਦਰਜ਼ ਕੀਤੇ ਗਏ ਅੱਠ ਮਾਮਲਿਆਂ ਲਈ ਦਿੱਲੀ ਦੀ ਪਟਿਆਲਾ ਹਾਊਸ ਵਿਖੇ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਪੇਸ਼ ਕੀਤਾ ਗਿਆ । ਅਦਾਲਤ ਅੰਦਰ ਇਸ ਮਾਮਲੇ ਵਿਚ ਇਹ 66 ਵੀ ਟ੍ਰਾਇਲ ਸੁਣਵਾਈ ਕੀਤੀ ਗਈ ਸੀ ਤੇ ਜਗਤਾਰ ਸਿੰਘ ਜੱਗੀ ਜੋਹਲ ਦੀ ਮਨਮਾਨੀ ਬੰਦੀ ਨੂੰ 3064 ਦਿਨ ਪੂਰੇ ਹੋ ਗਏ ਹਨ ਅਤੇ ਓਸ ਦੇ ਵਿਰੁੱਧ ਕੌਈ ਵੀ ਪੁਖਤਾ ਸਬੂਤ ਅਦਾਲਤ ਅੰਦਰ ਪੇਸ਼ ਨਹੀਂ ਕੀਤਾ ਜਾ ਸਕਿਆ ਹੈ । ਸਿੰਘਾਂ ਵਲੋਂ ਪੇਸ਼ ਹੋਏ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਅਦਾਲਤ ਅੰਦਰ ਇੱਕ ਸਰਕਾਰੀ ਗਵਾਹ ਪੇਸ਼ ਹੋਇਆ ਸੀ ਜਿਸ ਕੋਲੋਂ ਪੁੱਛਗਿੱਛ ਕੀਤੀ ਗਈ ਸੀ । ਜਿਕਰਯੋਗ ਹੈ ਕਿ ਇਹ ਮਾਮਲੇ ਪੰਜਾਬ ਰਾਜ ਨਾਲ ਸੰਬੰਧਿਤ ਹਨ ਜਿਨ੍ਹਾਂ ਨੂੰ ਵਕੀਲਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਦਿੱਲੀ ਬਦਲੀ ਕਰ ਦਿੱਤੇ ਗਏ ਸਨ ਜਿਸ ਕਰਕੇ ਉਨ੍ਹਾਂ ਦੀ ਸੁਣਵਾਈ ਦਿੱਲੀ ਅਦਾਲਤ ਅੰਦਰ ਕੀਤੀ ਜਾ ਰਹੀ ਹੈ। ਅਦਾਲਤ ਅੰਦਰ ਭਾਈ ਜੱਗੀ ਜੋਹਲ ਨਾਲ ਮੁਲਾਕਾਤ ਲਈ ਉਨ੍ਹਾਂ ਦਾ ਸਹੁਰਾ ਜੀ ਉਚੇਚੇ ਤੌਰ ਤੇ ਹਾਜਿਰ ਹੋਏ ਸਨ ਜਿਨ੍ਹਾਂ ਨੇ ਅਦਾਲਤ ਵਲੋਂ ਮਿਲੇ ਸਮੇਂ ਹੇਠ ਜੱਗੀ ਜੋਹਲ ਨਾਲ ਮੁਲਾਕਾਤ ਕੀਤੀ ਸੀ। ਅਦਾਲਤ ਅੰਦਰ ਭਾਈ ਜਸਪਾਲ ਸਿੰਘ ਮੰਝਪੁਰ ਨਾਲ ਵਕੀਲ ਭਾਈ ਪਰਮਜੀਤ ਸਿੰਘ ਅਤੇ ਵਕੀਲ ਏਕਤਾ ਵੀ ਹਾਜਿਰ ਸਨ। ਅਦਾਲਤ ਅੰਦਰ ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 21, 22 ਅਤੇ 23 ਅਪ੍ਰੈਲ 2026 ਤੱਕ ਮੁਲਤਵੀ ਕਰ ਦਿੱਤੀ ਗਈ ਹੈ।

Have something to say? Post your comment

 
 
 
 

ਨੈਸ਼ਨਲ

ਪ੍ਰਧਾਨ ਮੰਤਰੀ ਮੋਦੀ ਆਪਣੀਆਂ ਨੀਤੀਆਂ ਕਾਰਨ ਦੁਨੀਆ ਭਰ ਵਿੱਚ ਪ੍ਰਸਿੱਧ: ਆਰਪੀ ਸਿੰਘ

ਅਖੰਡ ਕੀਰਤਨੀ ਜਥਾ ਯੂਕੇ ਦੀ ਜਥੇਦਾਰ ਤ੍ਰਿਲੋਚਨ ਸਿੰਘ ਦੀ ਅਗਵਾਈ ਵਿਚ 9 ਮੈਂਬਰੀ ਕਮੇਟੀ ਦੀ ਹੋਈ ਚੋਣ

ਮਾਤਾ ਪ੍ਰੀਤ ਮੋਹਿਣੀ ਕੌਰ ਨੂੰ ਹਜ਼ਾਰਾਂ ਸੰਗਤਾਂ ਵੱਲੋਂ ਨਿੱਘੀ ਸ਼ਰਧਾਂਜਲੀ

ਅਦਾਲਤ ਦੇ ਫੈਸਲੇ 'ਤੇ ਸਮਰਥਕਾਂ ਨੇ ਮਨਾਈ ਖੁਸ਼ੀ , ਅਵਿਮੁਕਤੇਸ਼ਵਰਾਨੰਦ ਕਿਹਾ "ਸੱਚ ਦੀ ਜਿੱਤ ਹੋਈ

ਸਾਲ ਦੇ ਪਹਿਲੇ 74 ਦਿਨਾਂ ਵਿੱਚ ਹੀ ਪੁਲਿਸ ਹਿਰਾਸਤ ਅਧੀਨ ਹੋਈਆਂ 170 ਮੌਤਾਂ

ਸੁਪਰੀਮ ਕੋਰਟ ਵੱਲੋਂ ਈਸਾਈ ਬਣਨ ’ਤੇ ਐਸ ਸੀ ਲਾਭ ਮਿਲਣ ’ਤੇ ਲਗਾਈ ਰੋਕ ਸਵਾਗਤਯੋਗ: ਦਿੱਲੀ ਗੁਰਦੁਆਰਾ ਕਮੇਟੀ

ਗਰੂਮਿੰਗ ਗੈਂਗ ਤੋਂ ਬਚਣ ਲਈ ਜਲਦ ਸ਼ੁਰੂ ਕੀਤੀ ਜਾਏਗੀ ਜਾਗਰੂਕਤਾ ਲਹਿਰ: ਪਰਮਜੀਤ ਸਿੰਘ ਵੀਰਜੀ

ਪਾਕਿਸਤਾਨ ਨੂੰ ਵਿਚੋਲਗੀ ਦਾ ਮੌਕਾ ਮਿਲਣ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਸਰਕਾਰ 'ਤੇ ਕੀਤਾ ਹਮਲਾ

ਦੇਸ਼ ਅੰਦਰ ਸਿਰਫ਼ ਹਿੰਦੂ, ਸਿੱਖ, ਬੋਧੀ ਹੀ ਅਨੁਸੂਚਿਤ ਜਾਤੀ ਦਾ ਰੱਖ ਸਕਦੇ ਹਨ ਦਰਜਾ: ਸੁਪਰੀਮ ਕੋਰਟ

ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਦਾ ਵੱਡਾ ਐਲਾਨ - ਚਤੁਰੰਗਿਨੀ ਸੈਨਾ ਗਊ ਰੱਖਿਆ ਲਈ ਇੱਕ ਸ਼ਕਤੀ ਬਣੇਗੀ