ਨੈਸ਼ਨਲ

ਦਿੱਲੀ ਫ਼ਤਹਿ ਦਿਵਸ ਅੱਜ ਤੋਂ,ਤਿਆਰੀਆਂ ਜੋਰਾਂ ‘ਤੇ - ਕਾਲਕਾ

ਕੌਮੀ ਮਾਰਗ ਬਿਊਰੋ | March 27, 2026 07:30 PM

ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੇ ਦੱਸਿਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਨ ਸਿੱਖ ਜਰਨੈਲਾਂ—ਬਾਬਾ ਬਘੇਲ ਸਿੰਘ ਜੀ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਜੀ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ, ਸਰਦਾਰ ਤਾਰਾ ਸਿੰਘ ਘੇਬਾ ਜੀ ਅਤੇ ਸਰਦਾਰ ਮਹਾਂ ਸਿੰਘ ਸ਼ੁਕਰਚੱਕੀਆ ਜੀ ਦੀ ਅਗਵਾਈ ਹੇਠ ਸਿੰਘਾਂ ਵੱਲੋਂ ਦਿੱਲੀ ਫਤਿਹ ਕਰਨ ਦੇ ਇਤਿਹਾਸਕ ਵਿਜੇ ਦਿਵਸ ਦੀ ਯਾਦ ਨੂੰ ਸਮਰਪਿਤ 28 ਅਤੇ 29 ਮਾਰਚ 2026 ਨੂੰ ਮਨਾਏ ਜਾਣ ਵਾਲੇ ਦਿੱਲੀ ਫ਼ਤਹਿ ਦਿਵਸ ਸੰਬੰਧੀ ਲਾਲ ਕਿਲ੍ਹਾ ਮੈਦਾਨ ਵਿਖੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਇਤਿਹਾਸਕ ਮੌਕੇ ਨੂੰ ਸ਼ਾਨੋ-ਸ਼ੌਕਤ, ਗੌਰਵਮਈ ਅਤੇ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਮਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਲਈ ਬਹੁਤ ਹੀ ਵਿਸ਼ਾਲ, ਸੁਚੱਜੇ ਅਤੇ ਪ੍ਰਬੰਧਕੀ ਪੱਖੋਂ ਉੱਚ ਦਰਜੇ ਦੇ ਇੰਤਜ਼ਾਮ ਕੀਤੇ ਗਏ ਹਨ, ਤਾਂ ਜੋ ਦੂਰ-ਦੁਰਾਦੇ ਇਲਾਕਿਆਂ ਤੋਂ ਪਹੁੰਚਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਸਰਦਾਰ ਕਾਲਕਾ ਜੀ ਨੇ ਕਿਹਾ ਕਿ ਦਿੱਲੀ ਫ਼ਤਹਿ ਦਿਵਸ ਸਿਰਫ਼ ਇਕ ਸਮਾਗਮ ਨਹੀਂ, ਸਗੋਂ ਸਿੱਖ ਕੌਮ ਦੀ ਸ਼ੌਰਿਆਮਈ ਵਿਰਾਸਤ, ਅਟੱਲ ਅਜ਼ਾਦੀ ਪਸੰਦ ਸੋਚ ਅਤੇ ਕੁਰਬਾਨੀ ਭਰੇ ਇਤਿਹਾਸ ਦਾ ਜੀਵੰਤ ਪ੍ਰਤੀਕ ਹੈ, ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਆਪਣੇ ਮਹਾਨ ਇਤਿਹਾਸ ਨਾਲ ਜੋੜਨ ਦਾ ਸੁਨੇਹਾ ਮਿਲਦਾ ਹੈ।
ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਮਹਾਨ ਇਤਿਹਾਸਕ ਮੌਕੇ ‘ਤੇ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਦਿੱਲੀ ਫ਼ਤਹਿ ਦਿਵਸ ਦੇ ਸਮਾਗਮਾਂ ਦੀ ਸ਼ੋਭਾ ਵਧਾਉਣ ਅਤੇ ਸਿੱਖ ਇਤਿਹਾਸ ਦੀ ਇਸ ਵਿਲੱਖਣ ਵਿਰਾਸਤ ਨੂੰ ਸਿਰ ਨਿਵਾ ਕੇ ਸ਼ਰਧਾਂਜਲੀ ਭੇਂਟ ਕਰਨ ਦੀ ਕਿਰਪਾਲਤਾ ਕਰਨ।

Have something to say? Post your comment

 
 
 
 

ਨੈਸ਼ਨਲ

ਪ੍ਰਧਾਨ ਮੰਤਰੀ ਮੋਦੀ ਨੇ ਨਾਗਰਿਕਾਂ ਨੂੰ ਅੰਤਰਰਾਸ਼ਟਰੀ ਅਸਥਿਰਤਾ ਤੋਂ ਬਚਾਉਣ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਹੀਂ ਵਧਾਈਆਂ: ਹਰਦੀਪ ਸਿੰਘ ਪੁਰੀ

ਸੰਸਦ ਵਿੱਚ ਉਠਾਇਆ ਗਿਆ ਨਕਲੀ/ਘਟੀਆ ਦਵਾਈਆਂ ਦਾ ਮੁੱਦਾ, ਰਾਸ਼ਟਰੀ ਫਾਰਮਾਸਿਊਟੀਕਲ ਕੁਆਲਿਟੀ ਅਥਾਰਟੀ ਦੀ ਮੰਗ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿੱਚ 29 ਮਾਰਚ ਨੂੰ ਵੱਡੀ ਮੀਟਿੰਗ ਪਿਛਲੇ ਪ੍ਰਧਾਨ ਦੇ ਪ੍ਰਬੰਧ ਉੱਪਰ ਸੰਗਤਾਂ ਨਰਾਜ਼

ਪ੍ਰਧਾਨ ਮੰਤਰੀ ਮੋਦੀ ਆਪਣੀਆਂ ਨੀਤੀਆਂ ਕਾਰਨ ਦੁਨੀਆ ਭਰ ਵਿੱਚ ਪ੍ਰਸਿੱਧ: ਆਰਪੀ ਸਿੰਘ

ਅਖੰਡ ਕੀਰਤਨੀ ਜਥਾ ਯੂਕੇ ਦੀ ਜਥੇਦਾਰ ਤ੍ਰਿਲੋਚਨ ਸਿੰਘ ਦੀ ਅਗਵਾਈ ਵਿਚ 9 ਮੈਂਬਰੀ ਕਮੇਟੀ ਦੀ ਹੋਈ ਚੋਣ

ਮਾਤਾ ਪ੍ਰੀਤ ਮੋਹਿਣੀ ਕੌਰ ਨੂੰ ਹਜ਼ਾਰਾਂ ਸੰਗਤਾਂ ਵੱਲੋਂ ਨਿੱਘੀ ਸ਼ਰਧਾਂਜਲੀ

ਜੱਗੀ ਜੋਹਲ, ਬੱਗਾ, ਸ਼ੇਰਾ, ਅਮਨਿੰਦਰ ਅਤੇ ਹੋਰਾਂ ਨੂੰ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਅਦਾਲਤ ਅੰਦਰ ਕੀਤਾ ਗਿਆ ਪੇਸ਼

ਅਦਾਲਤ ਦੇ ਫੈਸਲੇ 'ਤੇ ਸਮਰਥਕਾਂ ਨੇ ਮਨਾਈ ਖੁਸ਼ੀ , ਅਵਿਮੁਕਤੇਸ਼ਵਰਾਨੰਦ ਕਿਹਾ "ਸੱਚ ਦੀ ਜਿੱਤ ਹੋਈ

ਸਾਲ ਦੇ ਪਹਿਲੇ 74 ਦਿਨਾਂ ਵਿੱਚ ਹੀ ਪੁਲਿਸ ਹਿਰਾਸਤ ਅਧੀਨ ਹੋਈਆਂ 170 ਮੌਤਾਂ

ਸੁਪਰੀਮ ਕੋਰਟ ਵੱਲੋਂ ਈਸਾਈ ਬਣਨ ’ਤੇ ਐਸ ਸੀ ਲਾਭ ਮਿਲਣ ’ਤੇ ਲਗਾਈ ਰੋਕ ਸਵਾਗਤਯੋਗ: ਦਿੱਲੀ ਗੁਰਦੁਆਰਾ ਕਮੇਟੀ