ਪੰਜਾਬ

ਜਥੇਦਾਰ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਅੰਮ੍ਰਿਤਸਰ ਕਚਿਹਰੀਆਂ ਵਿਚ ਦਿੱਤਾ ਧਰਨਾ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | March 27, 2026 07:44 PM

ਅੰਮ੍ਰਿਤਸਰ -ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾਉਣ ਅਤੇ ਸ਼ੋ੍ਰਮਣੀ ਕਮੇਟੀ ਚੋਣਾ ਜਲਦ ਕਰਵਾਉਣ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਦੇ ਬਾਹਰ ਧਰਨਾ ਦਿੱਤਾ। ਪੱਤਰਕਾਰਾਂ ਨਾਲ ਗਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਸੌਦਾ ਸਾਧ ਦੇ ਕੇਸ ਨੂੰ ਪਹਿਲਾਂ ਪੰਜ ਸਾਲ ਲਮਕਾਈ ਰੱਖਿਆ ਫਿਰ ਤਿੰਨ ਸਾਲ ਮਨਜ਼ੂਰੀ ਨਹੀਂ ਦਿੱਤੀ ਜੇ ਮਨਜ਼ੂਰੀ ਦਿੱਤੀ ਉਹਨੇ ਸੁਪਰੀਮ ਕੋਰਟ ਚੋਂ ਸਟੇ ਲੈ ਲਿਆ ਤੇ ਸਰਕਾਰ ਨੇ ਸਟੇ ਦੇ ਖਿਲਾਫ ਕੁਛ ਵੀ ਨਹੀਂ ਕੀਤਾ ਇਹਦਾ ਮਤਲਬ ਇਹ ਹੈ ਕਿ ਸਰਕਾਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਮਾਨ ਸਤਿਕਾਰ ਨੂੰ ਕਾਇਮ ਰੱਖਣ ਦੇ ਲਈ ਕੋਈ ਵੀ ਸਰਕਾਰ ਸੁਹਿਰਦਤਾ ਨਹੀਂ ਦਿਖਾ ਰਹੀ।ਉਨਾਂ ਜਾਗਤ ਜੋਤ ਐਕਟ ਦੀ ਤਰਮੀਮ ਬਾਰੇ ਗਲ ਕਰਦਿਆਂ ਕਿਹਾ ਕਿ ਜਿਸ ਕਾਨੂੰਨ ਦਾ ਅੱਜ ਰੌਲਾ ਪੈ ਰਿਹਾ ਅਸੀ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਰਬਉਚਤਾ ਦੇ ਨਾਲ ਕੋਈ ਸਮਝੌਤਾ ਨਹੀ ਕੀਤਾ ਜਾਵੇਗਾ। ਕਾਨੂੰਨ ਬਣਾ ਲੈਣਾ ਚੰਗੀ ਗੱਲ ਹੈ ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਰਬਉਚਤਾ ਵੀ ਕਾਇਮ ਰਹਿਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾ ਬਾਰੇ ਗਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਇਹ ਚੋਣ ਜਲਦ ਕਰਵਾਈ ਜਾਵੇ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰੂਹ ਲੰਮਾ ਸਮਾਂ ਚੋਣਾ ਨਾ ਹੋਣ ਕਾਰਨ ਕਾਬਜ਼ ਧਿਰਾਂ ਨੇ ਖਤਮ ਕਰਤੀ ਹੈ। ਇੱਕ ਡੈਡ ਬਾਡੀ ਹਲਾਤ ਬਣਾ ਦਿੱਤੇ ਹਨ। ਕੇਂਦਰ ਸਰਕਾਰ ਚੋਣ ਕਰਵਾਏ ਚੋਣ ਤੋਂ ਬਾਅਦ ਹੀ ਚੰਗੇ ਤੇ ਨਵੇਂ ਚਿਹਰੇ ਅਗੇ ਆ ਕੇ ਇਸ ਸੰਸਥਾ ਨੂੰ ਸੰਭਾਲਣ। ਜਥੇਦਾਰ ਨੇ ਕਿਹਾ ਕਿ ਗੁਰੂ ਘਰਾਂ ਦੀਆਂ ਜਮੀਨਾਂ ਵਿਕ ਰਹੀਆਂ ਹਨ, ਭ੍ਰਿਸ਼ਟਾਚਾਰ ਹੋ ਰਿਹਾ ਹੈ, ਸੁੱਕੀਆਂ ਰੋਟੀਆਂ ਵੇਚੀਆਂ ਜਾ ਰਹੀਆਂ ਹਨ। ਗੁਰਦੁਆਰਾ ਸਾਹਿਬਾਨਾ ਦੀ ਮਾਣ ਮਰਿਯਾਦਾ ਦਾਅ ਤੇ ਲਾਈ ਜਾ ਰਹੀ ਹੈ। ਇਸਦਾ ਇੱਕੋ ਹੀ ਹੱਲ ਚੋਣਾ ਹੈ। ਮੌਜੂਦਾ ਮੈਂਬਰਾਂ ਵਿਚੋ ਜਿਆਦਾਤਰ ਮੈਂਬਰਾਂ ਦੇ ਧੀਆਂ ਪੁੱਤ ਮੁਲਾਜ਼ਮ ਲੱਗੇ ਹੋਏ ਹਨ। ਇਸ ਕਰਕੇ ਉਹ ਬੋਲ ਨਹੀਂ ਰਹੇ ਸਾਡੇ ਨਾਲ ਸੰਬੰਧਿਤ ਜਿਹੜੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਨ ਅਤੇ ਉਹ ਜਿਨਾਂ ਨੂੰ ਸੰਸਥਾ ਦੇ ਪ੍ਰਤੀ ਪਿਆਰ ਹੈ ਔਰ ਹਮਦਰਦ ਹੈ ਉਹ ਕੱਲ ਦੇ ਇਜਲਾਸ ਦੇ ਵਿੱਚ ਮਤਾ ਜਰੂਰ ਰੱਖਣ ਕਿ ਕਿ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਜਲਦ ਕਰਵਾਏ ਜਾਣ। ਇਸ ਮੌਕੇ  ਸ੍ਰ ਰਘਬੀਰ ਸਿੰਘ ਰਾਜਾਸਾਂਸੀ, ਐਡਵੋਕੇਟ ਜ਼ਸਬੀਰ ਸਿੰਘ ਘੰੰੁਮਣ, ਮਧੂਪਾਲ ਸਿੰਘ ਗੋਗਾ, ਸਤਪਾਲ ਸਿੰਘ ਵਡਾਲੀ, ਸਾਬਕਾ ਵਿਧਾਇਕ ਅਜ਼ੇਪਾਲ ਸਿੰਘ ਮੀਰਾਕੋਟ, ਸ੍ਰ ਸਵਿੰਦਰ ਸਿੰਘ ਦੋਬਲੀਆ, ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਅਤੇ ਸ਼ਹਿਰੀ ਜਥੇ ਦੇ ਪ੍ਰਧਾਨ ਮਨਿੰਦਰ ਸਿੰਘ ਧੰੁਨਾ ਅਦਿ ਹਾਜਰ ਸਨ।

Have something to say? Post your comment

 
 
 
 

ਪੰਜਾਬ

ਡੀਜਲ ਤੇ ਪੈਟਰੋਲ ਤੇ ਐਕਸਾਈਜ਼ ਡਿਊਟੀ ਵਿੱਚ ਵੱਡੀ ਕਟੌਤੀ: ਆਮ ਜਨਤਾ ਨੂੰ ਰਾਹਤ-ਸੁਨੀਲ ਜਾਖੜ

ਖਾਲਸਾ ਕਾਲਜ ਵਿਖੇ ਬਹੁਅਨੁਸ਼ਾਸਨੀ ਵਿਸ਼ਿਆਂ ਸੰਬੰਧੀ ਗੰਭੀਰ ਚਰਚਾ ਨਾਲ ਸਰਗਰਮ ਰਿਹਾ ਕਾਨਫ਼ਰੰਸ ਦਾ ਦੂਜਾ ਦਿਨ

ਪੰਜਾਬ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵੀ ਘਟਾਉਣੀ ਚਾਹੀਦੀ ਹੈ: ਹਰਸਿਮਰਤ ਕੌਰ ਬਾਦਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਬਜਟ ਇਜਲਾਸ 28 ਮਾਰਚ ਨੂੰ

ਤ੍ਰੈ ਸ਼ਤਾਬਦੀ ਖਾਲਸਾ ਕਾਲਜ ਵਿਖੇ ਸਾਲਾਨਾ ਡਿਗਰੀ ਵੰਡ ਸਮਾਰੋਹ- 160 ਵਿਦਿਆਰਥੀਆਂ ਨੂੰ ਦਿੱਤੀਆਂ ਡਿਗਰੀਆਂ

ਸ਼ਹੀਦਾਂ ਦੀ ਕੁਰਬਾਨੀ ਸਾਡੀ ਤਾਕਤ ਹੈ ਅਤੇ ਪੰਥ ਦੀ ਸੇਵਾ ਲਈ ਹਰ ਕਦਮ ਸਮਰਪਿਤ ਰਹੇਗਾ : ਬਾਪੂ ਤਰਸੇਮ ਸਿੰਘ

ਆਮ ਆਦਮੀ ਪਾਰਟੀ ਦਾ ਜਨ ਸਮਰਥਨ ਦੇਖ ਕੇ ਡਰੀ ਭਾਜਪਾ ਰੋਜ਼ਾਨਾ ਸਾਡੇ ਵਰਕਰਾਂ ਨੂੰ ਗ੍ਰਿਫ਼ਤਾਰ ਕਰਵਾ ਰਹੀ ਹੈ - ਕੇਜਰੀਵਾਲ

20.16 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ ਆਧੁਨਿਕ ਸਹੂਲਤਾਂ ਨਾਲ ਲੈਸ ਇਮਾਰਤ

ਜੇਲ੍ਹ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਪਲੇਠੀ ਮੀਟਿੰਗ

ਭਗਵੰਤ ਮਾਨ ਸਰਕਾਰ ਵਪਾਰੀਆਂ ਲਈ ਪਾਰਦਰਸ਼ੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਨੂੰ ਮਜ਼ਬੂਤ ਕਰ ਰਹੀ ਹੈ: ਹਰਪਾਲ ਸਿੰਘ ਚੀਮਾ