ਪੰਜਾਬ

ਖਾਲਸਾ ਕਾਲਜ ਵਿਖੇ ਬਹੁਅਨੁਸ਼ਾਸਨੀ ਵਿਸ਼ਿਆਂ ਸੰਬੰਧੀ ਗੰਭੀਰ ਚਰਚਾ ਨਾਲ ਸਰਗਰਮ ਰਿਹਾ ਕਾਨਫ਼ਰੰਸ ਦਾ ਦੂਜਾ ਦਿਨ

ਕੌਮੀ ਮਾਰਗ ਬਿਊਰੋ | March 27, 2026 09:30 PM

ਅੰਮ੍ਰਿਤਸਰ -ਖਾਲਸਾ ਕਾਲਜ ਵਿਖੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਪੰਜਾਬ ਸਾਹਿਤ ਅਕਾਡਮੀ ਚੰਡੀਗੜ੍ਹ ਵੱਲੋਂ ‘ਏਆਈ ਦੇ ਦੌਰ ਵਿੱਚ ਖੋਜ ਅਤੇ ਸਿਰਜਨਾਤਮਕਤਾ: ਨਵੇਂ ਸੰਦ, ਤਕਨੀਕਾਂ ਅਤੇ ਖੋਜ ਵਿਧੀਆਂ ਵਿਸ਼ੇ ’ਤੇ ਤਿੰਨ ਰੋਜ਼ਾ ਬਹੁਅਨੁਸ਼ਾਸਨੀ ਅੰਤਰ-ਰਾਸ਼ਟਰੀ ਕਾਨਫ਼ਰੰਸ ਦੇ ਦੂਜੇ ਦਿਨ ਦਾ ਆਰੰਭ ਵੱਖ-ਵੱਖ ਸਮਾਨਾਂਤਰ ਸੈਸ਼ਨਾਂ ਨਾਲ ਸ਼ੁਰੂ ਹੋਇਆ। ਇਸ ਸਮੇਂ ਕਾਲਜ ਦੇ ਪ੍ਰਿੰਸੀਪਲ ਅਤੇ ਕਾਨਫ਼ਰੰਸ ਦੇ ਚੀਫ਼ ਕੋਆਰਡੀਨੇਟਰ ਡਾ. ਆਤਮ ਸਿੰਘ ਰੰਧਾਵਾ ਨੇ ਵੱਖ-ਵੱਖ ਸੈਸ਼ਨਾਂ ਵਿੱਚ ਪਹੁੰਚੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਫ਼ੁਲਾਂ ਦੇ ਗੁਲਦਸਤੇ ਦਿੰਦੇ ਹੋਏ ਉਹਨਾਂ ਦਾ ਨਿੱਘਾ ਸੁਵਾਗਤ ਕੀਤਾ।

ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਏਆਈ ਦੇ ਯੁੱਗ ਵਿੱਚ ਸਾਡਾ ਤਕਨੀਕ ਨਾਲ ਜੁੜਨਾ ਜ਼ਰੂਰੀ ਹੋ ਗਿਆ ਹੈ। ਤਕਨੀਕ ਦੀ ਵਰਤੋਂ ਨਾਲ ਅਸੀਂ ਆਪਣੇ ਕੰਮਾਂ ਨੂੰ ਸੌਖ ਅਤੇ ਅਸਾਨੀ ਨਾਲ ਕਰ ਸਕਦੇ ਹਾਂ। ਆਉਣ ਵਾਲਾ ਯੁੱਗ ਤਕਨੀਕੀ ਪੱਧਰ ਤੋਂ ਹੋਰ ਵੀ ਵਧੇਰੇ ਵਿਕਸਤ ਹੋ ਰਿਹਾ ਹੈ। ਤਕਨੀਕ ਦੀ ਵਰਤੋਂ ਨੇ ਮਨੁੱਖ ਦੇ ਕੰਮਾਂ ਨੂੰ ਉਸਾਰੂ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹਨਾਂ ਨੇ ਅੱਗੇ ਵਧਣ ਦੇ ਉਸਾਰੂ ਪੱਖ ਨੂੰ ਕਾਰਗਰ ਸਾਬਿਤ ਕਰਨ ਲਈ ਏਆਈ ਨਾਲ ਜੁੜਨ ਦਾ ਸੁਝਾਅ ਪੇਸ਼ ਕੀਤਾ।

ਕਾਨਫ਼ਰੰਸ ਦਾ ਤੀਜਾ ਅਕਾਦਮਿਕ ਸੈਸ਼ਨ ‘ਖੋਜ ਅਤੇ ਰਚਨਾਤਮਕ ਰੂਪ ਦੇਣ ਵਿਚ ਏ.ਆਈ. ਦੀ ਭੂਮਿਕਾ’ ਵਿਸ਼ੇ ਦੇ ਅੰਤਰਗਤ ਕਰਵਾਇਆ ਗਿਆ। ਇਸ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਕੰਪਿਊਟਰ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਵਿਭਾਗ ਦੇ ਮੁਖੀ ਅਤੇ ਪ੍ਰੋਫ਼ੈਸਰ ਡਾ. ਸੰਦੀਪ ਸ਼ਰਮਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਵਿੱਚ ਗੁਰੂ ਨਾਨਕ ਦੇ ਯੂਨੀਵਰਸਿਟੀ, ਅੰਮ੍ਰਿਤਸਰ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਅਤੇ ਪ੍ਰੋਫ਼ੈਸਰ ਡਾ. ਕੁਲਜੀਤ ਕੌਰ ਸ਼ਾਮਿਲ ਹੋਏ। ਵਿਸ਼ਾ ਮਾਹਿਰ ਵਜੋਂ ਫਾਊਂਡਰ ਐਂਡ ਚੀਫ ਏ.ਆਈ. ਬਿਲਡਰ ਲੇਬਲਰ ਏ.ਆਈ. ਐਂਡ ਰੋਬੋਟਿਕ ਚੰਡੀਗੜ੍ਹ ਦੇ ਸ੍ਰੀ ਪੁਨੀਤ ਜਿੰਦਲ ਅਤੇ ਫ਼ਾਊਡਿੰਗ ਮੈਂਬਰ ਚੇਅਰਮੈਨ, ਗੁਰੂ ਨਾਨਕ ਦੇਵ ਗਲੋਬਲ ਯੂਨੀਵਰਸਿਟੀ, ਯੂ.ਐਸ.ਏ. ਦੇ ਸ੍ਰੀ ਬਲਜੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ।

‘ਗਣਿਤ ਵਿਚ ਖੋਜ ਦੀਆਂ ਵਿਧੀਆਂ ਅਤੇ ਤਕਨੀਕਾਂ’ ਵਿਸ਼ੇ ਤਹਿਤ ਸਮਾਂਤਰ ਸੈਸ਼ਨ (ਆਨਲਾਈਨ) ਦੇ ਚਲਦਿਆਂ ਵਿਸ਼ਾ ਮਾਹਿਰਾਂ ਵਜੋਂ ਸਾਊਥ ਏਸ਼ੀਅਨ ਯੂਨੀਵਰਸਿਟੀ, ਨਵੀਂ ਦਿੱਲੀ ਦੇ ਗਣਿਤ ਵਿਭਾਗ ਦੇ ਪ੍ਰੋ. ਕਪਿਲ ਸ਼ਰਮਾ, ਗੁਰੂ ਨਾਨਕ ਦੇ ਯੂਨੀਵਰਸਿਟੀ, ਅੰਮ੍ਰਿਤਸਰ ਦੇ ਗਣਿਤ ਵਿਭਾਗ ਦੇ ਮੁਖੀ ਪ੍ਰੋ. ਜਤਿੰਦਰ ਸਿੰਘ, ਸਾਊਥ ਏਸ਼ੀਅਨ ਯੂਨੀਵਰਸਿਟੀ, ਨਵੀਂ ਦਿੱਲੀ ਦੇ ਗਣਿਤ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਸਰੋਜ ਕੁਮਾਰ ਸਾਹਨੀ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗਣਿਤ ਵਿਭਾਗ ਦੇ ਮੁਖੀ ਡਾ. ਸ਼ੈਲੀ ਅਰੋੜਾ ਨੇ ਆਪਣੇ ਵਿਚਾਰ ਪੇਸ਼ ਕੀਤੇ।

‘ਨਵੀਆਂ ਦਵਾਈਆਂ ਅਤੇ ਸਮੱਗਰੀ ਲਈ ਏਆਈ ਅਧਾਰਿਤ ਕੰਪਿਊਟੇਸ਼ਨਲ ਸੰਦ (ਰਸਾਇਣ ਵਿਗਿਆਨ)’ ਵਿਸ਼ੇ ’ਤੇ ਚਲਦੇ ਸੈਸ਼ਨ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਡੀਨ ਅਕਾਦਮਿਕ ਮਾਮਲੇ ਅਤੇ ਕਮਿਸਟਰੀ ਵਿਭਾਗ ਦੇ ਡਾ. ਪਲਵਿੰਦਰ ਸਿੰਘ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਆਈ.ਆਈ. ਟੀ. ਰੋਪੜ ਦੇ ਡਾ. ਸੁਦਿਪਤਾ ਕੁਮਾਰ ਸਿਨਹਾ ਅਤੇ ਸੀਨੀਅਰ ਵਿਗਿਆਨੀ, ਸ਼ਰੋਡਿੰਗਰ ਇੰਨ ਕਾਰਪੋਰੇਸ਼ਨ, ਯੂ.ਐਸ.ਏ. ਦੇ ਡਾ. ਕੌਸ਼ਿਕ ਕਸਾਵਜਲਾ ਆਪਣੇ ਵਿਚਾਰ ਪੇਸ਼ ਕੀਤੇ।

ਕਾਨਫ਼ਰੰਸ ਦੇ ਚੌਥੇ ਅਕਾਦਮਿਕ ਸੈਸ਼ਨ ਵਿਚ ‘ਸਾਹਿਤਕ ਖੋਜ ਦੀਆਂ ਵਿਧੀਆਂ ਅਤੇ ਤਕਨੀਕਾਂ’ ਵਿਸ਼ੇ ਤਹਿਤ ਵਿਚਾਰ-ਚਰਚਾ ਕਰਵਾਈ ਗਈ। ਵਿਸ਼ਾ ਮਾਹਿਰ ਵਜੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋਫ਼ੈਸਰ ਗੁਰਮੁਖ ਸਿੰਘ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਅੰਗਰੇਜ਼ੀ ਵਿਭਾਗ ਦੇ ਪ੍ਰੋ. ਅਤੇ ਚੇਅਰਪਰਸਨ ਡਾ. ਮੀਨੂੰ ਗੁਪਤਾ, ਕੇਂਦਰੀ ਯੂਨੀਵਰਸਿਟੀ, ਧਰਮਸ਼ਾਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਨਰੇਸ਼ ਕੁਮਾਰ, ਪੰਜਾਬ ਸਾਹਿਤ ਅਕਾਦਮੀ ਦੇ ਸਕੱਤਰ ਡਾ. ਅਮਰਜੀਤ ਸਿੰਘ ਅਤੇ ਉਪ-ਪ੍ਰਧਾਨ ਅਰਵਿੰਦਰ ਸਿੰਘ ਢਿੱਲੋਂ ਨੇ ਆਪਣੇ ਵਿਚਾਰ ਪੇਸ਼ ਕੀਤੇ।

‘ਜੀਵ ਵਿਗਿਆਨ ਵਿਚ ਖੋਜ ਦੀਆਂ ਵਿਧੀਆਂ ਅਤੇ ਤਕਨੀਕਾਂ’ ਵਿਸ਼ੇ ਦੇ ਅੰਤਰਗਤ ਚਲਦੇ ਸਮਾਨਾਂਤਰ ਸੈਸ਼ਨ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਬਨਸਪਤੀ ਅਤੇ ਵਾਤਾਵਰਨ ਵਿਗਿਆਨ ਵਿਭਾਗ ਦੇ ਪ੍ਰੋਫ਼ੈਸਰ ਆਦਰਸ਼ ਪਾਲ ਵਿਗ ਨੇ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਜੀਵ ਵਿਗਿਆਨ ਵਿਭਾਗ ਦੇ ਪ੍ਰੋ. ਜਗਬੀਰ ਸਿੰਘ ਨੇ ਉਚੇਚੇ ਤੌਰ ਸ਼ਿਰਕਤ ਕੀਤੀ।

‘ਸਮਾਰਟ ਖੇਤੀਬਾੜੀ ਅਤੇ ਜੈਵਿਕ ਵਿਭਿੰਨਤਾ ਦੀ ਸੰਭਾਲ ਵਿਚ ਏ.ਆਈ.ਦੀ ਭੂਮਿਕਾ’ ਵਿਸ਼ੇ ਤਹਿਤ ਚਲਦੇ ਸਮਾਨਾਂਤਰ ਸੈਸ਼ਨ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਮ੍ਰਿਤਸਰ ਦੇ ਪ੍ਰੋਫ਼ੈਸਰ ਐਮੀਨੈਂਸ ਰਣਜੀਤ ਸਿੰਘ ਘੁੰਮਣ ਨੇ ਕੀਤੀ ਅਤੇ ਖਾਲਸਾ ਯੂਨੀਵਰਸਿਟੀ, ਅੰਮ੍ਰਿਤਸਰ ਦੇ ਉਪ-ਕੁਲਪਤੀ ਡਾ. ਮਹਿਲ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਸ਼ਾ ਮਾਹਿਰ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਬਨਸਪਤੀ ਵਿਗਿਆਨ ਵਿਭਾਗ ਦੇ ਪ੍ਰੋਫ਼ੈਸਰ ਸਤਿੰਦਰਜੀਤ ਕੌਰ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦੇ ਡਾਇਰੈਕਟਰ ਬਿਜ਼ਨਸ ਸਟੱਡੀ ਦੇ ਪ੍ਰੋ. ਰਮਨਦੀਪ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ।

ਦੁਪਹਿਰ ਬਾਅਦ ਛੇਵਾਂ ਅਕਾਦਮਿਕ ਸੈਸ਼ਨ ‘ਬਿਸਨਸ ਅਤੇ ਕਾਮਰਸ ਵਿਚ ਖੋਜ ਦੀਆਂ ਵਿਧੀਆਂ ਅਤੇ ਤਕਨੀਕ’ ਵਿਸ਼ੇ ਅੰਤਰਗਤ ਸ਼ੁਰੂ ਹੋਇਆ। ਇਸ ਸੈਸ਼ਨ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਯੂਨੀਵਰਸਿਟੀ ਸਕੂਲ ਆਫ਼ ਫ਼ਾਈਨੈਂਸ਼ਲ ਸਟੱਡੀਜ਼ ਦੇ ਪ੍ਰੋਫ਼ੈਸਰ ਬਲਵਿੰਦਰ ਸਿੰਘ ਨੇ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਪ੍ਰੋਫ਼ੈਸਰ ਪਵਲੀਨ ਕੌਰ ਅਤੇ ਡਾ. ਰੇਖਾ ਹਾਂਡਾ ਨੇ ਆਪਣੇ ਵਿਚਾਰ ਸਾਂਝੇ ਕੀਤੇ।

‘ਜਲਵਾਯੂ ਪਰਿਵਰਤਨ, ਜੈਵਿਕ ਵਿਭਿੰਨਤਾ ਦੀ ਸੰਭਾਲ ਅਤੇ ਟਿਕਾਊ ਜੈਵਿਕ ਸਰੋਤਾਂ ਦੀ ਖੋਜ ਵਿਚ ਏਆਈ ਦੀ ਭੂਮਿਕਾ’ ਵਿਸ਼ੇ ’ਤੇ ਚਲਦੇ ਸਮਾਨਾਂਤਰ ਸੈਸ਼ਨ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਬਨਸਪਤੀ ਅਤੇ ਵਾਤਾਵਰਨ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋਫ਼ੈਸਰ ਜੀ.ਐਸ.ਵਿਰਕ ਅਤੇ ਪੀ.ਐਸ.ਓ. ਪੰਜਾਬ ਜੈਵਿਕ ਵਿਭਿੰਨਤਾ ਬੋਰਡ, ਚੰਡੀਗੜ੍ਹ ਦੇ ਡਾ. ਗੁਰਹਰਮਿੰਦਰ ਸਿੰਘ ਨੇ ਵਿਸ਼ਾ ਮਾਹਿਰ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ।

 

Have something to say? Post your comment

 
 
 
 

ਪੰਜਾਬ

ਡੀਜਲ ਤੇ ਪੈਟਰੋਲ ਤੇ ਐਕਸਾਈਜ਼ ਡਿਊਟੀ ਵਿੱਚ ਵੱਡੀ ਕਟੌਤੀ: ਆਮ ਜਨਤਾ ਨੂੰ ਰਾਹਤ-ਸੁਨੀਲ ਜਾਖੜ

ਪੰਜਾਬ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵੀ ਘਟਾਉਣੀ ਚਾਹੀਦੀ ਹੈ: ਹਰਸਿਮਰਤ ਕੌਰ ਬਾਦਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਬਜਟ ਇਜਲਾਸ 28 ਮਾਰਚ ਨੂੰ

ਤ੍ਰੈ ਸ਼ਤਾਬਦੀ ਖਾਲਸਾ ਕਾਲਜ ਵਿਖੇ ਸਾਲਾਨਾ ਡਿਗਰੀ ਵੰਡ ਸਮਾਰੋਹ- 160 ਵਿਦਿਆਰਥੀਆਂ ਨੂੰ ਦਿੱਤੀਆਂ ਡਿਗਰੀਆਂ

ਜਥੇਦਾਰ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਅੰਮ੍ਰਿਤਸਰ ਕਚਿਹਰੀਆਂ ਵਿਚ ਦਿੱਤਾ ਧਰਨਾ

ਸ਼ਹੀਦਾਂ ਦੀ ਕੁਰਬਾਨੀ ਸਾਡੀ ਤਾਕਤ ਹੈ ਅਤੇ ਪੰਥ ਦੀ ਸੇਵਾ ਲਈ ਹਰ ਕਦਮ ਸਮਰਪਿਤ ਰਹੇਗਾ : ਬਾਪੂ ਤਰਸੇਮ ਸਿੰਘ

ਆਮ ਆਦਮੀ ਪਾਰਟੀ ਦਾ ਜਨ ਸਮਰਥਨ ਦੇਖ ਕੇ ਡਰੀ ਭਾਜਪਾ ਰੋਜ਼ਾਨਾ ਸਾਡੇ ਵਰਕਰਾਂ ਨੂੰ ਗ੍ਰਿਫ਼ਤਾਰ ਕਰਵਾ ਰਹੀ ਹੈ - ਕੇਜਰੀਵਾਲ

20.16 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ ਆਧੁਨਿਕ ਸਹੂਲਤਾਂ ਨਾਲ ਲੈਸ ਇਮਾਰਤ

ਜੇਲ੍ਹ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਪਲੇਠੀ ਮੀਟਿੰਗ

ਭਗਵੰਤ ਮਾਨ ਸਰਕਾਰ ਵਪਾਰੀਆਂ ਲਈ ਪਾਰਦਰਸ਼ੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਨੂੰ ਮਜ਼ਬੂਤ ਕਰ ਰਹੀ ਹੈ: ਹਰਪਾਲ ਸਿੰਘ ਚੀਮਾ