ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਬਜਟ ਇਜਲਾਸ ਅੱਜ 28 ਮਾਰਚ ਨੂੰ ਦੁਪਿਹਰ 1 ਵਜੇ ਕਮੇਟੀ ਦੇ ਦਫਤਰ ਤੇਜਾ ਸਿੰਘ ਸਮੂੰਦਰੀ ਹਾਲ ਵਿਖੇ ਹੋਵੇਗਾ।ਬਜਟ ਇਜਲਾਸ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸ਼ੋ੍ਰਮਣੀ ਕਮੇਟੀ ਦਾ ਬਜਟ ਮੁੱਖ ਸਕੱਤਰ ਸ੍ਰ ਕੁਲਵੰਤ ਸਿੰਘ ਮੰਨਣ ਹਾਉਸ ਵਿਚ ਪੇਸ਼ ਕਰਨਗੇ। ਜਾਣਕਾਰੀ ਮੁਤਾਬਿਕ ਬਜਟ ਦੀਆਂ ਕਾਪੀਆਂ ਸਾਰੇ ਮੈਂਬਰਾਂ ਤਕ ਪਹੰੁਚਾ ਦਿੱਤੀਆਂ ਗਈਆਂ ਹਨ। ਬੀਤੇ ਵਰ੍ਹੇ ਸ਼ੋ੍ਰਮਣੀ ਕਮੇਟੀ ਦੇ ਬਜਟ ਇਜਲਾਸ ਵਿਚ 1386 ਕਰੋੜ 47 ਲੱਖ 80 ਹਜਾਰ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਸੀ ਜਦਕਿ ਇਸ ਵਾਰ ਇਸ’ ਰਾਸ਼ੀ ਵਿਚ 10 ਫੀਸਦੀ ਦਾ ਵਾਧਾ ਹੋਣ ਦੀਆਂ ਸੰਭਾਵਨਾਵਾਂ ਹਨ।ਸ਼ੋ੍ਰਮਣੀ ਕਮੇਟੀ ਇਸ ਬਜਟ ਰਾਹੀ ਦੇਸ਼ ਵਿਚ ਧਰਮ ਪ੍ਰਚਾਰ ਮੁਹਿੰਮ , ਸਸਤੀ ਵਿਿਦਆ, ਸਸਤੀਆਂ ਸਿਹਤ ਸੇਵਾਵਾਂ, ਲੋੜਵੰਦਾ ਦੀ ਸਹਾਇਤਾ ਆਦਿ ਦੇ ਸਮਾਜ ਦੀ ਭਲਾਈ ਵਾਲੇ ਕਾਰਜ ਕਰਦੀ ਹੈ।