ਨੈਸ਼ਨਲ

ਗੁਰਦੁਆਰਾ ਰਾਮਸਰ ਸਾਹਿਬ ਵਿਖ਼ੇ ਕੀਰਤਨ ਵਿਚ ਖੱਲਲ ਪਾਉਣ ਵਾਲਿਆਂ ਖਿਲਾਫ਼ ਕੀਤੀ ਜਾਏਗੀ ਕਾਰਵਾਈ- ਅਖੰਡ ਕੀਰਤਨੀ ਜਥਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 25, 2026 09:14 PM

ਨਵੀਂ ਦਿੱਲੀ - ਸਿੱਖ ਪੰਥ ਦੀ ਪ੍ਰਮੁੱਖ ਜੱਥੇਬੰਦੀ ਅਖੰਡ ਕੀਰਤਨੀ ਜਥਾ (ਵਿਸ਼ਵ ਵਿਆਪੀ) 31 ਮੈਂਬਰੀ ਕਮੇਟੀ ਦੀ ਇਕ ਅਹਿਮ ਵਰਚੁਅਲ ਮੀਟਿੰਗ ਵਿੱਚ ਜੱਥੇਬੰਦੀ ਦੀ ਚੜ੍ਹਦੀਕਲਾ ਅਤੇ ਕੁਝ ਅਹਿਮ ਮੁੱਦਿਆਂ ਉਪਰ ਸਰਬ ਸੰਮਤੀ ਨਾਲ ਫੈਸਲੇ ਕੀਤੇ ਗਏ। ਇੰਨ੍ਹਾ ਫੈਸਲਿਆ ਵਿਚ ਭਾਰਤ ਦੇਸ਼ ਅੰਦਰ ਕੰਮ ਕਰ ਰਹੀ 11 ਮੈਂਬਰੀ ਕਮੇਟੀ ਨੂੰ ਖ਼ਤਮ ਕਰਦਿਆਂ 5 ਮੈਂਬਰੀ ਕਮੇਟੀ ਨੂੰ ਦੇਸ਼ ਅੰਦਰ ਜੱਥੇਬੰਦੀ ਦੀ ਦੇਖ ਰੇਖ ਦੇ ਅਧਿਕਾਰ ਦਿੱਤੇ ਗਏ ਹਨ। ਇਸ ਬਾਰੇ ਅਖੰਡ ਕੀਰਤਨੀ ਜਥਾ ਵਿਸ਼ਵਵਿਆਪੀ 31 ਮੈਂਬਰੀ ਕਮੇਟੀ ਵਲੋਂ ਭਾਈ ਅਵਤਾਰ ਸਿੰਘ ਮੱਲੀਆਂ ਵਾਲੇ ਦੇ ਦਸਤਖਤ ਹੇਠ ਜਾਰੀ ਹੋਏ ਪੱਤਰ ਵਿਚ ਲਿਖਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੈਸਾਖੀ ਸਮਾਗਮ ਤੇ ਪੰਜ ਪਿਆਰਿਆਂ ਵੱਲੋਂ ਦਿੱਤੇ ਗਏ ਹੁਕਮ ਅਨੁਸਾਰ ਭਾਰਤ ਵਿਚ ਅਖੰਡ ਕੀਰਤਨੀ ਜਥੇ ਦੇ ਪ੍ਰਬੰਧ ਅਤੇ ਹੋਰ ਪੰਥਕ ਮਸਲਿਆਂ ਨੂੰ ਨਜਿੱਠਣ ਲਈ ਭਾਈ ਅਵਤਾਰ ਸਿੰਘ ਮੱਲੀਆਂ ਦੀ ਅਗਵਾਈ ਵਿੱਚ ਹੇਠ ਲਿਖੇ ਪੰਜ ਸਿੰਘਾਂ ਭਾਈ ਅਵਤਾਰ ਸਿੰਘ ਮੱਲੀਆਂ ਅੰਮ੍ਰਿਤਸਰ, ਭਾਈ ਰਵਿੰਦਰ ਸਿੰਘ ਖੰਡੇ ਵਾਲ਼ੇ ਲੁਧਿਆਣਾ, ਭਾਈ ਗੁਰਚਰਨ ਸਿੰਘ ਉੱਚੀ ਮੰਗਲੀ ਲੁਧਿਆਣਾ, ਭਾਈ ਅਰਵਿੰਦਰ ਸਿੰਘ ਰਾਜਾ ਦਿੱਲੀ, ਭਾਈ ਧਨਵੰਤ ਸਿੰਘ ਅੰਮ੍ਰਿਤਸਰ ਦੀ ਚੋਣ ਕੀਤੀ ਗਈ। ਇਹ ਪੰਜ ਸਿੰਘ ਭਾਰਤ ਵਿੱਚ ਅਖੰਡ ਕੀਰਤਨੀ ਜਥੇ ਦੇ ਸਮਗਮਾਂ ਦੇ ਪ੍ਰਬੰਧਕ ਮਸਲਿਆਂ ਅਤੇ ਪੰਥਿਕ ਕਾਰਜਾਂ ਵਿੱਚ ਸੇਵਾਵਾਂ ਨਿਭਾਉਣਗੇ ਅਤੇ ਅਖੰਡ ਕੀਰਤਨੀ ਜਥਾ 31 ਮੈਂਬਰੀ ਵਿਸ਼ਵ ਵਿਆਪੀ ਕਮੇਟੀ ਅੰਤਰਰਾਸ਼ਟਰੀ ਪੱਧਰ ਤੇ ਪਹਿਲਾਂ ਦੀ ਤਰਾਂ ਹੀ ਸੇਵਾਵਾਂ ਨਿਭਾਉਂਦੀ ਰਹੇਗੀ। ਅਖੰਡ ਕੀਰਤਨੀ ਜੱਥਾ ਵਿਸ਼ਵ ਵਿਆਪੀ 31 ਮੈਂਬਰੀ ਕਮੇਟੀ ਵੱਲੋਂ ਵਿਚਾਰਨ ਅਤੇ ਸਹਿਮਤੀ ਉਪਰੰਤ ਹੀ ਕੋਈ ਵੀ ਪੱਤਰ ਜਾਂ ਪ੍ਰੈਸ ਨੋਟ, ਜਥੇ ਦੀ ਮੀਡੀਆ ਟੀਮ ਵਲੋਂ, ਭਾਈ ਅਵਤਾਰ ਸਿੰਘ ਜੀ ਦੇ ਦਸਤਖਤਾਂ ਹੇਠ 31 ਮੈਂਬਰੀ ਕਮੇਟੀ ਦੇ ਲੈਟਰ ਪੈਡ ਤੇ ਜਾਰੀ ਕੀਤਾ ਜਾਵੇਗਾ। ਭਾਈ ਬਖਸ਼ੀਸ਼ ਸਿੰਘ ਜੀ ਸਾਬਕਾ ਜਥੇਦਾਰ ਨੂੰ ਸੰਨ 2022 ਵਿੱਚ ਜਥੇਦਾਰੀ ਦੀ ਸੇਵਾ ਤੋਂ ਮੁਕਤ ਕੀਤਾ ਜਾ ਚੁੱਕਾ ਹੈ। ਉਹ ਜਥੇ ਵਿਚ ਇਕ ਸਧਾਰਨ ਮੈਂਬਰ ਵਜੋਂ ਹੀ ਸੇਵਾ ਨਿਭਾਉਣਗੇ। ਜਥੇ ਵਿਚ ਉਹਨਾਂ ਦਾ ਪੂਰਾ ਸਤਿਕਾਰ ਹੈ ਪਰ ਜਥੇ ਦੇ ਪ੍ਰਬੰਧ ਵਿਚ ਉਹਨਾਂ ਦੀ ਕੋਈ ਵੀ ਦਖਲਅੰਦਾਜ਼ੀ ਨਹੀਂ ਹੋਵੇਗੀ। 1978 ਦੇ ਸ਼ਹੀਦ ਸਿੰਘਾਂ ਅਤੇ ਖਾਲਸਾ ਸਾਜਨਾ ਦਿਵਸ ਵੈਸਾਖੀ ਸਬੰਧੀ ਸ੍ਰੀ ਰਾਮਸਰ ਸਾਹਿਬ ਵਿਖੇ ਹੋ ਰਹੇ ਕੀਰਤਨ ਸਮਾਗਮ ਵਿੱਚ ਕੁਝ ਲੋਕਾਂ ਵਲੋਂ ਵਿਘਨ ਪਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਮੈਨੇਜਰ ਸਾਹਿਬ ਅਤੇ ਸਟੇਜ ਦੀ ਸੇਵਾ ਨਿਭਾਅ ਰਹੇ ਪ੍ਰਬੰਧਕਾਂ ਨੇ ਬੜੇ ਸੁਚੱਜੇ ਢੰਗ ਨਾਲ ਸਮਾਗਮ ਨੂੰ ਨਿਰਵਿਘਨਤਾ ਸਹਿਤ ਸੰਪੂਰਨ ਕਰਵਾਇਆ ਅਤੇ ਸਮਾਗਮ ਵਿੱਚ ਵਿਘਨ ਪਾਉਣ ਵਾਲੇ ਦੇ ਪ੍ਰਾਣੀਆਂ ਉੱਤੇ ਗੁਰਮਤਿ ਅਨੁਸਾਰ ਕਾਰਵਾਈ ਹੋ ਗਈ ਹੈ। ਬਾਕੀ ਹੋਰਨਾ ਦੀ ਨਿਸ਼ਾਨਦੇਹੀ ਕਰਕੇ ਉਨਾਂ ਖਿਲਾਫ਼ ਵੀ ਗੁਰਮਤਿ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਅਨੰਦਪੁਰ ਸਾਹਿਬ ਸਮਾਗਮ ਸਮੇਂ ਪੰਜ ਪਿਆਰਿਆਂ ਵੱਲੋਂ ਨਿਸ਼ਕਾਮ ਕੀਰਤਨ ਕਰਨ ਦਾ ਹੁਕਮ ਅਖੰਡ ਕੀਰਤਨੀ ਜਥੇ ਦੇ ਕੀਰਤਨੀ ਸਿੰਘ ਸਿੰਘਣੀਆਂ ਉੱਤੇ ਅਤੇ ਜਥੇ ਦੇ ਸਮਾਗਮਾਂ ਵਿੱਚ ਲਾਗੂ ਹੈ।

Have something to say? Post your comment

 
 
 
 

ਨੈਸ਼ਨਲ

ਅਕਾਲੀਆਂ ਵੱਲੋਂ ਦਿੱਲੀ ਕਮੇਟੀ ਦੀਆਂ ਮੀਟਿੰਗਾਂ ਦਾ ਬਾਇਕਾਟ, ਕਾਰਵਾਈਆਂ ਨੂੰ “ਗੈਰ-ਕਾਨੂੰਨੀ” ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਦਿੱਤਾ ਕਰਾਰ

ਦਿੱਲੀ ਕਮੇਟੀ ਨੇ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ. ਦੀ ਮੈਂਬਰੀ ਖ਼ਤਮ ਕਰਨ ਦੇ ਫੈਸਲੇ ’ਤੇ ਲਗਾਈ ਪੱਕੀ ਮੋਹਰ

ਨਵਾਂ ਬੇਅਦਬੀ ਕਾਨੂੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹਰ ਸ਼ਰਧਾਲੂ ਸਿੱਖ ਵਿੱਚ ਸਟੇਟ ਦੀ ਘੁਸਪੈਠ : ਸਰਨਾ

ਭਾਜਪਾ ਨੇ ਫਿਰ ਤੋਂ ਪੰਜਾਬੀਆਂ ਨਾਲ ਧੱਕਾ ਕੀਤਾ- ਕੇਜਰੀਵਾਲ

ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਵੱਲ ਪ੍ਰੇਰਿਤ ਕਰਨ ਲਈ 351 ਆਈ.ਟੀ.ਆਈ. ਸਿੱਖਿਆਰਥੀਆਂ ਨੂੰ ਟੂਲ ਕਿੱਟਾਂ ਵੰਡੀਆਂ : ਡਾ. ਬਲਜੀਤ ਕੌਰ

ਜੱਗੀ ਜੋਹਲ, ਬੱਗਾ, ਸ਼ੇਰਾ ਅਤੇ ਹੋਰਾਂ ਨੂੰ ਦਿੱਲੀ ਅਦਾਲਤ ਅੰਦਰ ਕੀਤਾ ਗਿਆ ਪੇਸ਼

ਸੱਜਣ ਕੁਮਾਰ ਦੀ ਸਜ਼ਾ ਵਿਰੁੱਧ ਅਪੀਲ 'ਤੇ ਜੁਲਾਈ ਵਿੱਚ ਸੁਣਵਾਈ ਲਈ ਸੁਪਰੀਮ ਕੋਰਟ ਸਹਿਮਤ

ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਸਿੱਖਿਆ ਖੇਤਰ ਵਿਚ ਲਾਮਿਸਾਲ ਕਾਰਜਾਂ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਕੀਤੀ ਸ਼ਲਾਘਾ

ਯੂਕੇ ਅਦਾਲਤ ਵਲੋਂ ਸਿੱਖ ਔਰਤ ਦਾ ਜਬਰਜਿਨਾਹ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ

ਹੋਰਮੁਜ਼ ਵਿੱਚ ਤਣਾਅ ਵਿਚਕਾਰ 14 ਭਾਰਤੀ ਜਹਾਜ਼ਾਂ ਨੂੰ ਕੱਢਿਆ ਸੁਰੱਖਿਅਤ -14 ਅਜੇ ਵੀ ਫਸੇ ਹੋਏ - ਵਿਦੇਸ਼ ਮੰਤਰਾਲੇ