BREAKING NEWS
ਬਾਬਾ ਸਾਹਿਬ ਅੰਬੇਡਕਰ ਦਾ ਨਿਆਂ ਅਤੇ ਬਰਾਬਰੀ ਦਾ ਦ੍ਰਿਸ਼ਟੀਕੋਣ ਅੱਜ ਭਾਰਤ ਦੀਆਂ ਸੰਸਥਾਵਾਂ ਦਾ ਮਾਰਗਦਰਸ਼ਨ ਕਰੇ: ਹਰਪਾਲ ਸਿੰਘ ਚੀਮਾ  ਯਾਤਰੀਆਂ ਦੀ ਸਹੂਲਤ ਲਈ ਸੂਬੇ ਭਰ ਵਿੱਚ 95 ਡੀਲਕਸ ਏਅਰ-ਕੰਡੀਸ਼ਨਡ ਬੱਸਾਂ ਦੀ ਤੈਨਾਤੀਨਵੇਂ ਬਿੱਲ ਨਾਲ ਜੇਲ੍ਹਾਂ ਸਿਰਫ ਸਜ਼ਾ ਨਹੀਂ, ਸੁਧਾਰ ਅਤੇ ਇੱਜ਼ਤ ਦੇ ਕੇਂਦਰ ਬਣਨਗੀਆਂ: ਡਾ. ਰਵਜੋਤ ਸਿੰਘਆਵਾਰਾ ਕੁੱਤਿਆਂ ਦੇ ਖਤਰੇ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ- ਮੰਤਰੀ ਸੰਜੀਵ ਅਰੋੜਾ ਨੇ ਨਗਰ ਨਿਗਮ ਕਮਿਸ਼ਨਰਾਂ ਨੂੰ ਦਿੱਤੇ ਨਿਰਦੇਸ਼ਵਿਧਾਨ ਸਭਾ ਦੇ ਇਤਿਹਾਸਕ ਇਜਲਾਸ ਦੌਰਾਨ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਸੋਧ ਅਤੇ ਵਾਧੇ ਸਬੰਧੀ ਮਤਾ ਸਰਬਸੰਮਤੀ ਨਾਲ ਹੋਇਆ ਪਾਸਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿਲ, 2026 ਸਰਬਸੰਮਤੀ ਨਾਲ ਪਾਸ

ਨੈਸ਼ਨਲ

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਵਿਖ਼ੇ ਲੜੀਵਾਰ ਗੁਰਬਾਣੀ ਪ੍ਰੋਗਰਾਮ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 02, 2026 07:41 PM

ਨਵੀਂ ਦਿੱਲੀ - ਪੱਛਮੀ ਦਿੱਲੀ ਦੇ ਸਿੱਖ ਬਹੁਲ ਇਲਾਕੇ ਫਤਹਿ ਨਗਰ ਜੇਲ੍ਹ ਰੋੜ ਉਪਰ ਸਤਿਥ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਵਿਖ਼ੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਵਿਸ਼ੇਸ਼ ਕੀਰਤਨ ਅਤੇ ਕਥਾ ਵਿਚਾਰ ਦੇ ਲੜੀਵਾਰ ਪ੍ਰੋਗਰਾਮ ਉਲੀਕੇ ਗਏ ਹਨ। ਇਸ ਬਾਰੇ ਜਾਣਕਾਰੀ ਦੇਂਦਿਆ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦਸਿਆ ਇੰਨ੍ਹਾ ਪ੍ਰੋਗਰਾਮਾਂ ਵਿਚ ਅਖੰਡ ਕੀਰਤਨੀ ਜਥਾ (ਦਿੱਲੀ), ਭਾਈ ਜਸਪ੍ਰੀਤ ਸਿੰਘ ਸੋਨੂੰ ਵੀਰਜੀ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਪੰਥ ਪ੍ਰਸਿੱਧ ਰਾਗੀ ਭਾਈ ਸ਼ੁਭਦੀਪ ਸਿੰਘ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੇ ਕਥਾਵਾਚਕ ਭਾਈ ਭੁਪਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਿਰੀ ਭਰ ਰਹੇ ਹਨ। ਉਨ੍ਹਾਂ ਦਸਿਆ ਗੁਰਦੁਆਰਾ ਸਾਹਿਬ ਵਿਖ਼ੇ ਨਿਤਨੇਮ ਦੀ ਸੰਥਿਆ ਦੀ ਸਮਾਪਤੀ ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਥਿਆ ਕਰਵਾਈ ਜਾ ਰਹੀ ਹੈ ਜਿਸ ਵਿਚ ਸੈਕੜੇ ਦੀ ਤਾਦਾਦ ਅੰਦਰ ਸੰਗਤਾਂ ਹਾਜ਼ਿਰੀ ਭਰ ਕੇ ਗੁਰਬਾਣੀ ਨਾਲ ਜੁੜ ਕੇ ਮਨੁੱਖਾ ਜਨਮ ਸਫਲਾ ਕਰ ਰਹੇ ਹਨ। ਉਨ੍ਹਾਂ ਦਸਿਆ ਗੁਰਦੁਆਰਾ ਸਾਹਿਬ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਮਦਦ ਜਾਰੀ ਹੈ ਅਤੇ ਬੱਚਿਆਂ ਲਈ ਕਈ ਕੋਰਸ ਭੇਟਾ ਰਹਿਤ ਅਤੇ ਕੁਝ ਕੋਰਸ ਨਾ ਮਾਤਰ ਭੇਟਾ ਸਹਿਤ ਕਰਵਾਏ ਜਾ ਰਹੇ ਹਨ ਜਿਸਦਾ ਵਡੀ ਗਿਣਤੀ ਅੰਦਰ ਬੱਚਿਆਂ ਵਲੋਂ ਹੁੰਗਾਰਾ ਮਿਲ਼ ਰਿਹਾ ਹੈ। ਉਨ੍ਹਾਂ ਦਸਿਆ ਗੁਰਦੁਆਰਾ ਸਾਹਿਬ ਵਲੋਂ ਬਿਮਾਰਾਂ ਲਈ ਫ੍ਰੀ ਓਪੀਡੀ ਵੀ ਕਰਵਾਈ ਜਾ ਰਹੀ ਜਿਸ ਲਈ ਡਾਕਟਰ ਸਾਹਿਬ ਸਵੇਰੇ 10 ਵਜੇ ਤੋਂ ਦੇਰ ਤਕ ਆਪਣੀ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਦਸਿਆ ਜਰੂਰਤਮੰਦਾ ਦੇ ਇਲਾਜ ਲਈ ਵੀ ਗੁਰਦੁਆਰਾ ਸਾਹਿਬ ਵਲੋਂ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਦਸਿਆ ਗੁਰਦੁਆਰਾ ਸਾਹਿਬ ਵਲੋਂ ਬਾਹਰੋਂ ਆਣ ਵਾਲੀਆਂ ਸੰਗਤਾਂ ਲਈ ਮਾਤਾ ਸ਼ਰਨ ਕੌਰ ਨਿਵਾਸ ਬਣਾਇਆ ਗਿਆ ਹੈ। ਇਸ ਤੋਂ ਅਲਾਵਾ ਵੀ ਗੁਰਦੁਆਰਾ ਸਾਹਿਬ ਵਲੋਂ ਵਡੀ ਗਿਣਤੀ ਅੰਦਰ ਵੱਖ ਵੱਖ ਸੇਵਾਵਾਂ ਨਿਭਾਈ ਜਾ ਰਹੀਆਂ ਹਨ ਜਿਨ੍ਹਾਂ ਦੀ ਜਾਣਕਾਰੀ ਸੰਗਤਾਂ ਨਾਲ ਜਲਦ ਸਾਂਝੀ ਕੀਤੀ ਜਾਏਗੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਗਮੋਹਨ ਸਿੰਘ ਆਨੰਦ, ਵਾਈਸ ਪ੍ਰਧਾਨ ਤਰਵਿੰਦਰ ਪਾਲ ਸਿੰਘ ਸਕੱਤਰ ਮਨਮੋਹਨ ਸਿੰਘ ਸਮੇਤ ਹੋਰ ਪਤਵੰਤੇ ਮੈਂਬਰ ਹਾਜਿਰ ਸਨ।

Have something to say? Post your comment

 
 
 
 

ਨੈਸ਼ਨਲ

ਹਰੀ ਨਗਰ ਤੋਂ ਪ੍ਰਮੁੱਖ ਸਿੱਖ ਆਗੂਆਂ ਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਮੂਲੀਅਤ

‘ਕੌਰਨਾਮਾ-3’ ਛਪਣ ’ਤੇ ਸ਼ੁਕਰਾਨੇ ਵਜੋਂ ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ ਵਿਖੇ ਕਰਵਾਈ ਗਈ ਅਰਦਾਸ

ਸ਼ਮਸ਼ੇਰ ਸਿੰਘ ਸੰਧੂ ਸਮਰਥਕਾਂ ਸਮੇਤ ਬਾਦਲ ਅਕਾਲੀ ਦਲ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਾਮਲ: ਹਰਮੀਤ ਸਿੰਘ ਕਾਲਕਾ

ਸਰਨਾ ਨੇ ਮਨਜਿੰਦਰ ਸਿਰਸਾ ਤੇ ਸਿੱਖ ਇਤਿਹਾਸ ਨੂੰ ਭਗਵਾ ਕਰਨ ਦੇ ਲਗਾਏ ਦੋਸ਼

ਦਿੱਲੀ ਗੁਰਦੁਆਰਾ ਕਮੇਟੀ ਵਲੋਂ ਵਿਦਿਆਰਥੀਆਂ ਲਈ ਕਰੀਅਰ ਗਾਈਡੈਂਸ ਮੇਲਾ ਆਯੋਜਿਤ

ਸੰਤ ਬਾਬਾ ਇਕਬਾਲ ਸਿੰਘ ਜੀ ਦੇ 100ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਚਾਰ-ਰੋਜ਼ਾ ਗੁਰਮਤਿ ਸਮਾਗਮ ਗੁ. ਬੜੂ ਸਾਹਿਬ ਵਿਖੇ ਆਯੋਜਿਤ

ਨਵੰਬਰ 1984, ਦਿੱਲੀ ‘ਚ ਸਿੱਖ ਨਸਲਕੁਸ਼ੀ ਦਾ ਮਤਾ ਡਰਬੀ ਕੌਂਸਲ ਵਿੱਚ ਪਾਸ ਕਰਵਾਉਣ ਵਾਲੇ ਕੌਂਸਲਰ ਅਜੀਤ ਸਿੰਘ ਅਟਵਾਲ ਦਾ ਸਨਮਾਨ

ਦਿੱਲੀ ਕਮੇਟੀ ਪ੍ਰਬੰਧਕਾਂ ਵਲੋਂ ਮੌਜੂਦਾ ਐਕਟ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਫੈਸਲੇ ਲੈਣ ਕਰਕੇ ਅਸਤੀਫੇ ਦੀ ਮੰਗ: ਪਰਮਜੀਤ ਸਿੰਘ ਵੀਰਜੀ

ਨੌਜਵਾਨਾਂ ਦੀ ਭਰਪੂਰ ਸ਼ਮੂਲੀਅਤ ਨਾਲ ਅਕਾਲੀ ਦਲ ਦਿੱਲੀ ਸਟੇਟ ਹੋਰ ਮਜ਼ਬੂਤ: ਹਰਮੀਤ ਸਿੰਘ ਕਾਲਕਾ

ਪੱਛਮੀ ਬੰਗਾਲ ਐਗਜ਼ਿਟ ਪੋਲ: ਬੰਗਾਲ ਵਿੱਚ ਮਮਤਾ ਦੀ ਵਾਪਸੀ ਦੇ ਸੰਕੇਤ, 159 ਸੀਟਾਂ ਜਿੱਤਣ ਦੀ ਉਮੀਦ