BREAKING NEWS
ਬਾਬਾ ਸਾਹਿਬ ਅੰਬੇਡਕਰ ਦਾ ਨਿਆਂ ਅਤੇ ਬਰਾਬਰੀ ਦਾ ਦ੍ਰਿਸ਼ਟੀਕੋਣ ਅੱਜ ਭਾਰਤ ਦੀਆਂ ਸੰਸਥਾਵਾਂ ਦਾ ਮਾਰਗਦਰਸ਼ਨ ਕਰੇ: ਹਰਪਾਲ ਸਿੰਘ ਚੀਮਾ  ਯਾਤਰੀਆਂ ਦੀ ਸਹੂਲਤ ਲਈ ਸੂਬੇ ਭਰ ਵਿੱਚ 95 ਡੀਲਕਸ ਏਅਰ-ਕੰਡੀਸ਼ਨਡ ਬੱਸਾਂ ਦੀ ਤੈਨਾਤੀਨਵੇਂ ਬਿੱਲ ਨਾਲ ਜੇਲ੍ਹਾਂ ਸਿਰਫ ਸਜ਼ਾ ਨਹੀਂ, ਸੁਧਾਰ ਅਤੇ ਇੱਜ਼ਤ ਦੇ ਕੇਂਦਰ ਬਣਨਗੀਆਂ: ਡਾ. ਰਵਜੋਤ ਸਿੰਘਆਵਾਰਾ ਕੁੱਤਿਆਂ ਦੇ ਖਤਰੇ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ- ਮੰਤਰੀ ਸੰਜੀਵ ਅਰੋੜਾ ਨੇ ਨਗਰ ਨਿਗਮ ਕਮਿਸ਼ਨਰਾਂ ਨੂੰ ਦਿੱਤੇ ਨਿਰਦੇਸ਼ਵਿਧਾਨ ਸਭਾ ਦੇ ਇਤਿਹਾਸਕ ਇਜਲਾਸ ਦੌਰਾਨ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਸੋਧ ਅਤੇ ਵਾਧੇ ਸਬੰਧੀ ਮਤਾ ਸਰਬਸੰਮਤੀ ਨਾਲ ਹੋਇਆ ਪਾਸਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿਲ, 2026 ਸਰਬਸੰਮਤੀ ਨਾਲ ਪਾਸ

ਪੰਜਾਬ

ਪੰਜਾਬੀਆਂ ਨੂੰ ਮਰਦਮਸ਼ੁਮਾਰੀ ਚ ਮਾਤ ਭਾਸ਼ਾ ਪੰਜਾਬੀ ਲਿਖਵਾਉਣ ਦੀ ਕੀਤੀ ਅਪੀਲ ਰਵੀਇੰਦਰ ਸਿੰਘ ਨੇ

ਕੌਮੀ ਮਾਰਗ ਬਿਊਰੋ | May 02, 2026 07:43 PM


ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਸ਼੍ਰੋਮਣੀ ਅਕਾਲੀਦਲ ਪੁਨਰ-ਸੁਰਜੀਤ ਦੇ ਸਰਪ੍ਰਸਤ ਸ ਰਵੀਇੰਦਰ ਸਿੰਘ ਨੇ ਮੌਜੂਦਾ ਰਾਜਸੀ ਹਲਾਤਾਂ ਦੌਰਾਨ ਅਤੀਤ ਨੂੰ ਯਾਦ ਕਰਦਿਆਂ ਸਪਸ਼ਟ ਕੀਤਾ ਕਿ ਜੋ ਹਲਾਤ ਹੁਣ ਬਣੇ ਹਨ, ਉਹ ਬਹੁਤ ਹੀ ਚੁਨੌਤੀ ਭਰੇ ਹਨ। ਜਿੰਨਾਂ ਦਾ ਟਾਕਰਾ ਕਰਨ ਲਈ ਸਿਧਾਂਤਕ, ਸੁਹਿਰਦ, ਇਮਾਨਦਾਰ ਲੀਡਰਸ਼ਿਪ ਦੀ ਬੇਹੱਦ ਲੋੜ ਹੈ, ਜੋ ਬਿਨਾ ਕਿਸੇ ਅਹੁਦੇ ਦੇ ਲਾਲਚ ਤੋਂ ਨਿਸ਼ਕਾਮ ਸੇਵਾ ਲਈ ਖਾਹਿਸ਼ਮੰਦ ਹੋਣ। ਉਨਾ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਉਹ ਆਰੰਭ ਹੋਈ, ਜਨਗਣਨਾ ਦੌਰਾਨ ਹਰ ਘਰ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰਿਆਂ ਦੀ ਗਿਣਤੀ 'ਪੰਜਾਬੀ ਭਾਸ਼ਾਈ' ਵਜੋਂ ਦਰਜ ਕਰਵਾਉਣ। ਸਮੂਹ ਸਿੱਖ ਭਾਈਚਾਰਾ ਧਰਮ ਦੇ ਖਾਨੇ ਵਿੱਚ 'ਸਿੰਘ' ਅਤੇ 'ਕੌਰ' ਲਿਖਵਾਉਣ। ਉਹਨਾਂ ਕਿਹਾ ਕਿ ਜਨਗਣਨਾ ਸਾਡੀ ਧਾਰਮਿਕ ਅਤੇ ਭਾਸ਼ਾਈ ਹੋਂਦ ਨੂੰ ਸੰਵਿਧਾਨਕ ਤੌਰ 'ਤੇ ਮਜ਼ਬੂਤ ਕਰਨ ਦਾ ਬੜਾ ਅਹਿਮ ਮੌਕਾ ਹੈ। ਜਿਸ ਕਰਕੇ ਸਮੂਹ ਸਿੱਖ ਭਾਈਚਾਰਾ, ਆਪਣੀ ਧਾਰਮਿਕ ਅਤੇ ਭਾਸ਼ਾਈ ਪਛਾਣ ਪ੍ਰਤੀ ਸੁਚੇਤ ਰਹੇ। ਇਹ ਸਾਡੀ ਗਿਣਤੀ ਅਤੇ ਕੌਮੀ ਤਾਕਤ ਨੂੰ ਦਰਸਾਉਣ ਦਾ ਸਾਧਨ ਹੈ। ਸ ਰਵੀਇੰਦਰ ਸਿੰਘ ਨੇ ਪੰਚਾਇਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਵਿਦਿਆਰਥੀ ਜੱਥੇਬੰਦੀਆਂ ਨੂੰ ਘਰ-ਘਰ ਸੰਪਰਕ ਕਰਕੇ ਇਹ ਜਾਣਕਾਰੀ ਦੇਣ ਦੀ ਲੋੜ ਤੇ ਜੋਰ ਦਿੱਤਾ। ਇਹ ਸੰਸਥਾਵਾਂ ਯਕੀਨੀ ਬਣਾਉਣ ਕਿ ਸਿੱਖ ਸੰਗਤ, ਸਹੀ ਪਛਾਣ ਦਰਜ ਕਰਵਾਉਣ ਤੋਂ ਰਹਿ ਨਾ ਜਾਵੇ। ਉਨਾ ਪੰਜਾਬੀ ਸੂਬਾ ਬਣਨ ਸਮੇਂ ਦੇ ਹਵਾਲੇ ਨਾਲ ਕਿਹਾ ਕਿ ਉਸ ਵੇਲੇ ਪੰਜਾਬੀ ਬੋਲਣ ਵਾਲਿਆਂ ਨੇ ਅਕਿਰਤਘਣ ਬਣਦਿਆਂ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਈ ਸੀ। ਜਿਸ ਨਾਲ ਪੰਜਾਬ ਦਾ ਨੁਕਸਾਨ ਹੋਇਆ ਅਤੇ ਕਈ ਪੰਜਾਬੀ ਬੋਲਦੇ ਇਲਾਕੇ ਹਰਿਆਣਾ, ਹਿਮਾਚਲ ਦਾ ਹਿਸਾ ਬਣਾ ਦਿੱਤੇ ਗਏ। ਸ ਰਵੀਇੰਦਰ ਸਿੰਘ ਨੇ ਬੜੇ ਅਫਸੋਸ ਨਾਲ ਕਿਹਾ ਕਿ ਸਿੱਖ ਪੰਥ ਦੀ ਸੇਵਾ ਕਰਨ ਦੀ ਥਾਂ ਕੁਝ ਸਤਾ ਦੀ ਭੁੱਖੀ ਅਖੌਤੀ ਸਿੱਖ ਲੀਡਰਸ਼ਿਪ ਨਵੇਂ ਰਾਜਸੀ ਟਿਕਾਣੇ ਲੱਭ ਰਹੀ ਹੈ। ਪੰਜਾਬ ਦੇ ਲੋਕਾਂ ਅਤੇ ਸਿੱਖ ਪੰਥ ਨੂੰ ਰਾਜਸੀ, ਧਾਰਮਿਕ, ਸਮਾਜਿਕ ਹਲਾਤ ਤੋਂ ਜਾਣੂੰ ਹੋਣਾ ਚਾਹੀਦਾ ਹੈ। ਸਿੱਖ ਇਤਿਹਾਸ ਦਸਦਾ ਹੈ ਕਿ ਅਸਲ ਲੀਡਰਸ਼ਿਪ ਸਵਾਰਥ ਤੇ ਨਹੀ ਟਿੱਕਦੀ। ਜੇ ਸਿਧਾਂਤ ਪ੍ਰਤੀ ਗੰਭੀਰਤਾ ਨਾ ਵਿਖਾਈ ਗਈ ਤਾਂ ਨਵੀਂ ਪੀੜੀ ਮਾਫ ਕਦੇ ਨਹੀ ਕਰੇਗੀ ।
ਸ ਰਵੀਇੰਦਰ ਸਿੰਘ ਨੇ ਸ਼੍ਰੋਮਣੀ ਅਕਾਲੀਦਲ ਪੁਨਰ-ਸੁਰਜੀਤ ਦੇ ਸਮੂਹ ਅਹੁਦੇਦਾਰਾਂ, ਪਾਰਟੀ ਵਰਕਰਾਂ ਅਤੇ ਦੋ ਦਸੰਬਰ 2024 ਨੂੰ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਵੱਲੋਂ ਜਾਰੀ ਹੁਕਮਨਾਮੇ ਨੂੰ ਮੰਨਣ ਵਾਲੀਆਂ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣਾ ਫਰਜ ਸਮਝਦੈ ਹੋਏ, ਮਰਦਮਸ਼ੁਮਾਰੀ ਸਬੰਧੀ ਹਰ ਘਰ ਤੱਕ ਪਹੁੰਚ ਕਰਨ ਅਤੇ ਉਪਰੋਕਤ ਸੁਨੇਹਾ ਪਹੁੰਚਾਉਣ। 

Have something to say? Post your comment

 
 
 
 

ਪੰਜਾਬ

ਆਪ’ ਦੀ ਟਰੇਡ ਵਿੰਗ ਵਲੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਵਾਧੇ ਵਿਰੁਧ ਘੰਟਾ ਘਰ ਵਿਖੇ ਰੋਸ਼ ਪ੍ਰਦਰਸ਼ਨ

ਪੰਜਾਬ ਵੱਲੋਂ ਅਪ੍ਰੈਲ ਮਹੀਨੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ 2987.38 ਕਰੋੜ ਰੁਪਏ ਦੀ ਕੁੱਲ ਜੀ.ਐਸ.ਟੀ. ਪ੍ਰਾਪਤੀ ਦਰਜ: ਹਰਪਾਲ ਸਿੰਘ ਚੀਮਾ

ਲੜਕੀਆਂ ਦੀ 12ਵੀਂ ਰਾਜ ਗੱਤਕਾ ਚੈਂਪੀਅਨਸ਼ਿਪ ਦੀ ਕੋਟਕਪੂਰਾ ਵਿਖੇ ਹੋਈ ਰਸਮੀ ਸ਼ੁਰੂਆਤ : ਡਾ. ਢਿੱਲੋਂ

ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਵਿਧਾਨ ਸਭਾ ਲਈ ਕੀਤਾ ਦਾਵੇਦਾਰੀ ਦਾ ਐਲਾਨ

ਭਾਈ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਹਿੰਦੂ–ਸਿੱਖ ਏਕਤਾ ਨੂੰ ਤੋੜਣ ਵਾਲੀ ਕਾਂਗਰਸ ਦੇ ਪੁੱਤਲੇ ਫੂਕੇ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ. ਹਰੀ ਸਿੰਘ ਨਲਵਾ ਉੱਤੇ ਫ਼ਿਲਮ ਬਣਾਉਣ ਦੀ ਪੇਸ਼ਕਸ਼ ਰੱਦ

ਪੰਜਾਬ ਦੀ ਵਰਤਮਾਨ " ਦਿਸ਼ਾ ਤੇ ਦਸ਼ਾ ਵਿਸ਼ੇ ਉਪਰ ਕਰਵਾਇਆ ਗਿਆ ਵਿਸੇਸ਼ ਸੈਮੀਨਾਰ

ਪੀ ਏ ਯੂ ਦੀਆਂ ਕਣਕ ਦੀਆਂ ਕਿਸਮਾਂ ਬਾਰੇ ਕੌਫੀ ਟੇਬਲ ਕਿਤਾਬ ਵਿਸ਼ੇਸ਼ ਸਮਾਰੋਹ ਦੌਰਾਨ ਜਾਰੀ ਕੀਤੀ ਗਈ

ਪੰਜਾਬ ਪੁਲਿਸ ਨੇ ਸ਼ੰਭੂ ਰੇਲਵੇ ਟਰੈਕ ਧਮਾਕੇ ਦੇ ਮਾਮਲੇ ਨੂੰ ਸੁਲਝਾਇਆ, ਮੁੱਖ ਸਾਜ਼ਿਸ਼ਕਰਤਾ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ

ਸੰਦੀਪ ਪਾਠਕ ਵਿਰੁੱਧ ਪੰਜਾਬ ਵਿੱਚ ਦਰਜ ਦੋ ਐਫਆਈਆਰਜ਼ ਦਰਜ