BREAKING NEWS
ਬਾਬਾ ਸਾਹਿਬ ਅੰਬੇਡਕਰ ਦਾ ਨਿਆਂ ਅਤੇ ਬਰਾਬਰੀ ਦਾ ਦ੍ਰਿਸ਼ਟੀਕੋਣ ਅੱਜ ਭਾਰਤ ਦੀਆਂ ਸੰਸਥਾਵਾਂ ਦਾ ਮਾਰਗਦਰਸ਼ਨ ਕਰੇ: ਹਰਪਾਲ ਸਿੰਘ ਚੀਮਾ  ਯਾਤਰੀਆਂ ਦੀ ਸਹੂਲਤ ਲਈ ਸੂਬੇ ਭਰ ਵਿੱਚ 95 ਡੀਲਕਸ ਏਅਰ-ਕੰਡੀਸ਼ਨਡ ਬੱਸਾਂ ਦੀ ਤੈਨਾਤੀਨਵੇਂ ਬਿੱਲ ਨਾਲ ਜੇਲ੍ਹਾਂ ਸਿਰਫ ਸਜ਼ਾ ਨਹੀਂ, ਸੁਧਾਰ ਅਤੇ ਇੱਜ਼ਤ ਦੇ ਕੇਂਦਰ ਬਣਨਗੀਆਂ: ਡਾ. ਰਵਜੋਤ ਸਿੰਘਆਵਾਰਾ ਕੁੱਤਿਆਂ ਦੇ ਖਤਰੇ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ- ਮੰਤਰੀ ਸੰਜੀਵ ਅਰੋੜਾ ਨੇ ਨਗਰ ਨਿਗਮ ਕਮਿਸ਼ਨਰਾਂ ਨੂੰ ਦਿੱਤੇ ਨਿਰਦੇਸ਼ਵਿਧਾਨ ਸਭਾ ਦੇ ਇਤਿਹਾਸਕ ਇਜਲਾਸ ਦੌਰਾਨ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਸੋਧ ਅਤੇ ਵਾਧੇ ਸਬੰਧੀ ਮਤਾ ਸਰਬਸੰਮਤੀ ਨਾਲ ਹੋਇਆ ਪਾਸਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿਲ, 2026 ਸਰਬਸੰਮਤੀ ਨਾਲ ਪਾਸ

ਪੰਜਾਬ

ਪੰਜਾਬ ਦੀ ਵਰਤਮਾਨ " ਦਿਸ਼ਾ ਤੇ ਦਸ਼ਾ ਵਿਸ਼ੇ ਉਪਰ ਕਰਵਾਇਆ ਗਿਆ ਵਿਸੇਸ਼ ਸੈਮੀਨਾਰ

ਕੌਮੀ ਮਾਰਗ ਬਿਊਰੋ/ਖਾਲਸਾ | May 02, 2026 09:14 PM


ਲੁਧੀਆਣਾ-ਪਿੰਡ ਬਚਾਉ ਪੰਜਾਬ ਬਚਾਉ ਮਿਸ਼ਨ ਵੱਲੋ ਅੱਜ ਪੰਜਾਬੀ ਭਵਨ ਲੁਧਿਆਣਾ ਦੇ ਮੁਂਖ ਹਾਲ ਵਿੱਚ ਪੰਜਾਬ ਦੀ ਵਰਤਮਾਨ
ਦਿਸ਼ਾ ਤੇ ਦਸ਼ਾ ਸਬੰਧੀ ਇੱਕ ਵਿਸੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ ! ਜਿਸ ਅੰਦਰ ਪ੍ਰਮੁੱਖ ਵਿਦਵਾਨ ਸ਼ਖਸੀਅਤਾਂ ਸਮੇਤ ਪੰਜਾਬ ਤੇ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਪੰਜਾਬ ਹਤੈਸ਼ੀ ਲੋਕਾਂ ਨੇ ਬੜੇ ਉਤਸਾਹ ਨਾਲ ਭਾਗ ਲਿਆ! ਮਿਸ਼ਨ " ਪਿੰਡ ਬਚਾਉ ਤੇ ਪੰਜਾਬ ਬਚਾਉ" ਤੇ ਤਹਿਤ ਸਮੁੱਚੇ ਪੰਜਾਬ ਅੰਦਰ ਆਰੰਭੀ ਗਈ ਮੁਹਿੰਮ ਦੇ ਅੰਤਰਗਤ ਆਯੋਜਿਤ ਕੀਤੇ ਗਏ ਉਕਤ ਸੈਮੀਨਾਰ ਅੰਦਰ ਆਪਣੀ
ਪ੍ਰਭਾਵਸ਼ਾਲੀ ਸ਼ਬਦਾਂ ਦੀ ਸਾਂਝ ਕਰਦਿਆਂ ਹੋਇਆ ਗਿਆਨੀ ਕੇਵਲ ਸਿੰਘ ਸਾਬਕਾ ਜੱਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੇ ਕਿਹਾ ਕਿ ਅੱਜ ਪੰਜਾਬ ਰਾਜ ਕਈ ਤਰ੍ਹਾਂ ਦੀਆਂ ਵੱਡੀਆਂ ਸਿਆਸੀ, ਆਰਥਿਕ ਮੁਸ਼ਕੀਲਾਂ ਨਾਲ ਜਿੱਥੇ ਜੂਝ ਰਿਹਾ ਹੈ, ਉੱਥੇ ਨਾਲ ਹੀ ਪੰਜਾਬ ਦੇ ਨੌਜਵਾਨਾਂ ਅੰਦਰ ਵੱਧ ਰਿਹਾ ਨਸਿਆਂ ਤੇ ਬੇਰੁਜਗਾਰੀ ਦਾ ਰੁਝਾਨ ਪੰਜਾਬ ਨੂੰ ਵੱਡੀ ਤਬਾਹੀ ਦੇ ਕੰਢੇ ਵੱਲ ਲਿਜਾ ਰਿਹਾ ਹੈ! ਜੋ ਕਿ ਸਮੁੱਚੇ ਪੰਜਾਬ ਲਈ ਇੱਕ ਵੱਡੀ ਤਰਾਸਦੀ ਹੈ!ਸੋ ਇਸ ਵੱਡੀ ਤਰਾਸਦੀ ਵਿੱਚੋ ਨਿਕਲਣ ਲਈ ਸਮੂਹ ਪੰਜਾਬ ਹਤੈਸ਼ੀਆਂ ਨੂੰ ਇੱਕਜੁੱਟ ਹੋ ਕੇ ਇੱਕ ਵਿਆਪਕ ਠੋਸ ਨੀਤੀ ਬਣਾਉਣੀ ਪਵੇਗੀ ਤਾਂ ਹੀ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ! ਇਸ ਦੌਰਾਨ ਸੈਮੀਨਰ ਅੰਦਰ ਪੁੱਜੇ ਪੰਜਾਬੀ ਚਿੰਤਕ ਤੇ ਸੀਨੀਅਰ ਪੱਤਰਕਾਰ ਸ. ਹਮੀਰ ਸਿੰਘ, ਪ੍ਰਮੁੱਖ ਸਿਆਸੀ ਚਿੰਤਕ ਡਾ. ਪਿਆਰੇ ਲਾਲ ਗਰਗ ਤੇ ਡਾ.ਖੁਸ਼ਹਾਲ ਸਿੰਘ ਚਂਡੀਗੜ੍ਹ ਤੇ ਪ੍ਰੋ ਜਗਮੋਹਨ ਸਿੰਘ ਨੇ ਆਪਣੀਆਂ ਜ਼ਜ਼ਬਾਤੀ ਤਕਰੀਰਾਂ ਵਿੱਚ ਪੰਜਾਬੀਆਂ ਦਾ ਧਿਆਨ ਉਪਰੋਕਤ ਮੁੱਦਿਆਂ ਪ੍ਰਤੀ ਕੇਂਦਰਿਤ ਕਰਦਿਆਂ ਹੋਇਆ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੀ ਲਾਹਪ੍ਰਵਾਹੀ, ਸਿਆਸੀ ਤੇ ਧਾਰਮਿਕ ਆਗੂਆਂ ਦੀਆਂ ਨਿੱਜੀ ਖੁਦਗਰਜੀਆਂ, ਪੰਜਾਬ ਦੀ ਸਿਆਸਤ ਨਾਲ ਹੋ ਰਿਹਾ ਖਿਲਵਾੜ ਇੱਕ ਗੰਭੀਰ ਮਸਲਾ ਬਣ ਚੁੱਕਾ ਹੈ! ਜਿਸਦੇ ਸਦਕਾ ਅੱਜ ਪੰਜਾਬ ਵਾਸੀਆਂ ਨੂੰ ਹਰ ਫਰੰਟ ਤੇ ਦਿਸ਼ਾਹੀਣ ਹੋ ਕੇ ਸੰਤਾਪ ਭੋਗਣਾ ਪੈ ਰਿਹਾ ਹੈ!ਉਨ੍ਹਾਂ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਕਿ ਦੂਜੇ ਪਾਸੇ ਪੰਜਾਬ ਅੰਦਰ ਜਿਸ ਢੰਗ ਨਾਲ ਵੱਡੇ ਘਰਾਣਿਆ ਵੱਲੋ ਸਾਡੀਆਂ ਜਰਖੇਜ਼ ਜਮੀਨਾਂ ਨੂੰ ਵੱਡੇ ਪੱਧਰ ਤੇ ਖ੍ਰੀਦਣ ਤੇ ਨਜਾਇਜ਼ ਕਬਜੇ ਕਰਨ ਦਾ ਰੁਝਾਨ ਚੱਲ ਰਿਹਾ ਹੈ!ਉਹ ਵੀ ਸਿੱਧੇ ਰੂਪ ਵਿੱਚ ਇੱਕ ਕੁਦਰਤੀ ਸਮਤੋਲ ਵਾਲੀਆਂ ਜਮੀਨਾਂ ਨੂੰ ਬਰਬਾਦ ਕਰਨ ਵਾਲਾ ਵੱਡਾ ਮਸਲਾ ਹੈ! ਜਿਸ ਤੋ ਸਮੁੱਚੇ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ! ਸੈਮੀਨਾਰ ਦੌਰਾਨ ਸ.ਕਰਨੈਲ ਸਿੰਘ ਜਖੇਪਾਲ ਪ੍ਰਮੁੱਖ ਆਗੂ "ਪਿੰਡ ਬਚਾਉ, ਪੰਜਾਬ ਬਚਾਉ" ਲਹਿਰ , ਅਮਰਜੀਤ ਸਿੰਘ, ਕਾਮਰੇਡ ਤਰਸੇਮ ਯੋਧਾਂ, ਹਰਿੰਦਰ ਮਾਨਸਾਹੀਆਂ, ਡਾ ਗਿਆਨ ਸਿੰਘ, ਪ੍ਰੀਤਮ ਸਿੰਘ ਦਰਸ਼ਨ ਸਿੰਘ, ਜਸਕੀਰਤ ਸਿੰਘ ਆਗੂ ਬੁੱਢਾ ਨਾਲਾ ਬਚਾਉ ਐਕਸ਼ਨ ਕਮੇਟੀ ਤੇ ਵਾਤਾਵਰਣ ਪ੍ਰੇਮੀ, ਜਨਾਬ ਅਬਦੁੱਲ ਸ਼ਕੂਰ ਆਗੂ ਜਮਾਤ-ਏ-ਇਸਲਾਮੀਆਂ, ਬਾਪੂ ਬਲਕੌਰ ਸਿੰਘ ਸਮੇਤ ਕਈ ਪ੍ਰਮੁੱਖ ਚਿੰਤਕਾਂ ਨੇ ਆਪਣੇ ਖੋਜ ਭਰਪੂਰ ਵਿਚਾਰਾਂ ਦੀ ਸਾਂਝ ਪਾਈ ਅਤੇ ਉਪਰੋਕਤ ਮੁੱਦਿਆ ਦੇ ਹੱਲ ਲਈ ਸਮੂਹ ਪੰਜਾਬੀਆਂ ਨੂੰ ਇੱਕ ਸਾਂਝੀ ਲੋਕ ਰਾਏ ਬਣਾਉਣ ਦਾ ਸੱਦਾ ਦਿੱਤਾ! ਵਿਚਾਰ ਚਰਚਾ ਦੀ ਸਮਾਪਤੀ ਮੌਕੇ ਸ.ਕਰਨੈਲ ਸਿੰਘ ਜਖੇਪਾਲ ਨੇ ਸਮੂਹ ਬੁਲਾਰਿਆਂ, ਸ਼ਖਸੀਅਤਾਂ ਦਾ ਧੰਨਵਾਦ ਪ੍ਰਗਟ ਕੀਤਾ!ਇਸ ਮੌਕੇ ਸ. ਅੰਮ੍ਰਿਤਪਾਲ ਸਿੰਘ ਡਾਇਰੈਕਟਰ ਪੰਜਾਬ ਯੂਨਾਇਟਿਡ ਸਿੱਖਜ਼, ਸ. ਮੇਜਰ ਸਿੰਘ, ਪ੍ਰੀਤਮ ਸਿੰਘ, ਸ. ਗੁਰਦੀਪ ਸਿੰਘ ਪ੍ਰਧਾਨ, ਜਸਪਾਲ ਸਿੰਘ ਪਿੰਕੀ, ਚਰਨਜੀਤ ਸਿੰਘ ਪੱਖੋਵਾਲ ਸੰਤ ਸਿੰਘ ਅਹਿਮਦਗੜ੍ਹ, ਪ੍ਰੋ ਬਲਵਿੰਦਰਪਾਲ ਸਿੰਘ, ਮਨਪ੍ਰੀਤ ਕੌਰ ਵਿਸੇਸ਼ ਤੌਰ ਤੇ ਹਾਜ਼ਰ ਸਨ!

Have something to say? Post your comment

 
 
 
 

ਪੰਜਾਬ

ਆਪ’ ਦੀ ਟਰੇਡ ਵਿੰਗ ਵਲੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਵਾਧੇ ਵਿਰੁਧ ਘੰਟਾ ਘਰ ਵਿਖੇ ਰੋਸ਼ ਪ੍ਰਦਰਸ਼ਨ

ਪੰਜਾਬ ਵੱਲੋਂ ਅਪ੍ਰੈਲ ਮਹੀਨੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ 2987.38 ਕਰੋੜ ਰੁਪਏ ਦੀ ਕੁੱਲ ਜੀ.ਐਸ.ਟੀ. ਪ੍ਰਾਪਤੀ ਦਰਜ: ਹਰਪਾਲ ਸਿੰਘ ਚੀਮਾ

ਲੜਕੀਆਂ ਦੀ 12ਵੀਂ ਰਾਜ ਗੱਤਕਾ ਚੈਂਪੀਅਨਸ਼ਿਪ ਦੀ ਕੋਟਕਪੂਰਾ ਵਿਖੇ ਹੋਈ ਰਸਮੀ ਸ਼ੁਰੂਆਤ : ਡਾ. ਢਿੱਲੋਂ

ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਵਿਧਾਨ ਸਭਾ ਲਈ ਕੀਤਾ ਦਾਵੇਦਾਰੀ ਦਾ ਐਲਾਨ

ਭਾਈ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਹਿੰਦੂ–ਸਿੱਖ ਏਕਤਾ ਨੂੰ ਤੋੜਣ ਵਾਲੀ ਕਾਂਗਰਸ ਦੇ ਪੁੱਤਲੇ ਫੂਕੇ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ. ਹਰੀ ਸਿੰਘ ਨਲਵਾ ਉੱਤੇ ਫ਼ਿਲਮ ਬਣਾਉਣ ਦੀ ਪੇਸ਼ਕਸ਼ ਰੱਦ

ਪੀ ਏ ਯੂ ਦੀਆਂ ਕਣਕ ਦੀਆਂ ਕਿਸਮਾਂ ਬਾਰੇ ਕੌਫੀ ਟੇਬਲ ਕਿਤਾਬ ਵਿਸ਼ੇਸ਼ ਸਮਾਰੋਹ ਦੌਰਾਨ ਜਾਰੀ ਕੀਤੀ ਗਈ

ਪੰਜਾਬ ਪੁਲਿਸ ਨੇ ਸ਼ੰਭੂ ਰੇਲਵੇ ਟਰੈਕ ਧਮਾਕੇ ਦੇ ਮਾਮਲੇ ਨੂੰ ਸੁਲਝਾਇਆ, ਮੁੱਖ ਸਾਜ਼ਿਸ਼ਕਰਤਾ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ

ਸੰਦੀਪ ਪਾਠਕ ਵਿਰੁੱਧ ਪੰਜਾਬ ਵਿੱਚ ਦਰਜ ਦੋ ਐਫਆਈਆਰਜ਼ ਦਰਜ

ਪੰਜਾਬੀਆਂ ਨੂੰ ਮਰਦਮਸ਼ੁਮਾਰੀ ਚ ਮਾਤ ਭਾਸ਼ਾ ਪੰਜਾਬੀ ਲਿਖਵਾਉਣ ਦੀ ਕੀਤੀ ਅਪੀਲ ਰਵੀਇੰਦਰ ਸਿੰਘ ਨੇ