ਅੰਮ੍ਰਿਤਸਰ-ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਬੀਤੇ ਦਿਨ ਸਾਬਕਾ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਖ਼ਿਲਾਫ਼ ਦਿੱਤੇ ਗਏ ਬੇਬੁਨਿਆਦ, ਭੜਕਾਊ ਅਤੇ ਗੈਰ-ਜ਼ਿੰਮੇਵਾਰ ਬਿਆਨਾਂ ਦੇ ਵਿਰੋਧ ਵਿੱਚ ਅੱਜ ਸਾਰੇ ਪੰਜਾਬ ਵਿੱਚ ਤਿੱਖਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪਾਰਟੀ ਦੇ ਜਿਲ੍ਹਾ ਅੰਮ੍ਰਿਤਸਰ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸੁੱਖੀ ਰੰਧਾਵਾ ਅਤੇ ਕਾਂਗਰਸ ਪਾਰਟੀ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਉਸਦੀ ਮੋਢਿਆਂ ਤੇ ਅਰਥੀ ਲਿਆਕੇ ਅੰਮ੍ਰਿਤਸਰ ਕਚਿਹਰੀ ਚੌਂਕ ਵਿੱਚ ਪੁੱਤਲਾ ਫੂਕ ਕੇ ਕਾਂਗਰਸ ਦਾ ਸਿਆਪਾ ਕਰਦੇ ਹੋਏ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ। ਇਸ ਮੌਕੇ ਤੇ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਤੋਂ ਪੰਜਾਬ ਦੇ ਅਮਨ ਅਤੇ ਭਾਈਚਾਰੇ ਨੂੰ ਖ਼ਰਾਬ ਕਰਨ ਵਾਲੀ ਸਿਆਸਤ ਕਰਦੀ ਆਈ ਹੈ। 1984 ਦੇ ਦਿੱਲੀ ਕਤਲੇਆਮ ਤੋਂ ਲੈ ਕੇ ਪੰਜਾਬ ਵਿੱਚ ਹੋਏ ਝੂਠੇ ਮੁਕਾਬਲਿਆਂ ਤੱਕ, ਕਾਂਗਰਸ ਦਾ ਇਤਿਹਾਸ ਜ਼ੁਲਮਾਂ ਨਾਲ ਭਰਿਆ ਪਿਆ ਹੈ ਅਤੇ ਹੁਣ ਫਿਰ ਝੂਠੇ ਇਲਜ਼ਾਮ ਲਗਾਕੇ ਸਿੱਖ ਨੌਜਵਾਨੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਇਸ ਵੇਲੇ ਡਿਬਰੂਗੜ੍ਹ ਜੇਲ੍ਹ ਵਿੱਚ ਸਖ਼ਤ ਨਿਗਰਾਨੀ ਹੇਠ ਨਜ਼ਰਬੰਦ ਹਨ, ਅਜਿਹੇ ਹਾਲਾਤਾਂ ਵਿੱਚ ਉਹਨਾਂ ਨੂੰ ਕਿਸੇ ਵੀ ਘਟਨਾ ਨਾਲ ਜੋੜਨਾਂ ਸਿਰਫ਼ ਝੂਠੀ ਕਹਾਣੀ ਘੜਨ ਦੇ ਬਰਾਬਰ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸੁੱਖੀ ਰੰਧਾਵਾ ਕੋਲ ਕੋਈ ਸਬੂਤ ਹੈ ਤਾਂ ਸਾਹਮਣੇਂ ਲੈਕੇ ਆਵੇ। ਇਸ ਮੌਕੇ ਆਗੂਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਸਦਾ ਲਈ ਪੰਜਾਬ ਦੀ ਸਾਂਝੀਵਾਲਤਾ, ਹਿੰਦੂ–ਸਿੱਖ ਏਕਤਾ ਅਤੇ ਭਾਈਚਾਰੇ ਦੇ ਹੱਕ ਵਿੱਚ ਖੜਾ ਹੈ। ਕਾਂਗਰਸ ਅਜਿਹੇ ਬੇਤੁਕੇ ਬਿਆਨ ਦੇਕੇ ਲੋਕਾਂ ਵਿੱਚ ਡਰ ਦਾ ਮਹੌਲ ਪੈਦਾ ਕਰਨਾਂ ਚਹੁੰਦੀ ਹੈ। ਅੱਜ ਦਾ ਇਹ ਪ੍ਰਦਰਸ਼ਨ ਸਿਰਫ਼ ਇੱਕ ਵਿਰੋਧ ਨਹੀਂ, ਸਗੋਂ ਝੂਠ ਅਤੇ ਧੱਕੇਸ਼ਾਹੀ ਦੇ ਖ਼ਿਲਾਫ਼ ਲੋਕਾਂ ਦੀ ਉੱਭਰਦੀ ਆਵਾਜ਼ ਦਾ ਪ੍ਰਤੀਕ ਹੈ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਲਾ ਅੰਮ੍ਰਿਤਸਰ ਤੋਂ ਮੁੱਖ ਆਗੂਆਂ ਅਤੇ ਵਰਕਰਾਂ ਵਿੱਚ ਭਾਈ ਅਮਨਦੀਪ ਸਿੰਘ ਡੱਡੂਆਣਾਂ ( ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ), ਭਾਈ ਜਸਕਰਨ ਸਿੰਘ ਰਿਆੜ ( ਪ੍ਰਧਾਨ ਅੰਮ੍ਰਿਤਸਰ ਦਿਹਾਤੀ ), ਭਾਈ ਸਰਬਜੀਤ ਸਿੰਘ ਖ਼ਾਨਪੁਰ ( ਹਲਕਾ ਇੰਚਾਰਜ ਬਾਬਾ ਬਕਾਲਾ ), ਭਾਈ ਦਲਜੀਤ ਸਿੰਘ ਮਿਆਦੀਆਂ ( ਹਲਕਾ ਇੰਚਾਰਜ ਰਾਜਾਸਾਂਸੀ ), ਭਾਈ ਪ੍ਰਗਟ ਸਿੰਘ ਮੀਆਂਵਿੰਡ ( ਮੁੱਖ ਦਫ਼ਤਰ ਸਕੱਤਰ ), ਭਾਈ ਜਤਿੰਦਰ ਸਿੰਘ ਮਹਿਤਾ ( ਸਹਾਇਕ ਦਫ਼ਤਰ ਸਕੱਤਰ ), ਭਾਈ ਭੁਪਿੰਦਰ ਸਿੰਘ ਗੱਦਲੀ ( ਭਰਾਤਾ ਸ਼ਹੀਦ ਭਾਈ ਜਿੰਦਾ ਤੇ ਸੁੱਖਾ ), ਭਾਈ ਸ਼ਮਸ਼ੇਰ ਸਿੰਘ ਪੱਧਰੀ ( ਮੀਡੀਆ ਇੰਚਾਰਜ ਪੰਜਾਬ ), ਬਾਬਾ ਬਿਬੇਕ ਸਿੰਘ, ਭਾਈ ਦਯਾ ਸਿੰਘ, ਭਾਈ ਨਾਥਵਿੰਦਰ ਸਿੰਘ ਮਜੀਠਾ, ਬਲਜਿੰਦਰ ਸਿੰਘ ਬਾਜਵਾ, ਭਾਈ ਰਸ਼ਪਾਲ ਸਿੰਘ ਛੇਹਰਟਾ, ਸੁਰਿੰਦਰਪਾਲ ਸਿੰਘ ਤਾਲਿਬਪੁਰਾ, ਚਰਨਜੀਤ ਸਿੰਘ ਗਾਲਿਬ, ਸੁਖਬੀਰ ਸਿੰਘ ਚੀਮਾਂ, ਮਹਿੰਦਰਪਾਲ ਸਿੰਘ ਤੁੰਗ, ਅਮਰੀਕ ਸਿੰਘ ਬਿੱਟਾ, ਗੁਰਪ੍ਰੀਤ ਸਿੰਘ ਕੰਮੋਕੇ, ਬਲਜੀਤ ਸਿੰਘ ਚਾਟੀਵਿੰਡ, ਜੁਗਰਾਜ ਸਿੰਘ ਨਰਾਇਣਗੜ੍ਹ, ਬਿੱਲਾ ਜੱਲੂਪੁਰ, ਵਿਕਰਮਜੀਤ ਸਿੰਘ ਗਹਿਰੀ ਮੰਡੀ, ਵਿਕਰਮਜੀਤ ਸਿੰਘ ਨਰਾਇਣਗੜ੍ਹ, ਜਥੇਦਾਰ ਹਰਪ੍ਰੀਤ ਸਿੰਘ, ਡਾਕਟਰ ਅਤੁੱਲ ਕੁਮਾਰ, ਬਾਬਾ ਕੁਲਵਿੰਦਰ ਸਿੰਘ ਅਤੇ ਡਾਕਟਰ ਸੁਖਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜਰ ਸਨ।