ਨੈਸ਼ਨਲ

ਪੰਥਕ ਸੰਸਥਾਵਾਂ ਦੀ ਖੁਦਮੁਖਤਿਆਰੀ 'ਤੇ ਹਮਲਾ ਕਰਣ ਵਾਲੇ ਸਤਿਕਾਰ (ਸੋਧ) ਐਕਟ, 2026 ਨੂੰ ਜੱਥੇਦਾਰ ਵਲੋਂ ਰੱਦ ਕਰਣਾ ਸ਼ਲਾਘਾਯੋਗ-ਵੀਰਜੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 04, 2026 07:02 PM

ਨਵੀਂ ਦਿੱਲੀ - 3 ਮਈ ਨੂੰ ਅੰਮ੍ਰਿਤਸਰ ਦੇ ਭਾਈ ਗੁਰਦਾਸ ਹਾਲ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਹੋਈ ਪੰਥਕ ਇਕੱਤਰਤਾ ਨੇ ਸਰਬਸੰਮਤੀ ਨਾਲ ਪੰਜਾਬ ਸਰਕਾਰ ਦੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਕਿਉਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਐਸਜੀਪੀਸੀ, ਕਾਨੂੰਨੀ ਮਾਹਿਰਾ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਨਾਲ ਸਮੂਹ ਸਿੱਖ ਪੰਥ ਦੀ ਸਹਿਮਤੀ ਤੋਂ ਬਿਨਾਂ ਇਹ ਕਾਨੂੰਨ ਬਣਾਇਆ ਗਿਆ ਹੈ ਅਤੇ ਇਸ ਕਾਨੂੰਨ ਰਾਹੀਂ ਸਿੱਖਾਂ ਦੇ ਅੰਦਰੂਨੀ ਧਾਰਮਿਕ ਮਾਮਲਿਆਂ ਵਿੱਚ ਸਰਕਾਰ ਦੀ ਸਿੱਧੀ ਦਖ਼ਲਅੰਦਾਜ਼ੀ ਮੰਨੀ ਜਾ ਰਹੀ ਹੈ। ਇੰਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰ ਜੀ ਨੇ ਕਿਹਾ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਪੱਸ਼ਟ ਕੀਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ "ਜਾਗਤ ਜੋਤ" ਗੁਰੂ ਹਨ ਅਤੇ ਦੁਨਿਆਵੀ ਸਰਕਾਰਾਂ ਉਨ੍ਹਾਂ 'ਤੇ ਕੋਈ ਕਾਨੂੰਨ ਨਹੀਂ ਥੋਪ ਸਕਦੀਆਂ। ਉਨ੍ਹਾਂ ਅਨੁਸਾਰ, ਬੇਅਦਬੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨ ਬਣਨਾ ਚਾਹੀਦਾ ਹੈ, ਪਰ ਗੁਰੂ ਸਾਹਿਬ ਦੇ ਸਰੂਪਾਂ ਦੀ ਸੇਵਾ-ਸੰਭਾਲ ਅਤੇ ਛਪਾਈ ਵਰਗੇ ਮਾਮਲੇ ਪੰਥ ਦੇ ਆਪਣੇ ਹਨ। ਕਾਨੂੰਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਰੇ ਸਰੂਪਾਂ ਦਾ ਡਿਜੀਟਲ ਰਜਿਸਟਰ ਰੱਖਣ ਅਤੇ ਹੋਰ ਕਈ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਸੀ, ਜਿਸ ਨੂੰ ਪੰਥਕ ਸੰਸਥਾਵਾਂ ਦੀ ਖੁਦਮੁਖਤਿਆਰੀ 'ਤੇ ਹਮਲਾ ਮੰਨਿਆ ਜਾ ਰਿਹਾ ਹੈ। ਅੰਤ ਵਿਚ ਉਨ੍ਹਾਂ ਕਿਹਾ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹਾਜਿਰ ਸਿੱਖ ਚਿੰਤਕਾਂ ਵਲੋਂ ਇਸ ਕਾਨੂੰਨ ਵਿਰੁੱਧ ਲਏ ਗਏ ਫੈਸਲੇ ਨਾਲ ਅਸੀਂ ਸਹਿਮਤੀ ਪ੍ਰਗਟ ਕਰਦੇ ਹੋਏ ਸਮੂਹ ਪੰਥ ਨੂੰ ਇਸ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕਰਦੇ ਹਾਂ ।

Have something to say? Post your comment

 
 
 
 

ਨੈਸ਼ਨਲ

ਦਿੱਲੀ ਹਾਈ ਕੋਰਟ ਨੇ ਸਕੂਲਾਂ ਦੇ ਸਟਾਫ ਦੇ ਬਕਾਏ ਦੇ ਮਾਮਲੇ ਦੇ ਹੱਲ ਵਾਸਤੇ ਦੋ ਮਹੀਨੇ ਦਾ ਸਮਾਂ ਦਿੱਤਾ: ਕਾਲਕਾ, ਕਾਹਲੋਂ

ਭਾਈ ਭਰਪੂਰ ਸਿੰਘ ਸਮਾਣਾ ਅਤੇ ਬੀਬੀ ਅਰਵੀਨ ਕੌਰ ਦੀ ਯਾਦ ਵਿੱਚ ਅਖੰਡ ਕੀਰਤਨ ਸਮਾਗਮ ਅਤੇ ਅੰਤਿਮ ਅਰਦਾਸ

ਮੌਂਟਰੀਆਲ ਵਿਖ਼ੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਣ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ

ਕੌਰਨਾਮਾ-3 ਕਿਤਾਬ 6 ਮਈ ਨੂੰ ਸ਼ਹੀਦ ਭਾਈ ਪੰਜਵੜ ਦੇ ਤੀਜੇ ਸ਼ਹੀਦੀ ਸਮਾਗਮ ਮੌਕੇ ਕੀਤੀ ਜਾਵੇਗੀ ਜਾਰੀ-ਭਾਈ ਦਲਜੀਤ ਸਿੰਘ ਖਾਲਸਾ

ਹਰੀ ਨਗਰ ਤੋਂ ਪ੍ਰਮੁੱਖ ਸਿੱਖ ਆਗੂਆਂ ਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਮੂਲੀਅਤ

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਵਿਖ਼ੇ ਲੜੀਵਾਰ ਗੁਰਬਾਣੀ ਪ੍ਰੋਗਰਾਮ

‘ਕੌਰਨਾਮਾ-3’ ਛਪਣ ’ਤੇ ਸ਼ੁਕਰਾਨੇ ਵਜੋਂ ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ ਵਿਖੇ ਕਰਵਾਈ ਗਈ ਅਰਦਾਸ

ਸ਼ਮਸ਼ੇਰ ਸਿੰਘ ਸੰਧੂ ਸਮਰਥਕਾਂ ਸਮੇਤ ਬਾਦਲ ਅਕਾਲੀ ਦਲ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਾਮਲ: ਹਰਮੀਤ ਸਿੰਘ ਕਾਲਕਾ

ਸਰਨਾ ਨੇ ਮਨਜਿੰਦਰ ਸਿਰਸਾ ਤੇ ਸਿੱਖ ਇਤਿਹਾਸ ਨੂੰ ਭਗਵਾ ਕਰਨ ਦੇ ਲਗਾਏ ਦੋਸ਼

ਦਿੱਲੀ ਗੁਰਦੁਆਰਾ ਕਮੇਟੀ ਵਲੋਂ ਵਿਦਿਆਰਥੀਆਂ ਲਈ ਕਰੀਅਰ ਗਾਈਡੈਂਸ ਮੇਲਾ ਆਯੋਜਿਤ