ਨੈਸ਼ਨਲ

ਭਾਈ ਭਰਪੂਰ ਸਿੰਘ ਸਮਾਣਾ ਅਤੇ ਬੀਬੀ ਅਰਵੀਨ ਕੌਰ ਦੀ ਯਾਦ ਵਿੱਚ ਅਖੰਡ ਕੀਰਤਨ ਸਮਾਗਮ ਅਤੇ ਅੰਤਿਮ ਅਰਦਾਸ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 04, 2026 07:07 PM

ਨਵੀਂ ਦਿੱਲੀ - ਅਖੰਡ ਕੀਰਤਨੀ ਜੱਥੇ ਦੇ ਸਿੰਘ ਭਾਈ ਭਰਪੂਰ ਸਿੰਘ ਸਮਾਣਾ ਅਤੇ ਗੁਰਪੁਰਵਾਸੀ ਭਾਈ ਸਾਹਿਬ ਭਾਈ ਸੂਰਤ ਸਿੰਘ ਪੂਰਨ ਜੀ ਤੇ ਬੀਬੀ ਭੁਪਿੰਦਰ ਕੌਰ ਜੀ ਦੀ ਵੱਡੀ ਸਪੁੱਤਰੀ ਬੀਬੀ ਅਰਵੀਨ ਕੌਰ (ਡੋਲੀ ਭੈਣਜੀ) ਦੀ ਯਾਦ ਵਿੱਚ ਬੀਤੇ ਦਿਨ ਗੁਰਦੁਆਰਾ ਈਸ਼ਰਸਰ ਸਾਹਿਬ ਵਿਖ਼ੇ ਅਤੇ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੈਕਟਰ 80 ਮੋਹਾਲੀ ਵਿਖ਼ੇ ਅਖੰਡ ਕੀਰਤਨ ਸਮਾਗਮ ਅਤੇ ਅੰਤਿਮ ਅਰਦਾਸ ਉਨ੍ਹਾਂ ਦੇ ਪਰਿਵਾਰ ਅਤੇ ਸੰਗਤ ਦੁਆਰਾ ਸਤਿਕਾਰ ਸਹਿਤ ਕੀਤੀ ਗਈ । ਪਰਿਵਾਰਾਂ ਵਲੋਂ ਵਿਛੜੀ ਹੋਈ ਰੂਹਾਂ ਦੀ ਯਾਦ ਵਿਚ ਆਪਣੇ ਗ੍ਰਿਹ ਵਿਖ਼ੇ ਅਖੰਡ ਪਾਠ ਸਾਹਿਬ ਜੀ ਦੇ ਪਾਠ ਰੱਖਕੇ ਭੋਗ ਪਾਏ ਗਏ ਸਨ । ਇਥੇ ਦਸਣਯੋਗ ਹੈ ਕਿ ਅਖੰਡ ਕੀਰਤਨੀ ਜੱਥੇ ਦੇ ਸਿੰਘ ਭਾਈ ਭਰਪੂਰ ਸਿੰਘ ਜੀ ਸਮਾਣਾ ਇੱਕ ਉੱਘੇ ਸਿੱਖ ਪ੍ਰਚਾਰਕ ਅਤੇ ਕਥਾਵਾਚਕ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦੀ ਮਿੱਠੀ ਆਵਾਜ਼ ਅਤੇ ਗੁਰਬਾਣੀ ਦੀ ਡੂੰਘੀ ਵਿਆਖਿਆ ਕਾਰਨ ਉਹ ਸੰਗਤਾਂ ਵਿੱਚ ਬਹੁਤ ਸਤਿਕਾਰੇ ਜਾਂਦੇ ਸਨ। ਭਾਈ ਸਾਹਿਬ ਦੇ ਅਕਾਲ ਚਲਾਣੇ ਨਾਲ ਸਿੱਖ ਪ੍ਰਚਾਰਕ ਜਗਤ ਵਿੱਚ ਇੱਕ ਅਜਿਹਾ ਖਲਾਅ ਪੈਦਾ ਹੋਇਆ ਹੈ, ਜਿਸ ਨੂੰ ਕਦੇ ਭਰਿਆ ਨਹੀਂ ਜਾ ਸਕਦਾ। ਉਨ੍ਹਾਂ ਨੇ ਹਮੇਸ਼ਾ ਗੁਰਮਤਿ ਸਿਧਾਂਤਾਂ 'ਤੇ ਪਹਿਰਾ ਦਿੱਤਾ ਅਤੇ ਬਿਨਾਂ ਕਿਸੇ ਡਰ ਦੇ ਸੱਚ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਸਮਾਣਾ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਰੋਜ਼ਾਨਾ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਬੱਚਿਆਂ ਨੂੰ ਲੜੀਵਾਰ ਸਵਰੂਪਾਂ ਤੋਂ ਗੁਰਬਾਣੀ ਸੰਥਿਆ ਅਤੇ ਕੀਰਤਨ ਦੀ ਸਿਖਲਾਈ ਦਿੱਤੀ। ਅੰਤਿਮ ਅਰਦਾਸ ਵਿਚ ਬਹੁਤ ਸਾਰੇ ਸਿਆਸੀ ਅਤੇ ਧਾਰਮਿਕ ਆਗੂਆਂ ਨੇ ਭਾਈ ਭਰਪੂਰ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਸੀ । ਇਸ ਮੌਕੇ ਅਖੰਡ ਕੀਰਤਨੀ ਜੱਥੇ ਦੀ ਪੰਜ ਮੈਂਬਰੀ ਕਮੇਟੀ ਵਲੋਂ ਭਾਈ ਅਵਤਾਰ ਸਿੰਘ ਮੱਲੀਆਂ, ਭਾਈ ਰਵਿੰਦਰ ਸਿੰਘ ਖੰਡੇਵਾਲੇ, ਭਾਈ ਗੁਰਚਰਨ ਸਿੰਘ ਉੱਚੀ ਮੰਗਲੀ, ਭਾਈ ਅਰਵਿੰਦਰ ਸਿੰਘ ਰਾਜਾ ਦਿੱਲੀ, ਭਾਈ ਧਨਵੰਤ ਸਿੰਘ ਅੰਮ੍ਰਿਤਸਰ ਅਤੇ ਭਾਈ ਕੁਲਵੰਤ ਸਿੰਘ ਕਾਕੀਪਿੰਡ, ਭਾਈ ਰਜਿੰਦਰਪਾਲ ਸਿੰਘ ਮੋਹਾਲੀ, ਭਾਈ ਬਲਦੇਵ ਸਿੰਘ ਅੰਬਾਲਾ, ਭਾਈ ਗੁਰਮੀਤ ਸਿੰਘ ਲੁਧਿਆਣਾ, ਭਾਈ ਇੰਦਰਪਾਲ ਸਿੰਘ ਰੋਪੜ, ਭਾਈ ਚਰਨਜੀਤ ਸਿੰਘ ਅੰਮ੍ਰਿਤਸਰ, ਭਾਈ ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ, ਭਾਈ ਦਲਜੀਤ ਸਿੰਘ ਅੰਮ੍ਰਿਤਸਰ, ਭਾਈ ਰਵਿੰਦਰ ਸਿੰਘ ਅੰਮ੍ਰਿਤਸਰ, ਭਾਈ ਜਸਪਾਲ ਸਿੰਘ ਪਟਿਆਲਾ, ਭਾਈ ਹਰਜਿੰਦਰ ਸਿੰਘ ਦਿੱਲੀ, ਭਾਈ ਅਰੁਣਪਾਲ ਸਿੰਘ ਦਿੱਲੀ ਅਤੇ ਅਖੰਡ ਕੀਰਤਨੀ ਜੱਥੇ ਦੇ ਸਿੰਘ ਸਿੰਘਣੀਆਂ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਹਾਜਿਰ ਸਨ।

Have something to say? Post your comment

 
 
 
 

ਨੈਸ਼ਨਲ

ਦਿੱਲੀ ਹਾਈ ਕੋਰਟ ਨੇ ਸਕੂਲਾਂ ਦੇ ਸਟਾਫ ਦੇ ਬਕਾਏ ਦੇ ਮਾਮਲੇ ਦੇ ਹੱਲ ਵਾਸਤੇ ਦੋ ਮਹੀਨੇ ਦਾ ਸਮਾਂ ਦਿੱਤਾ: ਕਾਲਕਾ, ਕਾਹਲੋਂ

ਮੌਂਟਰੀਆਲ ਵਿਖ਼ੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਣ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ

ਪੰਥਕ ਸੰਸਥਾਵਾਂ ਦੀ ਖੁਦਮੁਖਤਿਆਰੀ 'ਤੇ ਹਮਲਾ ਕਰਣ ਵਾਲੇ ਸਤਿਕਾਰ (ਸੋਧ) ਐਕਟ, 2026 ਨੂੰ ਜੱਥੇਦਾਰ ਵਲੋਂ ਰੱਦ ਕਰਣਾ ਸ਼ਲਾਘਾਯੋਗ-ਵੀਰਜੀ

ਕੌਰਨਾਮਾ-3 ਕਿਤਾਬ 6 ਮਈ ਨੂੰ ਸ਼ਹੀਦ ਭਾਈ ਪੰਜਵੜ ਦੇ ਤੀਜੇ ਸ਼ਹੀਦੀ ਸਮਾਗਮ ਮੌਕੇ ਕੀਤੀ ਜਾਵੇਗੀ ਜਾਰੀ-ਭਾਈ ਦਲਜੀਤ ਸਿੰਘ ਖਾਲਸਾ

ਹਰੀ ਨਗਰ ਤੋਂ ਪ੍ਰਮੁੱਖ ਸਿੱਖ ਆਗੂਆਂ ਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਮੂਲੀਅਤ

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਵਿਖ਼ੇ ਲੜੀਵਾਰ ਗੁਰਬਾਣੀ ਪ੍ਰੋਗਰਾਮ

‘ਕੌਰਨਾਮਾ-3’ ਛਪਣ ’ਤੇ ਸ਼ੁਕਰਾਨੇ ਵਜੋਂ ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ ਵਿਖੇ ਕਰਵਾਈ ਗਈ ਅਰਦਾਸ

ਸ਼ਮਸ਼ੇਰ ਸਿੰਘ ਸੰਧੂ ਸਮਰਥਕਾਂ ਸਮੇਤ ਬਾਦਲ ਅਕਾਲੀ ਦਲ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਾਮਲ: ਹਰਮੀਤ ਸਿੰਘ ਕਾਲਕਾ

ਸਰਨਾ ਨੇ ਮਨਜਿੰਦਰ ਸਿਰਸਾ ਤੇ ਸਿੱਖ ਇਤਿਹਾਸ ਨੂੰ ਭਗਵਾ ਕਰਨ ਦੇ ਲਗਾਏ ਦੋਸ਼

ਦਿੱਲੀ ਗੁਰਦੁਆਰਾ ਕਮੇਟੀ ਵਲੋਂ ਵਿਦਿਆਰਥੀਆਂ ਲਈ ਕਰੀਅਰ ਗਾਈਡੈਂਸ ਮੇਲਾ ਆਯੋਜਿਤ