ਲੁਧਿਆਣਾ- ਸਿੱਖ ਕੌਮ ਦੇ ਮਹਾਨ ਸੂਰਬੀਰ ਜਰਨੈਲ ਤੇ ਪਹਿਲੇ ਖਾਲਸਾ ਰਾਜ ਦੇ ਬਾਨੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 316ਵੇ ਇਤਿਹਾਸਿਕ "ਸਰਹਿੰਦ ਖਫਤਿਹ ਦਿਵਸ" ਨੂੰ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਮਨਾਉਦਿਆਂ ਹੋਇਆ ਅੱਜ
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ, ਵੱਲੋ
ਬਾਬਾ ਬੰਦਾ ਸਿੰਘ ਬਹਾਦਰ ਭਵਨ ਪਿੰਡ ਰਕਬਾ ਤੋਂ ਚੱਪੜਚਿੜੀ ਦੇ ਇਤਿਹਾਸਕ ਮੈਦਾਨ ਤੱਕ ਯਾਦਗਾਰੀ ਸਰਹਿੰਦ ਫਤਿਹ ਮਾਰਚ ਸਜਾਇਆ ਗਿਆ! ਜੁੱਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਤੇ ਪੰਜ ਪਿਆਰਿਆਂ ਦੀ ਯੋਗ ਅਗਵਾਈ ਅਤੇ
ਫਤਿਹ ਮਾਰਚ ਦੇ ਮੁੱਖ ਪ੍ਰਬੰਧਕ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਇੰਚਾਰਜ ਫਤਿਹ ਮਾਰਚ ਇਕਬਾਲ ਸਿੰਘ ਗਿੱਲ ਰਿਟਾ. ਆਈ.ਪੀ.ਐੱਸ, ਦੋ ਯੋਗ ਯਤਨਾ ਸਦਕਾ ਸਜਾਏ ਗਏ ਸਰਹਿੰਦ ਫਤਿਹ ਮਾਰਚ ਦੀ ਆਰੰਤਾ ਦੀ ਅਰਦਾਸ ਮੌਕੇ ਸਰਬੱਤ ਦਾ ਭਲਾ ਫਾਊਂਡੇਸ਼ਨ ਦੇ ਪ੍ਰਧਾਨ ਡਾ. ਐੱਸ.ਪੀ. ਸਿੰਘ ਓਬਰਾਏ, ਜਥੇਦਾਰ ਰਣਜੀਤ ਸਿੰਘ ਗਹੌਰ-ਏ-ਮਸਕੀਨ, ਜਥੇਦਾਰ ਬਾਬਾ ਬਲਵਿੰਦਰ ਸਿੰਘ ਜੀ ਗੁਰਦਾਸ ਨੰਗਲ ਗੜੀ, ਸੰਤ ਬਾਬਾ ਜਗਜੀਤ ਸਿੰਘ ਲੋਪੋ ਵਾਲੇ, ਸੰਤ ਦੀਪਕ ਸਿੰਘ ਦੌਧਰ, ਬਾਬਾ ਸਰਬਜੋਤ ਸਿੰਘ ਡਾਂਗੋਂ ਨਾਨਕਸਰ ਸਿਆੜ, ਬਾਬਾ ਸੁਖਬੀਰ ਸਿੰਘ ਖਾਲਸਾ, ਸੰਤ ਬਲਵੀਰ ਸਿੰਘ ਲੰਮੇਜੱਟਪੁਰੇ ਵਾਲਿਆਂ ਨੇ ਆਪਣੀਆਂ ਹਾਜ਼ਰੀਆਂ ਭਰੀਆਂ ਅਤੇ ਫੁੱਲਾਂ ਨਾਲ ਸੱਜੀ ਪਾਲਕੀ ਸਾਹਿਬ ਵਾਲੀ ਬੱਸ ਅੰਦਰ ਸ਼ਸੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਆਪਣਾ ਸਿੱਜਦਾ ਸਤਿਕਾਰ ਅਰਪਿਤ ਕੀਤਾ ਅਤੇ ਮਾਰਚ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਸਿਰਪਾਉ ਭੇਟ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੁਰਬਾਨੀ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਆਪਣਾ ਸਤਿਕਾਰ ਅਰਪਿਤ ਕੀਤਾ! ਇਸ ਸਮੇ ਗੁਰੂ ਦੀਆਂ ਲਾਡਲੀਆਂ ਨਿਹੰਗ ਫੌਜਾਂ ਨੇ ਉਕਤ ਮਾਰਚ ਵਿੱਚ ਆਪਣੇ ਸ਼ਸਤਰਾਂ ਤੇ ਘੋੜਿਆ ਨਾਲ ਆਪਣੀਆਂ ਹਾਜਰੀਆਂ ਭਰੀਆਂ ਤੇ ਸ਼ਸਤਰ ਕਲਾਂ ਦੇ ਜੌਹਰ ਦਿਖਾ ਕੇ ਸੰਗਤਾਂ ਨੂੰ ਮੰਤਰ ਮੁੰਗਧ ਕਰ ਦਿੱਤਾ! ਇਸੇ ਤਰ੍ਹਾਂ ਮਾਰਚ ਵਿੱਚ ਸਾਮਿਲ ਵੱਖ ਵੱਖ ਬੈਂਡ ਪਾਰਟੀਆਂ ਦੇ ਜਵਾਨ ਗੁਰਬਾਣੀ ਦੇ ਬੀਰ ਰਸੀ ਸ਼ਬਦਾਂ ਦੀਆਂ ਸੰਗੀਤਮਈ ਧੁੰਨਾਂ ਵਜਾਕੇ ਸਮੁੱਚੇ ਮਹੌਲ ਨੂੰ ਖਾਲਸਾਈ ਰੰਗ ਵਿੱਚ ਰੰਗ ਰਹੇ ਸਨ
ਇਸ ਦੌਰਾਨ ਆਰੰਭ ਹੋਏ ਮਾਰਚ ਅੰਦਰ ਸ.ਮਲਕੀਤ ਸਿੰਘ ਦਾਖਾ, ਕਨਵੀਨਰ ਮਾਰਚ ਜਸਵੰਤ ਸਿੰਘ ਛਾਪਾ, ਜੱਥੇ. ਤਰਨਜੀਤ ਸਿੰਘ ਨਿਮਾਣਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਸਰਪ੍ਰਸਤ ਹੇਮ ਰਾਜ ਗੋਇਲ, ਤ੍ਰਿਲੋਚਨ ਸਿੰਘ ਸਫਰੀ, ਕੁਲਵਿੰਦਰ ਕੌਰ ਛੰਦੜਾਂ ਅਤੇ ਸੰਤੋਖ ਸਿੰਘ ਆਪਣੇ ਸਾਥੀਆਂ ਸਮੇਤ ਪੁੱਜੇ!
ਪਿੰਡ ਰਕਬਾ ਤੋ ਆਰੰਭ ਹੋਏ ਯਾਦਗਾਰੀ ਸਰਹਿੰਦ ਫਤਿਹ ਮਾਰਚ ਲੁਧਿਆਣਾ ਸ਼ਹਿਰ ਦੇ ਆਰਤੀ ਚੌਂਕ ਤੇ ਘੁਮਾਰ ਮੰਡੀ
ਪੁੱਜਣ ਤੇ ਘੁਮਾਰ ਮੰਡੀ ਦੁਕਾਨਦਾਰ ਐਸੋਸੀਏਸ਼ਨ ਦੇ ਮੈਬਰਾਂ ਨੇ ਫੁੱਲਾਂ ਦੀ ਵਰਖਾ ਕਰਕੇ ਆਪਣਾ ਸਿੱਜਦਾ ਅਰਪਿਤ ਕੀਤਾ!ਇਸੇ ਤਰ੍ਹਾਂ ਗੁਰਦੁਆਰਾ ਮਾਈ ਨੰਦ ਕੌਰ ਵਿਖੇ ਸੰਗਤਾਂ ਵੱਲੋ ਮਾਰਚ ਦਾ
ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਨੂੰ ਠੰਡਾ ਮਿੱਠਾ ਦੁੱਧ ਛਕਾਇਆ ਗਿਆ। ਇਸ ਸਮੇਂ ਫਤਿਹ ਮਾਰਚ ਵਿੱਚ ਸਾਮਿਲ ਨਿਹੰਗ ਮੁਖੀ ਬਾਬਾ ਬਲਵਿੰਦਰ ਸਿੰਘ, ਬਾਬਾ ਸੁਖਵੀਰ ਸਿੰਘ, ਕੌਮੀ ਪ੍ਰਧਾਨ ਫਾਊਡੇਸ਼ਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਸਰਪ੍ਰਸਤ ਮਲਕੀਤ ਸਿੰਘ ਦਾਖਾ, ਜਸਵੰਤ ਸਿੰਘ ਛਾਪਾ, ਜੱਥੇ. ਤਰਨਜੀਤ ਸਿੰਘ ਨਿਮਾਣਾ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋ ਸਿਰਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ!
ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ
ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਮਾਜ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆ ਕੇ ਅੱਜ ਦੇ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਜਮੀਨਾਂ ਦੇ ਮਾਲਕ ਬਣਾ ਦਿੱਤਾ । ਉਹਨਾਂ ਕਿਹਾ ਕਿ ਮਹਾਨ ਯੋਧੇ ਜਰਨੈਲਾਂ ਦਾ ਜੀਵਨ ਸਾਨੂੰ ਹੱਕ ਸੱਚ ਲਈ ਲੜਨ ਦੀ ਪ੍ਰੇਰਨਾ ਦਿੰਦਾ ਹੈ। ਉਪਰੰਤ ਮਾਰਚ ਦਾ ਸਵਾਗਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਬੰਧਕਾਂ, ਗੁਰਦੁਆਰਾ ਸ਼ਹੀਦਾਂ ਦੇ ਪ੍ਰਬੰਧਕਾਂ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਕੀਤਾ ਗਿਆ। ਇਸ ਮੌਕੇ ਮਾਰਚ ਦਾ ਸਵਾਗਤ ਕਰਨ ਵਾਲਿਆਂ ਵਿੱਚ ਸ. ਭੁਪਿੰਦਰ ਸਿੰਘ ਭਿੰਦਾ ਪ੍ਰਧਾਨ ਅਕਾਲੀ ਦਲ ਲੁਧਿਆਣਾ, ਰਾਮਗੜ੍ਹੀਆ ਕੌਸਲ ਦੇ ਪ੍ਰਧਾਨ ਰਣਜੋਧ ਸਿੰਘ, ਪਰਮਜੀਤ ਸਿੰਘ ਵਾਲੀਆ, ਪ੍ਰੀਤਮ ਸਿੰਘ ਭਾਟੀਆ, ਦਿਲਪ੍ਰੀਤ ਸਿੰਘ, ਅਨੂਪ ਸਿੰਘ ਵਾਲੀਆ, ਡਾ. ਦੱਤਾ, ਪ੍ਰਿਤਪਾਲ ਸਿੰਘ, ਅਮਰਜੀਤ ਸਿੰਘ ਵਿੱਕੀ, ਰਘਵੀਰ ਸਿੰਘ ਗਰੇਵਾਲ, ਜਸਵੀਰ ਸਿੰਘ ਗਰੇਵਾਲ, ਗੁਰਦੇਵ ਸਿੰਘ ਲਾਪਰਾਂ, ਅਮਰਜੀਤ ਸਿੰਘ ਟਿੱਕਾ, ਗੁਰਵੀਰ ਸਿੰਘ ਗਰੇਵਾਲ, ਹਰਦੀਪ ਸਿੰਘ, ਸੋਨੀਆ ਅਰੋੜਾ, ਚਰਨ ਸਿੰਘ ਜੋਧਾਂ, ਗੁਰਦੀਪ ਸਿੰਘ ਲੀਲ, ਜਥੇਦਾਰ ਨਛੱਤਰ ਸਿੰਘ ਸਿੱਧੂ, ਸੰਦੀਪ ਸਿੰਘ ਖੋਸਾ , ਜਥੇਦਾਰ ਚਰਨ ਸਿੰਘ, ਮਾਸਟਰ ਬਲਰਾਜ ਸਿੰਘ, ਰਘਬੀਰ ਸਿੰਘ ਸਾਬਕਾ ਪੁਲਿਸ ਅਫ਼ਸਰ, ਦਵਿੰਦਰ ਸਿੰਘ ਮਾਨ, ਜਗਤਾਰ ਸਿੰਘ ਐਤੀਆਣਾ , ਜਸਵਿੰਦਰ ਸਿੰਘ ਖੱਟੜ, ਭਾਈ ਕੁਲਦੀਪ ਸਿੰਘ ਆਦਿ ਹਾਜਰ ਸਨ!