ਪੰਜਾਬ

ਪੀ.ਏ.ਯੂ. ਕੈਂਪਸ ਦੇ ਦਰਖਤਾਂ ਨੂੰ ਹੁਣ ਕਿਊਆਰ ਕੋਡ ਵਿਧੀ ਰਾਹੀਂ ਜਾਣੋ

ਖਾਲਸਾ /ਕੌਮੀ ਮਾਰਗ ਬਿਊਰੋ | May 12, 2026 07:24 PM

ਲੁਧਿਆਣਾ - ਪੀ.ਏ.ਯੂ. ਕੈਂਪਸ ਵਿਚ ਭਿੰਨ-ਭਿੰਨ ਕਿਸਮਾਂ ਦੇ ਛਾਂਦਾਰ ਅਤੇ ਫਲ਼ਦਾਰ ਰੁੱਖਾਂ ਅਤੇ ਦਰਖਤਾਂ ਬਾਰੇ ਵਿਦਿਆਰਥੀਆਂ ਅਤੇ ਬਾਹਰੋਂ ਆਉਣ ਵਾਲਿਆਂ ਨੂੰ ਜਾਣਕਾਰੀ ਦੇਣ ਲਈ ਨਵੀਂ ਤਕਨੀਕ ਅਪਣਾਈ ਜਾ ਰਹੀ ਹੈ| ਪੀ.ਏ.ਯੂ. ਦੇ ਬਹੁਤ ਸਾਰੇ ਰੁੱਖਾਂ ਉੱਪਰ ਉਹਨਾਂ ਦੀ ਕਿਸਮ, ਉਪਯੋਗਤਾ, ਵਰਤੋਂ ਦੇ ਤਰੀਕੇ ਅਤੇ ਲਾਭ ਆਦਿ ਬਾਰੇ ਜਾਣਕਾਰੀ ਦੇਣ ਲਈ ਕਿਊਆਰ ਕੋਡ ਲਾਏ ਜਾ ਰਹੇ ਹਨ| ਇਹਨਾਂ ਕੋਡਾਂ ਨੂੰ ਸਕੈਨ ਕਰਕੇ ਕੋਈ ਵੀ ਇਹਨਾਂ ਰੁੱਖਾਂ ਸੰਬੰਧੀ ਪ੍ਰਮਾਣਿਕ ਜਾਣਕਾਰੀ ਨਾਲ ਭਰਪੂਰ ਹੋ ਸਕਦਾ ਹੈ| ਪੀ ਏ ਯੂ ਵਿਚ ਭਰਪੂਰ ਰੂਪ ਵਿੱਚ ਲੱਗੇ ਰੁੱਖ ਮਰੋੜਫਲੀ, ਨੀਲੀ ਗੁਲਮੋਹਰ, ਕ੍ਰਿਸਮਸ, ਸਤਪਤੀਆ, ਪਗੋਡਾ, ਅਸ਼ੋਕਾ, ਕਚਨਾਰ, ਲਾਲ ਬੋਤਲ ਬੁਰਸ਼, ਗੁਲਾਬੀ ਤੁਣ, ਸਿਲਵਰ ਓਕ, ਮੌਲਸਰੀ, ਜੋੜ ਤੋੜ, ਨਿੰਮ, ਅੰਬ, ਜਾਮਣ, ਢਿਊ, ਡੇਕ, ਸਫੈਦਾ, ਗੂਲਰ ਅਤੇ ਆੜੂ ਆਦਿ ਦਰੱਖਤਾਂ ਬਾਰੇ ਕਿਊਆਰ ਕੋਡ ਲਾਉਣ ਦਾ ਕਾਰਜ ਸੰਪੰਨ ਹੋ ਗਿਆ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਵਾਤਾਵਰਨ ਦੀ ਸੰਭਾਲ ਅਤੇ ਰੁੱਖਾਂ ਬਾਰੇ ਜਾਣਕਾਰੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਨਿਰੰਤਰ ਵਚਨਬੱਧ ਹੈ| ਉਹਨਾਂ ਰੁੱਖਾਂ ਉੱਪਰ ਲਾਏ ਜਾਣ ਵਾਲੇ ਕਿਊਆਰ ਕੋਡਜ਼ ਨੂੰ ਆਮ ਲੋਕਾਂ ਤੱਕ ਪ੍ਰਮਾਣਿਕ ਜਾਣਕਾਰੀ ਪਹੁੰਚਾਉਣ ਦਾ ਆਧੁਨਿਕ ਤਰੀਕਾ ਕਿਹਾ ਅਤੇ ਨਾਲ ਆਸ ਪ੍ਰਗਟਾਈ ਕਿ ਇਸ ਨਾਲ ਆਮ ਲੋਕਾਂ ਵਿਚ ਵਾਤਾਵਰਨ ਦੀ ਸੰਭਾਲ ਦੀ ਜਾਗਰੂਕਤਾ ਦਾ ਪਸਾਰ ਹੋਵੇਗਾ ਅਤੇ ਲੋਕ ਪੰਜਾਬ ਦੀ ਧਰਤੀ ਉੱਪਰ ਵਿਗਸੇ ਵਿਰਾਸਤੀ ਰੁੱਖਾਂ ਨੂੰ ਜਾਣ ਸਕਣਗੇ।

 

Have something to say? Post your comment

 
 
 
 

ਪੰਜਾਬ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਬਾਰੇ ਕਾਨੂੰਨ ਕੌਮ ਦੇ ਹੱਕ ਵਿੱਚ ਪ੍ਰੰਤੂ ਮਰਿਆਦਾ ਨੂੰ ਕਾਨੂੰਨੀ ਦਾਇਰੇ ਚ ਲਿਆਣਾ ਇਤਰਾਜਯੋਗ-ਸਿੰਘ ਸਾਹਿਬਾਨ

ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਐਸ.ਜੀ.ਪੀ.ਸੀ ਪ੍ਰਧਾਨ ਨੂੰ ਕਿਸ ਹੈਸੀਅਤ ਵਿੱਚ ਹਦਾਇਤ ਕਰ ਰਹੀ ਹੈ - ਰਵੀਇੰਦਰ ਸਿੰਘ

ਪੰਜਾਬ ਵਿਜੀਲੈਂਸ ਵਿਭਾਗ ਵਿਚ ਭ੍ਰਿਸ਼ਟਾਚਾਰ ਨਾਲ ਮੁੱਖ ਮੰਤਰੀ ਤੇ ਕੇਜਰੀਵਾਲ ਦੇ ਸੰਬੰਧਾਂ ਦੀ ਜਾਂਚ ਹੋਵੇ: ਅਕਾਲੀ ਦਲ

ਡੀਐਸਜੀਐਮਸੀ ਵੱਲੋਂ ਸਿੱਖਿਆ ਸੇਵਾ ਕਾਊਂਟਰ ਸਥਾਪਿਤ- ਕਾਲਕਾ

ਬੀਐਸਪੀ ਨੇ ਚੰਡੀਗੜ੍ਹ ਲੋਕ ਸਭਾ ਹਲਕੇ ਦਾ ਇੰਚਾਰਜ ਸੁਰਿੰਦਰ ਸਿੰਘ ਖੁੱਡਾ ਅਲੀਸ਼ੇਰ ਨੂੰ ਕੀਤਾ ਨਿਯੁਕਤ

ਸਰਹਿੰਦ ਫਤਿਹ ਮਾਰਚ ਦਾ ਲੁਧਿਆਣਾ ਸਹਿਰ ਦੀਆਂ ਸੰਗਤਾਂ ਵੱਲੋ ਜੈਕਾਰਿਆਂ ਦੀ ਗੂੰਜ 'ਚ ਕੀਤਾ ਗਿਆ ਨਿੱਘਾ ਸਵਾਗਤ

ਭਾਜਪਾ ਦੇ ਸੀਨੀਅਰ ਆਗੂ ਅਨਿਲ ਕੁਮਾਰ ਸੇਠੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਇਕਬਾਲ ਸਿੰਘ ਭੰਮਰਾਹ ਦੀ ਪੁਸਤਕ "ਗੁਰਬਾਣੀ ਗਾਇਨ ਭਾਗ ਪਹਿਲਾ" ਹੋਈ ਲੋਕ ਅਰਪਣ

ਖੁਰਾਲਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਯਾਦਗਾਰ ਦਾ ਵਿਸਥਾਰ ਅਤੇ ਫਰੀਦਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦਾ ਕੰਮ ਜਲਦ ਸ਼ੁਰੂ ਹੋਵੇਗਾ: ਹਰਪਾਲ ਸਿੰਘ ਚੀਮਾ

ਅਪਰਾਧ ਸੁਲਝਾਉਣ ਤੋਂ ਲੈ ਕੇ ਅਪਰਾਧੀਆਂ ‘ਤੇ ਨਜ਼ਰ ਰੱਖਣ ਤੱਕ — ਪੰਜਾਬ ਪੁਲਿਸ ਲਈ ਆਧੁਨਿਕ ਹਥਿਆਰ ਬਣਿਆ ‘ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ’ (ICCC)