ਪੰਜਾਬ

ਅੰਮ੍ਰਿਤਪਾਲ ਸਿੰਘ ਬਣੇ ਸ੍ਰੀ ਦਰਬਾਰ ਸਾਹਿਬ ਦਾ ਮੁੱਖ ਸੂਚਨਾਂ ਅਧਿਕਾਰੀ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | May 16, 2026 07:34 PM

ਅੰਮ੍ਰ੍ਰਿਤਸਰ -ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਰਡਰ ਜਾਰੀ ਕਰਕੇ ਸ੍ਰ ਅੰਮ੍ਰਿਤਪਾਲ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦਾ ਮੁੱਖ ਸੂਚਨਾਂ ਅਧਿਕਾਰੀ ਨਿਯੁਕਤ ਕੀਤਾ ਹੈ।ਸ੍ਰ ਅੰਮ੍ਰਿਤਪਾਲ ਸਿੰਘ ਸਾਲ 2009 ਵਿਚ ਸ਼ੋ੍ਰਮਣੀ ਕਮੇਟੀ ਵਿਚ ਬਤੌਰ ਸੁਰਖਿਆ ਦਸਤਾ ਕਰਮਚਾਰੀ ਵਜੋ ਭਰਤੀ ਹੋਏ ਸਨ ਤੇ ਸ਼ੋ੍ਰਮਣੀ ਕਮੇਟੀ ਦੇ ਤਤਕਾਲੀ ਸਕੱਤਰ ਸ੍ਰ ਦਿਲਮੇਘ ਸਿੰਘ ਨੇ ਉਨਾਂ ਦੀ ਬਦਲੀ ਸੂਚਨਾ ਕੇਂਦਰ ਵਿਖੇ ਕੀਤੀ ਸੀ। ਸ੍ਰ ਜਸਵਿੰਦਰ ਸਿੰਘ ਜੱਸੀ ਦੇ ਪਹਿਲਾਂ ਮੀਤ ਸਕੱਤਰ ਤੇ ਫਿਰ ਵਧੀਕ ਸਕੱਤਰ ਸ਼ੋ੍ਰਮਣੀ ਕਮੇਟੀ ਨਿਯੁਕਤ ਹੋਣ ਤੋ ਬਾਅਦ ਮੁੱਖ ਸੂਚਨਾ ਅਧਿਕਾਰੀ ਦਾ ਆਹੁਦਾ ਖਾਲੀ ਸੀ ਤੇ ਅੱਜ ਐਡਵੋਕੇਟ ਧਾਮੀ ਨੇ ਸ੍ਰ ਅੰਮ੍ਰਿਤਪਾਲ ਸਿੰਘ ਨੂੰ ਇਹ ਜਿੰਮੇਵਾਰੀ ਸੋਪ ਦਿੱਤੀ।ਸ੍ਰ ਅੰਮ੍ਰਿਤਪਾਲ ਸਿੰਘ ਨੇ ਐਮ ਏ ਤਕ ਦੀ ਪੜਾਈ ਕੀਤੀ ਹੈ ਤੇ ਉਨਾਂ ਫਰੈਂਚ ਭਾਸ਼ਾ ਦਹ ਡਿਪਲੋਮਾ ਅੰਮ੍ਰਿਤਸਰ ਦੀ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋ ਕੀਤਾ ਹੋਇਆ ਹੈ। ਹੁਣ ਤਕ ਸ੍ਰ ਅੰਮ੍ਰਿਤਪਾਲ ਸਿੰਘ ਦੇਸ਼ ਵਿਦੇਸ਼ ਦੇ ਅਨੇਕਾਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਵਿਅਕਤੀਆਂ ਨੂੰ ਸ੍ਰੀ ਦਰਬਾਰ ਸਾਹਿਬ ਦਾ ਇਤਿਹਾਸ, ਸਿੱਖ ਇਤਿਹਾਸ, ਸਿੱਖ ਪ੍ਰਪਰਾਵਾਂ ਤੇ ਸਿੱਖ ਸਿਧਾਤਾਂ ਦੀ ਜਾਣਕਾਰੀ ਪ੍ਰਦਾਨ ਕਰ ਚੁੱਕੇ ਹਨ।ਅੱਜ ਇਸ ਨਵੀ ਜਿੰਮੇਵਾਰੀ ਮਿਲਣ ਤੋ ਬਾਅਦ ਸਕੱਤਰ ਸ੍ਰ ਬਲਵਿੰਦਰ ਸਿੰਘ ਕਾਹਲਵਾ, ਨਿਜੀ ਸਕੱਤਰ ਪ੍ਰਧਾਨ ਸ੍ਰ ਸਤਿਬੀਰ ਸਿੰਘ ਧਾਮੀ, ਸ੍ਰ ਸ਼ਹਿਬਾਜ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ੍ਰ ਗੁਰਿੰਦਰ ਸਿੰਘ ਮਥਰੇਵਾਲ, ਵਧੀਕ ਸਕੱਤਰ ਸ੍ਰ ਜ਼ਸਵਿੰਦਰ ਸਿੰਘ ਜੱਸੀ ਸਾਬਕਾ ਸੂਚਨਾ ਅਧਿਕਾਰੀ ਸ੍ਰ ਗੁਰਬਚਨ ਸਿੰਘ, ਸ੍ਰ ਦਲਬੀਰ ਸਿੰਘ ਫੌਜੀ, ਸ੍ਰ ਨਰਿੰਦਰਪਾਲ ਸਿੰਘ, ਸਹਾਇਕ ਗਾਇਡ ਸ੍ਰ ਜਤਿੰਦਰਪਾਲ ਸਿੰਘ, ਸ੍ਰ ਤੇਜਿੰਦਰਪਾਲ ਸਿੰਘ ਤੇ ਸ੍ਰ ਜਰਮਨਜੀਤ ਸਿੰਘ ਆਦਿ ਨੇ ਸ੍ਰ ਅੰਮ੍ਰਿਤਪਾਲ ਸਿੰਘ ਨੂੰ ਦਿਲੀ ਮੁਬਾਕਰਬਾਦ ਅਤੇ ਵਧ ਚੜ ਕੇ ਸੇਵਾ ਕਰਨ ਦੀ ਅਸੀਸ ਦਿੱਤੀ।

Have something to say? Post your comment

 
 
 
 

ਪੰਜਾਬ

ਪੰਜਾਬ ਦੀ 'ਮੁੱਖ ਮੰਤਰੀ ਸਿਹਤ ਯੋਜਨਾ' 40 ਤੋਂ 90 ਸਾਲ ਤੋਂ ਵੱਧ ਉਮਰ ਦੇ ਮਰੀਜ਼ਾਂ ਲਈ ਬਣੀ ਸਹਾਰਾ, 98 ਸਾਲਾ ਮਰੀਜ਼ਾਂ ਨੂੰ ਵੀ ਮਿਲਿਆ ਲਾਭ

ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

ਆਪ' ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਮੋਹਾਲੀ ਦੇ ਸਾਰੇ 50 ਵਾਰਡਾਂ ਤੋਂ ਕਾਂਗਰਸੀ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ

ਮਜੀਠਾ ਵਿੱਚ ਕਾਂਗਰਸ ਨੂੰ ਵੱਡਾ ਝਟਕਾ, ਕਈ ਆਗੂ 'ਆਪ' ਵਿੱਚ ਹੋਏ ਸ਼ਾਮਲ

19 ਮਈ ਨੂੰ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ- ਬੁੱਢਾ ਦਲ

ਜਵੱਦੀ ਟਕਸਾਲ ਵੱਲੋ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ "ਬੇਗਮਪੁਰਾ ਦੇ ਸੰਕਲਪ" ਦੇ ਵਿਸ਼ੇ ਉਪਰ ਕਰਵਾਇਆ ਗਿਆ ਵਿਸੇਸ਼ ਸੈਮੀਨਾਰ

ਪੁੱਤਰ ਕੋਲੋ ਸਿਖ ਕੇ ਪਿਤਾ ਨੇ ਤੰਤੀ ਸਾਜ ਵਜਾਏੇ

ਤੇਲ ਕੀਮਤਾਂ ਵਿੱਚ ਵਾਧੇ ਦਾ ਬੋਝ ਪੰਜਾਬ ਸਰਕਾਰ ਆਪਣੇ ਸਿਰ ਲਵੇ, ਪੈਟਰੋਲ-ਡੀਜ਼ਲ ‘ਤੇ ਸੂਬਾ ਟੈਕਸ ਘਟਾਏ : ਭਾਜਪਾ

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਬਾਹਰ ਬੇਅਦਬੀ ਐਕਟ ਸਬੰਧੀ ਪੰਥਕ ਇਤਰਾਜਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣ ਲਈ ਲਗਾਏ ਗਏ ਫਲੈਕਸ ਬੋਰਡ