BREAKING NEWS
ਮੋਹਿੰਦਰ ਭਗਤ ਨੇ ਆਲੂ ਉਤਪਾਦਕਾਂ ਅਤੇ ਕੋਲਡ ਸਟੋਰੇਜ ਮਾਲਕਾਂ ਦੀਆਂ ਮੁਸ਼ਕਲਾਂ ਸੁਣੀਆਂ, ਹਰ ਸੰਭਵ ਸਹਾਇਤਾ ਕਰਨ ਦਾ ਦਿੱਤਾ ਭਰੋਸਾਦੁੱਧ ਸੈਂਪਲਿੰਗ ਮੁਹਿੰਮ ਤੋਂ ਬਾਅਦ, ਪੰਜਾਬ ਵਿੱਚ ਦੋ ਰੋਜ਼ਾ ਵਿਆਪਕ ਪਨੀਰ ਸੈਂਪਲਿੰਗ ਮੁਹਿੰਮ ਚਲਾਈ; 211 ਸੈਂਪਲ ਕੀਤੇ ਗਏ ਇਕੱਤਰਪੰਜਾਬ ਨੇ ਕੇਰਲਾ, ਦਿੱਲੀ, ਮਹਾਰਾਸ਼ਟਰ ਅਤੇ ਹਿਮਾਚਲ ਪ੍ਰਦੇਸ਼ ਨੂੰ ਪਛਾੜਿਆਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ‘ਰੰਗਲਾ ਪੰਜਾਬ ਵਿਕਾਸ ਸਕੀਮ’ ਅਧੀਨ ਚੱਲ ਰਹੇ ਪ੍ਰੋਜੈਕਟਾਂ ਦੀ ਸਥਿਤੀ ਦਾ ਜਾਇਜ਼ਾਦੇਸ਼ ਨੂੰ 'ਵਿਸ਼ਵ ਗੁਰੂ' ਬਣਾਉਣ ਦੀਆਂ ਸ਼ੇਖੀਆਂ ਮਾਰਨ ਵਾਲੇ ਪ੍ਰਧਾਨ ਮੰਤਰੀ ਨੇ ਭਾਰਤ ਨੂੰ 'ਵਿਸ਼ਵ ਚੇਲਾ' ਬਣਾ ਦਿੱਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ‘ਆਪ’ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਲਈ ਪਿੰਡਾਂ ਨੂੰ ਤਾਰਾਂ ਤੇ ਖੰਭਿਆਂ ਤੋਂ ਮੁਕਤ ਕਰਨ ਦਾ ਵਾਅਦਾ ਨਿਭਾਇਆ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਨੈਸ਼ਨਲ

ਗੁਰਸ਼ਬਦ ਯਾਤਰਾ ਬਣੀ ਸਿੱਖੀ ਪ੍ਰਚਾਰ ਦਾ ਵੱਡਾ ਸਾਧਨ, ਗੁਰਬਾਣੀ ਕੀਰਤਨ ਨੇ ਬਦਲੇ ਜੀਵਨ : ਭਾਈ ਗੁਰਦੇਵ ਸਿੰਘ ਕੋਹਾੜਕਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 21, 2026 07:06 PM

ਨਵੀਂ ਦਿੱਲੀ - ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਗੁਰਦੇਵ ਸਿੰਘ ਕੋਹਾੜਕਾ ਵੱਲੋਂ ਗੁਰਬਾਣੀ ਦੇ ਪ੍ਰਚਾਰ ਅਤੇ ਸਿੱਖੀ ਦੇ ਪ੍ਰਸਾਰ ਲਈ ਆਰੰਭ ਕੀਤੀ ਗਈ “ਗੁਰਸ਼ਬਦ ਪ੍ਰਚਾਰ ਯਾਤਰਾ” ਸੰਗਤਾਂ ਵਿਚ ਭਾਰੀ ਉਤਸ਼ਾਹ ਦਾ ਕਾਰਨ ਬਣ ਰਹੀ ਹੈ। 10 ਮਈ ਨੂੰ ਕਰਨਾਲ ਤੋਂ ਸ਼ੁਰੂ ਹੋਈ ਇਹ ਯਾਤਰਾ ਕਰਨਾਲ, ਦਿੱਲੀ, ਆਗਰਾ, ਸ਼ਿਵਪੁਰੀ, ਗੁੰਨਾ, ਭੋਪਾਲ, ਇਟਾਰਸੀ, ਬੇਤੁਲ, ਅਮਰਾਵਤੀ ਅਤੇ ਵਾਸਿਮ ਵਿਚ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੀ ਹੋਈ ਬੀਤੇ ਦਿਨ ਤਖਤ ਸ਼੍ਰੀ ਹਰਿਮੰਦਰ ਸਾਹਿਬ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਈ। ਭਾਈ ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਬਹੁਤ ਸਾਰੇ ਪ੍ਰੇਮੀਆਂ ਨੇ ਗੁਰੂ ਘਰ ਨਾਲ ਜੁੜਨ ਦਾ ਪ੍ਰਣ ਕੀਤਾ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਦੱਸਿਆ ਕਿ ਦਿੱਲੀ ਤੋਂ ਉਨ੍ਹਾਂ ਨਾਲ ਚੱਲ ਰਹੇ ਡਰਾਈਵਰ ਪਰਮਜੀਤ ਸਿੰਘ, ਜੋ ਪਤਿਤ ਜੀਵਨ ਜੀ ਰਹੇ ਸਨ, ਹਰ ਦੀਵਾਨ ਵਿਚ ਹਾਜ਼ਰੀ ਭਰਦੇ ਰਹੇ। ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਉਨ੍ਹਾਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਕਰਦਿਆਂ ਵਚਨ ਕੀਤਾ ਕਿ ਹੁਣ ਤੋਂ ਗੁਰਸਿੱਖੀ ਜੀਵਨ ਅਪਣਾਉਣਗੇ ਅਤੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਅੰਮ੍ਰਿਤਧਾਰੀ ਸਿੰਘ ਬਣਣਗੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰਸ਼ਬਦ ਪ੍ਰਚਾਰ ਯਾਤਰਾ ਰਾਹੀਂ ਅਨੇਕਾਂ ਸੰਗਤਾਂ ਗੁਰਬਾਣੀ ਨਾਲ ਜੁੜ ਰਹੀਆਂ ਹਨ ਅਤੇ ਆਪਣਾ ਜੀਵਨ ਗੁਰੂ ਵਾਲਾ ਬਣਾਉਣ ਦਾ ਸੰਕਲਪ ਲੈ ਰਹੀਆਂ ਹਨ। ਭਾਈ ਗੁਰਦੇਵ ਸਿੰਘ ਨੇ ਸੰਗਤਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਹਰ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰਸਿੱਖੀ ਜੀਵਨ ਅਪਣਾਉਣਾ ਚਾਹੀਦਾ ਹੈ। ਅੰਮ੍ਰਿਤ ਛੱਕਣ ਨਾਲ ਮਨੁੱਖ ਦਾ ਜੀਵਨ ਪਵਿੱਤਰ ਹੁੰਦਾ ਹੈ, ਬਾਣੀ ਅਤੇ ਬਾਣੇ ਨਾਲ ਪ੍ਰੇਮ ਪੈਦਾ ਹੁੰਦਾ ਹੈ ਅਤੇ ਗੁਰੂ ਨਾਲ ਅਟੁੱਟ ਜੋੜ ਬਣਦਾ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਪਰਿਵਾਰਾਂ ਸਮੇਤ ਗੁਰੂ ਘਰ ਨਾਲ ਜੁੜ ਕੇ ਨਿਤਨੇਮ, ਕੀਰਤਨ ਅਤੇ ਸੇਵਾ ਵਾਲਾ ਜੀਵਨ ਅਪਣਾਇਆ ਜਾਵੇ ਤਾਂ ਜੋ ਆਉਣ ਵਾਲੀਆਂ ਪੀੜੀਆਂ ਵੀ ਸਿੱਖੀ ਸਰੂਪ ਨਾਲ ਜੁੜ ਸਕਣ। ਭਾਈ ਗੁਰਦੇਵ ਸਿੰਘ ਨੇ ਦੱਸਿਆ ਕਿ ਯਾਤਰਾ ਦੇ ਅਗਲੇ ਪੜਾਅ ਸਾਂਭਾਜੀਨਗਰ, ਸ੍ਰੀਰਾਮਪੁਰ, ਵਡੋਦਰਾ, ਅਹਿਮਦਾਬਾਦ, ਉਦੈਪੁਰ, ਅਜਮੇਰ, ਜੈਪੁਰ, ਗੁੜਗਾਉਂ, ਫਰੀਦਾਬਾਦ, ਦਿੱਲੀ ਅਤੇ ਗਾਜੀਆਬਾਦ ਹੁੰਦੇ ਹੋਏ ਰੋਹਤਕ ਵਿਖੇ ਸਮਾਪਤ ਹੋਣਗੇ।

Have something to say? Post your comment

 
 
 
 

ਨੈਸ਼ਨਲ

ਲਖਵਿੰਦਰ ਸਿੰਘ ਲੱਖਾ ਵੱਲੋਂ ਬਿਹਾਰ ਦੇ ਸਿੱਖਾਂ ਲਈ ਘੱਟ ਗਿਣਤੀ ਸਰਟੀਫਿਕੇਟ ਜਾਰੀ ਕਰਨ ਦੀ ਮੰਗ, ਮਨਜਿੰਦਰ ਸਿੰਘ ਸਿਰਸਾ ਨਾਲ ਕੀਤੀ ਮੁਲਾਕਾਤ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ 40 ਦਿਨ ਕੀਰਤਨ ਸਮਾਗਮ ਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਉਣ ਵਾਲੇ ਹਰਸ਼ ਸਿੰਘ ਹੈਪੀ ਦਾ ਸਨਮਾਨ

ਨਵੇਂ ਸਤਿਕਾਰ ਸੋਧ ਐਕਟ ਸਮੇਤ 2008 ਵਾਲਾ ਕਾਨੂੰਨ ਵੀ ਕੀਤਾ ਜਾਵੇ ਰੱਦ: ਪੰਚ ਪ੍ਰਧਾਨੀ

ਪੰਥਕ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦੇ ਗਈ ਕਾਲਕਾ-ਲਾਖਾ ਮੁਲਾਕਾਤ

“ਹਾਲੀਆ ਰੇਲ ਅੱਗ ਕਾਂਡਾਂ ਪਿੱਛੇ ਤੋੜਫੋੜ ਦਾ ਸ਼ੱਕ, ਭਾਰਤੀ ਰੇਲਵੇ ਨੇ ‘ਅਸਾਮਾਜਿਕ ਤੱਤਾਂ’ ਵੱਲ ਕੀਤਾ ਇਸ਼ਾਰਾ”

ਗੁਰੂ ਤੇਗ ਬਹਾਦੁਰ ਇੰਜੀਨੀਅਰਿੰਗ ਕਾਲਜ ਵਿੱਚ ਧਾਰਮਿਕ ਚੇਤਨਾ ਅਤੇ ਇਤਿਹਾਸਕ ਸੂਝ ਜਗਾਉਣ ਵਾਲਾ ਸੈਮਿਨਾਰ

ਸਿੱਖਾਂ ਲਈ ਟ੍ਰਾਇਬਲ ਰਾਖਵਾਂਕਰਨ ਲਾਗੂ ਕਰਣ ਦੀ ਮੰਗ: ਜੀਕੇ

ਗੁਰੂਬਾਣੀ ਦੇ ਲਾਈਵ ਚਲਦੇ ਕੀਰਤਨ ਪ੍ਰੋਗਰਾਮ ਵਿੱਚ ਨਸ਼ਿਆਂ ਦੇ ਐਡ, ਇਸ ਤੋਂ ਵੱਡੀ ਬੇਅਦਬੀ ਹੋਰ ਕੀ ਹੋਵੇਗੀ.?

“ਨਾਦ" ਦੇਸ਼ ਰਤਨ ਅਵਾਰਡ 2026” ਦੀਆਂ ਤਿਆਰੀਆਂ ਨੂੰ ਲੈ ਕੇ ਨੈਸ਼ਨਲ ਅਕਾਲੀ ਦਲ ਦੀ ਅਹਿਮ ਮੀਟਿੰਗ

ਭਗਵੰਤ ਮਾਨ ਨੂੰ ਤੁਰੰਤ ਬੇਅਦਬੀ ਕਾਨੂੰਨ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸਰਨਾ ਨੇ