ਪੰਜਾਬ

ਵੜਿੰਗ ਨੇ ਫਰਜ਼ੀ ਆਡੀਓ ਵਾਇਰਲ ਕਰਨ ਖਿਲਾਫ ਡੀਜੀਪੀ, ਐਸਈਸੀ ਨੂੰ ਕੀਤੀ ਸ਼ਿਕਾਇਤ

ਕੌਮੀ ਮਾਰਗ ਬਿਊਰੋ | May 26, 2026 07:27 PM

ਚੰਡੀਗੜ੍ਹ-ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਅਤੇ ਸੂਬਾ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਕੇ, ਉਨ੍ਹਾਂ ਦੇ ਨਾਮ ਨਾਲ ਜੋੜੀ ਜਾ ਰਹੀ ਇੱਕ ਫ਼ਰਜ਼ੀ ਆਡੀਓ ਰਿਕਾਰਡਿੰਗ ਨੂੰ ਵਾਇਰਲ ਕਰਨ ਵਾਲਿਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।

ਇਸ ਲੜੀ ਹੇਠ, ਡੀਜੀਪੀ ਅਤੇ ਸੂਬਾ ਚੋਣ ਕਮਿਸ਼ਨ ਨੂੰ ਭੇਜੀਆਂ ਵੱਖ-ਵੱਖ ਸ਼ਿਕਾਇਤਾਂ ਵਿੱਚ ਵੜਿੰਗ ਨੇ ਕਿਹਾ ਹੈ ਕਿ ਇਹ ਇੱਕ ਫ਼ਰਜ਼ੀ ਆਡੀਓ ਕਲਿੱਪ ਹੈ, ਜਿਸਨੂੰ ਸੱਤ ਸਾਲ ਪਹਿਲਾਂ ਵੀ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਅਤੇ ਬਦਨਾਮ ਕਰਨ ਲਈ ਫੈਲਾਇਆ ਗਿਆ ਸੀ। ਜਦਕਿ ਹੁਣ ਸਥਾਨਕ ਚੋਣਾਂ ਦੌਰਾਨ ਇਸਨੂੰ ਮੁੜ ਜਾਣਬੁੱਝ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਹੈਰਾਨੀ ਜ਼ਾਹਰ ਕਰਦਿਆਂ, ਕਿਹਾ ਕਿ ਪੰਜਾਬ ਰਾਜ ਐੱਸ.ਸੀ ਕਮਿਸਨ ਦੇ ਚੇਅਰਮੈਨ ਨੇ ਇਸ ਕਲਿੱਪ ਦੀ ਸੱਚਾਈ ਜਾਂ ਜਾਅਲੀ ਹੋਣ ਦੀ ਜਾਂਚ ਕੀਤੇ ਬਿਨਾਂ ਹੀ ਇਸਦਾ ਸੁਓ ਮੋਟੋ ਨੋਟਿਸ ਲੈ ਲਿਆ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਚੋਣਾਂ ਦੌਰਾਨ ਇਸ ਕਲਿੱਪ ਨੂੰ ਫੈਲਾਉਣ ਪਿੱਛੇ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਡੀਜੀਪੀ ਅਤੇ ਸੂਬਾ ਚੋਣ ਕਮਿਸ਼ਨ, ਦੋਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਣ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਐੱਫਆਈਆਰ ਦਰਜ ਕਰਕੇ ਦੋਸ਼ੀਆਂ ਦੀ ਪਛਾਣ ਕਰਨ ਦੇ ਨਿਰਦੇਸ਼ ਦੇਣ।

ਵੜਿੰਗ ਨੇ ਕਿਹਾ ਕਿ ਅੱਜ ਜਾਂ ਕੱਲ੍ਹ, ਆਖ਼ਿਰਕਾਰ ਅਸੀਂ ਮੇਰੇ ਖ਼ਿਲਾਫ਼ ਚਲਾਈ ਜਾ ਰਹੀ ਇਸ ਦੁਸ਼ਪ੍ਰਚਾਰ ਮੁਹਿੰਮ ਦੇ ਪਿੱਛੇ ਮੌਜੂਦ ਲੋਕਾਂ ਦੀ ਪਛਾਣ ਕਰ ਲਵਾਂਗੇ ਅਤੇ ਕਾਨੂੰਨ ਅਨੁਸਾਰ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਸਾਰੇ ਲੋਕਾਂ ਖ਼ਿਲਾਫ਼ ਉਹ ਕਾਨੂੰਨੀ ਕਾਰਵਾਈ ਸ਼ੁਰੂ ਕਰਨਗੇ।

Have something to say? Post your comment

 
 
 
 

ਪੰਜਾਬ

ਸਤਿਕਾਰ ਐਕਟ ਮਾਮਲੇ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਦਾ ਰਵੀਇਆ ਸਖਤ- 31 ਮਈ ਨੂੰ ਬਾਬਾ ਬਕਾਲਾ ਵਿਖੇ ਪੰਥਕ ਇਕਠ

ਕੇਂਦਰੀ ਗ੍ਰਹਿ ਮੰਤਰੀ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂਆਂ ਵਿਚਲੇ ਹੋਈ ਮੀਟਿੰਗ ਦੀ ਚਰਚਾ ਨੇ ਪੰਥਕ ਹਲਕਿਆਂ ਵਿਚ ਪਾਈ ਤਰਥਲੀ

ਪੰਜਾਬ ਨਗਰ ਨਿਗਮ ਚੋਣਾਂ: 1,896 ਵਾਰਡਾਂ ਵਿੱਚ ਵੋਟਿੰਗ ਜਾਰੀ, 3.5 ਮਿਲੀਅਨ ਤੋਂ ਵੱਧ ਵੋਟਰ ਉਮੀਦਵਾਰਾਂ ਦਾ ਫੈਸਲਾ ਕਰਨਗੇ

328 ਪਾਵਨ ਸਰੂਪਾਂ ਦੇ ਮਾਮਲੇ ‘ਤੇ ਬਣੀ ਸਿੱਟ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਅਧਿਕਾਰਾਂ ਵਿਚ ਦੇ ਰਹੀ ਹੈ ਦਖਲ- ਐਡਵੋਕੇਟ ਧਾਮੀ

ਨਿਗਮ ਚੋਣਾਂ ਵਿੱਚ ਹੋ ਰਹੀ ਹਿੰਸਾ ਸਰਕਾਰ ਦੀ ਨਾਕਾਮੀ ਦਾ ਸਬੂਤ- ਗਿਆਨੀ ਹਰਪ੍ਰੀਤ ਸਿੰਘ

ਸਿੱਖ ਕੌਮ ਨੂੰ ਚਿੜਾਉਣ ਲਈ ਗੁਰਮੀਤ ਰਾਮ ਰਹੀਮ ਨੂੰ ਬਾਰ ਬਾਰ ਕੱਢਿਆ ਜਾ ਰਿਹੈ ਜੇਲ੍ਹ ਤੋਂ ਬਾਹਰ- ਰਵੀਇੰਦਰ ਸਿੰਘ

ਨਿਕੰਮੇ ਸਿੱਖਿਆ ਮੰਤਰੀ ਕਾਰਨ ਦੇਸ਼ ਦੇ ਲੱਖਾਂ ਬੱਚਿਆਂ ਨੂੰ ਮਾਨਸਿਕ ਪਰੇਸ਼ਾਨੀ ਵਿੱਚ ਨਹੀਂ ਪਾਇਆ ਜਾ ਸਕਦਾ- ਕੇਜਰੀਵਾਲ

ਐਮਪੀ ਮਾਲਵਿੰਦਰ ਕੰਗ ਨੇ ਐਮਸੀ ਚੋਣਾਂ ਵਿੱਚ ‘ਆਪ’ ਉਮੀਦਵਾਰਾਂ ਦੀ ਵੱਡੀ ਜਿੱਤ ਯਕੀਨੀ ਬਣਾਉਣ ਲਈ ਵੋਟਰਾਂ ਨੂੰ ਕੀਤੀ ਅਪੀਲ

‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜਾਬ ਵਿੱਚ ਹਾਈ-ਰਿਸਕ ਡਿਲਿਵਰੀ ਅਤੇ ਨਵਜਾਤ ਸ਼ਿਸ਼ੂ ਸੰਭਾਲ ਨੂੰ ਮਿਲਿਆ ਵੱਡਾ ਸਹਾਰਾ

ਭਾਜਪਾ ਨੂੰ ਪਾਈ ਹਰ ਵੋਟ ਮਹਿੰਗੇ ਪੈਟਰੋਲ ਅਤੇ ਡੀਜ਼ਲ ਲਈ ਵੋਟ ਹੋਵੇਗੀ: ਹਰਪਾਲ ਸਿੰਘ ਚੀਮਾ